ਅੰਮ੍ਰਿਤਪਾਲ ਦੇ ਗੁੱਟ ਵਿੱਚ ਸਨ 30 ਹਾਰਡ ਕੋਰ ਕ੍ਰਿਮਿਨਲ, 207 ਲੋਕਾਂ ਦੀ ਹੋ ਚੁੱਕੀ ਐ ਗ੍ਰਿਫਤਾਰੀ

Amritpal

ਅੰਮ੍ਰਿਤਪਾਲ ਸਿੰਘ ਹਰਿਆਣਾ ਦੇ ਰਸਤੇ ਫਰਾਰ : ਆਈਜੀ

  • 19 ਮਾਰਚ ਨੂੰ ਸ਼ਾਹਬਾਦ ਵਿੱਚ ਰੁੱਕਿਆ ਸੀ ਅੰਮ੍ਰਿਤਪਾਲ ਸਿੰਘ, ਹਰਿਆਣਾ ਪੁਲਿਸ ਨੇ ਸ਼ਰਨ ਦੇਣ ਵਾਲੇ ਕੀਤੇ ਗਿ੍ਰਫ਼ਤਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal ) ਵੱਲੋਂ ਚਲਾਏ ਜਾ ਰਹੇ ਆਪਣੇ ਗਰੁੱਪ ਵਿੱਚ 30 ਹਾਰਡ ਕੋਰ ਕ੍ਰਿਮਿਨਲ ਵੀ ਸ਼ਾਮਲ ਕੀਤੇ ਹੋਏ ਸਨ। ਅੰਮ੍ਰਿਤਪਾਲ ਸਿੰਘ ਦੇ ਇਨਾਂ 30 ਹਾਰਡ ਕੋਰ ਕ੍ਰਿਮਿਨਲ ਸਣੇ ਕੁੱਲ 207 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜਿਹੜੇ ਕਿ ਇਸ ਸਾਰੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਸਨ ਜਾਂ ਫਿਰ ਉਸ ਦਾ ਸਾਥ ਦੇ ਰਹੇ ਸਨ। ਅੰਮ੍ਰਿਤਪਾਲ ਸਿੰਘ ਇਸ ਸਮੇਂ ਹਰਿਆਣਾ ਦੇ ਰਸਤੇ ਫਰਾਰ ਚਲ ਰਿਹਾ ਹੈ ਅਤੇ 19 ਮਾਰਚ ਦੀ ਰਾਤ ਨੂੰ ਸ਼ਾਹਬਾਦ ਵਿੱਚ ਇੱਕ ਘਰ ਅੰਦਰ ਸ਼ਰਨ ਲਈ ਸੀ। ਅੰਮ੍ਰਿਤਪਾਲ ਸਿੰਘ ਨੂੰ ਸ਼ਰਨ ਦੇਣ ਵਾਲੇ ਵੀ ਗ੍ਰਿਫਤਾਰ ਹੋ ਗਏ ਹਨ। ਇਹ ਖ਼ੁਲਾਸਾ ਪੰਜਾਬ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਵੱਲੋਂ ਕੀਤਾ ਗਿਆ ਹੈ।

ਹਥਿਆਰਾਂ ਨੂੰ ਚਲਾਉਣ ਅਤੇ ਖੋਲ੍ਹਣ ਤੋਂ ਬਾਅਦ ਜੋੜਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ

ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਸਿੰਘ (Amritpal) ਆਪਣੇ ਪਿੰਡ ਜੱਲੂਪੁਰ ਖੇੜਾ ਵਿਖੇ ਹਥਿਆਰਾਂ ਨੂੰ ਚਲਾਉਣ ਅਤੇ ਖੋਲ੍ਹਣ ਤੋਂ ਬਾਅਦ ਜੋੜਨ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਤਰਾਂ ਦੀ ਇੱਕ ਅਕੈਡਮੀ ਹੀ ਚਲਾਈ ਜਾ ਰਹੀ ਸੀ, ਜਿਸ ’ਤੇ ਬਕਾਇਦਾ ਹੋਲੋਗ੍ਰਾਮ ਲਾਇਆ ਜਾਂਦਾ ਸੀ ਤਾਂ ਕਿ ਪਹਿਚਾਣ ਬਣੀ ਰਹੇ। ਉਨਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 207 ਵਿੱਚੋਂ 177 ਦੇ ਖਿਲਾਫ਼ ਸ਼ੁਰੂਆਤੀ ਕਾਰਵਾਈ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਉਨਾਂ ਨੂੰ ਛੱਡ ਦਿੱਤਾ ਜਾਏਗਾ, ਜਦੋਂਕਿ 30 ਹਾਰਡ ਕੋਰ ਕ੍ਰਿਮਿਨਲ ਹੋਣ ਕਰਕੇ ਪੁਲਿਸ ਦੀ ਗ੍ਰਿਫਤ ਵਿੱਚ ਹੀ ਰਹਿਣਗੇ।

ਸੁਖਚੈਨ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਫਿਲਹਾਲ ਆਪਣਾ ਹੁਲੀਆ ਬਦਲਿਆ ਨਹੀਂ ਗਿਆ ਹੈ। ਉਸ ਵੱਲੋਂ ਕੱਪੜੇ ਪਾਉਣ ਦਾ ਤਰੀਕਾ ਬਦਲ ਲਿਆ ਗਿਆ ਹੈ ਅਤੇ ਦਾੜੀ ਮੁੱਛਾਂ ਨੂੰ ਬੰਨ ਕੇ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਸ ਦੀ ਪਹਿਚਾਣ ਫਿਲਹਾਲ ਕੀਤੀ ਜਾ ਸਕਦੀ ਹੈ, ਇਸ ਲਈ ਹੁਣ ਤੱਕ ਮਿਲੀ ਸਾਰੀ ਸੀਸੀਟੀਵੀ ਫੁਟੇਜ ਵਿੱਚ ਉਹ ਨੂੰ ਪਹਿਚਾਣ ਕੀਤਾ ਗਿਆ ਹੈ।

ਐੱਸਡੀਐੱਮ ਦੀ ਭੈਣ ਦੇ ਰੁਕਿਆ ਸੀ Amritpal

ਉਨਾਂ ਦੱਸਿਆ ਕਿ ਪੰਜਾਬ ਪੁਲਿਸ ਤੋਂ ਬੱਚਦੇ ਹੋਏ ਅੰਮ੍ਰਿਤਪਾਲ ਸਿੰਘ ਪੈਂਟ ਅਤੇ ਸ਼ਰਟ ਪਾ ਕੇ ਹਰਿਆਣਾ ਦੇ ਸ਼ਾਹਬਾਦ ਵਿੱਚ ਦਾਖ਼ਲ ਹੋ ਗਿਆ। ਸੀਸੀਟੀਵੀ ਜਾਂ ਫਿਰ ਕਿਸੇ ਕੈਮਰੇ ਦੀ ਨਜ਼ਰ ਤੋਂ ਬਚਣ ਲਈ ਉਹ ਦਿਨ ਵਿੱਚ ਸਾਫ਼ ਮੌਸਮ ਦੇ ਬਾਵਜੂਦ ਛੱਤਰੀ ਦਾ ਇਸਤੇਮਾਲ ਕੀਤਾ ਗਿਆ ਪਰ ਫਿਰ ਵੀ ਉਹ ਦੀ ਪਹਿਚਾਣ ਕਰ ਲਈ ਗਈ। ਉਨਾਂ ਦੱਸਿਆ ਕਿ ਸ਼ਾਹਬਾਦ ਵਿਖੇ ਰਹਿਣ ਵਾਲੀ ਬਲਜੀਤ ਕੌਰ ਘਰ ਵਿੱਚ ਅੰਮ੍ਰਿਤਪਾਲ ਸਿੰਘ ਨੇ ਸ਼ਰਨ ਲਈ ਸੀ, ਜਿਹੜੀ ਕਿ ਐੱਸਡੀਐੱਮ ਦੀ ਭੈਣ ਵੀ ਹੈ। ਉਨਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰ੍ਰਿਫਤਾਰ ਕਰ ਲਿਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ