ਸਤਲੁਜ ਕੰਢਿਓਂ ਅਗਵਾਏ ਹੋਏ ਨੌਜਵਾਨ ਦੇ ਪਿਤਾ ਦਾ ਵੱਡਾ ਬਿਆਨ, ਕਹੀ ਇਹ ਗੱਲ

Murder

ਦੋਸਤ ਨੂੰ ਸਤਲੁਜ ’ਚੋਂ ਬਚਾਉਂਦਿਆਂ ਲਾਪਤਾ ਹੋਏ ਨੌਜਵਾਨ ਨੇ 30 ਅਗਸਤ ਨੂੰ ਚੜਨਾ ਸੀ ਕੈਨੇਡਾ ਦੇ ਜਹਾਜ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਕਿਸੇ ਅਣਪਛਾਤੇ ਵੱਲੋਂ ਸਤਲੁਜ ਕੰਢਿਓਂ ਅਗਵਾ ਕਰਕੇ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ। ਪਿਤਾ ਮੁਤਾਬਕ ਪੁੱਤਰ ਨੇ 30 ਅਗਸਤ ਨੂੰ ਕੈਨੇਡਾ ਨੂੰ ਜਹਾਜ਼ ਚੜਨਾ ਸੀ। ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। (Ludhiana News)

ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਤਫਤੀਸੀ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਬੇਟੇ ਗੁਰਮਨਜੋਤ ਸਿੰਘ (19) ਬੀਤੇ ਦਿਨ ਉਹ ਆਪਣੇ ਦੋਸਤ ਗੁਰਸਿਮਰਨ ਸਿੰਘ ਅਤੇ ਗੁਰਰਾਜ ਸਿੰਘ ਨਾਲ ਸਤਲੁਜ ਦਰਿਆ ਦੇ ਕੰਢੇ ਗੇੜਾ ਮਾਰਨ ਗਿਆ ਸੀ। ਇਸੇ ਦੌਰਾਨ ਮੋਬਾਈਲ ਫੋਨ ’ਤੇ ਗੱਲ ਕਰਦੇ ਹੋਏ ਉਸ ਦੇ ਦੋਸਤ ਗੁਰਰਾਜ ਸਿੰਘ ਨੇ ਸਤਲੁਜ ਦਰਿਆ ਖਹਿਰਾ ਬੇਟ ਵਿੱਚ ਛਾਲ ਮਾਰ ਦਿੱਤੀ। ਗੁਰਮਨਜੋਤ ਸਿੰਘ ਦੇ ਦੂਸਰੇ ਦੋਸਤ ਗੁਰਸਿਮਰਨ ਸਿੰਘ ਨੇ ਉਸ ਨੂੰ ਦਰਿਆ ਦੇ ਕੰਢੇ ਬੈਠਣ ਲਈ ਆਖਿਆ ਅਤੇ ਖੁਦ ਮਦਦ ਲਈ ਚਲਾ ਗਿਆ,ਕੁਝ ਸਮੇਂ ਬਾਅਦ ਗੁਰਸਿਮਰਨ ਮਦਦ ਲੈ ਕੇ ਆਇਆ ਅਤੇ ਗੁਰਰਾਜ ਸਿੰਘ ਨੂੰ ਦਰਿਆ ਚੋਂ ਬਾਹਰ ਕੱਢ ਲਿਆ ਪਰ ਇਸ ਦੌਰਾਨ ਹੀ ਗੁਰਮਨਜੋਤ ਸਿੰਘ ਲਾਪਤਾ ਹੋ ਚੁੱਕਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਾਮਲੇ ’ਚ ਫੌਜ ਨਾਲ ਗੱਡੀਆਂ ਲਾਉਣ ਵਾਲਿਆਂ ਨੇ ਭਾੜੇ ਲਈ ਕਮਿਸ਼ਨਰ ਪੁਲਿਸ ਦਾ ਖੜਕਾਇਆ ਬੂਹਾ

ਉਨਾਂ ਨੇ ਗੁਰਮਨਜੋਤ ਸਿੰਘ ਨੂੰ ਤਲਾਸ਼ ਕੀਤੀ ਪਰ ਕੋਈ ਜਾਣਕਾਰੀ ਨਾ ਮਿਲੀ। ਗੁਰਮਨਜੋਤ ਸਿੰਘ ਦੇ ਪਿਤਾ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਨੇ ਅਗਵਾ ਕਰ ਲਿਆ ਹੈ। ਜਿਸ ਨੇ 30 ਅਗਸਤ ਨੂੰ ਕੈਨੇਡਾ ਜਾਣ ਵਾਸਤੇ ਜਹਾਜ਼ ਚੜਨਾ ਸੀ। ਪਿਤਾ ਨੇ ਗੁਰਮਨਜੋਤ ਸਿੰਘ ਦੇ ਕਤਲ ਹੋਣ ਦਾ ਵੀ ਖਦਸਾ ਜਾਹਿਰ ਕੀਤਾ। ਉਧਰੋਂ ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਅਗਵਾਕਾਰਾਂ ਖਿਲਾਫ ਮਾਮਲਾ ਦਰਜ ਕਰਦਿਆਂ ਪੜਤਾਲ ਆਰੰਭ ਦਿੱਤੀ ਹੈ।