Farmers News: ਕਿਸਾਨਾਂ ਲਈ ਰਾਹਤ ਦੀ ਖਬਰ, ਕਣਕ ਤੇ ਖੰਡ ਸਬੰਧੀ ਚੰਗਾ ਅਪਡੇਟ

Sach Kahoon Punjabi Desk Picture
Published On

Farmers News: ਖੁਰਾਕ ਮੰਤਰਾਲੇ ਨੇ ਕੀਤਾ ਐਲਾਨ

Farmers News: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸੁਰੱਖਿਆ ਤੇ ਬਾਜਾਰ ਸਥਿਰਤਾ ਨੂੰ ਧਿਆਨ ’ਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ। ਸ਼ੁੱਕਰਵਾਰ ਨੂੰ ਖੁਰਾਕ ਮੰਤਰਾਲੇ ਨੇ ਐਲਾਨ ਕੀਤਾ ਕਿ 25 ਲੱਖ ਮੀਟਿ੍ਰਕ ਟਨ ਕਣਕ ਅਤੇ 5 ਲੱਖ ਟਨ ਵਾਧੂ ਕਣਕ ਉਤਪਾਦਾਂ (ਜਿਵੇਂ ਕਿ ਆਟਾ ਅਤੇ ਮੈਦਾ) ਦੇ ਨਿਰਯਾਤ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ‘ਇੱਛੁਕ’ ਖੰਡ ਮਿੱਲਾਂ ਨੂੰ 2025-26 ਦੇ ਖੰਡ ਸੀਜਨ ਲਈ 5 ਲੱਖ ਟਨ ਵਾਧੂ ਖੰਡ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਕੋਲ ਵਾਧੂ ਕਣਕ ਦਾ ਭੰਡਾਰ ਹੈ। ਨਿੱਜੀ ਖੇਤਰ ਕੋਲ 2025-26 ਵਿੱਤੀ ਸਾਲ ਲਈ ਲੱਗਭੱਗ 75 ਲੱਖ ਟਨ ਕਣਕ ਦਾ ਭੰਡਾਰ ਹੈ, ਜੋ ਪਿਛਲੇ ਸਾਲ ਨਾਲੋਂ 32 ਲੱਖ ਟਨ ਵੱਧ ਹੈ। ਭਾਰਤੀ ਖੁਰਾਕ ਨਿਗਮ ਕੋਲ 1 ਅਪਰੈਲ, 2026 ਤੱਕ ਕੇਂਦਰੀ ਪੂਲ ’ਚ ਲੱਗਭੱਗ 182 ਲੱਖ ਟਨ ਕਣਕ ਉਪਲੱਬਧ ਹੋਣ ਦਾ ਅਨੁਮਾਨ ਹੈ, ਜੋ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਂਦਾ ਹੈ। ਨਿਰਯਾਤ ਘਰੇਲੂ ਉਪਲਬਧਤਾ ਨੂੰ ਪ੍ਰਭਾਵਤ ਨਹੀਂ ਕਰੇਗਾ।

Farmers News

2026 ਦੇ ਹਾੜ੍ਹੀ ਸੀਜਨ ਵਿੱਚ ਕਣਕ ਦੀ ਬਿਜਾਈ ਦਾ ਰਕਬਾ ਵਧ ਕੇ 334.17 ਲੱਖ ਹੈਕਟੇਅਰ ਹੋ ਗਿਆ, ਜੋ ਪਿਛਲੇ ਸਾਲ 328.04 ਲੱਖ ਹੈਕਟੇਅਰ ਸੀ। ਇਹ ਕਿਸਾਨਾਂ ਦੇ ਐੱਮਐੱਸਪੀ ਅਤੇ ਸਰਕਾਰੀ ਖਰੀਦ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ, ਜਿਸ ਨਾਲ ਬੰਪਰ ਫਸਲ ਦੀ ਉਮੀਦ ਹੈ। ਸਰਕਾਰ ਦਾ ਕਹਿਣਾ ਹੈ ਕਿ ਨਿਰਯਾਤ ਦੀ ਇਜਾਜ਼ਤ ਘਰੇਲੂ ਬਜ਼ਾਰ ਵਿੱਚ ਕੀਮਤਾਂ ਨੂੰ ਸਥਿਰ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸਾਨਾਂ ਨੂੰ ਨਵੀਂ ਫਸਲ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲੇ, ਜਿਸ ਨਾਲ ਉਨ੍ਹਾਂ ਦੀ ਆਮਦਨ ਸੁਰੱਖਿਅਤ ਰਹੇਗੀ।

Read Also : ਮਲੇਰੀਆ, ਡੇਂਗੂ ਤੇ ਹੋਰ ਬਿਮਾਰੀਆਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਗੰਭੀਰ

ਖੰਡ ਨਿਰਯਾਤ ਸਬੰਧੀ 14 ਨਵੰਬਰ, 2025 ਨੂੰ ਸ਼ੁਰੂ ਵਿੱਚ 15 ਲੱਖ ਟਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ 31 ਜਨਵਰੀ, 2026 ਤੱਕ ਸਿਰਫ 1.97 ਲੱਖ ਟਨ ਨਿਰਯਾਤ ਕੀਤਾ ਗਿਆ ਸੀ ਅਤੇ 2.72 ਲੱਖ ਟਨ ਦਾ ਇਕਰਾਰਨਾਮਾ ਕੀਤਾ ਗਿਆ ਸੀ। ਵਾਧੂ 5 ਲੱਖ ਟਨ ਕੋਟਾ ਸਿਰਫ ਦਿਲਚਸਪੀ ਰੱਖਣ ਵਾਲੀਆਂ ਮਿੱਲਾਂ ਨੂੰ ਹੀ ਅਨੁਪਾਤ ਦੇ ਆਧਾਰ ’ਤੇ ਉਪਲੱਬਧ ਹੋਵੇਗਾ। ਇਸ ਦੇ ਲਈ ਸਖਤ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਵਿੱਚ 30 ਜੂਨ, 2026 ਤੱਕ ਕੋਟੇ ਦੇ ਘੱਟੋ-ਘੱਟ 70 ਫੀਸਦੀ ਦਾ ਨਿਰਯਾਤ ਸ਼ਾਮਲ ਹੈ। ਸਹਿਮਤੀ 15 ਦਿਨਾਂ ਦੇ ਅੰਦਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਟ੍ਰਾਂਸਫਰ ਨਹੀਂ ਹੋ ਸਕੇਗਾ।

About The Author

Related Posts