ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ

ਰਾਜਸਥਾਨ ਦੇ ਕੋਟਾ ’ਚ ਇੱਕ ਹੋਰ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਇਹ ਰੁਝਾਨ ਚਿੰਤਾਜਨਕ ਹੈ ਪਿਛਲੇ ਮਹੀਨਿਆਂ ’ਚ ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਸੂਬਾ ਸਰਕਾਰ ਨੇ ਕੋਚਿੰਗ ਸੈਂਟਰਾਂ ’ਤੇ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਕੋਚਿੰਗ ਸੈਂਟਰਾਂ ਤੇ ਟਾਪਰਾਂ ਦੀ ਮਹਿਮਾ ਕਰਨ ’ਤੇ ਪਾਬੰਦੀ ਲਾਵੇਗੀ ਇਹ ਮਾਮਲਾ ਜਿੱਥੇ ਕਾਨੂੰਨੀ ਤੌਰ ’ਤੇ ਸਰਕਾਰਾਂ ਨਾਲ ਜੁੜਿਆ ਹੋਇਆ ਹੈ, ਉੱਥੇ ਸਿੱਖਿਆ ਨੀਤੀ, ਰੁਜ਼ਗਾਰ ਦੇ ਵੀ ਕਈ ਪਹਿਲੂ ਹਨ। ਇਹ ਮਸਲੇ ਦੇ ਸਮਾਜਿਕ ਪੱਖ ਵੀ ਹਨ ਜਿਸ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਿੱਖਿਆ ਤੇ ਰੁਜ਼ਗਾਰ ਦੇ ਸੰਕਲਪ ’ਚ ਆਈ ਗਿਰਾਵਟ ਨੂੰ ਦੂਰ ਕਰਨਾ ਪਵੇਗਾ ਪੜ੍ਹਨ ਦਾ ਮਤਲਬ ਸਿਰਫ ਨੌਕਰੀ ਕਰਨੀ ਹੀ ਰਹਿ ਗਿਆ ਹੈ। (Suicide)

ਇਹ ਵੀ ਪੜ੍ਹੋ : ਹਰਿਆਣਾ ’ਚ ਵੱਡੀ ਗੈਂਗਵਾਰ, ਗੈਂਗਸਟਰ ਦਾ ਕਤਲ

ਉਹ ਵੀ ਡਾਕਟਰ ਜਾਂ ਇੰਜੀਨੀਅਰ ਬਣਨਾ ਹੀ ਸਮਾਜਿਕ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ। ਸਰਕਾਰਾਂ ਨੂੰ ਸਿੱਖਿਆ ਨੀਤੀ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ ਕਿ ਸਿੱਖਿਆ ਨੂੰ ਨੌਕਰੀ ਤੱਕ ਸੀਮਤ ਕਰਨ ਦੀ ਬਜਾਇ ਇਸ ਨੂੰ ਮਨੱੁਖ ਦੀ ਸ਼ਖਸੀਅਤ ਦੇ ਵਿਕਾਸ ਦੇ ਤੌਰ ’ਤੇ ਸਥਾਪਿਤ ਤੇ ਪ੍ਰਚਾਰਿਤ ਕੀਤਾ ਜਾਵੇ ਅਸਲ ’ਚ ਪੜ੍ਹਾਈ ਕਰਕੇ ਸਫ਼ਲ ਕਿਸਾਨ, ਕਾਰੋਬਾਰੀ ਵੀ ਬਣਿਆ ਜਾ ਸਕਦਾ ਹੈ ਇੱਥੋਂ ਤੱਕ ਖਿਡਾਰੀ, ਕਲਾਕਾਰ ਜਾਂ ਪੱਤਰਕਾਰ ਵੀ ਬਣਿਆ ਜਾ ਸਕਦਾ ਹੈ ਸਿਰਫ ਤੇ ਸਿਰਫ ਡਾਕਟਰੀ ਜਾਂ ਇੰਜੀਨੀਅਰਿੰਗ ਨੂੰ ਜ਼ਿੰਦਗੀ ਦਾ ਸੁਪਰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਹੈ। ਕਈ ਐਮਡੀ ਡਾਕਟਰ ਵੀ ਡਾਕਟਰੀ ਛੱਡ ਕੇ ਪੱਤਰਕਾਰੀ ਦੇ ਖੇਤਰ ’ਚ ਨਾਮਣਾ ਖੱਟ ਰਹੇ ਹਨ ਬੈਂਕ ਅਧਿਕਾਰੀ ਵੀ ਨੌਕਰੀ ਛੱਡ ਕੇ ਗਾਇਕੀ ਦੇ ਖੇਤਰ ’ਚ ਚੰਗੀ ਕਿਸਮਤ ਅਜ਼ਮਾ ਚੁੱਕੇ ਹਨ ਆਸਾ ਸਿੰਘ ਮਸਤਾਨਾ ਆਡੀਟਰ ਸਨ। (Suicide)

ਪਰ ਪੰਜਾਬੀ ਗਾਇਕੀ ’ਚ ਉਹਨਾਂ ਦਾ ਵੱਡਾ ਨਾਂਅ ਸੀ ਇਸੇ ਤਰ੍ਹਾਂ ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲੇ ਲੋਕ ਖੇਡਾਂ ’ਚ ਚੰਗੇ ਸਾਬਤ ਹੋਏ ਕਈ ਸਿਆਸੀ ਆਗੂਆਂ ਦਾ ਪਿਛੋਕੜ ਅਮੀਰ ਘਰਾਣੇ ਨਾਲ ਵੀ ਸਬੰਧਿਤ ਨਹੀਂ ਸੀ। ਪਰ ਉਹ ਸਿਰਫ ਆਪਣੀ ਪੜ੍ਹਾਈ ਕਾਰਨ ਵੀ ਰਾਜਨੀਤੀ ’ਚ ਚੰਗੀ ਪਕੜ ਬਣਾ ਗਏ ਕਈ ਮੁਲਾਜ਼ਮਾਂ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ ਜਾਂ ਹੋਰ ਬਿਜਨਸ ’ਚ ਚੰਗਾ ਜੱਸ ਖੱਟਿਆ ਹੈ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਦੇ ਸੰਕਲਪ ਨੂੰ ਗਿਰਾਵਟ ਤੋਂ ਬਚਾਵੇ ਦੂਜੇ ਪਾਸੇ ਮਾਪਿਆਂ ਲਈ ਵੀ ਜ਼ਰੂਰੀ ਹੈ। (Suicide)

ਕਿ ਉਹ ਬੱਚਿਆਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਜਾਂ ਉਹਨਾਂ ’ਤੇ ਵੱਧ ਨੰਬਰਾਂ, ਸੁਪਰ ਪਲੇਸਮੈਂਟ ਤੇ ਉੱਚ ਪੈਕੇਜਾਂ ਦੇ ਸੁਪਨ ਸੁਨਹਿਰੀ ਜਾਲ ’ਚ ਉਲਝਾਉਣ ਦੀ ਬਜਾਇ ਪੜ੍ਹਾਈ ਤੇ ਜ਼ਿੰਦਗੀ ’ਚ ਖੁਸ਼ੀ ਦਾ ਤੱਤ ਭਰਪੂਰ ਕਰਨ ’ਤੇ ਜ਼ੋਰ ਦੇਣ ਜ਼ਿੰਦਗੀ ਨੌਕਰੀ ਤੋਂ ਕਿਤੇ ਵੱਧ ਕੀਮਤੀ ਤੇ ਖੂਬਸੂਰਤ ਹੈ ਜਿੱਤ ਦੇ ਨਾਲ-ਨਾਲ ਹਾਰ ਦਾ ਸਾਹਮਣਾ ਕਰਨ ਲਈ ਜ਼ਜ਼ਬਾ ਹੋਣਾ ਜ਼ਰੂਰੀ ਹੈ ਬੱਚਿਆਂ ਨਾਲ ਸਾਂਝ ਬਣਾਈ ਰੱਖਣ ਦੇ ਨਾਲ-ਨਾਲ ਉਹਨਾਂ ਦਾ ਹੌਂਸਲਾ ਵਧਾਉਣਾ ਪਵੇਗਾ। (Suicide)