ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਕਰ ਰਹੀ ਐ ਸ੍ਰਿਸ਼ਟੀ ‘ਤੇ ਉਪਕਾਰ

Dera Sacha Sauda

ਸੇਵਾਦਾਰਾਂ ਨੇ ਮੰਦਬੁੱਧੀ ਬਹਾਦਰ ਸਿੰਘ ਨੂੰ ਘਰ ਪਹੁੰਚਾਉਣ ’ਚ ਦਿਖਾਈ ਬਹਾਦਰੀ

ਬਾਂਡੀ (ਅਸ਼ੋਕ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀ ਪਵਿੱਤਰ ਸਿੱਖਿਆ ਅਨੁਸਾਰ ਡੇਰਾ ਸੱਚਾ ਸੌਦਾ ਬਲਾਕ ਬਾਂਡੀ ਦੇ ਸੇਵਾਦਾਰ ਲਗਾਤਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੇ ਹੋਏ ਹਨ। ਇਸੇ ਕੜੀ ਤਹਿਤ ਬਲਾਕ ਬਾਂਡੀ ਦੇ ਪਿੰਡ ਜੈ ਸਿੰਘ ਵਾਲਾ ਦੇ ਸੇਵਾਦਾਰਾਂ ਵੱਲੋਂ ਇੱਕ ਭਟਕ ਰਹੇ ਮੰਦਬੁੱਧੀ ਵਿਅਕਤੀ ਦੀ ਸੰਭਾਲ ਕਰਕੇ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ।

Dera-Sacha-Sauda

ਇਸ ਸਬੰਧੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੁਰਜੀਤ ਸਿੰਘ (ਕਾਲਾ) ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਬੱਸ ਅੱਡੇ ’ਤੇ ਤਰਸਯੋਗ ਹਾਲਤ ਵਿੱਚ ਬੈਠਾ ਸੀ। ਜਦੋਂ ਇਸ ਸੇਵਾਦਾਰ ਨੇ ਅੱਡੇ ’ਤੇ ਬੈਠੇ ਵਿਅਕਤੀ ਤੋਂ ਉਸ ਦਾ ਪਤਾ ਪੁੱਛਿਆ ਤਾਂ ਉਹ ਮੰਦਬੁੱਧੀ ਹੋਣ ਕਾਰਨ ਪਿੰਡ ਦੱਸਣ ਤੋਂ ਅਸਮਰੱਥ ਸੀ ਗੁਰਜੀਤ ਸਿੰਘ ਨੇ ਪਿੰਡ ਦੇ ਪ੍ਰੇਮੀ ਸੇਵਕ ਵਕੀਲ ਸਿੰਘ ਇੰਸਾਂ ਤੇ ਰਣਜੀਤ ਸਿੰਘ ਇੰਸਾਂ ਨਾਲ ਸੰਪਰਕ ਕਰਕੇ ਮੰਦਬੁੱਧੀ ਵਿਅਕਤੀ ਨੂੰ ਆਪਣੇ ਘਰ ਲੈ ਗਏ ਅਤੇ ਪੂਰੇ ਪਿਆਰ-ਸਤਿਕਾਰ ਨਾਲ ਉਸ ਨੂੰ ਆਪਣੇ ਪਤੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਿਰਫ ਆਪਣਾ ਪਿੰਡ ਰਾਏਪੁਰ ਹੀ ਦੱਸਿਆ।

ਬਲਾਕ ਬਾਂਡੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਨੂੰ ਪਰਿਵਾਰ ਨਾਲ ਮਿਲਵਾਇਆ

ਇਸ ਪਿੰਡ ਦੇ ਅਧਾਰ ’ਤੇ ਜ਼ਿੰਮੇਵਾਰਾਂ ਨੇ ਰਾਏਪੁਰ ਜਿਲ੍ਹਾ ਮਾਨਸਾ ਦੇ ਪਿੰਡ ਵਿਖੇ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਸ ਦੇ ਪਰਿਵਾਰਕ ਮੈਂਬਰ ਪਿਛਲੇ 10-12 ਦਿਨਾਂ ਤੋਂ ਉਸ ਦੀ ਭਾਲ ਕਰ ਰਹੇ ਹਨ ਜਿਸ ਦਾ ਨਾਂਅ ਬਹਾਦਰ ਸਿੰਘ ਪੁੱਤਰ ਨਾਜਰ ਸਿੰਘ ਹੈ। ਮੰਦਬੁੱਧੀ ਵਿਅਕਤੀ ਦੇ ਭਰਾ ਸਰਵਣ ਸਿੰਘ ਨੇ ਦੱਸਿਆ ਕਿ ਉਹ ਆਰਥਿਕ ਤੌਰ ’ਤੇ ਗਰੀਬ ਹਨ ਤੇ ਜੈ ਸਿੰਘ ਵਾਲਾ ਵਿਖੇ ਆਉਣ ਲਈ ਕੋਈ ਸਾਧਨ ਨਹੀਂ ਹੈ ਤਾਂ ਜੈ ਸਿੰਘ ਵਾਲਾ ਦੇ ਉਕਤ ਸੇਵਾਦਾਰਾਂ ਨੇ ਗੱਡੀ ਕਰਵਾ ਕੇ ਬਹਾਦਰ ਸਿੰਘ ਨੂੰ ਉਸ ਦੇ ਪਿੰਡ ਰਾਏਪੁਰ ਵਿਖੇ ਪਰਿਵਾਰ ਕੋਲ ਪਹੰੁਚਾ ਦਿੱਤਾ।

ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਹਾਦਰ ਸਿੰਘ ਦੇ ਭਤੀਜੇ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਜਿਸ ਕਾਰਨ ਉਹ ਮਾਨਿਸਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਤੇ ਹੁਣ ਪਿਛਲੇ 10-12 ਦਿਨਾਂ ਤੋਂ ਘਰੋਂ ਲਾਪਤਾ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ