Social Service: ਸੰਗਰੂਰ ਦੇ ਸੇਵਾਦਾਰਾਂ ਨੇ ਗੁੰਮ ਹੋਈ ਲੜਕੀ ਦੀ ਸਾਂਭ-ਸੰਭਾਲ ਕਰਕੇ ਪਰਿਵਾਰਿਕ ਮੈਂਬਰਾਂ ਨਾਲ ਮਿਲਵਾਇਆ

Sach Kahoon Punjabi Desk Picture
Published On

ਬਿਹਾਰ ਤੋਂ ਗੁੰਮ ਹੋਈ ਲੜਕੀ ਸੰਗਰੂਰ ਬੱਸ ਸਟੈਂਡ ਤੇ ਮਿਲੀ

Social Service: (ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਲੜਕੀ ਦੀ ਸਾਂਭ-ਸੰਭਾਲ ਉਪਰੰਤ ਉਸਨੂੰ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇਕ ਮੰਦਬੁੱਧੀ ਲੜਕੀ ਲਾਵਾਰਿਸ ਹਾਲਤ ਵਿਚ ਸੰਗਰੂਰ ਦੇ ਬੱਸ ਸਟੈਂਡ ’ਚ ਬੈਠੀ ਸੀ, ਜਿਸਦੀ ਹਾਲਤ ਤਰਸਯੋਗ ਸੀ ਇਸ ਸਬੰਧੀ ਸੂਚਨਾ ਪ੍ਰੇਮੀ ਵਿਵੇਕ ਸੰਟੀ ਨੂੰ ਮਿਲੀ ਸੀ ਜਿਸਨੇ ਆਪਣੀ ਟੀਮ ਮੈਂਬਰ ਪ੍ਰੇਮੀ ਸਤਪਾਲ ਇੰਸਾਂ ਨਾਲ ਸੰਪਰਕ ਕਰਕੇ ਉਸਨੂੰ ਸਾਂਭ-ਸੰਭਾਲ ਲਈ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿਸ ਨੂੰ ਚਾਹ-ਪਾਣੀ ਤੇ ਖਾਣਾ ਖੁਆਇਆ ਗਿਆ।

ਇਹ ਵੀ ਪੜ੍ਹੋ: Malout News: ਡੇਰਾ ਸ਼ਰਧਾਲੂ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

ਇਸ ਤੋਂ ਬਾਅਦ ਜਦੋਂ ਸੇਵਾਦਾਰਾਂ ਨੇ ਉਸਨੂੰ ਨਾਂਅ ਤੇ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਇਸਰਤ ਪੁੱਤਰੀ ਸਬੀਰ ਖਾਨ ਵਾਸੀ ਮਾਧੋਪੁਰ (ਬਿਹਾਰ) ਦੱਸਿਆ ਜਿਸਦੇ ਪ੍ਰੀਵਾਰਕ ਮੈਂਬਰਾਂ ਨਾਲ ਲੋਕਲ ਪੁਲਿਸ ਜਰੀਏ ਫੋਨ ਰਾਹੀ ਸੰਪਰਕ ਕੀਤਾ। ਉਸ ਦੀ ਥਾਣੇ ਰਪਟ ਦਰਜ ਵੀ ਕਰਵਾਈ। ਜਿਸ ਤੋਂ ਬਾਅਦ ਮੰਦਬੁੱਧੀ ਲੜਕੀ ਦੇ ਪਰਿਵਾਰਿਕ ਮੈਂਬਰ ਉਸਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚੇ। ਉਨਾਂ ਦੱਸਿਆ ਕਿ ਸਾਡੀ ਬੇਟੀ ਮਾਨਸਿਕ ਪ੍ਰੇਸ਼ਾਨੀ ਕਰਕੇ ਕੁੱਝ ਦਿਨ ਪਹਿਲਾਂ ਘਰ ਤੋਂ ਲਾਪਤਾ ਹੋ ਗਈ ਸੀ ਅਸੀਂ ਬਹੁਤ ਭਾਲ ਕੀਤੀ ਪਰ ਸਾਨੂੰ ਨਹੀਂ ਮਿਲੀ ਪਰਿਵਾਰਿਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ ਇਸ ਸੇਵਾ ਕਾਰਜ ’ਚ ਪ੍ਰੇਮੀ ਦਿਕਸ਼ਾਂਤ ਇੰਸਾਂ, ਸਤਪਾਲ ਇੰਸਾਂ, ਕਿਰਨ ਇੰਸਾਂ, ਭੈਣ ਹਰਦੇਵ ਇੰਸਾਂ ਸੰਗਰੂਰ, ਦਾ ਖਾਸ ਯੋਗਦਾਨ ਰਿਹਾ ਹੈ।

About The Author

Related Posts