ਸੌ ਰੁਪਏ ਦੀ ਜਿਦ ‘ਚ ਨੌਜਵਾਨ ਨੇ ਗੁਆਈਆਂ ਲੱਤਾਂ

Looted legs in the Rs 100

ਗੈਜ਼ੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ

ਨਾਭਾ । ਸਥਾਨਕ ਸ਼ਹਿਰ ਦੀਆਂ ਰੇਲਵੇ ਲਾਈਨਾਂ ਲਾਗੇ ਵਾਪਰੇ ਰੇਲ ਹਾਦਸੇ ‘ਚ ਇੱਕ ਨੌਜਵਾਨ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ। ਨੌਜਵਾਨ ਦੀ ਪਛਾਣ ਪਿੰਡ ਘਨੂੰੜਕੀ ਦੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਘਰ ਲੜ ਪਿਆ ਸੀ ਜਿਸ ਤੋਂ ਗੁੱਸੇ ਵਿੱਚ ਆ ਕੇ ਨਾਭਾ ਤੋਂ ਛੀਟਾਂਵਾਲਾ ਵਿਚਕਾਰ ਪੈਂਦੀਆਂ ਰੇਲਵੇ ਲਾਇਨਾਂ ‘ਤੇ ਮੋਟਰਸਾਇਕਲ ਨੰਬਰ ਪੀਬੀ 48ਡੀ 1381 ਰਾਹੀਂ ਪੁੱਜਿਆ ਅਤੇ ਦੁਪਹਿਰ ਸਮੇਂ ਲੰਘਦੀ ਪੈਸੇਂਜ਼ਰ ਟ੍ਰੇਨ ਅੱਗੇ ਛਾਲ ਮਾਰ ਦਿੱਤੀ। ਇਸ ਰੇਲ ਹਾਦਸੇ ‘ਚ ਭਾਵੇਂ ਇਸ ਨੌਜਵਾਨ ਦੀ ਜਿੰਦਗੀ ਤਾਂ ਬਚ ਗਈ ਪਰੰਤੂ ਇਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।

ਜ਼ਿਕਰਯੋਗ ਹੈ ਕਿ 23 ਸਾਲਾ ਇਹ ਨੌਜਵਾਨ ਗ੍ਰੈਜੂਏਸਨ ਦੀ ਪੜਾਈ ਕਰ ਰਿਹਾ ਸੀ ਤੇ ਪਰਿਵਾਰ ਦਾ ਇਕਲੋਤਾ ਪੁੱਤਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਟ੍ਰੇਨ ਅੱਗੇ ਆਉਣ ਤੋਂ ਪਹਿਲਾਂ ਪਰਮਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ ਸੀ ਅਤੇ 100 ਰੁਪਏ ਦੀ ਮੰਗ ਕੀਤੀ ਸੀ ਜਿਸ ‘ਤੇ ਉਸ ਨੇ ਕਿਹਾ ਸੀ ਕਿ ਉਹ ਹੁਣੇ ਸ਼ਹਿਰ ਆਇਆ ਹੋਇਆ ਹਾਂ ਤੇ ਆ ਕੇ 100 ਰੁਪਏ ਦੇਣ ਦਾ ਭਰੋਸਾ ਦਿੱਤਾ।

ਉਸ ਨੇ ਦੱਸਿਆ ਕਿ ਪਰਿਵਾਰ ਨੂੰ ਇਸ ਗੱਲ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ ਕਿ ਸਿਰਫ ਕੁਝ ਰੁਪਏ ਕਾਰਨ ਹੀ ਉਨ੍ਹਾਂ ਦਾ ਲੜਕਾ ਇਹ ਕਾਰਨਾਮਾ ਕਰ ਦੇਵੇਗਾ ਅਤੇ ਇੰਨਾ ਵੱਡਾ ਕਦਮ ਚੁੱਕ ਲਵੇਗਾ। ਘਟਨਾ ਸਬੰਧੀ ਪੁਸ਼ਟੀ ਕਰਦਿਆਂ ਰੇਲਵੇ ਚੌਂਕੀ ਨਾਭਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਵਾਪਰਨ ਸਾਰ ਹੀ ਆਸ-ਪਾਸ ਦੇ ਲੋਕਾਂ ਨੇ 108 ਨੰਬਰ ਐਬੂਲੈਂਸ ਨੂੰ ਬੁਲਾਇਆ ਅਤੇ ਇਸ ਨੌਜਵਾਨ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਮੌਜ਼ੂਦ ਮੈਡੀਕਲ ਸਟਾਫ ਨੇ ਨੌਜਵਾਨ ਦੀ ਵਿਗੜਦੀ ਹਾਲਤ ਕਾਰਨ ਮੁੱਢਲੀ ਸਹਾਇਤਾ ਦੇ ਕੇ ਇਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਰੇਲਵੇ ਪੁਲਿਸ ਮਾਮਲੇ ਵਿੱਚ ਲੋੜੀਂਦੀ ਪੜਤਾਲ ਕਰ ਰਹੀ ਹੈ।