Motorcycle Theft Gang: ਚੋਰੀ ਦੇ 10 ਮੋਟਰਸਾਈਕਲ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

Sach Kahoon Punjabi Desk Picture
Published On

ਗ੍ਰਿਫ਼ਤਾਰ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟ ਦੇ 17 ਮੁਕਦਮੇ ਦਰਜ਼ ਹਨ

Motorcycle Theft Gang: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਐਸਐਸਪੀ ਡਾ. ਪ੍ਰਗਿਆ ਜ਼ੈਨ ਦੀ ਅਗਵਾਈ ਹੇਠ ਚੋਰੀ ਦੇ ਵਹੀਕਲ ਮਾਮਲਿਆਂ ਵਿੱਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ ਕੁੱਲ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਕਾਰਵਾਈ ਕਰਦਿਆਂ ਐਸਪੀ ਜੋਗੇਸ਼ਵਰ ਸਿੰਘ, (ਇੰਵੈਸਟੀਗੇਸ਼ਨ) ਫਰੀਦਕੋਟ ਅਤੇ ਡੀਐਸਪੀ ਤਰਲੋਚਨ ਸਿੰਘ, (ਫਰੀਦਕੋਟ) ਦੇ ਦਿਸ਼ਾ-ਨਿਰਦੇਸ਼ ਹੇਠ ਥਾਣਾ ਸਿਟੀ ਪੁਲਿਸ ਟੀਮ ਵੱਲੋਂ ਅੰਜਾਮ ਦਿੱਤੀ ਗਈ। ਗ੍ਰਿਫ਼ਤਾਰ ਵਿਅਕਤੀਆਂ ਵਿੱਚ ਕੁਲਵਿੰਦਰ ਸਿੰਘ ਉਰਫ ਬੱਚੀ (ਉਮਰ 20 ਸਾਲ), ਸਾਜਨ (ਉਮਰ 20 ਸਾਲ) ਅਤੇ ਸਾਗਰ ਕੁਮਾਰ (ਉਮਰ 28 ਸਾਲ) ਵਾਸੀ ਕੋਟਕਪੂਰਾ ਸ਼ਾਮਲ ਹਨ, ਜਦਕਿ ਰਮਨਦੀਪ ਸਿੰਘ ਉਰਫ ਰਮਨ (ਉਮਰ 28 ਸਾਲ) ਵਾਸੀ ਲੰਬੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 26 ਮਾਰਚ ਨੂੰ ਥਾਣੇਦਾਰ ਰਾਜਵੰਤ ਸਿੰਘ (ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ) ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਭਰੋਸੋਯੋਗ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 2 ਵਿਅਕਤੀ ਕੁਲਵਿੰਦਰ ਸਿੰਘ ਉਰਫ ਬੱਚੀ ਅਤੇ ਰਮਨਦੀਪ ਸਿੰਘ ਉਰਫ ਰਮਨ ਨੂੰ 1 ਚੋਰੀਸ਼ੁਦਾ ਪਲਟੀਨਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਜਿਸ ਉਪੰਰਤ ਪੁਲਿਸ ਟੀਮਾਂ ਵੱਲੋਂ ਇਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਚੋਰੀ ਦੀਆਂ ਵਾਰਦਾਤਾ ਵਿੱਚ ਇਨ੍ਹਾਂ ਨਾਲ 2 ਹੋਰ ਸਾਥੀ ਸਾਗਰ ਕੁਮਾਰ ਅਤੇ ਸਾਜਨ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ: Gold Price Drop: ਅਮਰੀਕਾ-ਈਰਾਨ ਜੰਗ ਕਾਰਨ ਸੋਨੇ ’ਚ ਆਈ 17 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ

ਜਿਸ ’ਤੇ ਕਾਰਵਾਈ ਕਰਦੇ ਹੋਏ ਉਕਤ ਮਾਮਲੇ ਵਿੱਚ ਸਾਜਨ ਜੋ ਕਿ ਥਾਣਾ ਬਾਜਾਖਾਨਾ ਵੱਲੋ ਐਕਸਾਈਜ ਐਕਟ ਤਹਿਤ ਦਰਜ ਮੁੱਕਦਮਾ ਨੰਬਰ 45 ਵਿੱਚ ਫਰੀਦਕੋਟ ਜੇਲ ਅੰਦਰ ਬੰਦ ਸੀ, ਨੂੰ ਪ੍ਰੋਡਕਸਨ ਵਰੰਟ ’ਤੇ ਲਿਆਂਦਾ ਗਿਆ, ਉਸ ਦੀ ਨਿਸ਼ਾਨਦੇਹੀ ’ਤੇ ਹੋਰ 2 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ।ਇਸ ਉਪੰਰਤ ਮਿਤੀ 29 ਮਾਰਚ ਨੂੰ ਪੁਲਿਸ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਸਾਗਰ ਕੁਮਾਰ ਨੂੰ ਫਰੀਦਕੋਟ ਦੀ ਦਾਣਾ ਮੰਡੀ ਵਿੱਚੋਂ 1 ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰ ਵਿਅਕਤੀ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕੁਲਵਿੰਦਰ ਸਿੰਘ ਅਤੇ ਸਾਜਨ ਮਿਲ ਕੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ, ਜਦੋਂਕਿ ਸਾਗਰ ਕੁਮਾਰ ਚੋਰੀਸ਼ੁਦਾ ਵਾਹਨਾਂ ਨੂੰ ਅੱਗੇ ਵੇਚਦਾ ਸੀ। ਪੁਲਿਸ ਦੀ ਤੇਜ਼ ਅਤੇ ਸੁਚੱਜੀ ਕਾਰਵਾਈ ਦੇ ਨਤੀਜੇ ਵਜੋਂ ਹੁਣ ਤੱਕ ਕੁੱਲ 10 ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦ ਗ੍ਰਿਫ਼ਤਾਰ ਵਿਅਕਤੀਆਂ ਦੇ ਪੁਰਾਣੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਖਿਲਾਫ ਇਸ ਤੋਂ ਪਹਿਲਾ ਵੀ ਚੋਰੀ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 17 ਮਾਮਲੇ ਦਰਜ ਰਜਿਸਟਰ ਹਨ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਬੀ.ਐਨ.ਐਸ ਦੀਆਂ ਧਾਰਾਵਾਂ 303(2), 317(2) ਤਹਿਤ ਮੁਕੱਦਮਾ ਨੰਬਰ 147 ਦਰਜ ਰਜਿਸਟਰ ਕੀਤਾ ਗਿਆ ਹੈ। Motorcycle Theft Gang

About The Author

Related Posts