Kidney Check-up Camp: ਸੇਵਾ ਦਾ ਮਹਾਂਕੁੰਭ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫ਼ਤ ਕਿਡਨੀ ਜਾਂਚ ਕੈਂਪ ਦੌਰਾਨ ਹਜ਼ਾਰਾਂ ਮਰੀਜ਼ਾਂ ਨੂੰ ਮਿਲੀ ਰਾਹਤ

Sach Kahoon Punjabi Desk Picture
Published On

Kidney Check-up Camp: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੇ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਐਤਵਾਰ ਨੂੰ ਗੁਰਦੇ ਦੀ ਪੱਥਰੀ, ਪਿਸ਼ਾਬ ਦੀ ਨਾਲੀ ਅਤੇ ਥੈਲੀ ਦੀ ਪੱਥਰੀ ਤੇ ਗੁਰਦਿਆਂ ਨਾਲ ਸਬੰਧਿਤ ਰੋਗਾਂ ਦੀ ਮੁਫ਼ਤ ਜਾਂਚ ਕੈਂਪ ਲਾਇਆ ਗਿਆ।

ਇਹ ਕੈਂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਇਆ ਗਿਆ ਸੀ, ਜਿਸ ਵਿੱਚ ਸੈਂਕੜੇ ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਜਾਂਚ ਕਰਵਾਈ ਤੇ ਸਹੀ ਸਲਾਹ ਪ੍ਰਾਪਤ ਕੀਤੀ। ਕੈਂਪ ਵਿੱਚ ਡਾ. ਵਿਸ਼ਨੂੰ ਕਾਂਤ ਸ਼ਰਮਾ, ਡਾ. ਹੇਮੰਤ ਵਰਮਾ, ਡਾ. ਕਲਪੇਸ਼ ਸਤਪਰਾ, ਡਾ. ਅਰਮਾਨ, ਡਾ. ਸੁਸ਼ੀਲ ਕੁਮਾਰ, ਡਾ. ਸੌਰਭ ਕੁਮਾਰ, ਡਾ. ਮੋਨਿਸ਼ਾ, ਡਾ. ਕ੍ਰਿਸ਼ਨ ਕੁਮਾਰ, ਡਾ. ਸੰਦੀਪ ਕੌਰ ਤੇ ਡਾ. ਸਿਮਰਨ ਨੇ ਆਪਣੀ ਸੇਵਾ ਨਿਭਾਈ। ਡਾਕਟਰਾਂ ਨੇ ਅਲਟਰਾਸਾਊਂਡ, ਲੈਬ ਟੈਸਟ ਸਮੇਤ ਹੋਰ ਜ਼ਰੂਰੀ ਜਾਂਚਾਂ ਕਰਕੇ ਮਰੀਜ਼ਾਂ ਨੂੰ ਪੱਕੀ ਜਾਣਕਾਰੀ ਅਤੇ ਇਲਾਜ ਦੀ ਸਲਾਹ ਦਿੱਤੀ।

Read Also : ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ

ਐੱਮਐੱਸਜੀ ਨੈਚੁਰੋਪੈਥੀ ਹਸਪਤਾਲ ਵੱਲੋਂ ਵੀ ਇੱਕ ਵੱਖਰਾ ਮੁਫ਼ਤ ਨੈਚੁਰੋਪੈਥੀ ਕੈਂਪ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਡਾ. ਐੱਮ ਰਵੀ ਕੁਮਾਰ, ਡਾ. ਰੂਪੇਸ਼ ਅਤੇ ਬਿਜੋਏ ਪਰਦਾ ਨੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ।ਇਨ੍ਹਾਂ ਕੈਂਪਾਂ ਵਿੱਚ ਹੋਣ ਵਾਲੀਆਂ ਸਾਰੀਆਂ ਜਾਂਚਾਂ, ਦਵਾਈਆਂ, ਸਲਾਹ-ਮਸ਼ਵਰਾ ਅਤੇ ਹੋਰ ਸਾਰਾ ਖਰਚਾ ਪੂਜਨੀਕ ਗੁਰੂ ਜੀ ਆਪਣੀ ਮਿਹਨਤ ਨਾਲ ਕਮਾਈ ਗਈ ਨਿੱਜੀ ਆਮਦਨ ਤੋਂ ਖੁਦ ਅਦਾ ਕਰ ਰਹੇ ਹਨ।ਇਹ ਸੇਵਾ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਸੌਖਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ।

About The Author

Related Posts