ਜਾਣੋ, ਮਾਨਵਤਾ ਭਲਾਈ ਦੇ 162 ਕਾਰਜਾਂ ਦੀ ਸੂਚੀ ਬਾਰੇ

Welfare Work

ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤੇ ਨਵੇਂ ਕਾਰਜ ਸੂਚੀ ’ਚ ਸ਼ਾਮਲ (Welfare Work)

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ। ਸਾਧ-ਸੰਗਤ ਜੀ ਇਨ੍ਹਾਂ ਕਾਰਜਾਂ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜ ਸਾਰੇ ਲੋਕਾਂ ਤੱਕ ਪਹੁੰਚ ਸਕਣ। (Welfare Work in punjabi)

1. ਸ਼ੁੱਭ ਦੇਵੀ :- ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਗੁਰੂ ਜੀ ਬੇਟੀ ਬਣਾਉਦੇ ਹਨ ਇਲਾਜ ਕਰਵਾ ਕੇ, ਉਨ੍ਹਾਂ ਦੀ ਸ਼ਾਦੀ ਕਰਕੇ ਮੁੱਖ ਧਾਰਾ ’ਚ ਲਿਆਉਦੇ ਹਨ।
2. ਸੁਖਦੁਆ :- ਕਿੰਨਰਾਂ (ਖੁਸਰਿਆਂ) ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਉਨ੍ਹਾਂ ਨੂੰ ਅਪਣਾਉਣਾ ਤੇ ਸਮਾਜ ਦੀ ਮੁੱਖ ਧਾਰਾ ’ਚ ਲਿਆਉਣਾ। 
3. ਨਵ-ਜਾਗ੍ਰਤੀ :- (Back to Nature) ਸਮਲਿੰਗੀ ਲੋਕਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਨੂੰ ਜਾਇਜ਼ ਰਿਸ਼ਤੇ ਅਪਣਾਉਣ ਦੀ ਨਸੀਹਤ ਦੇਣਾ। 
4.  ਗੁਰੂ-ਫਾਦਰ ਬੇਟੀਆਂ (GFB):- ਭਰੂਣ ਹੱਤਿਆ ਤੇ ਲਿੰਗ ਭੇਦ ’ਤੇ ਰੋਕ ਲਾਉਣਾ ਇਸੇ ਉਦੇਸ਼ ਨਾਲ ਪੂਜਨੀਕ ਗੁਰੂ ਜੀ ਨੇ ਅਜਿਹੀਆਂ ਲੜਕੀਆਂ ਜਿਨ੍ਹਾਂ ਨੂੰ ਗਰਭ ’ਚ ਮਾਰ ਦੇਣਾ ਸੀ,ਅਪਣਾਇਆ ਤੇ ਮਾਂ-ਬਾਪ ਦੀ ਜਗ੍ਹਾ ਖੁਦ ਦਾ ਨਾਂਅ ਦਿੱਤਾ।
5. ਗੁਰੂ-ਫਾਦਰ ਬੇਟੇ (GFB)– ਅਨਾਥ ਬੇਸਹਾਰਾ ਲੜਕਿਆਂ ਨੂੰ ਅਪਣਾਉਣਾ, ਉਨ੍ਹਾਂ ਨੂੰ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ।
6. ਨਿਰੋਗ ਰਾਹ :- ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣਾ, ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ। 
7. ਦੀਪ-ਦਾਨ :- ਬੇਔਲਾਦ ਜੋੜਿਆਂ ਨੂੰ ਬੱਚੇ ਗੋਦ ਦਿਵਾਉਣਾ। 
8. ਸਹਿਯੋਗੀ :- ਅੰਗਹੀਣਾਂ ਨੂੰ ਬਨਾਉਟੀ ਅੰਗ ਤੇ ਵ੍ਹੀਲਚੇਅਰ ਆਦਿ ਦੇਣਾ। 
9. ਇਨਸਾਨੀਅਤ:- ਹਾਦਸਾਗ੍ਰਸਤ ਵਿਅਕਤੀਆਂ ਨੂੰ ਹਸਪਤਾਲ ਪਹੁੰਚਾ ਕੇ ਹਰ ਸੰਭਵ ਸਹਾਇਤਾ ਕਰਨਾ। 
10. New Life :- ਗਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣਾ। 
11. True Life :- ਬੇਸਹਾਰਾ, ਮਾਨਸਿਕ ਤੇ ਸਰੀਰਕ ਅੰਗਹੀਣਾਂ ਦੀ ਹਰ ਸੰਭਵ ਸਹਾਇਤਾ ਕਰਨਾ। 
12. True Blood Pump :- ਰੈਗੂਲਰ ਖੂਨਦਾਨ ਕਰਨਾ। 
13. ਅਮਰ ਸੇਵਾ :- ਇਲਾਜ ਤੇ ਸੋਧ ਕਾਰਜਾਂ ਲਈ ਦੇਹਾਂਤ ਬਾਅਦ ਸਰੀਰਦਾਨ। 
14. ਜੋਤੀ ਦਾਨ :- ਦੇਹਾਂਤ ਉਪਰੰਤ ਅੱਖਾਂ ਦਾਨ। 
15. ਨੰਨ੍ਹਾ ਫਰਿਸ਼ਤਾ :- ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈੱਸ ਸ਼ਾਹ ਸਤਿਨਾਮ ਜੀ ਮੋਬਾਈਲ ਹਸਪਤਾਲ ‘ਫਰਿਸ਼ਤਾ’ ਤੇ ‘ਨੰਨ੍ਹਾ ਫਰਿਸ਼ਤਾ’ ਦੁਆਰਾ ਪਿੰਡਾਂ-ਸ਼ਹਿਰਾਂ ’ਚ ਮੁਫ਼ਤ ਮੈਡੀਕਲ ਕੈਂਪ ਲਾਉਣਾ। 
16. ਦਿਵਿਯ ਜੋਤੀ :- ਅੱਖਾਂ ਦਾ ਮੁਫ਼ਤ ਕੈਂਪ ਲਾ ਕੇ ਮਰੀਜਾਂ ਦੇ ਆਪ੍ਰੇਸ਼ਨ, ਦਵਾਈ ਤੇ ਖਾਣ-ਪੀਣ ਦਾ ਮੁਫ਼ਤ ਪ੍ਰਬੰਧ ਕਰਨਾ। 
17. ਜਨ ਕਲਿਆਣ :- ਜਨ-ਕਲਿਆਣ ਪਰਮਾਰਥੀ ਕੈਂਪ ਲਾ ਕੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣਾ। 
18. True Happy :- ਦਿਲ ਦੇ ਰੋਗਾਂ ਦੀ ਮੁਫ਼ਤ ਜਾਂਚ ਤੇ ਰੋਕਥਾਮ ਦੇ ਉਪਾਅ ਦੱਸਣਾ। 
19. ਆਯੁਰਵੈਦਿਕ ਸੰਜੀਵਨੀ:- ਆਯੁਰਵੈਦਿਕ ਨੁਸਖਿਆਂ ਤੇ ਯੋਗ ਪ੍ਰਣਾਲੀ ਦੁਆਰਾ ਬਿਮਾਰੀਆਂ ਦਾ ਇਲਾਜ ਕਰਵਾਉਣਾ। 
20. ਦੇਵ-ਚਰਿੱਤਰ :- ਮਾਸਾਹਾਰ ਤਿਆਗ ਕੇ ਸ਼ਾਕਾਹਾਰ ਅਪਣਾਉਣ ਦੀ ਪ੍ਰੇਰਨਾ ਦੇਣਾ। 
21. ਸੱਭਿਆ ਇੰਸਾਂ :- ਆਦਿਵਾਸੀਆਂ ਨੂੰ ਰਹਿਣ-ਸਹਿਣ, ਸਿੱਖਿਆ ਤੇ ਰੁਜ਼ਗਾਰ ਦੇ ਕੇ ਸਮਾਜ ਦੀ ਮੁੱਖ ਧਾਰਾ ’ਚ ਲਿਆਉਣਾ। 
22. Healthy-Life :- ਬਿਨਾਂ ਦਵਾਈ ਦੇ ਨਸ਼ਿਆਂ ਤੋਂ ਛੁਟਕਾਰਾ ਦਿਵਾਉਣਾ। 
23. ਜੀਵ ਸੁਰੱਖਿਆ :- ਜੀਵ ਹੱਤਿਆ ’ਤੇ ਰੋਕ ਲਗਾਉਣਾ। 
24. ਰੂਹਾਨੀ ਚਰਿੱਤਰ :- ਰੂਹਾਨੀ ਸਤਿਸੰਗ ਦੁਆਰਾ ਲੋਕਾਂ ਦਾ ਚਰਿੱਤਰ-ਨਿਰਮਾਣ ਕਰਨਾ।
25. ਅਸ਼ੀਰਵਾਦ :- ਗਰੀਬ ਲੜਕੀਆਂ ਦੇ ਵਿਆਹ ਵਿੱਚ ਆਰਥਿਕ ਮੱਦਦ ਕਰਨਾ। 

26. ਸੱਚੀ ਸਿੱਖਿਆ :- ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਹਰ ਸੰਭਵ ਸਹਾਇਤਾ ਕਰਨਾ। 
27. ਆਸ਼ਿਆਨਾ:- ਲਾਚਾਰ, ਬੇਸਹਾਰਾ ਲੋਕਾਂ ਤੇ ਗਰੀਬ ਵਿਧਵਾਵਾਂ ਨੂੰ ਮਕਾਨ ਬਣਾ ਕੇ ਦੇਣਾ। 
28. ਫੂਡ ਬੈਂਕ :- ਫੂਡ ਬੈਂਕ ਦੁਆਰਾ ਦੀਨ-ਦੁਖੀਆਂ ਤੇ ਲਾਚਾਰ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣਾ। 
29. ਸਫ਼ਾਈ ਮੁਹਿੰਮ :- ਸਫ਼ਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਬਚਾਉਣਾ। 
30. Nature-Campaign :– ਵਾਤਾਵਰਨ ਸੁਰੱਖਿਆ ਲਈ ਵਿਸ਼ਵ ਪੱਧਰੀ ਪੌਦਾ ਲਾਓ ਮੁਹਿੰਮ ਚਲਾਉਣਾ। 
31. ਰੱਖਿਆ :- ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਇ ਗਊਸ਼ਾਲਾ ’ਚ ਚਾਰੇ ਲਈ ਭੇਜਣ ਦੀ ਪ੍ਰੇਰਨਾ ਦੇਣਾ। 
32. ਜਲ :- ਲੋਕਾਂ ਨੂੰ ਪਾਣੀ ਬਚਾਉਣ ਦੇ ਉਪਾਅ ਦੱਸ ਕੇ ਜਲ ਸੁਰੱਖਿਆ ਲਈ ਪ੍ਰੇਰਿਤ ਕਰਨਾ। 
33. ਜੀਵ ਸੁਰੱਖਿਆ :- ਅਵਾਰਾ ਪਸ਼ੂਆਂ ਦੀ ਸੰਭਾਲ ਤੇ ਬਿਮਾਰ ਪਸ਼ੂ-ਪੰਛੀਆਂ ਦਾ ਇਲਾਜ ਕਰਨਾ। 
34. ਕਲਾਥ ਬੈਂਕ :- ਕਲਾਥ ਬੈਂਕ ਦੁਆਰਾ ਦੀਨ-ਦੁਖੀਆਂ ਤੇ ਲਾਚਾਰਾਂ ਨੂੰ ਮੁਫ਼ਤ ਕੱਪੜੇ ਦੇਣਾ। 
35. ਆਤਮ-ਨਿਰਭਰਤਾ :- ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ। 
36. ਤਕਨੀਕੀ ਖੇਤੀ :– ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਤੇ ਘੱਟ ਪਾਣੀ ਨਾਲ ਵੱਧ ਪੈਦਾਵਰ ਲਈ ਕਿਸਾਨਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਸਿਖਾਉਣਾ। 
37. ਪੰਛੀ-ਉੱਧਾਰ :- ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਦਾਣਾ (ਚੋਗਾ) ਤੇ ਪਾਣੀ ਦੀ ਵਿਵਸਥਾ ਕਰਨਾ। 
38. ਸਹਿਮਤੀ :- ਪਰਿਵਾਰਕ ਵਿਵਾਦਾਂ ਦਾ ਕੋਰਟ-ਕਚਹਿਰੀ ਦੀ ਬਜਾਇ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣਾ। 
39. ਆਤਮ-ਸਨਮਾਨ :- ਔਰਤਾਂ ਲਈ ਸਿਲਾਈ, ਕਢਾਈ ਤੇ ਹੋਰ ਕਿੱਤਾ ਸਿਖਲਾਈ ਕੇਂਦਰ ਖੋਲ੍ਹਣਾ। 
40. ਸਰਵ-ਧਰਮ-ਸੰਗਮ :- ਧਰਮ, ਜਾਤ ਆਦਿ ਸਾਰੇ ਭੇਦਭਾਵ ਮਿਟਾ ਕੇ ਭਾਈਚਾਰਾ ਕਾਇਮ ਕਰਨਾ। 
41. ਆਫਤ ਪ੍ਰਬੰਧ :- ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀ ਸਿਖਲਾਈ ਦੇਣਾ। 
42. ਅਭਿਸ਼ਾਪ ਮੁਕਤੀ :- ਦਾਜ ਪ੍ਰਥਾ ਰੋਕਣਾ। 
43. ਚੇਤਨਤਾ :- ਲੋਕਾਂ ਨੂੰ ਪਾਖੰਡ, ਅੰਧਵਿਸ਼ਵਾਸ ਤੋਂ ਦੂਰ ਕਰਨਾ। 
44. ਗਰਭ-ਪਵਿੱਤਰ :– ਗਰਭਵਤੀ ਔਰਤਾਂ ਨੂੰ ਸਤਿਸੰਗ, ਭਜਨ-ਸਿਮਰਨ ਤੇ ਯੋਧਿਆਂ-ਸੂਰਵੀਰਾਂ ਦੀਆਂ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਪ੍ਰੇਰਿਤ ਕਰਨਾ।
45. ਸਵੱਸਥ-ਮਸਤ :- ਖੇਡਾਂ ਦੁਆਰਾ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਕਰਨਾ। 

46. ਗਿਆਨ-ਕਲੀ :- ਲੜਕੀਆਂ ਦੀ ਸਿੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ। 
47. ਆਫ਼ਤ ਮੁਕਤੀ :- ਹੜ੍ਹ, ਭੂਚਾਲ, ਬਰਫ਼ਬਾਰੀ, ਸੋਕਾ ਆਦਿ ਕੁਦਰਤੀ ਆਫ਼ਤਾਂ ਸਮੇਂ ਰਾਹਤ ਮੁਹੱਈਆ ਕਰਵਾਉਣਾ ਤੇ ਮੁੜ-ਵਸੇਬਾ ਕਰਵਾਉਣਾ। 
48. ਰੂ-ਬ-ਰੂ :- ਵਿਆਹਯੋਗ ਸਤਿਸੰਗੀ ਲੜਕੇ-ਲੜਕੀਆਂ ਦੇ ਵਿਆਹ ਕਰਵਾਉਣਾ। 
49. ਮੱਦਦ :- 24 ਘੰਟੇ ਐਂਬੂਲੈਂਸ ਦੀ ਸਹੂਲਤ। 
50. ਅਗਨੀ ਰੱਖਿਅਕ :- ਫਾਇਰ ਬ੍ਰਿਗੇਡ ਸੇਵਾ ਮੁਹੱਈਆ ਕਰਵਾਉਣਾ। 
51. ਅਨੋਖੀ ਪਹਿਲ :- ਜਨਮ, ਮੌਤ, ਵਿਆਹ ਆਦਿ ਮੌਕਿਆਂ ’ਤੇ ਫਜ਼ੂਲ ਖ਼ਰਚੇ ਨੂੰ ਰੋਕ ਕੇ ਮਾਨਵਤਾ-ਭਲਾਈ ’ਚ ਪੈਸਾ ਖ਼ਰਚ ਕਰਨ ਲਈ ਪ੍ਰੇਰਿਤ ਕਰਨਾ। 
52. ਮਹਾਂਦਾਨਾਂ ਦਾ ਮਹਾਂਦਾਨ:- ਲੋਕਾਂ ਨੂੰ ਗੁਰੂਮੰਤਰ (ਪਰਮਾਤਮਾ ਦੀ ਭਗਤੀ ਦਾ ਤਰੀਕਾ) ਦੁਆਰਾ ਤਣਾਅ ਮੁਕਤ ਜੀਵਨ ਜਿਉਣ ਦਾ ਰਾਹ ਦਿਖਾਉਣਾ ਤੇ ਜਨਮ-ਮਰਨ ਤੋਂ ਮੁਕਤੀ ਦਿਵਾਉਣਾ। 
53. ਆਤਮ ਰੱਖਿਆ :- ਆਤਮ-ਹੱਤਿਆ ਮਹਾਂਪਾਪ ਹੈ ਰਾਮ-ਨਾਮ ਦੁਆਰਾ ਆਤਮਬਲ ਵਧਾ ਕੇ ਇਸ ਨੂੰ ਰੋਕਣ ਦੀ ਪ੍ਰੇਰਨਾ ਦੇਣਾ। 
54. ਸੱਚਾ ਰਾਹ :- ਭ੍ਰਿਸ਼ਟਾਚਾਰ, ਲੁੱਟ-ਖਸੁੱਟ ਆਦਿ ਬੁਰਾਈਆਂ ਨੂੰ ਖ਼ਤਮ ਕਰਕੇ ਇਮਾਨਦਾਰੀ ਵਰਗੇ ਸਦਗੁਣਾਂ ਨੂੰ ਮੁੜ-ਸੁਰਜੀਤ ਕਰਨਾ। 
55. ਸਹੀ ਦਿਸ਼ਾ :- ਬਾਲ-ਵਿਆਹ ਰੋਕਣਾ। 
56. ਬਾਲ-ਰੱਖਿਅਕ :- ਬਾਲ-ਮਜ਼ਦੂਰੀ ਰੋਕਣਾ। 
57. ਮੁਫ਼ਤ ਹੱਕ :- ਮੁਫ਼ਤ ਕਾਨੂੰਨੀ ਸਲਾਹ ਮੁਹੱਈਆ ਕਰਵਾਉਣਾ। 
58. ਇਨਸਾਨੀ ਚਰਿੱਤਰ :- ਅਸ਼ਲੀਲਤਾ ਤੋਂ ਪਰਹੇਜ਼ ਕਰਨ ਅਤੇ ਸਤਿਸੰਗ, ਅਧਿਆਤਮਕ ਸਾਹਿਤ ਤੇ ਸੰਗੀਤ ਪੜ੍ਹਨ ਤੇ ਸੁਣਨ ਦੀ ਪ੍ਰੇਰਨਾ ਦੇਣਾ। 
59. ਕਾਇਆ-ਕਲਪ :- ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਵਾਉਣਾ ਤੇ ਪੋਲੀਓ ਕੈਂਪ ਦੁਆਰਾ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਕਰਵਾਉਣਾ।
60. ਜਲ ਸੇਵਾ :- ਜਨਤਕ ਥਾਵਾਂ ’ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ। 

61. ਜੀਵਨ-ਆਸ਼ਾ :– ਘੱਟ ਉਮਰ ਦੀਆਂ ਵਿਧਵਾਵਾਂ ਦਾ ਵਿਆਹ ਕਰਵਾਉਣਾ। 
62. ਏਕਮ-ਸੁਖਮ :- ਜਨਸੰਖਿਆ ਵਾਧੇ ’ਤੇ ਕੰਟਰੋਲ ਲਈ ਇੱਕ ਹੀ ਬੱਚੇ ਲਈ ਪ੍ਰੇਰਿਤ ਕਰਨਾ। 
63. ਨਵੀਂ ਸਵੇਰ :- ਤਲਾਕਸ਼ੁਦਾ ਲੜਕੀਆਂ ਦੀ ਸ਼ਾਦੀ ਕਰਵਾਉਣਾ। 
64. ਵਿਰਾਸਤ ਸੰਭਾਲ :- ਦੇਸ਼ ਸੇਵਾ ਦੌਰਾਨ ਅਪੰਗ ਹੋਏ ਫੌਜੀ ਜਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ। 
65. ਰਾਸ਼ਟਰ ਦਾ ਸ਼ਿੰਗਾਰ:- ਸੁਤੰਤਰਤਾ ਸੈਨਾਨੀਆਂ ਦੀ ਸਹਾਇਤਾ ਕਰਨਾ। 
66. ਸੱਚੀ ਪ੍ਰੇਰਣਾ :- ਕਦੇ ਵੀ ਰਿਸ਼ਵਤ ਨਾ ਲੈਣ ਤੇ ਨਾ ਦੇਣ ਲਈ ਪ੍ਰੇਰਿਤ ਕਰਨਾ ਤੇ ਲਿਖਤੀ ਪ੍ਰਣ ਕਰਵਾਉਣਾ। 
67. ਮਹਾਂਦਾਨ ਦਿਲ :- ਮੌਤ-ਉਪਰੰਤ ਦਿਲ ਦਾਨ ਲਈ ਲਿਖਤੀ ਪ੍ਰਣ ਕਰਵਾਉਣਾ। । 
68. ਮਹਾਂਦਾਨ ਗੁਰਦਾ :- ਕਾਨੂੰਨ ਮੁਤਾਬਕ ਜਿਉਦੇ ਜੀਅ ਤੇ ਦੇਹਾਂਤ ਤੋਂ ਬਾਅਦ ਗੁਰਦਾਦਾਨ ਲਈ ਪ੍ਰੇਰਿਤ ਕਰਨਾ। 
69. ਆਦਿਵਾਸੀ ਵਿਆਹ :- ਆਦਿਵਾਸੀਆਂ ਦੇ ਰੂੜ੍ਹੀਵਾਦੀ ਰਸਮਾਂ ਨੂੰ ਤੋੜ ਕੇ ਸੱਭਿਆ ਤਰੀਕੇ ਨਾਲ ਵਿਆਹ ਕਰਾਉਣਾ ਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਮਾਨ ਦੇਣਾ।
70. ਏਡਜ਼ ਜਾਗਰੂਕਤਾ :- ਏਡਜ਼ ਦੀ ਰੋਕਥਾਮ ਤੇ ਬਚਾਅ ਲਈ ਜਨਤਾ ਨੂੰ ਜਾਗਰੂਕ ਕਰਨਾ। 

71. ਅਨਾਥ ਬਿਰਧ ਆਸ਼ਰਮ :- ‘ਅਨਾਥ ਬਿਰਧ ਆਸ਼ਰਮਾਂ’ ਦਾ ਨਿਰਮਾਣ ਕਰਵਾਉਣਾ। 
72. ਦੇਸ਼ ਤੇ ਵਿਦੇਸ਼ ਦੇ ਬਾਹਰ ਜਮ੍ਹਾ ਕਾਲਾ ਧਨ, ਦੀਨ-ਦੁਖੀਆਂ ਦੀ ਮਦਦ ਵਿੱਚ ਲਾਉਣ ਲਈ ਜਾਗਰੂਕਤਾ ਸੰਦੇਸ਼। 
ਨੋਟ: ਸਾਧ-ਸੰਗਤ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਕੋਈ ਅਜਿਹਾ ਫੰਡ ਬਣਾਇਆ ਜਾਵੇ ਜਿਸ ’ਚ ਕਾਲਾ ਧਨ ਜਮ੍ਹਾ ਕਰਵਾਇਆ ਜਾਵੇ ਤੇ ਦੀਨ-ਦੁਖੀਆਂ ਦੀ ਮੱਦਦ ’ਚ ਲਾਇਆ ਜਾਵੇ। 
73. ਕੁਲ ਦਾ ਕ੍ਰਾਊਨ :- ਲੜਕੇ ਨਾਲ ਹੀ ਵੰਸ਼ ਚਲਦਾ ਹੈ, ਇਸ ਵਹਿਮ ਨੂੰ ਦੂਰ ਕਰਕੇ ਲੜਕੀ ਸ਼ਾਦੀ ਕਰਕੇ ਦੁਲਹਾ ਘਰ ਲਿਆਵੇਗੀ ਤੇ ਲੜਕੀ ਨਾਲ ਵੰਸ਼ ਚੱਲੇਗਾ। 
74. ਲੱਜਾ ਰੱਖਿਆ :- ਬੇਸਹਾਰਾ ਔਰਤਾਂ ਨੂੰ ਸਹਾਰਾ ਦੇਣਾ। 
75. ਕਦਮ ਨਾਲ ਕਦਮ :- ਗੁਣਵਾਨ ਅੰਗਹੀਨਾਂ ਦਾ ਵਿਆਹ ਕਰਵਾਉਣਾ ਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ। 
76. ਆਪਣਿਆਂ ਦਾ ਸਹਾਰਾ:- ਝੌਂਪੜੀ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ। 
77. ਇੱਕ ਉੱਦਮ :- ਕਾਲਜਾਂ/ਸਕੂਲਾਂ ’ਚ ਚਰਿੱਤਰ ਨਿਰਮਾਣ ਲਈ ਨੈਤਿਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ। 
78. ਸਹਾਰਾ-ਏ-ਜੀਵਨ :- ਬੇਸਹਾਰਾ ਲੋਕਾਂ ਤੱਕ ਸਰਕਾਰ ਵੱਲੋਂ ਮੁਹੱਈਆ ਸਹੂਲਤਾਂ ਪਹੁੰਚਾਉਣਾ। 
79. ਮਜ਼ਬੂਤ ਨਾਰੀ:- ਲੜਕੀਆਂ ਨੂੰ ਆਤਮਰੱਖਿਆ ਲਈ ਸਿਖਲਾਈ ਦੇਣਾ। 
80. Smile On Innocent Face :- ਗਰੀਬ ਬੱਚਿਆਂ ਲਈ ਮੁਫ਼ਤ ਬੁੱਕ ਬੈਂਕ ਅਤੇ ਟਵਾਏ ਬੈਂਕ ਖੋਲ੍ਹਣਾ। 
81. ਊਰਜਾ ਬੱਚਤ :- ਬਿਜਲੀ ਬੱਚਤ ਲਈ ਪ੍ਰੇਰਿਤ ਕਰਨਾ। 
82. ਬਾਏ-ਬਾਏ ਈਂਧਣ :- ਪਾੱਲੀਥੀਨ ਦੀ ਵਰਤੋਂ ਬੰਦ ਕਰਕੇ ਕੱਪੜੇ ਤੇ ਕਾਗਜ਼ ਦੇ ਥੈਲਿਆਂ ਦਾ ਇਸਤੇਮਾਲ ਕਰਨਾ। 
83. Save The Tiny Hardship :- ਬਾਲ ਮਜ਼ਦੂਰੀ (ਚਾਈਲਡ ਲੇਬਰ) ਛੁਡਵਾ ਕੇ, ਸਿੱਖਿਆ ਦੁਆਰਾ ਆਤਮ-ਨਿਰਭਰ ਬਣਾਉਣਾ। 
84. Get Light In Dark :- ਜੇਲ੍ਹਾਂ ’ਚ ਕੈਦੀਆਂ ਦੀ ਜ਼ਿੰਦਗੀ ਸੁਧਾਰਨਾ ਤੇ ਅੱਲ੍ਹਾ, ਰਾਮ ਨਾਲ ਜੋੜਨਾ। 
85. ਮਿਹਨਤ ਦੀ ਖਾਓ :- ਜੂਆ ਅਤੇ ਸੱਟੇ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣਾ। 
86. ਮੱਦਦ-ਏ-ਇਨਸਾਨੀਅਤ :- ਅੱਤਵਾਦ ਪੀੜਤ ਪਰਿਵਾਰਾਂ ਦੀ ਮੱਦਦ ਕਰਨਾ। 
87. ਮਿਹਨਤ ਨਿਆਮਤ :- ਭਿਖਾਰੀ ਨੂੰ ਮਿਹਨਤ ਕਰਨਾ ਸਿਖਾ ਕੇ ਉਸ ਨੂੰ ਆਤਮ-ਨਿਰਭਰ ਬਣਾਉਣਾ। 
88. ਰੌਸ਼ਨੀ ਦੀ ਰਾਹ :- ਅੰਨ੍ਹੇ ਤੇ ਗੂੰਗੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ। 
89. ਇਨਸਾਨੀਅਤ :- ਜਨਤਕ ਥਾਵਾਂ ’ਤੇ ਘੁੰਮਦੇ ਪਾਗਲ/ਮੰਦਬੁੱਧੀ ਲੋਕਾਂ ਦਾ ਇਲਾਜ ਕਰਵਾਉਣਾ ਤੇ ਪਤਾ ਕਰਕੇ ਉਨ੍ਹਾਂ ਨੂੰ ਘਰ ਪਹੁੰਚਾਉਣਾ। 
90. ਬੰਦ ਕਤਲੇਆਮ :- ਕਾਨੂੰਨੀ ਕਾਰਵਾਈ ਰਾਹੀਂ ਬੁੱਚੜਖਾਨੇ ਬੰਦ ਕਰਵਾਉਣਾ। 
91. ਪ੍ਰਦੂਸ਼ਣ ਮੁਕਤ :- ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ ਖਾਦ ਤੇ ਤੂੜੀ ਆਦਿ ਬਣਾ ਕੇ ਪ੍ਰਦੂਸ਼ਣ ਰੋਕਣ ਦੀ ਮੁਹਿੰਮ ਚਲਾਉਣਾ। 
92. ਜਨਨੀ-ਸ਼ਿਸ਼ੂ ਸੁਰੱਖਿਆ :- ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੇਣਾ ਤੇ ਇਲਾਜ ਕਰਵਾਉਣਾ। 
93. ਨਵੀਂ ਜੀਵਨ ਧਾਰਾ :- ਲੋਕਾਂ ਨੂੰ ਚਿੰਤਾ ਮੁਕਤ ਕਰਨ ਲਈ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜ ਕੇ ਉਨ੍ਹਾਂ ਦੀ ਆਸ਼ਾਵਾਦੀ ਸੋਚ ਬਣਾਉਣਾ। 
94. ਜਨਨੀ ਸਤਿਕਾਰ :- ਗਰੀਬ ਜੱਚਾ-ਬੱਚਾ ਦਾ ਭਰਨ-ਪੋਸ਼ਣ ਕਰਨਾ।
95. ਸ਼ੈਤਾਨੀਅਤ ਬੰਦ :- ਬੱਚਿਆਂ ਨੂੰ ਵੇਚਣ ਦੇ ਵਪਾਰ ਨੂੰ ਰੋਕਣਾ। 

96. ਬਚਾਓ ਸੰਸਕ੍ਰਿਤੀ :- ਵੇਸਵਾਪੁਣੇ ਦੇ ਕੋਠਿਆਂ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਉਣਾ। 
97. ਨਵੀਂ ਕਿਰਨ :- ਵਿਧਵਾ ਨੂੰਹ ਨੂੰ ਧੀ ਬਣਾ ਕੇ ਉਨ੍ਹਾਂ ਦਾ ਵਿਆਹ ਕਰਵਾਉਣਾ। 
98. ਗੈਰਤ-ਏ-ਇਨਸਾਨੀਅਤ:- ਲੜਕੇ-ਲੜਕੀਆਂ ਨੂੰ ਆਪਸ ’ਚ ਛੇੜਖਾਨੀ ਤੇ ਝੂਠੇ ਇਲਜ਼ਾਮ ਨਾ ਲਾਉਣ ਲਈ ਲਿਖਤੀ ’ਚ ਪ੍ਰਣ ਕਰਵਾਉਣਾ। 
99. ਸਰਵਸ੍ਰੇਸ਼ਠ ਕਰਤੱਵ:- ਮਾਂ-ਬਾਪ ਦਾ ਸਨਮਾਨ ਕਰਨਾ ਤੇ ਬੁਢਾਪੇ ’ਚ ਉਨ੍ਹਾਂ ਦਾ ਸਹਾਰਾ ਬਣਨਾ। 
100. ਭਗਤ ਵੀਰਾਂਗਣਾ ਗਾਜ਼ੀ:– ਸ਼ਾਦੀਯੋਗ ਅੰਗਹੀਣ ਲੜਕਿਆਂ ਨਾਲ ਆਤਮ-ਨਿਰਭਰ ਲੜਕੀਆਂ ਨੂੰ ਵਿਆਹ ਕਰਨ ਲਈ ਪ੍ਰੇਰਿਤ ਕਰਨਾ। 
101. ਮਾਂ-ਬੇਟਾ ਸੰਭਾਲ :- ਮੁਫ਼ਤ ਕੈਂਪ ਲਾ ਕੇ ਗਰਭਵਤੀ ਮਹਿਲਾ ਤੇ ਉਸ ਦੇ ਹੋਣ ਵਾਲੇ ਬੱਚੇ ਲਈ ਸਿਹਤ ਸੰਭਾਲ ਤੇ ਵਿਕਾਸ ਲਈ ਜਾਣਕਾਰੀ ਤੇ ਦਵਾਈਆਂ ਮੁਹੱਈਆ ਕਰਵਾਉਣਾ। 
102. ਅਸਥੀਆਂ ਨਾਲ ਪਰਉਪਕਾਰ :- ਮਨੁੱਖੀ ਅਸਥੀਆਂ ਨਾਲ ਪੌਦੇ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ। 
103. ਸੇਫ਼ ਰੋਡਸ, ਸੇਫ਼ ਲਾਈਫ਼:- ਸੜਕ ’ਤੇ ਡਿੱਗੇ ਹੋਏ ਰੁੱਖਾਂ ਤੇ ਮਰੇ ਹੋਏ ਜਾਨਵਰਾਂ ਨੂੰ ਹਟਾਉਣਾ ਤਾਂ ਕਿ ਕੋਈ ਦੁਰਘਟਨਾ ਜਾਂ ਹਾਦਸਾ ਨਾ ਹੋਵੇ। 
104. ਭਗਤ ਵੀਰਾਂਗਣਾ-ਏ-ਗਾਜ਼ੀ:- ਜੋ ਲੜਕੀਆਂ ਵਿਧੁਰ ਲੜਕਿਆਂ ਨਾਲ ਸ਼ਾਦੀ ਕਰਵਾਉਣਗੀਆਂ। 
105. ਉੱਡਾਨ ਆਤਮਬਲ ਦੀ:- ਰੰਜ਼ਿਸ਼ਵਸ਼ ਜਿਨ੍ਹਾਂ ਲੜਕੀਆਂ ’ਤੇ ਤੇਜ਼ਾਬ ਪੈ ਜਾਂਦਾ ਹੈ ਉਨ੍ਹਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਦੀਆਂ ਸ਼ਾਦੀਆਂ ਕਰਵਾਉਣਾ। 
106. ਉਮੀਦ ਤੋਂ ਵੀ ਅੱਗੇ:- ਜਿਨ੍ਹਾਂ ਔਰਤਾਂ ਦੇ ਨਾਲ ਸਮੂਹਿਕ ਦੁਰਾਚਾਰ ਹੁੰਦਾ ਹੈ ਉਨ੍ਹਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਦੀਆਂ ਸ਼ਾਦੀਆਂ ਕਰਵਾਉਣਾ। 
107. ਬੇਗ਼ਮ ਸਫ਼ਰ:- ਸਰੀਰਕ ਤੌਰ ’ਤੇ ਅਪੰਗ, ਫੱੁਲਵੈਰੀ, ਹਕਲਾਉਣ ਵਰਗੀਆਂ ਸਮੱਸਿਆਵਾਂ ਨਾਲ ਗ੍ਰਸਤ ਲੜਕੀਆਂ ਦੀ ਸ਼ਾਦੀ ਭਗਤ ਯੋਧਿਆਂ ਨਾਲ ਕਰਵਾਉਣਾ। 
108. ਅੰਨਦਾਤਾ ਬਚਾਓ ਮੁਹਿੰਮ:- ਖੇਤੀਬਾੜੀ ਦੇ ਜਾਣਕਾਰ ਸਮਝਦਾਰ ਸਾਇੰਟਿਸਟ ਕਿਸਾਨਾਂ ਦਾ ਗਰੁੱਪ ਜੋ ਕਿਸਾਨਾਂ ਦੇ ਹਿੱਤ ’ਚ ਖੇਤੀਬਾੜੀ ਦੀ ਪੂਰੀ ਜਾਣਕਾਰੀ ਦੇਣਗੇ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸਮਝਾਉਣਗੇ ਤਾਂ ਕਿ ਉਹ ਆਤਮ ਹੱਤਿਆ ਦੀ ਗੱਲ ਹੀ ਨਾ ਸੋਚਣ। 
109. ਤਣਾਅ-ਮੁਕਤੀ ਮੁਹਿੰਮ:- ਮਾਨਸਿਕ ਤਣਾਅ ਨਾਲ ਗ੍ਰਸਤ ਲੋਕਾਂ ਲਈ ਹਰ ਮਹੀਨੇ ਵੱਖ ਤੋਂ ਕੈਂਪ ਲਾਉਣਾ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦੇ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਤਾਂ ਕਿ ਉਹ ਮਾਨਸਿਕ ਤਣਾਅ ਕਾਰਨ ਆਤਮ ਹੱਤਿਆ ਵਰਗੇ ਅਪਰਾਧ ਨਾ ਕਰ ਬੈਠਣ। 
110. ਸਿਹਤ ਜਾਗਰੂਕਤਾ ਅਭਿਆਨ:- ਨਾੱਨ ਸਟਿੱਕੀ ਤੇ ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਨਾ ਕਰਨਾ ਤੇ ਇਸ ਬਾਰੇ ਲੋਕਾਂ ਨੂੰ ਸਿੱਖਿਆਂ ਦੇਣਾ ਤੇ ਜਾਗਰੂਕ ਕਰਨਾ, ਤਾਂ ਕਿ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। 
111. ਸਕਿੱਨ ਬੈਂਕ:- ਸਕਿੱਨ ਬੈਂਕ ਖੋਲ੍ਹਣਾ ਜਿਸ ’ਚ ਡੈੱਡ ਬਾਡੀ ਦੀ ਸਕਿੱਨ ਨੂੰ ਸੇਫ਼ ਰੱਖ ਕੇ ਉਸ ਨਾਲ ਐਸਿਡ ਪੀੜਤ ਜਾਂ ਅੱਗ ਨਾਲ ਹੋਈ ਦੁਰਘਟਨਾ ਦੇ ਪੀੜਤਾਂ ਦਾ ਇਲਾਜ ਕਰਵਾਇਆ ਜਾ ਸਕੇ। 

112. ਸਿਹਤਮੰਦ ਪਰੰਪਰਾ:- ਸ਼ਾਦੀ ਤੈਅ ਕਰਨ ਤੋਂ ਪਹਿਲਾਂ ਲੜਕਾ ਤੇ ਲੜਕੀ ਦਾ ਬਲੱਡ ਗਰੁੱਪ ਡਾਕਟਰੀ ਸਲਾਹ ਅਨੁਸਾਰ ਚੈੱਕ ਕਰਵਾਉਣਾ ਤਾਂ ਕਿ ਹੋਣ ਵਾਲੀ ਸੰਤਾਨ ਸਿਹਤਮੰਦ ਪੈਦਾ ਹੋਵੇ। 
113. ਦੇਸ਼ ਭਗਤੀ:- ਸਰਕਾਰ ਤੋਂ ਪ੍ਰਮੀਸ਼ਨ ਲੈ ਕੇ ਤੇ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਸਰਕਾਰੀ ਇਮਾਰਤਾਂ, ਦੀਵਾਰਾਂ ਦਾ ਰੰਗ-ਰੋਗਣ, ਸਾਫ਼-ਸਫ਼ਾਈ ਤੇ ਸੰਭਾਲ ਕੀਤੀ ਜਾਵੇਗੀ। 
114. ਸਵੱਛ ਸਮਾਜ:- ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਜੋ ਆਪਣੇ ਘਰ ’ਚ ਪਖਾਨੇ ਨਹੀਂ ਬਣਾ ਸਕਦੇ, ਸਾਧ-ਸੰਗਤ ਉਨ੍ਹਾਂ ਦੇ ਘਰਾਂ ’ਚ ਪਖਾਨੇ ਬਣਾ ਕੇ ਦੇਵੇਗੀ ਤਾਂ ਕਿ ਖੁੱਲ੍ਹੇ ’ਚ ਪਖਾਨਾ ਜਾਣਾ ਬੰਦ ਹੋਵੇ ਤੇ ਬੈਕਟੀਰੀਆ ਵਾਇਰਸ ਨਾ ਫੈਲੇ। 
115. ਰਾਹਤ-ਏ-ਇਨਸਾਨੀਅਤ:- ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਕਿਸੇ ਐਕਸੀਡੈਂਟ ’ਚ ਮਾਰੇ ਜਾਂਦੇ ਹਨ ਜਾਂ ਸੈਨਾ ਜਾਂ ਪੁਲਿਸ ਸੇਵਾ ਦੌਰਾਨ ਸ਼ਹੀਦ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਜਿਨ੍ਹਾਂ ਬੱਚਿਆਂ ਦਾ ਵੀ ਕੋਈ ਸਹਾਰਾ ਨਹੀਂ ਰਹਿੰਦਾ, ਸਾਧ-ਸੰਗਤ ਵੱਲੋਂ ਉਨ੍ਹਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੇਵਾ ਤੇ ਸੰਭਾਲ ਕੀਤੀ ਜਾਵੇਗੀ। 

116. ਬੇਸਹਾਰਾ ਦਾ ਰੈਣ ਬਸੇਰਾ:- ਅਪੰਗ, ਅੰਗਹੀਣ ਜੋ ਬੇਸਹਾਰਾ ਲੋਕ ਸਰਦੀ ’ਚ ਠਰ ਰਹੇ ਹਨ, ਉਨ੍ਹਾਂ ਨੂੰ ਰੈਣ ਬਸੇਰਾ (ਸ਼ਹਿਰਾਂ, ਨਗਰਾਂ, ਮਹਾਂਨਗਰਾਂ ’ਚ ਸਰਕਾਰੀ ਰੈਣ ਬਸੇਰੇ ਖੁੱਲ੍ਹੇ ਹੋਏ ਹਨ ਪਰ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ) ’ਚ ਪਹੁੰਚਾਉਣਾ ਤੇ ਜਿੱਥੇ ਕੋਈ ਰੈਣ ਬਸੇਰਾ ਨਹੀਂ ਹੈ, ਉਨ੍ਹਾਂ ਲਈ ਹਰ ਤਰ੍ਹਾਂ ਨਾਲ ਇੰਤਜ਼ਾਮ ਕਰਨਾ, ਉਨ੍ਹਾਂ ਨੂੰ ਅਜਿਹੇ ਸਰਦੀ ਦੇ ਮੌਸਮ ’ਚ ਠੰਢ ਤੋਂ ਬਚਾਉਣਾ। 
117. ਕਰੀਅਰ ਗਾਈਡ:- ਪੜ੍ਹ ਰਹੇ ਬੱਚੇ (ਵਿਦਿਆਰਥੀ) ਆਮ ਤੌਰ ’ਤੇ ਆਪਣੇ ਕਰੀਅਰ ਦੀ ਸਹੀ ਚੋਣ ਨਹੀਂ ਕਰ ਸਕਦੇ (ਭਾਵ ਉਹ ਇਸ ਦੁਵਿਧਾ ’ਚ ਹੁੰਦੇ ਹਨ ਕਿ ਅੱਗੇ ਕੀ ਪੜ੍ਹਨ, ਕੀ ਕੋਰਸ ਕਰਨ ਆਦਿ) ਅਜਿਹੇ ਬੱਚਿਆਂ ਨੂੰ ਕਰੀਅਰ ਕਾਊਂਸਲਿੰਗ ਜ਼ਰੀਏ ਗਾਈਡ ਕੀਤਾ ਜਾਵੇਗਾ ਤਾਂ ਕਿ ਉਹ ਚੰਗੇ ਕਰੀਅਰ ’ਚ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ। 
118. ਵਿੱਦਿਆ ਦਾਨ:- ਆਰਥਿਕ ਤੌਰ ’ਤੇ ਕਮਜ਼ੋਰ, ਗਰੀਬ ਬੱਚਿਆਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਪੇਪਰਾਂ ਦੇ ਦਿਨਾਂ ’ਚ ਪੜ੍ਹੇ-ਲਿਖੇ ਸੇਵਾਦਾਰਾਂ ਵੱਲੋਂ ਮੁਫਤ ਕੋਚਿੰਗ ਦਿੱਤੀ ਜਾਵੇਗੀ (ਮੁਫ਼ਤ ਪੜ੍ਹਾਇਆ ਜਾਵੇਗਾ) ਤਾਂ ਕਿ ਉਨ੍ਹਾਂ ਦਾ ਰਿਜ਼ਲਟ ਚੰਗਾ ਆਵੇ, ਉਹ ਕਾਮਯਾਬੀ ਹਾਸਲ ਕਰ ਸਕਣ। 
119. ਭਾਈਚਾਰੇ ਦੀ ਭਾਵਨਾ:- ਧਨੀ (ਅਮੀਰ) ਲੋਕ, ਪਰਿਵਾਰ ਸਰਕਾਰ ਵੱਲੋਂ ਵੱਖ-ਵੱਖ ਚੀਜ਼ਾਂ ’ਤੇ ਮਿਲਣ ਵਾਲੀ ਸਬਸਿਡੀ ਨਹੀਂ ਲੈਣਗੇ, ਤਾਂ ਕਿ ਦੇਸ਼ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਹੋਵੇ ਤੇ ਗਰੀਬ ਲੋਕ ਇਸ ਦਾ ਫਾਇਦਾ ਉੱਠਾ ਸਕਣ। 
120. ਜਜ਼ਬਾ-ਏ-ਭਗਤ:- ਭਗਤ ਯੋਧਿਆਂ ਦੀ ਵਿਕਲਾਂਗ ਲੜਕੀਆਂ ਨਾਲ ਸ਼ਾਦੀ ਕਰਨਾ। 
121. ਸੇਵਾ ’ਚ ਵਧਦੇ ਕਦਮ:- ਸਾਰੇ ਸਮਾਜ, ਪੂਰੀ ਦੁਨੀਆਂ ਦੀ ਭਲਾਈ ਦੀ ਕਾਮਨਾ ਕਰਦੇ ਹੋਏ ਪਰਾਥਨਾ ਕਰਨਾ ਕਿ ਹੇ ਮਾਲਕ, ਸਭ ਦਾ ਭਲਾ ਕਰ 10-15 ਮਿੰਟ ਸਿਮਰਨ ਕਰਨਾ ਤੇ ਮਾਨਵਤਾ ਭਲਾਈ ਲਈ ਰੋਜ਼ਾਨਾ ਘੱਟ ਤੋਂ ਘੱਟ ਇੱਕ ਰੁਪਏ ਦਾ ਸਿੱਕਾ ਕੱਢਣਾ ਤਾਂ ਕਿ ਪੂਰੇ ਸਮਾਜ, ਦੁਨੀਆ ਤੇ ਮਾਨਵਤਾ ਦਾ ਭਲਾ ਹੋਵੇ। 
122. ਰੂਹਾਨੀ ਕਪਲ:- ਛੋਟੇ ਬੱਚਿਆਂ ’ਚ ਸਿਮਰਨ ਦੀ ਆਦਤ ਪਾਉਣਾ ਮਾਤਾ-ਪਿਤਾ ਆਪਣੇ ਬੱਚੇ ਨੂੰ ਇਹ ਕਹਿਣ ਕਿ ਹਾਂ ਬੇਟਾ, ਤੂੰ ਦਸ ਮਿੰਟ ਸਿਮਰਨ ਕਰੇਗਾ ਤਾਂ ਤੈਨੂੰ ਦਸ, ਵੀਹ, ਪੰਜਾਹ, ਸੌ ਰੁਪਏ ਜਾਂ ਜੋ ਵੀ ਦੇ ਸਕਦੇ ਹੋ, ਦੇਵਾਂਗੇ ਇਸ ਤਰ੍ਹਾਂ ਘਰ ’ਚ ਸਿਮਰਨ ਹੋਵੇਗਾ, ਉਨ੍ਹਾਂ ਦੇ ਅੰਦਰ ਚੰਗੇ ਵਿਚਾਰ ਪੈਦਾ ਹੋਣਗੇ, ਉਨ੍ਹਾਂ ਦੀਆਂ ਸ਼ਰਾਰਤਾਂ ਤੇ ਗਲਤ ਆਦਤਾਂ ਖਤਮ ਹੋਣਗੀਆਂ, ਉਨ੍ਹਾਂ ਦਾ ਆਤਮਬਲ ਵਧੇਗਾ ਤੇ ਘਰ ’ਚ ਸੁੱਖ-ਸ਼ਾਂਤੀ, ਪ੍ਰੇਮ ਤੇ ਬਰਕਤਾਂ ਆਉਣਗੀਆਂ। 
123. DEPTH (Drug Eradication Pan India Through Health and meditation) ਨਸ਼ਾ ਮੁਕਤ ਸਮਾਜ:- ਸਭ ਬਲਾਕਾਂ ਦੇ ਜ਼ਿੰਮੇਵਾਰ ਤੇ ਸਾਧ-ਸੰਗਤ ਆਪਣੇ-ਆਪਣੇ ਬਲਾਕ ਦੇ ਸਾਰੇ ਪਿੰਡਾਂ ਨੂੰ ਨਸ਼ਿਆਂ ਤੇ ਬੁਰਾਈਆਂ ਤੋਂ ਮੁਕਤ ਕਰਨਗੇ ਜਿਵੇਂ ਪਹਿਲਾਂ ਇੱਕ ਪਿੰਡ ਨੂੰ ਨਸ਼ਾ ਮੁਕਤ ਕਰ ਦਿੱਤਾ ਫਿਰ ਦੂਜਾ, ਫ਼ਿਰ ਤੀਜਾ ਤੇ ਇਸ ਤਰ੍ਹਾਂ ਇੱਕ-ਇੱਕ ਕਰਕੇ ਆਪਣੇ ਸਾਰੇ ਦੇ ਸਾਰੇ ਬਲਾਕ ਨੂੰ ਨਸ਼ਾ ਤੇ ਬੁਰਾਈਆਂ ਤੋਂ ਮੁਕਤ ਬਣਾਉਣਾ ਹੈ ਤੇ ਇਸ ਤਰ੍ਹਾਂ ਇੱਕ ਦਿਨ ਪੂਰਾ ਸਮਾਜ ਨਸ਼ਾ ਆਦਿ ਬੁਰਾਈਆਂ ਤੋਂ ਮੁਕਤ ਹੋ ਸਕਦਾ ਹੈ।
124. SAFE ( Simple healthy diet After quitting drugs for Faster recovery based on Electrolyte and protein) ਨਸ਼ਾ ਛੱਡਣ ਵਾਲੇ ਨੂੰ ਪ੍ਰੋਟੀਨ, ਵਿਟਾਮਿਨ, ਇਸਬਗੋਲ ਆਦਿ ਨਾਲ ਭਰਪੂਰ ਖੁਰਾਕ ਦੇਣਾ ਤਾਂ ਕਿ ਉਹ ਜਲਦੀ ਸਿਹਤਮੰਦ ਹੋ ਸਕੇ। 
125. ਭਰੋਸੇ ਦਾ ਸਹਾਰਾ:– ਜੋ ਨੌਜਵਾਨ ਲੜਕੇ-ਲੜਕੀਆਂ ਘਰ ਤੋਂ ਭੱਜ ਜਾਂਦੇ ਹਨ, ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਝਾ ਕੇ ਵਿਆਹ ਬੰਧਨ ਨਾਲ ਸਮਾਜ ’ਚ ਮੁੜ ਸਥਾਪਿਤ ਕਰਨ ਦਾ ਯਤਨ ਕਰਨਾ ਤਾਂ ਕਿ ਉਹ ਤੇ ਸਬੰਧਿਤ ਪਰਿਵਾਰ ਬਰਬਾਦੀ ਤੇ ਸਮਾਜ ਦੀ ਨਫ਼ਰਤ ਤੋਂ ਬਚ ਜਾਣ। 

126. ਅਵਾਰਾ ਪਸ਼ੂਆਂ ਦੇ ਸਿੰਗਾਂ ’ਤੇ ਰਿਫਲੈਕਟਰ ਲਾਉਣਾ: ਮਾਹਿਰ ਪਸ਼ੂਆਂ ਦੇ ਜਾਣਕਾਰ ਸੇਵਾਦਾਰਾਂ ਵੱਲੋਂ ਪਸ਼ੂਆਂ ਦੇ ਸਿੰਙਾਂ ’ਤੇ ਕੈਮੀਕਲ ਲੈਸ ਜਾਂ ਰਿਫਲੈਕਟਰ ਲਾਏ ਜਾਣਗੇ ਤਾਂ ਕਿ ਪਸ਼ੂ ਰਾਤ ਨੂੰ ਹਨ੍ਹੇਰੇ ’ਚ ਜਦੋਂ ਘੁੰਮਦੇ ਹਨ ਤਾਂ ਲੋਕ ਐਕਸੀਡੈਂਟ ਤੋਂ ਬਚ ਸਕਣ। 
127. ਸੱਟਾ ਘਰ ਪੱਟਾ:– ਸੱਟਾ ਘਰ ਪੱਟਾ ਸੱਟੇਬਾਜ਼ੀ ਤੋਂ ਦੂਰ ਰਹਿਣਾ ਤੇ ਦੂਜਿਆਂ ਨੂੰ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ। 
128. ਚਾਈਨੀਜ਼ ਉਤਪਾਦਾਂ ਦੀ ਰੋਕ:– ਚਾਈਨਿਜ਼ ਉਤਪਾਦਾਂ ’ਤੇ ਰੋਕ ਲਾਉਣਾ। 
129. ਸ਼ੇਰ-ਏ-ਹਿੰਦ ਨੂੰ ਸੈਲਿਊਟ:- ਦੇਸ਼ ਦੇ ਰੱਖਿਅਕ, ਸਰਹੱਦ ’ਤੇ ਤੈਨਾਤ ਆਰਮੀ ਸੈਨਿਕਾਂ ਦੀ ਸੰਭਵ ਮੱਦਦ ਕਰਨਾ। 
130. ਆਤਮ ਰੱਖਿਆ ਸਿੱਖਿਆ:– ਵੂਮੈਨ ਕ੍ਰਾਇਮ ਖਿਲਾਫ਼ ਗੈਰ ਸਮਾਜਿਕ ਤੱਤਾਂ ਨਾਲ ਨਜਿੱਠਣ ਤੇ ਆਤਮ ਰੱਖਿਆ ਲਈ ਸਿੱਖਿਅਕ ਲੜਕੀਆਂ ਵੱਲੋਂ ਪਿੰਡ-ਪਿੰਡ ਜਾ ਕੇ ਜੂਡੋ, ਤਾਈਕਵਾਂਡੋ ਤੇ ਮਾਰਸ਼ਲ ਆਰਟ ਦੀ ਸਿੱਖਿਆ ਦੇਣਾ।
131. ਮੋਬਾਇਲ ਵੈੱਲਫੇਅਰ ਵਰਕ:– ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਖਿਡੌਣੇ ਵੰਡਣਾ ਤੇ ਮੁਫਤ ਸਿੱਖਿਆ ਦਾ ਪ੍ਰਬੰਧ ਕਰਵਾਉਣਾ ਗਰੀਬਾਂ ਦਾ ਮੁਫਤ ਡਾਕਟਰੀ ਇਲਾਜ, ਮਾਹਿਰਾਂ ਤੋਂ ਰਾਇ ਤੇ ਜ਼ਰੂਰਤ ਪੈਣ ’ਤੇ ਇਲਾਜ ਕਰਵਾਉਣਾ ਤੇ ਰਾਸ਼ਨ ਦੇਣਾ ਆਈਟੀ ਮਾਹਿਰਾਂ ਵੱਲੋਂ ਨੈੱਟ ਬੈਕਿੰਗ ਸਿਖਾਉਣਾ ਕੁਕਿੰਗ ਐਕਸਪਰਟਾਂ ਵੱਲੋਂ ਕੁਕਿੰਗ ਸਿਖਾਉਣਾ। 

132. ਕਾਉ ਮਿਲਕ ਪਾਰਟੀ:- ਪਾਰਟੀਆਂ ’ਚ ਸ਼ਰਾਬ ਤੇ ਕਬਾਬ ਦੀ ਬਜਾਇ ਗਾਂ ਦੇ ਦੁੱਧ ਤੇ ਉਸ ਨਾਲ ਬਣੇ ਉਤਪਾਦਾਂ ਦਾ ਇਸਤੇਮਾਲ ਕਰਕੇ ਗਊ ਮਾਤਾ ਦੇ ਸਨਮਾਨ ਨੂੰ ਵਧਾਉਣਾ। 
133. ਸ਼ੁੱਭਕਾਮਨਾ:- ਬਿਮਾਰ ਦਾ ਹਾਲ-ਚਾਲ ਪੁੱਛਣ ਜਾਂਦੇ ਸਮੇਂ ਫਲਾਂ ਦੇ ਨਾਲ-ਨਾਲ ਸ਼ਗਨ ਵਾਂਗ ਉਨ੍ਹਾਂ ਦੀ ਆਰਥਿਕ ਮੱਦਦ ਲਈ ਪੈਸਾ ਵੀ ਲੈ ਕੇ ਜਾਣਾ। 
134. A Blessing for life:- ਅਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਜਿਵੇਂ ਪਾਰਟੀ ਆਦਿ ਦੇ ਕੇ ਮਨਾਉਂਦੇ ਹਾਂ ਉਸੇ ਤਰ੍ਹਾਂ ਹੀ ਗਰੀਬ ਪੜ੍ਹਨ ’ਚ ਅਸਮਰੱਥ ਬੱਚਿਆਂ ਨੂੰ ਸਕੂਲ ’ਚ ਦਾਖਲਾ ਕਰਵਾ ਕੇ ਜਨਮ ਦਿਨ ਮਨਾਉਣਾ। 
135 Care for Air:- ਪ੍ਰਦੂਸ਼ਣ ਨਹੀਂ ਫੈਲਾਉਣਾ ਅਤੇ ਫੈਲਣ ਤੋਂ ਵੀ ਰੋਕਣਾ ਹੈ।
136. ਛੋਟਾ ਪਰਿਵਾਰ ਖੁਸ਼ੀਆਂ ਅਪਾਰ-ਹਮ ਦੋ ਹਮਾਰੇ ਦੋ ਜਾਂ ਹਮ ਦੋਨੋ ਏਕ, ਸਾਡਾ ਇੱਕ ਬੱਚਾ ਹੋਵੇਗਾ। ਇਹ ਅਪਣਾਉਣਾ।

137. ਚੌਕਸ ਰਹੀਏ ਸਿਹਤਮੰਦ ਰਹੀਏ- ਕੋਰੋਨਾ ਵੈਕਸੀਨ ਲਗਵਾਉਣਾ ਅਤੇ ਦੂਜਿਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨਾ।
138. ਮੇਰਾ ਆਪਕਾ ਸੁਰੱਖਿਆ ਕਵਚ-ਮਾਸਕ ਲਵਾਂਗੇ, ਲਗਵਾਵਾਂਗੇ ਤੇ ਲੋੜਵੰਦਾਂ ਨੂੰ ਮਾਸਕ ਮੁਫਤ ’ਚ ਦੇਵਾਂਗੇ। 7 ਫੁੱਟ ਦੀ ਦੂਰੀ ਬਣਾ ਕੇ ਰੱਖਾਂਗੇ।
139. Care for Innnocent:-ਗਰੀਬ ਤੇ ਅਨਾਥ ਛੋਟੇ ਬੱਚੇ, ਜੋ ਬਿਮਾਰ ਹਨ ਉਨਾਂ ਦਾ ਇਲਾਜ ਕਰਵਾਉਣਾ ਤੇ ਖਾਣ ਦਾ ਸਮਾਨ ਦੇਣਾ।
140. ਅਨਾਥ ਮਾਤਾ-ਪਿਤਾ ਸੇਵਾ-ਅਨਾਥ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਨੀ।
141. ਸੰਸਕ੍ਰਿਤੀ ਕੋਰ:- ਖਾਣਾ ਖਾਣ ਤੋਂ ਪਹਿਲਾਂ ਪਸ਼ੂਆਂ-ਪੰਛੀਆਂ ਤੇ ਜੀਵ-ਜੰਤੂਆਂ ਲਈ ਰੋਟੀ ਕੱਢਣਾ।
142. ਮਹਾਂਨਗਰਾਂ ਤੇ ਵੱਡੀਆਂ ਸੜਕਾਂ ਦੇ ਕਿਨਾਰੇ ਮੋਬਾਇਲ ਟਾਇਲਟ ਸਥਾਪਿਤ ਕਰਨਾ।
143. ਹਰ ਘਰ ਤਿਰੰਗਾ-ਆਪਣੇ ਘਰ ’ਤੇ ਕੌਮੀ ਝੰਡਾ ਤਿਰੰਗਾ ਲਹਿਰਾਉਣਾ ਤੇ ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਵਚਨਬੱਧਤਾ ਰਹਿਣਾ।
144. Sharing is Caring–ਤਿਉਹਾਰਾਂ ’ਤੇ ਗਰੀਬ, ਲੋੜਵੰਦ ਬੱਚਿਆਂ ਨੂੰ ਕੱਪੜੇ ਪਹਿਨਾਉਣਾ, ਅਪੰਗ-ਅੰਗਹੀਣਾਂ ਨੂੰ ਖਾਣਾ ਦੇਣਾ, ਗਰੀਬ ਬਿਮਾਰ ਦਾ ਇਲਾਜ ਕਰਵਾਉਣਾ, ਗਰਭਵਤੀ ਔਰਤਾਂ ਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੇਣਾ, ਪੌਦੇ ਲਗਾਉਣਾ ਆਦਿ।
145. ਆਪਣੀਆਂ ਗੱਡੀਆਂ ਨੂੰ ਪ੍ਰਦੂਸ਼ਣ ਰਹਿਤ ਰੱਖਣਾ ਅਤੇ ਹੋਰਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨਾ।
146. FLAME- (Fixing Life and Air by Lighting oil lamps Aimed at Making Environment clean)-ਰੋਜ਼ਾਨਾ ਸੇਵੇਰ-ਸ਼ਾਮ ਆਪਣੇ ਘਰਾਂ ’ਚ ਘਿਓ ਦੇ ਦੀਵੇ ਬਾਲ ਕੇ ਵਾਤਾਵਰਨ ਸ਼ੁੱਧ ਕਰਨਾ।
147. SEED- (Social and Spiritual self life Enrichment and Enhancement with Digital fasting) ਰਿਸ਼ਤਿਆਂ ਨੂੰ ਮੁੜ ਮਜ਼ਬੂਤ ਕਰਨਾ – ਰੋਜ਼ਾਨਾ ਦੋ ਘੰਟੇ ਸ਼ਾਮ 7 ਤੋਂ 9 ਵਜੇ ਤੱਕ ਮੋਬਾਇਲ ਫੋਨ ਤੇ ਟੀ. ਵੀ. ਆਦਿ ਤੋਂ ਦੂਰ ਰਹਿ ਕੇ ਘਰ-ਪਰਿਵਾਰ ਨੂੰ ਸਮਾਂ ਦੇਣਾ।
148. ਨੇਤਰਹੀਣਾਂ ਨੂੰ Exam Helper ਮੁਹੱਈਆ ਕਰਵਾਉਣਾ।
149: CARE ( Care of the people in Age old homes Regularily Every month: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਨੂੰ ਆਪਣੇ ਬੱਚਿਆਂ ਨਾਲ ਅਨਾਥ ਬਜ਼ੁਰਗਾਂ ਨੂੰ ਮਿਲਿਆ ਕਰੇਗੀ ਅਤੇ ਉਨ੍ਹਾਂ ਦੀਆਂ ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਜੁੜੀਆਂ ਕਮੀਆਂ ਨੂੰ ਦੂਰ ਕਰੇਗੀ, ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਇਕੱਲੇ ਹਨ।

150. BLESS (Blessing and Love from Elders by touching their feet at Sunrise, before Starting day): ਭਾਰਤੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਖੁਸ਼ਹਾਲ ਜ਼ਿੰਦਗੀ ਰੱਖਣ ਲਈ ਸਵੇਰੇ ਉੱਠਦੇ ਹੀ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰਾਂ ਨੂੰ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰਨਾ।
151. TEAM (Together Eating A Meal with family): ਪਰਿਵਾਰ ’ਚ ਖੁਸ਼ਹਾਲੀ ਬਣੀ ਰਹੇ ਇਸ ਦੇ ਲਈ ਰੋਜ਼ ਨਹੀਂ ਤਾਂ ਘੱਟ ਤੋਂ ਘੱਟ ਹਫ਼ਤੇ ’ਚ ਇੱਕ ਦਿਨ ਜ਼ਰੂਰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਖਾਣਾ ਖਾਵੇ।
152. DROP (Drinking Water provided in Rural and poor areas On Public drinkers) : ਗਰੀਬ ਬਸਤੀਆਂ ’ਚ ਸਾਫ਼ ਪਾਣੀ ਲਈ ਆਰਓ ਲਵਾ ਕੇ ਦੇਣਾ।
153. ਗਰੀਬ ਜ਼ਰੂਰਤਮੰਦ ਬੱਚਿਆਂ ਦੀ ਉਨ੍ਹਾਂ ਦੇ ਆਤਮਨਿਰਭਰ ਹੋਣ ਤੱਕ ਪੜ੍ਹਾਈ, ਖਾਣ-ਪੀਣ ਤੇ ਕੱਪੜੇ ਆਦਿ ਉਨ੍ਹਾਂ ਦੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ।
154. BIRTH (Be proud In taking the Responsibility To control High population rate) : ਵਿਆਹ ਮੌਕੇ ਜਨਸੰਖਿਆ ਕੰਟਰੋਲ ਲਈ ਪ੍ਰਣ ਕਰਨਾ- ‘ਏਕ ਹੀ ਸਹੀ ਦੋ ਕੇ ਬਾਅਦ ਨਹੀਂ’। 
155. ਪੇਡ ਕੰਪੇਨ (Paid Campaign)
ਪੇਡ ਕੰਪੇਨ ਦੇ ਤਹਿਤ ਸਾਧ-ਸੰਗਤ ਆਪਣੀ ਇੱਕ ਦਿਨ ਦੀ ਸੈਲਰੀ ਭਾਵ ਤਨਖ਼ਾਹ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਖ਼ਰਚ ਕਰੇਗੀ।
156. ਫਾਸਟਰ ਕੰਪੇਨ (Faster Campaign)
ਫਾਸਟਰ ਕੰਪੇਨ ਤਹਿਤ ਸਾਧ-ਸੰਗਤ ਆਪਣੇ ਵਾਹਨਾਂ (ਕਾਰ, ਜੀਪ, ਮੋਟਰਸਾਈਕਲ ਆਦਿ) ’ਚ ਫਸਟ ਏਡ ਕਿੱਟ ਰੱਖੇਗੀ ਤਾਂ ਕਿ ਰਸਤੇ ’ਚ ਮਿਲੇ ਕਿਸੇ ਹਾਦਸਾਗ੍ਰਸਤ ਵਿਅਕਤੀ ਦੀ ਜਾਨ ਬਚਾਈ ਜਾ ਸਕੇ।
157. ਉੱਤਮ ਸੰਸਕਾਰ :- ਆਪਣੇ ਬੱਚਿਆਂ ਨੂੰ ਰੋਜ਼ਾਨਾ ਜਾਂ 7 ਦਿਨਾਂ ’ਚ ਤਿੰਨ ਵਾਰ ‘ਮਾਨਵਤਾ ਤੇ ਮਾਨਵਤਾ ਭਲਾਈ, ਸ੍ਰਿਸ਼ਟੀ ਦੀ ਭਲਾਈ ਬਾਰੇ ਸਿੱਖਿਆ ਦੇਣਾ ਤੇ ਪਿਆਰ ਨਾਲ ਸਮਝਾਉਣਾ।
158. Tree Campaign Green (Growing Trees Regularly Every EQual to number of Dr. MSG’s age)-ਪੂਜਨੀਕ ਗੁਰੂ ਜੀ ਦੇ 56ਵੇਂ ਅਵਤਾਰ ਵਰ੍ਹੇ ’ਚ 56 ਪੌਦੇ ਲਾਵਾਂਗੇ ਅਤੇ ਹਰ ਸਾਲ ਪੌਦਿਆਂ ਦੀ ਗਿਣਤੀ ਇੱਕ-ਇੱਕ ਕਰਕੇ ਵਧਾਉਂਦੇ ਜਾਵਾਂਗੇ।
159. CYCLE (Caring for your health by Cycling and Lessening Earth pollution)- ਸਿਹਤਮੰਦ ਰਹਿਣ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਸ-ਪਾਸ ਜਾਣਾ ਪਿਆ ਤਾਂ ਗੱਡੀ ਦੀ ਬਜਾਇ ਸਾਈਕਲ ਜਾਂ ਪੈਦਲ ਜਾਵਾਂਗੇ।
160. ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਥੈਲੇਸੀਮੀਆ ਪੀੜਤ ਮਰੀਜਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਅਤੇ ਖੂਨਦਾਨ ਕੀਤਾ ਜਾਵੇਗਾ।
161. ‘ਸਹਾਰਾ-ਏ-ਇੰਸਾਂ’ – ਜਿਨ੍ਹਾਂ ਗਰੀਬ ਪਰਿਵਾਰਾਂ ’ਚੋਂ ਮੁਖੀ ਜਾਂ ਇੱਕ ਹੀ ਬੇਟੇ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਤਾਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਈਏ ਤੇ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰਕੇ, ਉਨ੍ਹਾਂ ਦਾ ਦੁੱਖ ਵੰਡਾਇਆ ਕਰਾਂਗੇ।
162. ‘ਹੈਲਦੀ ਹਾਰਟ ਕੰਪੇਨ’ – ਸਾਧ-ਸੰਗਤ ਦਿਲ ਨੂੰ ਤੰਦਰੁਸਤ ਰੱਖਣ ਲਈ ਮੈਡੀਟੇਸ਼ਨ ਕਰਨ, ਸ਼ੂਗਰ ਫਰੀ ਖਾਣ-ਪੀਣ ਤੇ ਨਸ਼ਾ ਨਾ ਕਰਨ ਤੇ ਦੂਜਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇਗੀ। ਜ਼ਰੂਰਤਮੰਦ ਦਿਲ ਦੇ ਰੋਗ ਨਾਲ ਪੀੜਤਾਂ ਦਾ ਇਲਾਜ ਕਰਵਾਵੇਗੀ।