BJP Punjab News: ਪੰਜਾਬ ’ਚ ਨਸ਼ਾ ਸਭ ਤੋਂ ਵੱਡਾ ਸੰਕਟ, ਭਾਜਪਾ ਸਰਕਾਰ ਬਣਦੇ ਹੀ ਤਸਕਰ ਪੰਜਾਬ ਛੱਡ ਜਾਣਗੇ: ਮੁੱਖ ਮੰਤਰੀ ਸੈਣੀ

ਕਿਹਾ, ਨਸ਼ੇ ਕਾਰਨ ਅਨੇਕਾਂ ਪਰਿਵਾਰ ਬਰਬਾਦ ਹੋ ਰਹੇ ਹਨ

Satinder Mathur  Picture
Published On

BJP Punjab News:

CM Saini
BJP Punjab News: ਪੰਜਾਬ ’ਚ ਨਸ਼ਾ ਸਭ ਤੋਂ ਵੱਡਾ ਸੰਕਟ, ਭਾਜਪਾ ਸਰਕਾਰ ਬਣਦੇ ਹੀ ਤਸਕਰ ਪੰਜਾਬ ਛੱਡ ਜਾਣਗੇ: ਮੁੱਖ ਮੰਤਰੀ ਸੈਣੀ

ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਸਭ ਤੋਂ ਵੱਡਾ ਸੰਕਟ ਦੱਸਦਿਆਂ ਕਿਹਾ ਕਿ ਨਸ਼ੇ ਕਾਰਨ ਅਨੇਕਾਂ ਪਰਿਵਾਰ ਬਰਬਾਦ ਹੋ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਇਸ ਦੀ ਗ੍ਰਿਫ਼ਤ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕ ਪੰਜਾਬ ਛੱਡਣ ਲਈ ਮਜ਼ਬੂਰ ਹੋ ਜਾਣਗੇ।

ਨਾਇਬ ਸਿੰਘ ਸੈਣੀ ਐਤਵਾਰ ਨੂੰ ਲੁਧਿਆਣਾ ਵਿੱਚ ਧਾਨਕ ਸਮਾਜ ਵੱਲੋਂ ਸੰਤ ਕਬੀਰ ਜੀ ਦੇ 628ਵੇਂ ਪ੍ਰਗਟ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਲੁਧਿਆਣਾ ਵਿੱਚ ਸੰਤ ਕਬੀਰ ਭਵਨ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਲਈ 11 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸੰਤ ਕਬੀਰ ਦਾਸ ਜੀ ਨੂੰ ਨਮਨ ਕਰਦਿਆਂ ਕਿਹਾ ਕਿ ਸੰਤ ਕਬੀਰ ਨੇ ਉਸ ਸਮੇਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਦੋਂ ਲੋਕ ਅੰਧਵਿਸ਼ਵਾਸ, ਪਾਖੰਡ, ਛੂਤ-ਛਾਤ ਅਤੇ ਰੂੜੀਵਾਦੀ ਸੋਚ ਵਿੱਚ ਫਸੇ ਹੋਏ ਸਨ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦੀ ਬਾਣੀ ਨੇ ਮਨੁੱਖਤਾ, ਬਰਾਬਰੀ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦਾਸ ਜੀ ਭਾਰਤ ਦੇ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਫੈਲੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਸੱਚ, ਇਨਸਾਨੀਅਤ ਅਤੇ ਸਮਰਸਤਾ ਦਾ ਰਾਹ ਦਿਖਾਇਆ। 

ਇਹ ਵੀ ਪੜ੍ਹੋ: Congress Uttarakhand News: ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁੱਟੀ ਕਾਂਗਰਸ

ਉਨ੍ਹਾਂ ਹਰਿਆਣਾ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪਲਾਟਾਂ ਦਾ ਕਬਜ਼ਾ ਦਿਵਾਉਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ, ਸ਼ਹਿਰੀ ਖੇਤਰਾਂ ਵਿੱਚ ਪਲਾਟ ਅਤੇ ਫਲੈਟ ਦੇਣ ਸਮੇਤ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਲਈ ਲਾਡੋ ਲਕਸ਼ਮੀ ਯੋਜਨਾ, ਸਸਤੇ ਗੈਸ ਸਿਲੰਡਰ ਅਤੇ ਆਯੁਸ਼ਮਾਨ ਯੋਜਨਾ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਨਾਇਬ ਸਿੰਘ ਸੈਣੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ’ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਇਸ ਮੌਕੇ ਸਤੀਸ਼ ਖੁੰਡੀਆ, ਪ੍ਰੋ. ਜੈਨਾਰਾਇਣ, ਜ਼ਿਲ੍ਹਾ ਪ੍ਰਧਾਨ ਰਣਜੀਤ ਧੀਮਾਨ, ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ, ਰਾਖੀ ਅਗਰਵਾਲ, ਡਾ. ਕਨਿਕਾ ਜਿੰਦਲ ਸਮੇਤ ਕਈ ਪਾਰਟੀ ਆਗੂ ਅਤੇ ਨਾਗਰਿਕ ਮੌਜ਼ੂਦ ਸਨ।

About The Author

Related Posts