Punjab
Crime News: ਫੌਜੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਹਮਲਾਵਰ ਫਰਾਰ
Crime News: ਯਮੁਨਾਨਗਰ (ਸੱਚ ਕਹੂੰ ਨਿਊਜ਼)। ਸ਼ਨਿੱਚਰਵਾਰ ਦੇਰ ਰਾਤ ਛਪਾਰ ਥਾਣਾ ਖੇਤਰ ਦੇ ਭੰਭੋਲ ਪਿੰਡ ’ਚ ਇੱਕ ਫੌਜੀ ਦੀ ਪਤਨੀ ਦਾ ਘਰ ’ਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖਮੀ ਔਰਤ ਨੂੰ ਤੁਰੰਤ ਜਗਾਧਰੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। Crime News
ਇਹ ਖਬਰ ਵੀ ਪੜ੍ਹੋ : Fraud Alert: ਆਨਲਾਈਨ ਬੈਟਿੰਗ ਐਪ ਜ਼ਰੀਏ ਠੱਗੀ ਦੇ ਛੇ ਮੁਲਜ਼ਮ ਗ੍ਰਿਫ਼ਤਾਰ
ਮਿ੍ਰਤਕਾ ਦੀ ਪਛਾਣ 34 ਸਾਲਾ ਮੋਨਿਕਾ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਤ ਕਰੀਬ 11.30 ਵਜੇ ਮੋਨਿਕਾ ਆਪਣੇ ਕਮਰੇ ’ਚ ਸੁੱਤੀ ਪਈ ਸੀ ਜਦੋਂ ਇੱਕ ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁਲਜਮਾਂ ਨੇ ਔਰਤ ਦੀ ਗਰਦਨ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਮੋਨਿਕਾ ਦੀਆਂ ਚੀਕਾਂ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਕਮਰੇ ’ਚ ਪਹੁੰਚ ਗਏ ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਗਿਆ ਸੀ। Crime News
ਪਰਿਵਾਰਕ ਮੈਂਬਰ ਜਖਮੀ ਮੋਨਿਕਾ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਖੂਨ ਵਹਿਣ ਤੇ ਗਲੇ ਦੀ ਨਾੜ ਕੱਟਣ ਕਾਰਨ ਉਸ ਦੀ ਮੌਤ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਛਪਰਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਕੇ ਤੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ, ਜਿਸ ਦੀ ਹੱਤਿਆ ਲਈ ਵਰਤੋਂ ਕੀਤੇ ਜਾਣ ਦਾ ਸ਼ੱਕ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨਿਕਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਅੰਬਾਲਾ ਦੇ ਪਿੰਡ ਕਲੇਰੜੀ ਦੇ ਵਸਨੀਕ ਜਸਵੀਰ ਸਿੰਘ ਨਾਲ ਹੋਇਆ ਸੀ, ਜੋ ਫੌਜ ’ਚ ਤਾਇਨਾਤ ਹੈ ਤੇ ਇਸ ਸਮੇਂ ਜੰਮੂ-ਕਸ਼ਮੀਰ ’ਚ ਤਾਇਨਾਤ ਹੈ। ਕਰੀਬ ਤਿੰਨ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਮੋਨਿਕਾ ਆਪਣੇ 7 ਸਾਲ ਦੇ ਬੇਟੇ ਨਾਲ ਯਮੁਨਾਨਗਰ ਸਥਿਤ ਆਪਣੀ ਮਾਂ ਦੇ ਘਰ ਰਹਿ ਰਹੀ ਸੀ। ਪੁਲਿਸ ਹੁਣ ਕਤਲ ਦੇ ਕਾਰਨਾਂ ਤੇ ਮੁਲਜਮਾਂ ਦੀ ਭਾਲ ’ਚ ਲੱਗੀ ਹੋਈ ਹੈ। Crime News
