ਸਰਕਾਰ ਗਰਮੀ ਤੋਂ ਬਚਾਉਣ ਲਈ ਚਲਾਏਗੀ 31 ਅੰਤਰਰਾਸ਼ਟਰੀ ਪੱਧਰ ਦੀਆਂ ਸੁਪਰ ਇੰਟੈਗਰਲ ਬੱਸਾਂ

Government will run to save the summer: 31 International Integration Integrated Buses

ਚੰਡੀਗੜ ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ

ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਯਾਤਰੀਆਂ ਨੂੰ ਸ਼ਾਨਦਾਰ ਸਫਰ ਦੀਆਂ ਸੁੱਖ ਸਹੂਲਤਾਂ ਦੇਣ ਤੇ ਗਰਮੀ ਤੋਂ ਬਚਾਉਣ ਲਈ ਟ੍ਰਾਂਸਪੋਰਟ ਵਿਭਾਗ ਪੰਜਾਬ ਅੰਤਰਰਾਸ਼ਟਰੀ ਪੱਧਰ ਦੀਆਂ ਅਤਿ-ਆਧੁਨਿਕ  ਸੁਪਰ ਇੰਟੈਗਰਲ ਬੱਸਾਂ ਦਾ ਫਲੀਟ ਪਾਉਣ ਜਾ ਰਿਹਾ ਹੈ। ਜਿਨਾਂ ਵਿਚ ਬੱਸਾਂ ਦੀ ਗਿਣਤੀ 31 ਹੋਵੇਗੀ ਅਤੇ ਇਹ ਚੰਡੀਗੜ ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ ਇਸ ਸਬੰਧੀ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕਮੇਟੀ ਵਲੋਂ ਡਿਪੂ ਮੈਨੇਜਰਾਂ ਨੂੰ ਲਿਖੇ ਪੱਤਰ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ।

ਟ੍ਰਾਂਸਪੋਰਟ ਵਿਭਾਗ ਨੇ ਡਿੱਪੂ ਮੈਨੇਜਰਾਂ ਨੂੰ ਕਿਹਾ ਹੈ ਕਿ ਉਹ ਡਰਾਈਵਰਾਂ ਨੂੰ ਸਿਖਲਾਈ ਦੇ ਕੇ ਇਸ ਲਈ ਤਿਆਰ ਕਰਨ । ਇਹ ਟ੍ਰੇਨਿੰਗ ਡਿਪੂਆਂ ਵਿਚ ਠੇਕੇ ‘ਤੇ ਰੱਖੇ ਗਏ ਡਰਾਈਵਰਾਂ ਨੂੰ ਦਿੱਤੀ ਜਾਣੀ ਹੈ ਜਾਰੀ ਪੱਤਰ ਦੇ ਮੁਤਾਬਕ ਕੁਲ 31 ਬੱਸਾਂ ਨੂੰ ਚੰਡੀਗੜ ਸਮੇਤ ਪੰਜਾਬ ਦੇ ਚੰਡੀਗੜ, ਰੂਪ ਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ-1, ਅੰਮ੍ਰਿਤਸਰ-2, ਸ੍ਰੀ ਮੁਕਤਸਰ ਸਾਹਿਬ ਵਿਚ ਦਿੱਤੀਆਂ ਜਾਣਗੀਆਂ।

ਪਰ ਇਹ ਸਾਰੀਆਂ 31 ਬੱਸਾਂ ਵੱਖ-ਵੱਖ ਡੀਪੂਆਂ ਨੂੰ ਵੱਖ-ਵੱਖ ਗਿਣਤੀ ਵਿਚ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਚੰਡੀਗੜ ਨੂੰ ਸਭ ਤੋਂ ਜ਼ਿਆਦਾ 8 ਬੱਸਾਂ ਦਿੱਤੀਆਂ ਜਾਣਗੀਆਂ, ਜਦੋਂਕਿ ਇਸੇ ਤਰਾਂ ਰੂਪਨਗਰ ਨੂੰ 4 ਬੱਸਾਂ, ਲੁਧਿਆਣਾ ਨੂੰ 2, ਨਵਾਂਸ਼ਹਿਰ ਨੂੰ 3, ਹੁਸ਼ਿਆਰਪੁਰ ਨੂੰ 6, ਪਠਾਨਕੋਟ ਨੂੰ 3,  ਅੰਮ੍ਰਿਤਸਰ-1 ਨੂੰ 2 ਅਤੇ ਅੰਮ੍ਰਿਤਸਰ-2 ਨੂੰ 1 ਬੱਸ ਮਿਲੇਗੀ, ਜਦੋਂਕਿ ਇਸੇ ਕੜੀ ਵਿਚ ਸ੍ਰੀ ਮੁਕਤਸਰ ਸਾਹਿਬ ਨੂੰ 2 ਸੁਪਰ ਏ. ਸੀ. ਇੰਟੈਗ੍ਰਲ ਬੱਸਾਂ ਮਿਲਣਗੀਆਂ, ਜੋ ਇਨਾਂ ਸ਼ਹਿਰਾਂ ਤੋਂ ਵੱਖ-ਵੱਖ ਰੂਟਾਂ ‘ਤੇ ਦੌੜਨਗੀਆਂ ਇਨਾਂ ਬੱਸਾਂ ਨੂੰ ਚਲਾਉਣ ਅਤੇ ਇਨਾਂ ਦੀ ਸਿਖਲਾਈ ਲਈ 155 ਡਰਾਈਵਰਾਂ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ