ਹਾਈਪਰਟੈਨਸ਼ਨ ਤੋਂ ਬਚੋ, ਬੀਪੀ ’ਤੇ ਰੱਖੋ ਨਜ਼ਰ

ਹਾਈਪਰਟੈਨਸ਼ਨ ਤੋਂ ਬਚੋ, ਬੀਪੀ ’ਤੇ ਰੱਖੋ ਨਜ਼ਰ

ਡਬਲਯੂਐਚਓ ਅਤੇ ਅਮੈਰੀਕਨ ਹਾਰਟ ਐਸੋਸੀਏਸ਼ਨ ਮੁਤਾਬਿਕ ਵਿਸ਼ਵ ਭਰ ਵਿਚ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਹਾਈਪਰਟੈਨਸ਼ਨ ਹੈ। ਅੱਜ ਕਰੀਬ 1.14 ਬਿਲੀਅਨ, ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚ ਹਰ ਤੀਜਾ ਆਦਮੀ ਤੇ ਹਰ ਦੂਜੀ ਔਰਤ ਹਾਈ ਬਲੱਡ ਪ੍ਰੈਸ਼ਰ ਦੇ ਘੇਰੇ ਵਿਚ ਹਨ। ਗੈਰ-ਮੁਸ਼ਕਲ ਬਿਮਾਰੀਆਂ ਲਈ ਅੰਤਰਰਾਸ਼ਟਰੀ ਪੱਧਰ ’ਤੇ 2025 ਤੱਕ ਹਾਈਪਰਟੈਨਸ਼ਨ ਦੇ ਪ੍ਰਸਾਰ ਨੂੰ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।

ਤੇਜ਼ੀ ਨਾਲ ਬਦਲ ਰਿਹਾ ਲਾਈਫ-ਸਟਾਈਲ ਦੇ ਰਿਹੈ ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਨਸ਼ਨ। ਬੱਚੇ, ਨੌਜਵਾਨ, ਔਰਤਾਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਵਿਚ ਬਿਮਾਰੀ ਦਾ ਅੰਕੜਾ ਵਧ ਰਿਹਾ ਹੈ। ਗੰਭੀਰ ਹਾਈ ਬਲੱਡ ਪ੍ਰੈਸ਼ਰ ਨਾਲ ਵਧ ਰਹੀਆਂ ਹਨ ਦਿਲ, ਦਿਮਾਗ ’ਤੇ ਗੁਰਦੇ ਦੀਆਂ ਬਿਮਾਰੀਆਂ। ਹਾਈ ਬਲੱਡ ਪ੍ਰੈਸ਼ਰ ਦੀ 50 ਤੋਂ ਵੱਧ ਉਮਰ ਦੇ ਮਰਦਾਂ ਤੇ 45 ਦੀ ਉਮਰ ਵਿਚ ਔਰਤਾਂ ਵਿਚ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ। ਪ੍ਰਾਇਮਰੀ ਹਾਈ ਬਲੱਡ ਪ੍ਰੈਸ਼ਰ ਸਮੇਂ ਨਾਲ ਹੌਲੀ-ਹੌਲੀ ਵਧਦਾ ਰਹਿੰਦਾ ਹੈ।

ਕੁੱਝ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਰਹਿਣ ਨੂੰ ਸੈਕੰਡਰੀ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਦਵਾਈਆਂ, ਲਗਾਤਾਰ ਸਟ੍ਰੈਸ ਅਤੇ ਸਦਮੇ ਨਾਲ ਵੀ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਖੂਨ ਦੀਆਂ ਨਾੜੀਆਂ ਕਮਜ਼ੋਰ ਕਰਕੇ ਐਨਿਉਰਿਜ਼ਮ ਬਣਾ ਦਿੰਦਾ ਹੈ। ਜੇ ਐਨਿਉਰਿਜ਼ਮ ਫਟ ਜਾਵੇ ਤਾਂ ਜਾਨਲੇਵਾ ਵੀ ਹੋ ਸਕਦਾ ਹੈ। ਜਦੋਂ ਦਿਲ ਧਮਨੀਆਂ ਰਾਹੀਂ ਖੂਨ ਨੂੰ ਪੰਪ ਕਰਦਾ ਹੈ, ਤਾਂ ਖੂਨ ਧਮਨੀਆਂ ਦੀ ਵਾਲਜ਼ (ਕੰਧਾਂ) ’ਤੇ ਪੈਣ ਵਾਲੇ ਦਬਾਅ ਨੂੰ ਬਲੱਡ ਪ੍ਰੈਸ਼ਰ ਕਿਹਾ ਦਿੱਤਾ ਜਾਂਦਾ ਹੈ। ਬਲੱਡ ਪ੍ਰੈਸ਼ਰ ਤੁਹਾਡੇ ਨਾੜੀਆਂ ਦੀਆਂ ਵਾਲਜ਼ (ਕੰਧਾਂ) ਦੇ ਖਿਲਾਫ ਖੂਨ ਦਾ ਦਬਾਅ ਹੁੰਦਾ ਹੈ। ਨਾੜੀਆਂ ਇਨਸਾਨੀ ਦਿਲ ਤੋਂ ਖੂਨ ਸਰੀਰ ਦੇ ਬਾਕੀ ਹਿੱਸਿਆਂ ਵਿਚ ਲੈ ਜਾਂਦੀਆਂ ਹਨ।

ਖੂਨ ਦੇ ਵਧ ਰਹੇ ਦਬਾਅ ਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਅਤੇ ਘਟ ਰਹੇ ਪ੍ਰੈਸ਼ਰ ਨੂੰ ਡਾਇਸਟੋਲਿਕ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਤੰਦਰੁਸਤ ਵਿਅਕਤੀ ਦਾ ਉੱਪਰਲਾ (ਸਿਸਟੋਲਿਕ) ਬਲੱਡ ਪ੍ਰੈਸ਼ਰ 120 ਤੇ ਥੱਲੇ ਦਾ ਭਾਵ ਡਾਇਸਟੋਲਿਕ ਬਲੱਡ ਪੈਸ਼ਰ 80 ਦੱਸਿਆ ਜਾਂਦਾ ਹੈ। ਉਮਰ ਮੁਤਾਬਿਕ ਅਤੇ ਸਰੀਰਕ-ਮਾਨਸਿਕ ਗਤੀਵਿਧੀਆਂ ਦੇ ਅਧਾਰ ’ਤੇ ਇਹ ਨੰਬਰ ਬਦਲਦਾ ਰਹਿੰਦਾ ਹੈ।
ਮਾਹਿਰਾਂ ਵੱਲੋਂ ਸਿਸਟੋਲਿਕ ਅਤੇ ਡਾਇਸੀਟੋਲਿਕ ਬਲੱਡ ਪ੍ਰੈਸ਼ਰ ਦੇ ਲੈਵਲ ਦੀ ਸਮੀਖਿਆ ਕਰਕੇ ਦਿਸ਼ਾ-ਨਿਰਦੇਸ਼ਾਂ ਨਾਲ ਰੋਗੀ ਦੇ ਇਲਾਜ਼ ਵਿਚ ਮੱਦਦ ਕੀਤੀ ਹਾ ਰਹੀ ਹੈ।

ਆਮ ਬਲੱਡ ਪ੍ਰੈਸ਼ਰ ਰਹਿਣ ਵਾਲਿਆਂ ਨੂੰ ਬਰਾਬਰ ਜਾਂਚ ਤੇ ਇਲਾਜ ਲਈ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਹਾਈਪਰਟੈਨਸ਼ਨ ਦੇ ਰੋਗੀ ਰੋਜ਼ਾਨਾ ਇੱਕ ਵਾਰ ਆਪਣੇ ਘਰ ਵਿਚ ਰੱਖੇ ਬੀ. ਪੀ. ਅਪਰੇਟਸ ਨਾਲ ਬਲੱਡ ਪ੍ਰੈਸ਼ਰ ਜਰੂਰ ਚੈੱਕ ਕਰਨ। ਡੇਲੀ 8 ਘੰਟੇ ਦੀ ਨੀਂਦ ਸਰੀਰ ਅੰਦਰ ਬਲੱਡ ਸਰਕੂਲੇਸ਼ਨ ਠੀਕ ਕਰਕੇ ਸਟ੍ਰੋਕ, ਦਿਲ ਦਾ ਦੌਰਾ ਤੇ ਹਾਈ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਘੱਟ ਕਰਦੀ ਹੈ।

ਆਪਣਾ ਤੇ ਪੂਰੇ ਪਰਿਵਾਰ ਦਾ ਖਿਆਲ ਰੱਖੋ:

ਬਿਮਾਰੀ ਦੀ ਗੰਭੀਰ ਹਾਲਤ ਤੋਂ ਬਚਣ ਲਈ ਪਰੌਪਰ ਇਲਾਜ, ਪੌਸ਼ਟਿਕ ਖੁਰਾਕ, ਸਾਈਕਲਿੰਗ, ਸੈਰ, ਕਸਰਤ ਅਤੇ ਜੀਵਨਸ਼ੈਲੀ ਵਿਚ ਤਬਦੀਲੀ ਲਿਆਓ। ਆਪਣੇ ਸਰੀਰ ਦਾ ਵਜ਼ਨ ਨਾ ਵਧਣ ਦਿਓ। ਭੋਜਨ ਤੋਂ ਬਾਅਦ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਸੈਰ ਜਰੂਰ ਕਰੋ। ਬਚਪਨ ਤੋਂ ਹੀ ਬੱਚਿਆਂ ਨੂੰ ਖੇਡਾਂ, ਯੋਗਾ, ਸਾਈਕਲਿੰਗ, ਤੇ ਮਾਨਸਿਕ ਐਕਟੀਵਿਟੀ ਲਈ ਤਿਆਰ ਕਰੋ।

ਹਾਈਪਰਟੈਨਸ਼ਨ ਦੀ ਫੈਮਿਲੀ ਹਿਸਟਰੀ ਵਾਲਿਆਂ ਨੂੰ, ਮੋਟਾਪੇ ਦੇ ਸ਼ਿਕਾਰ,¿; ਨਸ਼ੀਲੀਆਂ ਦਵਾਈਆਂ, ਤੇ ਸ਼ਰਾਬ ਦੀ ਵਰਤੋਂ, ਲਗਾਤਾਰ ਜੰਕ ਫੂਡ ਲੈਣਾ, ਬਿਨਾ ਮਤਲਬ ਸਟਰੈਸ ਰਹਿਣਾ, ਅਚਾਨਕ ਜ਼ਿਆਦਾ ਗੁੱਸਾ ਤੇ ਹਰ ਆਦਮੀ ਤੋਂ ਸ਼ਿਕਾਇਤ ਰੱਖਣ ਦੀ ਆਦਤ ਨੂੰ ਛੱਡਣ ਦੀ ਲੌੜ ਹੈ।

ਗਰਭਵਤੀ ਔਰਤਾਂ ਅੰਦਰ ਪਲ ਰਹੇ ਬੱਚੇ ਦੀ ਸੇਫਟੀ ਲਈ ਕਿਸੇ ਵੀ ਨਸ਼ੇ ਦੀ ਵਰਤੋਂ ਤੋਂ ਪ੍ਰਹੇਜ਼ ਕਰਨ। ਅਜਿਹਾ ਨਾ ਕਰਨ ਨਾਲ ਪੈਦਾ ਹੋਣ ਵਾਲਾ ਬੱਚਾ ਵਿਕਲਾਂਗ ਤੇ ਦਿਮਾਗੀ, ਦਿਲ ਦੇ ਰੋਗ ਲੈ ਕੇ ਆ ਸਕਦਾ ਹੈ।

ਡੇਲੀ ਖੁਰਾਕ ਵਿਚ ਜ਼ਿਆਦਾ ਨਮਕ (ਸੋਡੀਅਮ) ਬਲੱਡ ਪ੍ਰੈਸ਼ਰ ਵਧਾ ਦਿੰਦਾ ਹੈ। ਪੋਟਾਸ਼ੀਅਮ ਸਰੀਰ ਅੰਦਰ ਸੈੱਲਾਂ ਵਿਚ ਸੋਡੀਅਮ ਦੀ ਮਾਤਰਾ ਸੰਤੁਲਿਤ ਕਰਨ ਵਿਚ ਮੱਦਦ ਕਰਦਾ ਹੈ। ਪੌਸ਼ਟਿਕ ਖੁਰਾਕ ਵਿਚ ਤਾਜ਼ੇ ਫਲ ਤੇ ਸਬਜ਼ੀਆਂ ਸਲਾਦ ਦੀ ਸ਼ਕਲ ’ਚ ਤੇ ਪੋਟਾਸ਼ੀਅਮ, ਫਾਈਬਰ, ਪ੍ਰੋਟੀਨ ਨੂੰ ਸ਼ਾਮਲ ਕਰੋ। ਤਾਜ਼ਾ ਚੁਕੰਦਰ ਅਤੇ ਚੁਕੰਦਰ ਦੇ ਜੂਸ ਅੰਦਰ ਮੌਜੂਦ ਨਾਈਟ੍ਰੇਟਸ ਖੂਨ ਦੀਆਂ ਨਾੜੀਆਂ ਰਿਲੈਕਸ ਕਰ ਕੇ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਹੈ।

ਸਸਤਾ ਸਨੈਕ ਕੇਲੇ ਖਾਓ। ਕੇਲੇ ਅੰਦਰ ਮੌਜੂਦ ਪੋਟਾਸ਼ੀਅਮ 10 ਪ੍ਰਤੀਸ਼ਤ ਤੱਕ ਖੂਨ ਦੇ ਦਬਾਅ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੇ। ਤਾਜ਼ੇ ਦਹੀਂ ਵਿਚ ਕੇਲਾ ਮੈਸ਼ ਕਰਕੇ ਖੁਦ ਅਤੇ ਬਚਿਆਂ ਨੂੰ ਡੇਲੀ ਖੁਆਓ। ਵਿਟਾਮਿਨ, ਹਰਬਲ ਸਪਲੀਮੈਂਟਸ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਸ਼ਾਮਲ ਕਰੋ।

ਨੋਟ: ਘੱਟ ਜਾਂ ਵੱਧ ਬਲੱਡ ਪ੍ਰੈਸ਼ਰ ਜਾਨਲੇਵਾ ਹੋ ਸਕਦਾ ਹੈ। ਰੋਗੀ ਅਤੇ ਤੰਦਰੁਸਤ ਹਮੇਸ਼ਾ ਧਿਆਨ ਰੱਖਣ।

ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ