Punjab Weather: ਪੰਜਾਬ ’ਚ ਫਿਰ ਤੋਂ ਬਦਲੇਗਾ ਮੌਸਮ, ਇਸ ਦਿਨ ਮੀਂਹ ਦੀ ਸੰਭਾਵਨਾ

Sach Kahoon Punjabi Desk Picture
Published On

Punjab Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਰੋਜਾਨਾ ਧੁੱਪ ਕਾਰਨ ਤਾਪਮਾਨ ਵਧ ਰਿਹਾ ਹੈ ਤੇ ਦਿਨ ਵੇਲੇ ਗਰਮੀ ਮਹਿਸੂਸ ਹੋ ਰਹੀ ਹੈ। ਇਸ ਦੌਰਾਨ, ਮੌਸਮ ਵਿਭਾਗ ਵੱਲੋਂ ਤਾਜਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਿਭਾਗ ਅਨੁਸਾਰ, ਮੌਸਮ ਇੱਕ ਵਾਰ ਫਿਰ ਬਦਲੇਗਾ ਤੇ ਤਾਪਮਾਨ ’ਚ ਥੋੜ੍ਹੀ ਜਿਹੀ ਗਿਰਾਵਟ ਆਵੇਗੀ। ਮੌਸਮ ਵਿਭਾਗ ਅਨੁਸਾਰ, 16 ਫਰਵਰੀ ਨੂੰ ਇੱਕ ਪੱਛਮੀ ਗੜਬੜੀ ਸਰਗਰਮ ਹੋਵੇਗੀ। ਜਿਸ ਕਾਰਨ 17 ਫਰਵਰੀ ਤੋਂ ਪੰਜਾਬ ’ਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ 18 ਤਰੀਕ ਨੂੰ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ 17 ਤੇ 18 ਫਰਵਰੀ ਨੂੰ ਫਾਜ਼ਿਲਕਾ, ਬਠਿੰਡਾ, ਗੁਰਦਾਸਪੁਰ, ਮੁਕਤਸਰ ਤੇ ਪਠਾਨਕੋਟ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਇਹ ਖਬਰ ਵੀ ਪੜ੍ਹੋ : Bhagwant Mann Health: ਸੀਐਮ ਮਾਨ ਦੀ ਸਿਹਤ ਵਿਗੜੀ, ਹਸਪਤਾਲ ’ਚ ਕਰਵਾਇਆ ਦਾਖਲ

About The Author

Related Posts