Punjab Politics: ਅਕਾਲੀ ਦਲ ਦਾ ਪੱਲਾ ਛੱਡ ਕਈ ਪਰਿਵਾਰ ਕਾਂਗਰਸ ‘ਚ ਸ਼ਾਮਲ

Sach Kahoon Punjabi Desk Picture
Published On

Punjab Politics: (ਅਨਿਲ ਲੁਟਾਵਾ) ਅਮਲੋਹ। ਕਾਂਗਰਸ ਪਾਰਟੀ ਅਤੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀਆਂ ਯੋਗ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਅੱਜ ਕਰਮਜੀਤ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਸਾਹਿਬ ਅਮਲੋਹ, ਗੁਰਲਾਲ ਸਿੰਘ ਖਜਾਨਚੀ, ਸੂਬੇਦਾਰ ਕੇਵਲ ਸਿੰਘ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਚਰਨਜੀਤ ਸਿੰਘ, ਪਰਮਜੀਤ ਸਿੰਘ, ਕਰਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੱਕੂ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ।

ਇਹ ਵੀ ਪੜ੍ਹੋ: Sirsa News: ਸਾਵਧਾਨ! ਨੌਸਰਬਾਜ਼ਾਂ ਕੱਢਿਆ ਠੱਗੀ ਦਾ ਨਵਾਂ ਤਰੀਕਾ, ਤੁਹਾਡੇ ਕੋਲ ਵੀ ਆ ਸਕਦਾ ਹੈ ਇਹ ਮੈਸੇਜ਼

ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾਂ ਨਾਲ ਜੁੜ ਰਹੇ ਹਨ। ਰਣਦੀਪ ਨਾਭਾ ਨੇ ਭਰੋਸਾ ਦਵਾਇਆ ਕਿ ਪਾਰਟੀ ‘ਚ ਸ਼ਾਮਿਲ ਹੋਏ ਹਰ ਵਰਕਰ ਨੂੰ ਪੂਰਾ ਸਨਮਾਨ ਮਿਲੇਗਾ ਅਤੇ ਉਨ੍ਹਾਂ ਦੀ ਭੂਮਿਕਾ ਲੋਕਾਂ ਦੀ ਸੇਵਾ ‘ਚ ਮਹੱਤਵਪੂਰਣ ਰਹੇਗੀ।
ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਕੌਂਸਲਰ ਗੁਰਮੀਤ ਕੌਰ, ਰੂਪ ਸਿੰਘ ਫੌਜੀ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਪੂਨਮ ਜਿੰਦਲ, ਕੌਂਸਲਰ ਜਸਵਿੰਦਰ ਸਿੰਘ, ਹੈਪੀ ਸੂਦ ਸਾਬਕਾ ਨਗਰ ਕੌਂਸਲ ਪ੍ਰਧਾਨ, ਮਹਿੰਦਰ ਪਜਨੀ, ਰਾਕੇਸ਼ ਕੁਮਾਰ ਗੋਗੀ, ਪੰਮੀ ਜਿੰਦਲ, ਬਲਜਿੰਦਰ ਘੁੱਕਰੀ, ਹਰਦੀਪ ਬਦੇਸ਼ਾਂ, ਗੌਰਵ ਪ੍ਰਭਾਕਰ, ਗੁਰਦਿੱਤ ਸਿਵਾ, ਹਰਵਿੰਦਰ ਸਿੰਘ, ਮਾਸਟਰ ਸਰਵਨ ਸਿੰਘ, ਗੁਰਬਚਨ ਕਾਹਨਪੁਰਾ ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ, ਪੀ ਏ ਮਨਪ੍ਰੀਤ ਸਿੰਘ ਮਿੰਟਾ ਆਦਿ ਮੌਜੂਦ ਸਨ।

About The Author

Related Posts