ਕਾਇਮ ਰਹਿਣੀ ਚਾਹੀਦੀ ਹੈ ਗਾਂਧੀ ਬਣਨ ਦੀ ਪਰੰਪਰਾ

ਗਾਂਧੀ ਜੈਅੰਤੀ ‘ਤੇ ਵਿਸ਼ੇਸ਼

ਚੰਪਾਰਨ ਸੱਤਿਆਗ੍ਰਹਿ ਦੇ ਸੌ ਸਾਲ 2017 ’ਚ ਹੀ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਕਿਸਾਨਾਂ ਲਈ ਗਾਂਧੀ ਜੀ ਨੇ ਅੰਗਰੇਜਾਂ ਨਾਲ ਬਿਹਾਰ ’ਚ ਲੋਹਾ ਲਿਆ ਉਹੀ ਕਿਸਾਨ ਅੱਜ ਦੇ ਦੌਰ ’ਚ ਦੁਖੀ ਹਨ ਤਿੰਨ ਦਹਾਕਿਆਂ ਦਾ ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਤਿੰਨ ਲੱਖ ਤੋਂ ਜ਼ਿਆਦਾ ਅੰਨਦਾਤਾ ਫਸਲ ਦੀ ਬਰਬਾਦੀ, ਕਰਜ਼ੇ ਦੇ ਭਾਰ ਅਤੇ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਨਾ ਕਰ ਸਕਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਸੋਕਾ ਪਿਆ ਤਾਂ ਕਿਸਾਨ ਮਰਿਆ, ਹੜ੍ਹ ਆਇਆ ਤਾਂ ਕਿਸਾਨ ਬਰਬਾਦ ਹੋਇਆ ਤੇ ਇੱਕ ਸੱਚ ਇਹ ਰਿਹਾ ਕਿ ਵਧਦੀ ਜੀਡੀਪੀ ਦੇ ਇਸ ਦੌਰ ’ਚ ਸਾਰਿਆਂ ਦੀ ਆਰਥਿਕ ਸਥਿਤੀ ਨੇ ਤੁਲਨਾਤਮਕ ਵਿਸਥਾਰ ਲਿਆ ਹੈ। (Mahatma Gandhi)

ਪਰ ਕਿਸਾਨਾਂ ਦਾ ਇੱਕ ਵਰਗ ਅਜਿਹਾ ਹੈ ਜੋ ਗਰੀਬੀ ਦੇ ਚੱਲਦਿਆਂ ਅੱਜ ਵੀ ਜਾਨ ਦੇ ਰਿਹਾ ਹੈ ਸਵਾਲ ਹੈ ਕਿ ਮਹਾਤਮਾ ਗਾਂਧੀ ਦੀ ਇੱਥੇ ਕੀ ਪ੍ਰਾਸੰਗਿਕਤਾ ਹੈ? ਚੰਪਾਰਨ ਦੇ ਜਿਨ੍ਹਾਂ ਕਿਸਾਨਾਂ ਨੂੰ ਅੰਗਰੇਜ਼ ਨੀਲ ਦੇ ਕੰਟਰੈਕਟ ਤੋਂ ਮੁਕਤ ਕਰਵਾ ਕੇ ਝੋਨੇ ਦੀ ਖੇਤੀ ਦੀ ਅਜ਼ਾਦੀ ਗਾਂਧੀ ਜੀ ਨੇ ਦਿਵਾਈ ਸੀ ਅੱਜ ਉਨ੍ਹਾਂ ਦੀਆਂ ਪੀੜ੍ਹੀਆਂ ਸੌ ਸਾਲ ਬੀਤਣ ਤੋਂ ਬਾਅਦ ਵੀ ਮੌਤ ਦੀ ਕਗਾਰ ’ਤੇ ਕਿਉਂ ਖੜ੍ਹੀਆਂ ਹਨ? ਇਤਿਹਾਸ ਦੇ ਪੰਨੇ ਜਦੋਂ-ਜਦੋਂ ਇਸ ਗੱਲ ਲਈ ਫਰੋਲੇ ਜਾਣਗੇ ਕਿ ਚੰਪਾਰਨ ਗਾਂਧੀ ਦਾ ਪਹਿਲਾ ਸੱਤਿਆਗ੍ਰਹਿ ਸੀ ਉਦੋਂ-ਉਦੋਂ ਇਹ ਗੱਲ ਆਪੇ ਉੱਭਰੇਗੀ ਕਿ ਗਾਂਧੀ ਦੇ ਵਿਚਾਰਾਂ ਨੂੰ ਅਪਣਾਉਣ ਅਤੇ ਮੰਨਣ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਅੱਜ ਵੀ ਗਰੀਬੀ ਦੇ ਇਕਰਾਰਨਾਮੇ ਤੋਂ ਅੰਨਦਾਤਾ ਮੁਕਤ ਨਹੀਂ ਹੈ ਸੱਚੀ ਗੱਲ ਇਹ ਵੀ ਹੈ ਕਿ ਮਹਾਤਮਾ ਬਣਨ ਦਾ ਰਸਤਾ ਹਾਲੇ ਵੀ ਬੰਦ ਨਹੀਂ ਹੋਇਆ ਹੈ। (Mahatma Gandhi)

ਇਹ ਵੀ ਪੜ੍ਹੋ : ਹਰਿਆਣਾ ’ਚ ਵੱਡੀ ਗੈਂਗਵਾਰ, ਗੈਂਗਸਟਰ ਦਾ ਕਤਲ

ਪਰ ਸ਼ਾਇਦ ਗਾਂਧੀ ਬਣਨ ਦੀ ਪਰੰਪਰਾ ਸਮਾਪਤ ਹੋ ਗਈ ਹੈ ਜ਼ਾਹਿਰ ਹੈ ਕਿ ਮਹਾਤਮਾ ਤੋਂ ਪਹਿਲਾਂ ਗਾਂਧੀ ਤਾਂ ਬਣਨਾ ਹੀ ਪਵੇਗਾ ਫਰਕ ਸਿਰਫ ਐਨਾ ਹੈ ਕਿ ਉਹ ਦੌਰ ਬਸਤੀਵਾਦੀ ਸੱਤਾ ਦਾ ਸੀ ਹੁਣ ਸੰਘਰਸ਼ ਆਪਣਿਆਂ ਵਿਚਕਾਰ ਹੈ ਪਰ ਕਈ ਕੰਮ ਜਿਨ੍ਹਾਂ ਨੂੰ 1917 ’ਚ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਸਮੇਂ ਦੇ ਨਾਲ ਹਾਲੇ ਵੀ ਅਧੂਰੇ ਹਨ ਜਿਸ ਦੀ ਜਿੰਮੇਵਾਰੀ ਅੱਜ ਦੇ ਦੌਰ ਦੇ ਗਾਂਧੀ ਨੂੰ ਚੁੱਕਣੀ ਹੋਵੇਗੀ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੇਕਰ 1892 ’ਚ ਦੱਖਣੀ ਅਫਰੀਕਾ ’ਚ ਵਪਾਰ ਕਰਨ ਵਾਲੇ ਇੱਕ ਭਾਰਤੀ ਮੁਸਲਮਾਨ ਵਪਾਰੀ ਦਾਦਾ ਅਬਦੱੁਲਾ ਦਾ ਮੁਕੱਦਮਾ ਗੁਜਰਾਤ ਦੇ ਰਾਜਕੋਟ ’ਚ ਵਕਾਲਤ ਕਰਨ ਵਾਲੇ ਮੋਹਨਦਾਸ ਕਰਮਚੰਦ ਗਾਂਧੀ ਨਾ ਸਵੀਕਾਰ ਕਰਦੇ ਤਾਂ ਇਤਿਹਾਸ ਦੇ ਪੰਨੇ ਸ਼ਾਇਦ ਇੱਕ ਮਹਾਤਮਾ ਦੀ ਮਾਣਮੱਤੀ ਕਹਾਣੀ ਤੋਂ ਵਾਂਝੇ ਰਹਿ ਜਾਂਦੇ।

ਇਹ ਵੀ ਪੜ੍ਹੋ : ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ

ਗਾਂਧੀ ਜੀ ਭਾਰਤ ਦੇ ਉਨ੍ਹਾਂ ਚਮਕਦੇ ਸਿਤਾਰਿਆਂ ’ਚੋਂ ਸਨ ਜਿਨ੍ਹਾਂ ਨੇ ਰਾਸ਼ਟਰੀ ਅਜ਼ਾਦੀ ਲਈ ਆਪਣਾ ਪੂਰਾ ਜੀਵਨ ਅਰਪਿਤ ਕਰ ਦਿੱਤਾ ਐਨਾ ਹੀ ਨਹੀਂ ਰਾਸ਼ਟਰੀ ਏਕਤਾ ਲਈ ਬਸਤੀਵਾਦੀ ਸੱਤਾ ਦੇ ਉਨ੍ਹਾਂ ਦਿਨਾਂ ’ਚ ਆਪਣੇ ਜੀਵਨ ਦੇ ਹਰ ਕੋਨੇ ਨੂੰ ਬਲੀਦਾਨ ’ਚ ਤਬਦੀਲ ਕਰ ਦਿੱਤਾ ਇਹੀ ਕਾਰਨ ਹੈ ਕਿ ਆਧੁਨਿਕ ਭਾਰਤ ਅਤੇ ਭਾਰਤੀ ਰਾਸ਼ਟਰੀ ਅੰਦੋਲਨ ਦੇ ਇਤਿਹਾਸ ’ਚ ਗਾਂਧੀ ਯੁੱਗ ਦਾ ਵਿਆਪਕ ਵਿਸਥਾਰ ਹੈ ਸਾਰੇ ਜਾਣਦੇ ਹਨ ਕਿ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ’ਚ ਗਾਂਧੀ ਜੀ ਦਾ ਜਨਮ ਹੋਇਆ ਸਿੱਖਿਆ ਅਤੇ ਅੰਗਰੇਜਾਂ ਦੇ ਸਾਹਮਣੇ ਦੱਖਣੀ ਅਫਰੀਕਾ ਦੀ ਧਰਤੀ ’ਤੇ ਕਈ ਪ੍ਰੀਖਿਆਵਾਂ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਵਾਪਸੀ ਜਨਵਰੀ 1915 ’ਚ ਭਾਰਤ ਹੋਈ ਉਦੋਂ ਭਾਰਤ ਨਵੀਂ ਕਰਵਟ, ਨਵੀਂ ਊਰਜਾ ਅਤੇ ਬਸਤੀਵਾਦੀ ਸੱਤਾ ਦੇ ਅਧੀਨ ਨਵੀਆਂ ਉਮੀਦਾਂ ਪਾਲ਼ ਚੱਕਾ ਸੀ। (Mahatma Gandhi)

ਸ਼ਾਇਦ ਇਹ ਕਥਨ ਮਹਾਤਮਾ ਗਾਂਧੀ ਜੀ ਦੀ ਗੌਰਵਗਾਥਾ ਨਾਲ ਜ਼ਿਆਦਾ ਮੇਲ ਖਾਂਦਾ ਹੈ

ਦੌਰ ਪਹਿਲੀ ਸੰਸਾਰ ਜੰਗ ਦਾ ਸੀ ਕੁਝ ਵੀ ਭਾਰਤੀਆਂ ਦੇ ਅਨੁਕੂਲ ਨਹੀਂ ਸੀ ਅੰਗਰੇਜ਼ਾਂ ਨਾਲ ਸੰਘਰਸ਼ ਅਤੇ ਜੀਵਨ ਮੁੱਲ ਦੇ ਵਾਧੇ ਸਬੰਧੀ ਜ਼ਿੰਦਗੀ ਸਾਰਿਆਂ ਦੀ ਦੋ-ਚਾਰ ਸੀ ਸਾਲਾਂ ਦੀ ਸਿੱਖਿਆ, ਖੋਜ, ਸਲਾਹ ਅਤੇ ਵਿਚਾਰਾਂ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਚੁਣੌਤੀਆਂ ਵਿਚਕਾਰ ਜਾਂ ਤਾਂ ਤੁਸੀਂ ਖੁਦ ਜਾਂਦੇ ਹੋ ਜਾਂ ਤਾਂ ਉਸ ਦਾ ਸਾਹਮਣਾ ਕਰਨ ਲਈ ਬੇਵੱਸ ਹੁੰਦੇ ਹੋ, ਕਾਰਨ ਚਾਹੇ ਜੋ ਹੋਣ ਪਰ ਇਹ ਤਾਂ ਸਾਫ ਹੈ ਕਿ ਤੁਸੀਂ ਮਹਾਨ ਬਣਨ ਦੇ ਰਾਹ ’ਤੇ ਤਾਂ ਹੋ ਪਰ ਕਿੰਨੇ ਮਹਾਨ ਹੋਵੋਗੇ ਇਹ ਸਮੇਂ ’ਤੇ ਛੱਡ ਦੇਣਾ ਚਾਹੀਦਾ ਹੈ ਸ਼ਾਇਦ ਇਹ ਕਥਨ ਮਹਾਤਮਾ ਗਾਂਧੀ ਜੀ ਦੀ ਗੌਰਵਗਾਥਾ ਨਾਲ ਜ਼ਿਆਦਾ ਮੇਲ ਖਾਂਦਾ ਹੈ ਮੋਹਨਦਾਸ ਕਰਮਚੰਦ ਗਾਂਧੀ ਭੀੜ ’ਚ ਇੱਕ ਅਜਿਹਾ ਨਾਂਅ ਸੀ ਜੋ ਦੌਰ ਦੇ ਹਿਸਾਬ ਨਾਲ ਸੁਨਹਿਰਾ ਹੁੰਦਾ ਗਿਆ। (Mahatma Gandhi)

ਧਿਆਨ ਹੋਵੇ ਕਿ ਜਦੋਂ ਗਾਂਧੀ ਜੀ ਸੱਤਿਆਗ੍ਰਹਿ ਦੇ ਇੱਕ ਵੱਡੇ ਪ੍ਰਯੋਗ ਲਈ 1917 ’ਚ ਬਿਹਾਰ ਦੇ ਚੰਪਾਰਨ ਗਏ ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀ ਜਦੋਂ ਇਸ ਚੰਪਾਰਨ ਨੇ ਗਾਂਧੀ ਦੀ ਵਾਪਸੀ ਮਹਾਤਮਾ ਦੇ ਤੌਰ ’ਤੇ ਕਰਵਾਈ ਤਾਂ ਸਾਰਿਆਂ ਨੂੰ ਸਮਝ ਆਇਆ ਕਿ ਅੰਗਰੇਜ਼ਾਂ ਨੂੰ ਸਬਕ ਸਿਖਾਉਣ ’ਚ ਇਹ ਸ਼ਖਸ ਅੱਗੇ ਵੀ ਬੜੇ ਕੰਮ ਦਾ ਹੋਵੇਗਾ ਅਤੇ ਇਤਿਹਾਸ ਫਰੋਲ ਕੇ ਦੇਖਿਆ ਜਾਵੇ ਤਾਂ ਅਜ਼ਾਦੀ ਤੱਕ ਗਾਂਧੀ ਜੀ ਬੜੇ ਹੀ ਕੰਮ ਦੇ ਸਿੱਧ ਹੋਏ ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ ਆਖ਼ਰ ਤੱਕ ਜਰਮਨੀ ਦੇ ਰਸਾਇਣਿਕ ਰੰਗਾਂ ’ਚ ਨੀਲ ਬਜ਼ਾਰ ਨੂੰ ਲਗਭਗ ਖ਼ਤਮ ਕਰ ਦਿੱਤਾ ਸੀ ਚੰਪਾਰਨ ਦੇ ਯੂਰਪੀ ਨਿਲਹੇ ਆਪਣੇ ਕਾਰਖਾਨੇ ਬੰਦ ਕਰਨ ਲਈ ਮਜ਼ਬੂਰ ਹੋ ਗਏ ਹੁਣ ਕਿਸਾਨ ਵੀ ਨੀਲ ਦੀ ਖੇਤੀ ਤੋਂ ਮੁਕਤੀ ਚਾਹੁੰਦੇ ਸਨ। (Mahatma Gandhi)

ਅੰਗਰੇਜ਼ੀ ਨੀਲ ਦੇ ਕਾਰੋਬਾਰੀ ਨੇ ਬੜੀ ਹੁਸ਼ਿਆਰੀ ਨਾਲ ਇਸ ਦਾ ਫਾਇਦਾ ਚੁੱਕਿਆ

ਪਰ ਅੰਗਰੇਜ਼ੀ ਨੀਲ ਦੇ ਕਾਰੋਬਾਰੀ ਨੇ ਬੜੀ ਹੁਸ਼ਿਆਰੀ ਨਾਲ ਇਸ ਦਾ ਫਾਇਦਾ ਚੁੱਕਿਆ ਅਤੇ ਇਕਰਾਰਨਾਮੇ ਤੋਂ ਮੁਕਤ ਕਰਨ ਲਈ ਲਗਾਨ ਅਤੇ ਹੋਰ ਗੈਰ-ਕਾਨੂੰਨੀ ਟੈਕਸਾਂ ਨੂੰ ਵਧਾ ਦਿੱਤਾ ਜਾਹਿਰ ਹੈ ਗਰੀਬੀ ਦੀ ਮਾਰ ਝੱਲ ਰਹੇ ਕਿਸਾਨ ਇਸ ਦੋਹਰੀ ਮਾਰ ਦੀ ਲਪੇਟ ’ਚ ਫਸ ਗਏ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਚੰਪਾਰਨ ਦੇ ਹੀ ਇੱਕ ਕਿਸਾਨ ਰਾਜ ਕੁਮਾਰ ਸ਼ੁਕਲ ਨੇ ਜਦੋਂ ਉਸ ਦੌਰਾਨ ਲਖਨਊ ’ਚ ਗਾਂਧੀ ਜੀ ਨਾਲ ਮੁਲਕਾਤ ਕੀਤੀ ਤਾਂ ਉੱਥੋਂ ਦੀ ਮੁਸੀਬਤ ਦਾ ਵਰਣਨ ਕਰਦਿਆਂ ਉਨ੍ਹਾਂ ਨੂੰ ਚੰਪਾਰਨ ਆਉਣ ਦਾ ਅਪੀਲ ਕੀਤੀ ਬੇਸ਼ੱਕ ਗਾਂਧੀ ਜੀ ਨੇ ਇਸ ਨੂੰ ਪਹਿਲੀ ਚੁਣੌਤੀ ਦੇ ਤੌਰ ’ਤੇ ਤਾਂ ਨਹੀਂ ਤਾਂ ਕਿਸਾਨਾਂ ਦੇ ਹਿੱਤ ’ਚ ਜਾਣਾ ਨਾ ਸਿਰਫ਼ ਮੁਨਾਸਿਬ ਸਮਝਿਆ। (Mahatma Gandhi)

ਇਹ ਵੀ ਪੜ੍ਹੋ : ਫਰੀਦਾਬਾਦ ’ਚ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ

ਸਗੋਂ ਉਨ੍ਹਾਂ ਨੂੰ ਤਿਨਕਠੀਆ ਤੋਂ ਮੁਕਤੀ ਦਿਵਾ ਕੇ ਆਪਣੇ ਪਹਿਲੇ ਸੱਤਿਆਗ੍ਰਹਿ ਦੀ ਸਫ਼ਲਤਾ ਨਾਲ ਸਮਾਪਤੀ ਕੀਤੀ ਤਿਨਕਠੀਆ ਦਾ ਮਤਲਬ ਕਿਸਾਨਾਂ ਨੂੰ ਆਪਣੀ ਜ਼ਮੀਨ ’ਤੇ ਘੱਟੋ-ਘੱਟ 3/20 ਭਾਗ ’ਤੇ ਖੇਤੀ ਕਰਨਾ ਅਤੇ ਉਨ੍ਹਾਂ ਮਾਲਕਾਂ ਦੇ ਤੈਅ ਰੇਟਾਂ ’ਤੇ ਉਨ੍ਹਾਂ ਨੂੰ ਵੇਚਣਾ ਹੈ ਸਾਰੇ ਜਾਣਦੇ ਹਨ ਕਿ ਚੰਪਾਰਨ ਦੌਰਾਨ ਗਾਂਧੀ ਨੂੰ ਰੋਕਣ ਨਾਲ ਵਾਪਸ ਜਾਣ ਲਈ ਵੀ ਕਿਹਾ ਗਿਆ ਪਰ ਸ਼ਾਇਦ ਰੋਕਣ ਵਾਲੇ ਇਹ ਨਹੀਂ ਜਾਣਦੇ ਸਨ ਕਿ ਦੱਖਣੀ ਅਫਰੀਕਾ ਦੀ ਬਸਤੀਵਾਦੀ ਸੱਤਾ ’ਚ ਤਪੇ ਗਾਂਧੀ ਵਿਚ ਮਹਾਤਮਾ ਦੇ ਸਾਰੇ ਲੱਛਣ ਪਹਿਲਾਂ ਤੋਂ ਹੀ ਸਨ ਅਤੇ ਉਕਤ ਸੰਦਰਭ ਨੂੰ ਸਹੀ ਸਾਬਤ ਕਰਦਿਆਂ ਚੰਪਾਰਨ ਤੋਂ ਪਰਤੇ ਮੋਹਨਦਾਸ ਕਰਮਚੰਦ ਗਾਂਧੀ, ਮਹਾਤਮਾ ਗਾਂਧੀ ਦੇ ਤੌਰ ’ਤੇ ਦੁਨੀਆ ’ਚ ਮਸ਼ਹੂਰ ਹੋ ਗਏ ਅਕਸਰ ਇਹ ਸਵਾਲ ਪ੍ਰਾਸੰਗਿਕ ਭਾਵ ਨਾਲ ਵੀ ਉੱਠਦੇ ਰਹੇ ਹਨ। (Mahatma Gandhi)

ਗਾਂਧੀ ਜੀ ਬਸਤੀਵਾਦੀ ਸੱਤਾ ਦੇ ਦੌਰ ਦੀ ਉਹ ਸ਼ਕਤੀ ਸਨ ਜੋ ਕਮਜ਼ੋਰ ਦੌਰ ’ਚ ਵੀ ਊਰਜਾ ਨਿਰਮਾਣ ਕਰਨ ਦਾ ਕੰਮ ਕਰ ਲੈਂਦੇ ਸਨ

ਕਿ ਗਾਂਧੀ ਹੁਣ ਕਿੰਨੇ ਪ੍ਰਾਸੰਗਿਕ ਹਨ? ਸਾਲ 1917 ਦੇ ਚੰਪਾਰਨ ਤੋਂ ਪਹਿਲਾਂ ਸੱਤਿਆਗ੍ਰਹਿ ਸ਼ੁਰੂ ਕਰਨ ਵਾਲੇ ਗਾਂਧੀ ਜੀ ਭਾਵੇਂ ਹੀ 1948 ’ਚ ਇਸ ਦੁਨੀਆ ਤੋਂ ਵਿਦਾ ਹੋ ਗਏ ਹੋਣ ਪਰ ਚੰਪਾਰਨ ਦੇ ਸ਼ਤਾਬਦੀ ਦੇ ਇਸ ਸਾਲ ’ਚ ਵੀ ਪ੍ਰਾਸੰਗਿਕ ਸਵਾਲ ਅੱਜ ਵੀ ਮੁਰਝਾਏ ਨਹੀਂ ਹਨ ਕਥਿਤ ਪਰਿਪੱਖ ਇਹ ਵੀ ਹੈ ਕਿ ਗਾਂਧੀ ਜੀ ਬਸਤੀਵਾਦੀ ਸੱਤਾ ਦੇ ਦੌਰ ਦੀ ਉਹ ਸ਼ਕਤੀ ਸਨ ਜੋ ਕਮਜ਼ੋਰ ਦੌਰ ’ਚ ਵੀ ਊਰਜਾ ਨਿਰਮਾਣ ਕਰਨ ਦਾ ਕੰਮ ਕਰ ਲੈਂਦੇ ਸਨ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਜੇਕਰ ਭਰਪੂਰ ਮਾਤਰਾ ਦੇਖਣੀ ਹੋਵੇ ਤਾਂ ਗਾਂਧੀ ਅਧਿਆਇ ਪੜ੍ਹਿਆ ਜਾ ਸਕਦਾ ਹੈ ਕਿੱਥੇ ਕਿੰਨਾ ਕਰਨਾ ਹੈ ਤੇ ਕਿੰਨਾ ਸਮਝਣਾ ਹੈ ਅੰਦੋਲਨ ਨੂੰ ਲੈ ਕੇ ਹੌਂਸਲਾ ਕਿੰਨਾ ਧਾਰਨ ਕਰਨਾ ਹੈ ਇਨ੍ਹਾਂ ਸਭ ਦੇ ਗਿਆਨ-ਵਿਗਿਆਨ ਨਾਲ ਗਾਂਧੀ ਜੀ ਬਿਹਤਰੀਨ ਤਰੀਕੇ ਨਾਲ ਵਾਕਿਫ ਸਨ। (Mahatma Gandhi)

ਇਹ ਵੀ ਪੜ੍ਹੋ : ਨਾਭਾ ਜੇਲ੍ਹ ’ਚ ਪੁੱਜਿਆ ਇੱਕ ਹੋਰ ਕਾਂਗਰਸੀ ਆਗੂ

ਖਿਲਾਫਤ ਅੰਦੋਲਨ ਸਮੇਤ ਅਸਹਿਯੋਗ ਅੰਦੋਲਨ ਤੋਂ ਲੈ ਕੇ ਜੇਲ੍ਹ ਯਾਤਰਾ ਤੱਕ, ਛੂਤਛਾਤ ਮਿਟਾਉਣ ਤੋਂ ਲੈ ਕੇ ਸਵੱਛਤਾ ਅਭਿਆਨ ਤੱਕ ਨਾਲ ਹੀ ਸੱਚ ਅਤੇ ਅਹਿੰਸਾ ਦੀ ਕਸੌਟੀ ’ਤੇ ਸਾਰਿਆਂ ਨੂੰ ਕੱਸਣ ਦੀ ਕੋਸ਼ਿਸ਼ ਕਰਨਾ, ਇਹ ਸਾਰੀਆਂ ਗੱਲਾਂ ਗਾਂਧੀ ਦੀ ਅਥਾਹ ਤਾਕਤ ਦਾ ਵਰਣਨ ਨਹੀਂ ਤਾਂ ਹੋਰ ਕੀ ਹੈ ਜਦੋਂ ਗੱਲ ਉੱਠਦੀ ਹੈ ਕਿ ਗਾਂਧੀ ਦੀ ਪ੍ਰਾਸੰਗਿਕਤਾ ਕਿੰਨੀ, ਤਾਂ ਉਕਤ ਨੂੰ ਦੇਖ ਕੇ ਅਤੇ ਸਮਝ ਕੇ ਜ਼ਰਾ ਵੀ ਦੁਚਿੱਤੀ ਨਹੀਂ ਹੁੰਦੀ ਕਿ ਅੱਜ ਹੀ ਨਹੀਂ ਭਵਿੱਖ ’ਚ ਵੀ ਗਾਂਧੀ ਜੀ ਪ੍ਰਾਸੰਗਿਕ ਰਹਿਣਗੇ ਸਵਿਨਿਆ ਅਵੱਗਿਆ ਅੰਦੋਲਨ ਅਤੇ ਵਾਇਸਰਾਇ ਲਾਰਡ ਇਰਵਨ ਦੇ ਸਾਹਮਣੇ ਸਮਾਨਤਾ ਨਾਲ ਸਮਝੌਤਾ ਕਰਨਾ। (Mahatma Gandhi)

ਦੂਜੇ ਗੋਲਮੇਜ਼ ਸੰਮੇਲਨ ’ਚ ਪ੍ਰਤੀਨਿਧੀ ਦੇ ਤੌਰ ’ਤੇ ਇੰਗਲੈਂਡ ’ਚ ਮਹੀਨਿਆਂ ਅੰਗਰੇਜਾਂ ਦੇ ਸਾਹਮਣੇ ਭਾਰਤ ਦੀ ਮੁਖਤਿਆਰੀ ਅਤੇ ਉਸ ਨਾਲ ਜੁੜੀ ਸੰਵੇਦਨਾ ਲੈ ਕੇ ਜਾਣਾ ਉਕਤ ਨੂੰ ਇੱਕ ਮਹਾਤਮਾ ਦੀ ਵੰਨਗੀ ਹੀ ਤਾਂ ਕਿਹਾ ਜਾਵੇਗਾ ਵਰਗ ਵੰਡ ਅਤੇ ਊਚ-ਨੀਚ ਦੇ ਚੱਲਦਿਆਂ ਅੰਬੇਡਕਰ ਨਾਲ ਪੂਨਾ ਸਮਝੌਤਾ ਐਨਾ ਹੀ ਨਹੀਂ ਛੂਤਛਾਤ ਸਬੰਧੀ ਦੁਖੀ ਹੋਣ ਨਾਲ ਹੀ ਸੱਚ ਅਤੇ ਅਹਿੰਸਾ ਦੀ ਕਸੌਟੀ ’ਤੇ ਖੁਦ ਨੂੰ ਕੱਸਦੇ ਰਹਿਣਾ ਗਾਂਧੀ ਜੀ ਦੀ ਸ਼ਲਾਘਾ ਦੀਆਂ ਨਵੀਂਆਂ-ਨਵੀਂਆਂ ਵਿਆਖਿਆਵਾਂ ਹਨ ਇਤਿਹਾਸ ਦੇ ਪੰਨਿਆਂ ’ਤੇ ਕਾਲਚੱਕਰ ਦੇ ਅਨੁਪਾਤ ’ਚ ਗਾਂਧੀ ਜੀ ਨੂੰ ਖੂਬ ਉਕੇਰਿਆ ਗਿਆ ਹੈ ਪਰ ਜਿੰਨੀ ਵਾਰ ਪੜ੍ਹਿਆ ਗਿਆ ਇੱਕ ਨਵੇਂ ਗਾਂਧੀ ਨਾਲ ਜਾਣ-ਪਛਾਣ ਵੀ ਹੋਈ (Mahatma Gandhi)