ਕਿਸੇ ਹੋਰ ਦੀ ਜਗਾ ਕਲਰਕ ਦਾ ਪੇਪਰ ਦੇਣ ਵਾਲਾ ਕੀਤਾ ਪੁਲਿਸ ਹਵਾਲੇ

Bus Stand Mansa

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਇੱਕ ਸਰਕਾਰੀ ਸਕੂਲ ਦੇ ਪਿੰ੍ਰਸੀਪਲ ਦੀ ਸ਼ਿਕਾਇਤ ’ਤੇ ਫ਼ਿਰੋਜ਼ਪੁਰ ਜ਼ਿਲੇ ਦੇ ਦੋ ਵਿਅਕਤੀਆਂ ਵਿਰੁੱਧ ਥਾਣਾ ਦਰੇਸੀ ਦੀ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਪਿ੍ਰੰਸੀਪਲ ਮੁਤਾਬਕ ਸਬੰਧਿਤ ’ਚੋਂ ਇੱਕ ਵਿਅਕਤੀ ਕਿਸੇ ਹੋਰ ਵਿਦਿਆਰਥੀ ਦੀ ਜਗਾ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ (ਐਸਐਸਐਸਬੀ) ਦਾ ਪੇਪਰ ਦੇਣ ਲਈ ਪ੍ਰੀਖਿਆ ਸੈਂਟਰ ’ਚ ਬੈਠਾ ਸੀ। (Police)

ਦੱਸ ਦਈਏ ਕਿ ਕਲਰਕਾਂ ਦੀ ਖਾਲੀ ਪੋਸਟਾਂ ਭਰਨ ਲਈ ਲਈ 6 ਅਗਸਤ ਨੂੰ ਪ੍ਰੀਖਿਆ ਲਈ ਗਈ ਹੈ। ਜਿਸ ਦੇ ਤਹਿਤ ਸਥਾਨਕ ਗੌਰਮਿਟ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਵਿਖੇ ਵੀ ਪ੍ਰੀਖਿਆ ਲੈਣ ਵਾਸਤੇ ਵਿਸ਼ੇਸ਼ ਸੈਂਟਰ ਬਣਾਇਆ ਹੋਇਆ ਸੀ। ਜਿੱਥੇ ਪਿੰ੍ਰਸੀਪਲ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਰਾਜ ਸਿੰਘ ਦੀ ਜਗਾ ਪ੍ਰੀਖਿਆ ਦੇਣ ਸੈਂਟਰ ’ਚ ਬੈਠੇ ਹਰਨੇਕ ਸਿੰਘ ਵਾਸੀ ਪਿੰਡ ਜਾਮਾਂ ਰਖੱਈਆ ਹਿਫ਼ਾਜ (ਫ਼ਿਰੋਜ਼ਪੁਰ) ਨੂੰ ਹਿਰਾਸ਼ਤ ’ਚ ਲੈ ਕੇ ਉਸ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਦਿੱਤਾ। ਉਕਤ ਸਕੂਲ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਬਤੌਰ ਕੰਟਰੋਲਰ ਪ੍ਰੀਖਿਆ ਸੈਂਟਰ ’ਚ ਮੌਜੂਦ ਸੀ।

ਇਸ ਦੌਰਾਨ ਜਦ ਉਸਨੇ ਕਮਰਾ ਨੰਬਰ  10 ’ਚ ਪੇਪਰ ਦੇ ਰਹੇ ਰੋਲ ਨੰਬਰ 321122 ਨੂੰ ਚੈੱਕ ਕੀਤਾ ਤਾਂ ਰਾਜ ਸਿੰਘ ਪੁੱਤਰ ਲਾਲ ਸਿੰਘ ਵਾਸੀ ਫਿਰੋਜ਼ਪੁਰ ਦੀ ਜਗਾ ’ਤੇ ਹਰਨੇਕ ਸਿੰਘ ਪੇਪਰ ਦੇਣ ਲਈ ਬੈਠਾ ਹੋਇਆ ਸੀ। ਸ਼ੱਕ ਹੋਣ ’ਤੇ ਹਰਨੇਕ ਸਿੰਘ ਕੋਲ ਮੌਜੂਦ ਰਾਜ ਸਿੰਘ ਦੇ ਅਧਾਰ ਕਾਰਡ ਵੀ ਸੀ ਬਾਇਓਮੈਟਰਿਕ ਮਸ਼ੀਨ ਦੁਆਰਾ ਚੈੱਕ ਕੀਤਾ ਗਿਆ ਤਾਂ ਮੈਚ ਨਾ ਹੋਇਆ ਤੇ ਨਾ ਹੀ ਫੋਟੋ ਮੈਚ ਹੋਈ। ਜਿਸ ਤੋਂ ਬਾਅਦ ਹਰਨੇਕ ਸਿੰਘ ਪੁਲਿਸ ਹਵਾਲੇ ਕਰ ਦਿੱਤਾ ਗਿਆ। ਕਿਸੇ ਹੋਰ ਦੀ ਜਗਾ ਪ੍ਰੀਖਿਆ ਦੇਣ ਪ੍ਰੀਖਿਆ ਸੈਂਟਰ ’ਚ ਬੈਠੇ ਰਾਜ ਸਿੰਘ ਨੇ ਪ੍ਰੀਖਿਆ ਕੰਟਰੋਲਰ ਪਾਸੋਂ ਲਿਖ਼ਤੀ ਰੂਪ ’ਚ ਮੁਆਫ਼ੀ ਵੀ ਮੰਗੀ ਗਈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਾਮਲੇ ’ਚ ਫੌਜ ਨਾਲ ਗੱਡੀਆਂ ਲਾਉਣ ਵਾਲਿਆਂ ਨੇ ਭਾੜੇ ਲਈ ਕਮਿਸ਼ਨਰ ਪੁਲਿਸ ਦਾ ਖੜਕਾਇਆ ਬੂਹਾ

ਪਿ੍ਰੰਸੀਪਲ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਰਾਜ ਸਿੰਘ ਪੁੱਤਰ ਲਾਲ ਸਿੰਘ ਵਾਸੀ ਫਿਰੋਜ਼ਪੁਰ ਤੇ ਹਰਨੇਕ ਸਿੰਘ ਪੁੱਤਰ ਮੇਹਰ ਸਿੰਘ ਪਿੰਡ ਜਾਮਾਂ ਰਖੱਈਆ ਹਿਫ਼ਾਜ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ। ਸਹਾਇਕ ਥਾਣੇਦਾਰ ਸੁਰਿੰਦਰ ਪਾਲ ਮੁਤਾਬਕ ਪੁਲਿਸ ਵੱਲੋਂ ਹਰਨੇਕ ਸਿੰਘ ਨੂੰ ਗਿ੍ਰਫ਼ਤਾਰ ਕਰਨ ਤੋ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।