ਨਿੱਕੇ ਖਿਡਾਰੀਆਂ ਨੇ ਸੈਂਟਰ ਪੱਧਰੀ ਖੇਡਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Players
ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਸੀਤ ਦੇ ਨਿੱਕੇ ਖਿਡਾਰੀਆਂ ਨੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਤੋ ਬਆਦ ਇਕ ਸਾਝੀ ਤਸਵੀਰ ਵਿੱਚ (ਰਜਨੀਸ਼ ਰਵੀ)

ਫਾਜ਼ਿਲਕਾ (ਰਜਨੀਸ਼ ਰਵੀ) ਬਲਾਕ ਅਬੋਹਰ 2 ਦੇ ਸੈਂਟਰ ਨੰ 1 ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਸੀਤ ਦੇ ਨਿੱਕੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ 80 ਮੈਡਲ ਆਪਣੇ ਨਾਂ ਕਰਕੇ ਇਤਿਹਾਸ ਸਿਰਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਮੈਡਮ ਮੀਨਾਕਸ਼ੀ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ 40 ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ ਅਤੇ 80 ਮੈਡਲ ਆਪਣੀ ਝੋਲੀ ਵਿੱਚ ਪਾਏ ਹਨ‌। ਉਹਨਾਂ ਕਿਹਾ ਕਿ ਸਕੂਲ ਕੋਲ ਗਰਾਊਂਡ ਦੀ ਘਾਟ ਹੋਣ ਦੇ ਬਾਵਜੂਦ ਥੋੜੀ ਥਾਂ ਵਿੱਚ ਹੀ ਪਰੈਕਟਿਸ ਕਰਕੇ ਨਿੱਕੇ ਖਿਡਾਰੀਆਂ ਨੇ ਵੱਡੀ ਪ੍ਰਾਪਤੀ ਕੀਤੀ ਹੈ। (Players)

ਇਹ ਵੀ ਪੜ੍ਹੋ : ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’

ਸਕੂਲ ਅਧਿਆਪਕ ਅਜੇ ਕੁਮਾਰ ਰਹੇਜਾ ਅਤੇ ਮੈਡਮ ਗੀਤਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਇਹ ਸ਼ਾਨਾਂਮੱਤੀ ਪ੍ਰਾਪਤੀ ਹੋਈ ਹੈ। ਸੀਐਚਟੀ ਸਤੀਸ਼ ਕੁਮਾਰ ਨੇ ਕਿਹਾ ਕਿ ਸੈਂਟਰ ਦੇ ਸਮੂਹ ਸਕੂਲਾਂ ਨੇ ਵਧੀਆ ਪ੍ਰਦਰਸ਼ਨ ਕੀਤਾ
ਪਰ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਸੀਤ ਦੀ ਉਪਲਬਧੀ ਇਕ ਮਿਸਾਲ ਕਾਇਮ ਕਰ ਗਈ।ਸਾਰਾ ਸਕੂਲ ਤੇ ਪਿੰਡ ਵਧਾਈ ਦੇ ਪਾਤਰ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਬੀਪੀਈਓ ਭਾਲਾ ਰਾਮ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ ਅਤੇ ਵਿਦਿਆਰਥੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।