ਟਿਕਟ ਚੈਕਿੰਗ ਸਟਾਫ ਨੇ ਇੱਕ ਬੱਚੇ ਨੂੰ ਅਗਵਾ ਹੋਣ ਤੋਂ ਬਚਾਇਆ

Phillaur Railway Station

(ਸਤਪਾਲ ਥਿੰਦ) ਫਿਰੋਜ਼ਪੁਰ। ਫਿਲੌਰ ਰੇਲਵੇ ਸਟੇਸ਼ਨ ’ਤੇ ਟਿਕਟ ਚੈਕਿੰਗ ਸਟਾਫ ਨੇ ਇੱਕ ਬੱਚੇ ਨੂੰ ਅਗਵਾ ਹੋਣ ਤੋਂ ਬਚਾ ਕੇ ਸਮਾਜਿਕ ਜਿੰਮੇਵਾਰੀ ਨਿਭਾਈ। ਜਾਣਕਾਰੀ ਅਨੁਸਾਰ ਫਿਲੌਰ ਸਟੇਸ਼ਨ ਟਿਕਟ ਚੈਕਿੰਗ ਦੌਰਾਨ ਧਰਮਰਾਜ, ਸੀਨੀਅਰ ਟਿਕਟ ਐਗਜਾਮੀਨਰ ਫਿਲੌਰ ਰੇਲਵੇ ਸਟੇਸ਼ਨ ’ਤੇ ਟਿਕਟਾਂ ਦੀ ਜਾਂਚ ਕਰ ਰਹੇ ਸਨ, ਟਿਕਟਾਂ ਦੀ ਜਾਂਚ ਕਰਦੇ ਸਮੇਂ ਉਨ੍ਹਾਂ ਨੇ ਸਟੇਸ਼ਨ (Phillaur Railway Station) ’ਤੇ ਤਿੰਨ ਤੋਂ ਚਾਰ ਵਿਅਕਤੀ ਖੜ੍ਹੇ ਵੇਖੇ ਅਤੇ ਉਨ੍ਹਾਂ ਦੇ ਨਾਲ ਲਗਭਗ 8-9 ਸਾਲ ਦਾ ਬੱਚਾ ਸੀ, ਜੋ ਹੋਸ਼ ਵਿੱਚ ਨਹੀਂ ਸੀ ਤਾਂ ਧਰਮਰਾਜ ਨੂੰ ਸ਼ੱਕ ਹੋ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਟਿਕਟ ਦਿਖਾਉਣ ਲਈ ਕਿਹਾ, ਜਿਸ ਦੌਰਾਨ ਉਹ ਬੱਚੇ ਨੂੰ ਛੱਡ ਕੇ ਭੱਜ ਗਏ ਤਾਂ ਧਰਮਰਾਜ ਨੇ ਜੀਆਰਪੀ ਨੂੰ ਫੋਨ ਕਰਕੇ ਬੱਚੇ ਬਾਰੇ ਦੱਸਿਆ ਤੇ ਬੱਚੇ ਨੂੰ ਹੋਸ਼ ਵਿੱਚ ਲਿਆਦਾ, ਜਿਸਨੇ ਆਪਣੇ ਮਾਤਾ-ਪਿਤਾ ਦਾ ਪਤਾ ਅਤੇ ਫੋਨ ਨੰਬਰ ਦੱਸਿਆ।

ਇਹ ਵੀ ਪੜ੍ਹੋ : ਜਿਸ ਥਾਰ ’ਚ ਬੈਠੇ ਦਾ ਹੋਇਆ ਸੀ ਮੂਸੇਵਾਲਾ ਦਾ ਕਤਲ ਪੁੱਜੀ ਉਸਦੀ ਹਵੇਲੀ

ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਗਿਆ। ਬੱਚੇ ਨੇ ਦੱਸਿਆ ਕਿ ਅਗਵਾਕਾਰ ਉਸ ਨੂੰ ਕੁਝ ਖਵਾ ਕੇ ਬੋਰੀ ਵਿੱਚ ਪਾ ਕੇ ਸੜਕ ਮਾਰਗ ਰਾਹੀਂ ਲੁਧਿਆਣਾ ਤੋਂ ਫਿਲੌਰ ਰੇਲਵੇ ਸਟੇਸ਼ਨ (Phillaur Railway Station) ਤੱਕ ਲੈ ਕੇ ਆਏ ਹਨ। ਬੱਚੇ ਦੀ ਮਾਂ ਆਈ ਤਾਂ ਬੱਚੇ ਨੂੰ ਲੋੜੀਂਦੀ ਕਾਰਵਾਈ ਕਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ