IND vs PAK: ਈਸ਼ਾਨ ਦੀ ਤੂਫਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਅੱਗੇ ਬੇਵੱਸ ਪਾਕਿਸਤਾਨ, ਭਾਰਤ ਦੀ ਵੱਡੀ ਜਿੱਤ

Sach Kahoon Punjabi Desk Picture
Published On

ਭਾਰਤ ਦੀ ਟੀ20 ਵਿਸ਼ਵ ਕੱਪ ’ਚ ਪਾਕਿਸਤਾਨ ’ਤੇ ਸਭ ਤੋਂ ਵੱਡੀ ਜਿੱਤ

  • ਪਾਕਿਸਤਾਨ 114 ਦੌੜਾਂ ’ਤੇ ਆਲਆਊਟ
  • ਈਸ਼ਾਨ ਕਿਸ਼ਨ ਨੇ ਬਣਾਈਆਂ ਤੂਫਾਨੀ 77 ਦੌੜਾਂ

IND vs PAK: ਸਪੋਰਟਸ ਡੈਸਕ। ਭਾਰਤ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਟੂਰਨਾਮੈਂਟ ਦੇ ਇਤਿਹਾਸ ’ਚ ਦੌੜਾਂ ਦੇ ਮਾਮਲੇ ’ਚ ਪਾਕਿਸਤਾਨ ਉੱਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਨਾਲ, ਭਾਰਤੀ ਟੀਮ ਸੁਪਰ 8 ਦੌਰ ਲਈ ਕੁਆਲੀਫਾਈ ਕਰ ਗਈ ਹੈ। ਟੀਮ ਲਗਾਤਾਰ ਤਿੰਨ ਜਿੱਤਾਂ ਨਾਲ ਗਰੁੱਪ ਏ ਪੁਆਇੰਟ ਟੇਬਲ ’ਚ ਸਿਖਰ ’ਤੇ ਹੈ। ਐਤਵਾਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ’ਚ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ।

ਇਹ ਖਬਰ ਵੀ ਪੜ੍ਹੋ : Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

ਪਾਕਿਸਤਾਨ 18 ਓਵਰਾਂ ’ਚ 114 ਦੌੜਾਂ ’ਤੇ ਆਲ ਆਊਟ ਹੋ ਗਿਆ। ਉਸਮਾਨ ਖਾਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਤੇ ਹਾਰਦਿਕ ਪੰਡਯਾ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ, ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਤੋਂ ਬਾਅਦ, ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ’ਤੇ 175 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 40 ਗੇਂਦਾਂ ’ਚ 77 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ’ਚ 10 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਕਪਤਾਨ ਸੂਰਿਆਕੁਮਾਰ ਯਾਦਵ ਨੇ 32 ਦੌੜਾਂ ਬਣਾਈਆਂ। ਸੈਮ ਅਯੂਬ ਨੇ 3 ਵਿਕਟਾਂ ਲਈਆਂ।

ਟਾਸ ਦੌਰਾਨ ਹੱਥ ਨਹੀਂ ਮਿਲਾਇਆ ਦੋਵੇਂ ਕਪਤਾਨਾਂ ਨੇ | IND vs PAK

ਦੋਵਾਂ ਟੀਮਾਂ ਦੇ ਕਪਤਾਨਾਂ ਨੇ ਟਾਸ ਦੌਰਾਨ ਹੱਥ ਨਹੀਂ ਮਿਲਾਇਆ। ਪਿਛਲੇ ਸਾਲ ਏਸ਼ੀਆ ਕੱਪ ਦੌਰਾਨ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਇਹ ਫੈਸਲਾ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਲਿਆ ਗਿਆ ਸੀ। IND vs PAK

ਦੋਵਾਂ ਟੀਮਾਂ ਦੀ ਪਲੇਇੰਗ-11 | IND vs PAK

ਪਾਕਿਸਤਾਨ : ਸ਼ਾਹਿਬਜਾਦਾ ਫਰਹਾਨ, ਸੈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਬਾਬਰ ਆਜਮ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ, ਫਹੀਮ ਅਸਰਫ, ਸ਼ਾਹੀਨ ਅਫਰੀਦੀ, ਉਸਮਾਨ ਤਾਰਿਕ ਤੇ ਅਬਰਾਰ ਅਹਿਮਦ।

ਭਾਰਤ : ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ।

About The Author

Related Posts