ਸਕੇਟਿੰਗ ’ਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਜਿੱਤੇ ਕਾਂਸੀ ਦੇ ਤਗਮੇ

Asian Games 2023

ਹਾਂਗਜੂ (ਏਜੰਸੀ)। ਭਾਰਤ ਦੀਆਂ ਔਰਤਾਂ ਅਤੇ ਪੁਰਸ਼ਾਂ ਦੀਆਂ 3000 ਮੀਟਰ ਸਪੀਡ ਸਕੇਟਿੰਗ ਰਿਲੇਅ ਟੀਮਾਂ ਨੇ ਸੋਮਵਾਰ ਸਵੇਰੇ ਆਪਣੇ-ਆਪਣੇ ਮੁਕਾਬਲਿਆਂ ’ਚ ਕਾਂਸੀ ਦੇ ਤਗਮੇ ਜਿੱਤੇ। ਅੱਜ ਚੀਨ ’ਚ ਹੋ ਰਹੀਆਂ 19ਵੀਆਂ ਏਸ਼ੀਆਈ ਖੇਡਾਂ ’ਚ ਭਾਰਤ ਦੀ ਸੰਜਨਾ ਭਟੂਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਨੇ ਔਰਤਾਂ ਦੀ ਸਪੀਡ ਸਕੇਟਿੰਗ 3000 ਮੀਟਰ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ। ਉਸਨੇ ਆਪਣੀ ਦੌੜ 4:34:861 ਮਿੰਟ ’ਚ ਪੂਰੀ ਕੀਤੀ। ਇਸ ਈਵੈਂਟ ’ਚ ਇਹ ਦੇਸ਼ ਦਾ ਪਹਿਲਾ ਰੋਲਰ ਸਕੇਟਿੰਗ ਮੈਡਲ ਸੀ। ਏਸ਼ੀਆਈ ਖੇਡਾਂ ਦੇ ਇਤਿਹਾਸ ’ਚ ਭਾਰਤ ਦਾ ਇਹ ਤੀਜਾ ਰੋਲਰ ਸਪੋਰਟਸ ਮੈਡਲ ਹੈ।

ਇਹ ਵੀ ਪੜ੍ਹੋ : Chandigarh : ਇੰਡਸਟਰੀਅਲ ਏਰੀਆ ਫੇਜ਼-2 ’ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕੋਸ਼ਿਸ਼ ਜਾਰੀ

ਇੱਕ ਹੋਰ ਮੈਚ ’ਚ ਭਾਰਤ ਦੇ ਆਰੀਅਨਪਾਲ ਸਿੰਘ ਘੁੰਮਣ, ਆਨੰਦ ਕੁਮਾਰ ਵੇਲਕੁਮਾਰ, ਸਿਧਾਂਤ ਕਾਂਬਲੇ ਅਤੇ ਵਿਕਰਮ ਇੰਗਲੇ ਨੇ ਪੁਰਸ਼ਾਂ ਦੀ 3000 ਮੀਟਰ ਸਪੀਡ ਸਕੇਟਿੰਗ ਰਿਲੇਅ ਫਾਈਨਲ ’ਚ 4:10.128 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਭਾਰਤ ਨੇ ਏਸ਼ੀਆਈ ਖੇਡਾਂ ’ਚ ਰੋਲਰ ਸਕੇਟਿੰਗ ’ਚ ਦੂਜਾ ਤਮਗਾ ਜਿੱਤਿਆ। ਇਸੇ ਈਵੈਂਟ ’ਚ ਚੀਨੀ ਤਾਈਪੇ ਨੇ ਸੋਨ ਤਗਮਾ ਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਗਮਾ ਜਿੱਤਿਆ। (Asian Games 2023)

ਅਨੁਰਾਗ ਠਾਕੁਰ ਨੇ ਮਹਿਲਾ ਸਕੇਟਿੰਗ ਟੀਮ ਨੂੰ ਦਿੱਤੀ ਵਧਾਈ | Asian Games 2023

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਚੀਨ ’ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ’ਚ ਅੱਜ ਔਰਤਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਦੌੜ ’ਚ ਕਾਂਸੀ ਦਾ ਤਗਮਾ ਜਿੱਤਣ ਲਈ ਸੰਜਨਾ ਭਟੂਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ ਦੀ ਸਕੇਟਿੰਗ ਟੀਮ ਨੂੰ ਵਧਾਈ ਦਿੱਤੀ ਹੈ। ਠਾਕੁਰ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਏਸ਼ੀਆਈ ਖੇਡਾਂ 2022 ’ਚ ਸਪੀਡ ਸਕੇਟਿੰਗ 3000 ਮੀਟਰ ਰਿਲੇ ਰੇਸ ’ਚ ਤਗਮਾ ਸੂਚੀ ’ਚ ਸਥਾਨ ਬਣਾਉਣ ਵਾਲੀ ਸੰਜਨਾ ਭਟੁਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ ਨੂੰ ਉਨ੍ਹਾ ਆਪਣੀ ਦੌਡ 4:34:861 ਮਿੰਟਾਂ ’ਚ ਪੂਰੀ ਕੀਤੀ। ਇੱਥੇ ਇਸ ਸਪਰਧਾ ’ਚ ਦੇਸ਼ ਦਾ ਇਹ ਪਹਿਲਾ ਸੇਲਰ ਸਕੇਟਿੰਗ ਤਗਮਾ ਸੀ। ਏਸ਼ੀਆਈ ਖੇਡ ਦੇ ਇਤਿਹਾਸ ’ਚ ਇਹ ਭਾਰਤ ਦਾ ਤੀਜਾ ਸੇਲਰ ਸਪੋਰਟਸ ਤਗਮਾ ਹੈ। (Asian Games 2023)