ਦਲਵਾਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation

(ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ । ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਆਲਮਪੁਰ ਦੇ ਵਸਨੀਕ ਦਲਵਾਰਾ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।  ਇਹ ਪਿੰਡ ਆਲਮਪੁਰ ਦਾ ਪਹਿਲਾਂ ਤੇ ਬਲਾਕ ਦਾ 22 ਵਾਂ ਸਰੀਰਦਾਨ ਹੈ। ਪਰਿਵਾਰ ਦੇ ਮੁਖੀ ਉਨ੍ਹਾਂ ਦੇ ਪੁੱਤਰ ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ ਅਤੇ ਪ੍ਰਗਟ ਸਿੰਘ  ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਬੀਤੇ ਕੁਝ ਦਿਨਾ ਤੋਂ ਬਿਮਾਲ ਚੱਲ ਰਹੇ ਸਨ ਅਤੇ ਅੱਜ ਉਹ ਆਪਣੀ ਸੁਆਸਾਂ ਰੂਪੀ ਪੂੰਜੀ ਕਰਕੇ ਸੱਚਖੰਡ ਜਾ ਬਿਰਾਜੇ। (Body Donation)

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਤੋਂ ਲਗਭਗ 30 ਸਾਲ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਉਹ ਡੇਰੇ ਵਿੱਚ ਬਹੁਤ ਸੇਵਾ ਕਰਦੇ ਸਨ। ਉਨਾਂ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਪਰਿਵਾਰ ਨੇ ਉਨਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਦੀ ਵਜ੍ਹਾ ਆਈ ਸਾਹਮਣੇ, ਸਚਿਨ ਥਾਪਨ ਨੇ ਦੱਸੀ ਸਾਰੀ ਕਹਾਣੀ

ਦਲਵਾਰਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਹਰੀ ਝੰਡੀ ਪਿੰਡ ਦੀ ਸਰਪੰਚ ਹਮੀਰ ਕੌਰ ਦੇ ਪੁੱਤਰ ਦਲਵਿੰਦਰ ਸਿੰਘ ਵੱਲੋਂ ਦਿੱਤੀ ਗਈ। ਅੱਜ ਡੇਰਾ ਸ਼ਰਧਾਲੂ ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਲੱਦੀ ਗੱਡੀ ਵਿਚ ਰੱਖ ਕੇ ਸਮੁੱਚੇ ਪਿੰਡ ਵਿੱਚ ਲਿਜਾਇਆ ਗਿਆ ਅਤੇ ਦਲਵਾਰਾ ਇੰਸਾਂ ਅਮਰ ਰਹੇ ਦੇ ਨਾਅਰੇ ਲਾ ਕੇ ਸਾਧ-ਸੰਗਤ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਵਾਨਾ ਕੀਤੀ। ਇਸ ਮੌਕੇ ਗੁਰਵਿੰਦਰ ਇੰਸਾਂ ਲਹਿਲ ਕਲਾਂ,ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ, ਜਗਦੀਸ਼ ਪਾਪੜਾ, ਮਹਿੰਦਰ ਸਿੰਘ ਇੰਸਾਂ ਬਰੇਟਾ 85 ਮੈਂਬਰ), ਤੇਜਾ ਸਿੰਘ ਸਰਪੰਚ ਕਾਲਵੰਜਾਰਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ,  ਰਿਸ਼ਤੇਦਾਰ,ਸਕੇ-ਸਬੰਧੀਆਂ ਨੇ ਸਰੀਰਦਾਨੀ ਦਲਵਾਰਾ ਇੰਸਾਂ ਨੂੰ ਅੰਤਿਮ ਵਿਧਾਇਗੀ ਦਿੱਤੀ।

ਸਰੀਰਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ (Body Donation)

ਪਿੰਡ ਦੇ ਸਰਪੰਚ ਹਮੀਰ ਕੋਰ ਦੇ ਪੁੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਇਹ ਅੱਜ ਜੋ ਸਰੀਰਦਾਨ ਹੋ ਰਿਹਾ, ਪਿੰਡ ਦਾ ਪਹਿਲਾ ਸਰੀਰਦਾਨ ਹੈ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਜੋ ਅੱਜ ਦਲਵਾਰਾ ਸਿੰਘ ਜੀ ਦੇ ਪਰਿਵਾਰ ਨੇ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਇਹ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕਰਦਾ ਹਾਂ।

ਇਸ ਮੌਕੇ 85 ਮੈਂਬਰ ਜਗਦੀਸ਼ ਪਾਪੜਾ ਨੇ ਦੱਸਿਆ ਕਿ ਦਲਵਾਰਾ ਇੰਸਾਂ ਜੀ ਬਹੁਤ ਅਣਥੱਕ ਸੇਵਾਦਾਰ ਸਨ। ਉਹਨਾਂ ਨੇ ਜਿਉਦੇ ਜੀਅ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ।  ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਮ੍ਰਿਤਕ ਸਰੀਰ  ਮੈਡੀਕਲ ਖੋਜਾਂ ਨੂੰ ਦਾਨ ਕਰਕੇ ਬਹੁਤ ਵੱਡੀ ਸੇਵਾ ਨਿਭਾ ਦਿੱਤੀ ਹੈ ਜੋ ਕਿ ਆਉਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵੇਲੇ ਮਾਨਵਤਾ ਭਲਾਈ ਦੇ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।