ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਗਹਿਣੇ ਤੇ ਨਗਦੀ ਚੋਰੀ

ਫਾਈਲ ਫੋਟੋ

ਗੋਬਿੰਦਗੜ੍ਹ ਜੇਜੀਆਂ, (ਸਰਜੀਵਨ ਇੰਸਾਂ)। ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਇੱਕ ਵਿਅਕਤੀ ਦੇ ਘਰ ਚੋਰਾਂ ਨੇ ਗਹਿਣਿਆਂ ਤੋਂ ਇਲਾਵਾ ਨਗਦੀ ਉੱਤੇ ਵੀ ਹੱਥ ਸਾਫ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਛਾਜਲੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਸੀ ਗੋਬਿੰਦਗੜ ਜੇਜੀਆਂ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਵਿੱਚ ਦੱਸਿਆ, ਕਿ ਮੈਂ 10:00 ਵਜੇ ਦੇ ਕਰੀਬ ਆਪਣੇ ਖੇਤ ਹਰਾ ਚਾਰਾ ਲੈਣ ਲਈ ਗਿਆ ਹੋਇਆ ਸੀ। (Stole)

ਮੇਰਾ ਲੜਕਾ ਜਸ਼ਨਦੀਪ ਸਿੰਘ ਅਤੇ ਮੇਰੇ ਘਰ ਵਾਲੀ ਲਹਿਰਾਗਾਗਾ ਵਿਖੇ ਬਿਸਕੁਟ ਬਣਵਾਉਣ ਲਈ ਮਕਾਨ ਨੂੰ ਜਿੰਦਰਾ ਲਗਾ ਕੇ ਚਲੇ ਗਏ। ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਅਲਮਾਰੀ ਅਤੇ ਪੇਟੀ ਵਿੱਚੋਂ ਸਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਸਾਡੀ ਅਲਮਾਰੀ ਅਤੇ ਪੇਟੀ ਦੇ ਜਿੰਦਰੇ ਤੋੜ ਕੇ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦੀ ਵੀ ਚੋਰੀ ਕਰ ਲਈ ਹੈ। ਉਪਰੋਕਤ ਬਿਆਨਾਂ ਮੁਤਾਬਿਕ ਪਰਚਾ ਦਰਜ ਕਰਦਿਆਂ ਛਾਜਲੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। (Stole)

LEAVE A REPLY

Please enter your comment!
Please enter your name here