ਇਸ ਕਸਰਤ ਨਾਲ ਗੁੱਟ ਦੇ ਦਰਦ ਤੋਂ ਮਿਲੇਗੀ ਰਾਹਤ

ਇਸ ਕਸਰਤ ਨਾਲ ਗੁੱਟ ਦੇ ਦਰਦ ਤੋਂ ਮਿਲੇਗੀ ਰਾਹਤ

ਲੰਮੇ ਸਮੇਂ ਤੋਂ ਕੰਪਿੳੂਟਰ ਜਾਂ ਲੈਪਟੋਪ ’ਤੇ ਕੰਮ ਕਰਦੇ ਹੋ ਅਤੇ ਨਾਲ-ਨਾਲ ਬਹੁਤ ਜ਼ਿਆਦਾ ਮੋਟਰਸਾਈਕਲ ਚਲਾਉਣ ਵਾਲੇ ਅਤੇ ਜਿੰਮ ’ਚ ਕਸਰਤ ਕਰਨ ਵਾਲਿਆਂ ਦੇ ਗੁੱਟ ’ਚ ਦਰਦ ਜਾਂ ਥਕਾਵਟ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਗੱੁਟਾਂ ਦੀ ਇਹ ਅਸਾਨ ਕਸਰਤ ਕਰ ਸਕਦੇ ਹੋ

ਆਪਣੇ ਦੋਵੇਂ ਗੁੱਟਾਂ ਨੂੰ ਹੇਠਾਂ ਵੱਲ ਖਿੱਚੋ ਆਪਣੇ ਹੱਥ ਨੂੰ ਅੱਗੇ ਲਿਆ ਕੇ ਸਿੱਧਾ ਕਰੋ ਅਤੇ ਗੁੱਟ ਨੂੰ ਹੇਠਾਂ ਮੋੜੋ ਅਤੇ ਆਪਣੇ ਦੂਜੇ ਹੱਥ ਨਾਲ ਗੁੱਟ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰੋ। ਗੁੱਟ ਨੂੰ ਲਗਭਗ 20 ਤੋਂ 30 ਸਕਿੰਟਾਂ ਤੱਕ ਖਿੱਚਦੇ ਰਹੋ। ਅਜਿਹਾ ਹੀ ਆਪਣੇ ਦੂਜੇ ਹੱਥ ਦੇ ਗੁੱਟ ਨਾਲ ਵੀ ਕਰੋ। ਇਹ ਕਸਰਤ ਤੁਹਾਡੇ ਗੁੱਟ ਦੀਆਂ ਨਸਾਂ ਨੂੰ ਖੋਲ੍ਹਣ ਦਾ ਕੰਮ ਕਰੇਗੀ ਅਤੇ ਗੁੱਟ ਨੂੰ ਆਰਾਮ ਦੇਵੇਗੀ।

ਟੈਨਿਸ ਬਾਲ ਦੀ ਵਰਤੋਂ ਕਰੋ

ਜੇਕਰ ਤੁਸੀਂ ਗੁੱਟ ਵਿੱਚ ਦਰਦ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਟੈਨਿਸ ਬਾਲ ਦੀ ਵਰਤੋਂ ਕਰ ਸਕਦੇ ਹੋ। ਇਸ ਗੇਂਦ ਨੂੰ ਹਥੇਲੀ ’ਚ ਲੈ ਕੇ ਦਬਾਓ। ਇਸ ਨਾਲ ਤੁਹਾਡੀ ਥਕਾਵਟ ਵੀ ਘੱਟ ਹੋਣ ਲੱਗੇਗੀ ਤੇ ਤੁਸੀਂ ਤਰੋਤਾਜਾ ਮਹਿਸੂਸ ਕਰੋਗੇ। ਇਹ ਕਸਰਤ ਤੁਹਾਨੂੰ ਰੋਜਾਨਾ ਕਰਨੀ ਚਾਹੀਦੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਹਰ ਰੋਜ਼ ਕੰਪਿਊਟਰ ਜਾਂ ਲੈਪਟਾਪ ’ਤੇ ਘੰਟਿਆਂ ਕੰਮ ਕਰਨਾ ਪੈਂਦਾ ਹੈ।

ਗੁੱਟ ਨੂੰ ਆਲੇ-ਦੁਆਲੇ ਮੋੜੋ

ਪਹਿਲਾਂ ਮੁੱਠੀ ਬਣਾ ਲਓ। ਇਸ ਤੋਂ ਬਾਅਦ ਆਪਣੇ ਹੱਥ ਨੂੰ ਸਾਹਮਣੇ ਲਿਆਓ ਅਤੇ ਹੌਲੀ-ਹੌਲੀ ਇਸ ਨੂੰ ਆਲੇ-ਦੁਆਲੇ ਘੁਮਾਓ। ਇਸ ਕਸਰਤ ਵਿੱਚ ਤੁਸੀਂ ਪਹਿਲਾਂ ਆਪਣੇ ਗੁੱਟ ਨੂੰ ਇੱਕ ਘੜੀ ਵਾਂਗ ਘੁਮਾਓ, ਫਿਰ ਇਸ ਨੂੰ ਉਲਟਾ ਘੁਮਾਉਣਾ ਸ਼ੁਰੂ ਕਰੋ। ਜਿੰਮ ਜਾਣ ਵਾਲੇ ਲੋਕਾਂ ਨੂੰ ਵੀ ਇਸ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਗੁੱਟਾਂ ਵਿੱਚ ਅਕਸਰ ਦਰਦ ਮਹਿਸੂਸ ਹੁੰਦਾ ਹੈ ਜਾਂ ਗੁੱਟਾਂ ’ਚ ਕਮਜੋਰੀ ਆਉਣ ਲੱਗਦੀ ਹੈ।

ਡੰਬਲ ਨਾਲ ਵੀ ਕੀਤੀ ਜਾ ਸਕਦੀ ਹੈ ਕਸਰਤ

ਗੁੱਟਾਂ ਨੂੰ ਮਜ਼ਬੂਤ ਕਰਨ ਲਈ 4-5 ਕਿਲੋ ਡੰਬਲ ਨੂੰ ਹਥੇਲੀਆਂ ’ਤੇ ਰੱਖੋ ਅਤੇ ਫਿਰ ਉਂਗਲਾਂ ਨੂੰ ਅੰਦਰ ਵੱਲ ਮੋੜ ਕੇ ਫੜੋ। ਇਸ ਨੂੰ ਹਥੇਲੀ ਤੋਂ ਗੁੱਟ ਤੱਕ ਰੋਲ ਕਰੋ, ਫਿਰ ਉਂਗਲਾਂ ਨੂੰ ਵਾਪਸ ਸ਼ੁਰੂਆਤੀ ਸਥਿਤੀ ’ਚ ਲੈ ਜਾਓ। ਅਜਿਹਾ ਘੱਟੋ-ਘੱਟ 10-15 ਵਾਰ ਕਰੋ। ਇਹ ਕਸਰਤ ਤੁਹਾਡੇ ਗੁੱਟਾਂ ਨੂੰ ਮਜਬੂਤ ਕਰਨ ਵਿੱਚ ਮੱਦਦ ਕਰੇਗੀ। ਇਸ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰੋ।
ਪਹਿਲਾਂ ਮੁੱਠੀ ਬਣਾਓ ਤੇ ਫਿਰ ਆਰਾਮ ਨਾਲ ਖੋਲ੍ਹੋ

ਗੁੱਟ ਨੂੰ ਆਰਾਮ ਦੇਣ ਲਈ, ਇੱਕ ਮੁੱਠੀ ਬਣਾਓ, ਜਿਸ ਨੂੰ ਤੁਸੀਂ ਲਗਭਗ 4 ਤੋਂ 5 ਸਕਿੰਟਾਂ ਬਾਅਦ ਖੋਲ੍ਹੋ ਤੇ ਆਪਣੀਆਂ ਉਂਗਲਾਂ ਨੂੰ ਖਿੱਚੋ। ਇਸ ਕਸਰਤ ਨਾਲ ਤੁਹਾਡੀਆਂ ਉਂਗਲਾਂ ’ਤੇ ਵੀ ਅਸਰ ਪਵੇਗਾ, ਨਾਲ ਹੀ ਉਂਗਲਾਂ ਦਾ ਦਰਦ ਵੀ ਘੱਟ ਹੋਵੇਗਾ ਤੇ ਉਹ ਦੁਬਾਰਾ ਕੰਮ ਕਰਨ ਲਈ ਤਿਆਰ ਹੋ ਜਾਣਗੀਆਂ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਥਕਾਵਟ ਮਹਿਸੂਸ ਨਹੀਂ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ