World Cup 2023 : ਇੱਕ ਮਿੰਟ ’ਚ ਖੇਡ ਦਾ ਰੁੱਖ ਬਦਲ ਸਕਦੇ ਹਨ ਇਹ ਭਾਰਤੀ ਖਿਡਾਰੀ! ਵੇਖੋ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ

World Cup 2023

ਵਿਸ਼ਵ ਕੱਪ 2023 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਭਾਰਤੀ ਟੀਮ ਨੇ ਇਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਭਾਰਤੀ ਟੀਮ ਦੇ ਹਾਲੀਆ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤ ਨੇ ਇੱਕਰੋਜ਼ਾ ਲੜੀ ’ਚ ਆਸਟਰੇਲੀਆ ਨੂੰ 2-1 ਨਾਲ ਹਰਾਇਆ ਹੈ ਅਤੇ ਇਸ ਤੋਂ ਪਹਿਲਾਂ ਏਸ਼ੀਆ ਕੱਪ ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਹੈ। ਭਾਰਤੀ ਟੀਮ ਦਾ ਉਭਰਦਾ, ਚਮਕਦਾ ਸਿਤਾਰਾ ਮੁਹੰਮਦ ਸਿਰਾਜ ਪਿਛਲੇ ਕਈ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਹ ਅਜਿਹਾ ਖਿਡਾਰੀ ਹੈ ਜੋ ਵਿਸ਼ਵ ਕੱਪ ’ਚ ਟੀਮ ਇੰਡੀਆ ਲਈ ਮੈਚ ਦਾ ਰੁਖ ਬਦਲਣ ’ਚ ਕਾਰਗਰ ਸਾਬਤ ਹੋ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਆਲਰਾਉਂਡਰ ਰਵੀਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ ਵੀ ਅਹਿਮ ਭੂਮਿਕਾਵਾਂ ਨਿਭਾ ਸਕਦੇ ਹਨ। (World Cup 2023)

ਇਹ ਵੀ ਪੜ੍ਹੋ : Earthquake : ਹਰਿਆਣਾ ’ਚ ਭੂਚਾਲ ਦੇ ਝਟਕੇ, ਤੀਬਰਤ ਰਹੀ 2.6, ਲੋਕ ਡਰੇ

ਟੀਮ ਇੰਡੀਆ ਲਈ ਹੁਣ ਤੱਕ 30 ਇੱਕਰੋਜਾ ਮੈਚ ਖੇਡ ਚੁੱਕੇ ਮੁਹੰਮਦ ਸਿਰਾਜ ਨੇ ਇਸ ਦੌਰਾਨ 54 ਵਿਕਟਾਂ ਲਈਆਂ ਹਨ। ਸਿਰਾਜ ਨੇ ਏਸ਼ੀਆ ਕੱਪ ’ਚ ਅਤੇ ਅਸਟਰੇਲੀਆ ਖਿਲਾਫ ਚੰਗਾ ਪ੍ਰਦਰਸ਼ਨ ਦਿਖਾਇਆ ਹੈ। ਸ੍ਰੀਲੰਕਾ ਖਿਲਾਫ ਮੈਚ ’ਚ ਉਸ ਨੇ ਸਿਰਫ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਜੇਕਰ ਗੇਂਦਬਾਜੀ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਇਕ ਵਾਰ ਫਿਰ ਵਿਸ਼ਵ ਕੱਪ ’ਚ ਆਪਣੀ ਕਾਬਲੀਅਤ ਦਿਖਾ ਸਕਦੇ ਹਨ। ਸਿਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਹ ਟੀਮ ਇੰਡੀਆ ਲਈ ਗੇਮ ਚੇਂਜਰ ਦੀ ਭੂਮਿਕਾ ਨਿਭਾ ਸਕਦਾ ਹੈ। (World Cup 2023)

ਟੀਮ ਇੰਡੀਆ ਦੇ ਸਪਿਨ ਗੇਂਦਬਾਜ ਕੁਲਦੀਪ ਯਾਦਵ ਨੇ ਵੀ ਆਪਣੀ ਸ਼ਾਨਦਾਰ ਗੇਂਦਬਾਜੀ ਨਾਲ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ਅਤੇ ਉਹ ਬਹੁਤ ਤਜਰਬੇਕਾਰ ਗੇਂਦਬਾਜ ਵੀ ਹੈ। ਕੁਲਦੀਪ ਯਾਦਵ ਦੀ ਇੱਕ ਖਾਸ ਗੱਲ ਇਹ ਹੈ ਕਿ ਉਸ ਨੇ ਵੱਡੇ ਮੈਚਾਂ ’ਚ ਵੀ ਚੰਗਾ ਪ੍ਰਦਰਸ਼ਨ ਦਿਖਾਇਆ ਹੈ। ਉਸ ਨੇ 90 ਇੱਕਰੋਜ਼ਾ ਮੈਚਾਂ ’ਚ 152 ਵਿਕਟਾਂ ਲਈਆਂ ਹਨ। ਕੁਲਦੀਪ ਨੇ ਵਿਸ਼ਵ ਕੱਪ ’ਚ ਵੀ ਭਾਰਤ ਲਈ ਅਹਿਮ ਭੂਮਿਕਾ ਨਿਭਾਈ ਹੈ, ਉਹ ਵਿਰੋਧੀ ਟੀਮਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਕਿਉਂਕਿ ਉਸ ਨੂੰ ਭਾਰਤ ਦੇ ਜ਼ਿਆਦਾਤਰ ਮੈਦਾਨਾਂ ’ਤੇ ਖੇਡਣ ਦਾ ਤਜਰਬਾ ਰਿਹਾ ਹੈ, ਜਿਸ ਦਾ ਉਸ ਨੂੰ ਕਾਫੀ ਫਾਇਦਾ ਹੋਵੇਗਾ। (World Cup 2023)

ਇਹ ਵੀ ਪੜ੍ਹੋ : ਸਕੇਟਿੰਗ ’ਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਜਿੱਤੇ ਕਾਂਸੀ ਦੇ ਤਗਮੇ

ਰਵੀਚੰਦਰਨ ਅਸ਼ਵਿਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵਿਸ਼ਵ ਕੱਪ 2023 ਲਈ ਭਾਰਤੀ ਟੀਮ ’ਚ ਵੀ ਸ਼ਾਮਲ ਕੀਤਾ ਗਿਆ ਹੈ। ਉਹ ਹੁਣ ਤੱਕ ਇੱਕਰੋਜ਼ਾ ਮੈਚਾਂ ’ਚ 155 ਵਿਕਟਾਂ ਵੀ ਲੈ ਚੁੱਕੇ ਹਨ। ਅਸ਼ਵਿਨ ਨੇ ਕੌਮਾਂਤਰੀ ਕਿ੍ਰਕੇਟ ’ਚ ਵਿਰੋਧੀ ਟੀਮਾਂ ਨੂੰ ਕਈ ਵਾਰ ਹਰਾਇਆ ਹੈ। ਅਸਟਰੇਲੀਆ, ਇੰਗਲੈਂਡ ਅਤੇ ਨਿਊਜੀਲੈਂਡ ਸਮੇਤ ਸਾਰੀਆਂ ਟੀਮਾਂ ਲਈ ਅਸ਼ਵਿਨ ਦੀ ਸਪਿਨ ਖੇਡਣਾ ਆਸਾਨ ਨਹੀਂ ਹੋਵੇਗਾ। ਟੈਸਟ ਮੈਚਾਂ ਦੀ ਗੱਲ ਕਰੀਏ ਤਾਂ ਅਸ਼ਵਿਨ ਨੇ ਟੈਸਟ ਮੈਚਾਂ ’ਚ 489 ਵਿਕਟਾਂ ਲਈਆਂ ਹਨ। ਅਜਿਹੇ ’ਚ ਉਹ ਵਿਸ਼ਵ ਕੱਪ ’ਚ ਆਪਣੇ ਘਰੇਲੂ ਮੈਦਾਨ ’ਤੇ ਖੇਡਣਗੇ, ਜਿਸ ਦਾ ਉਨ੍ਹਾਂ ਨੂੰ ਨਿਸ਼ਚਿਤ ਤੌਰ ’ਤੇ ਫਾਇਦਾ ਹੋਵੇਗਾ। (World Cup 2023)