ਮਾਲਕ ਦੇ ਪਿਆਰ ‘ਚ ਸਮਾਇਆ ਹੈ ਪਰਮਾਨੰਦ : ਡਾ. ਐੱਮਐੱਸਜੀ

Dera Sacha Sauda, Gurmeet Ram Rahi, God,Preciuous Word

ਸੱਚ ਕਹੂੰ ਨਿਊਜ਼, ਸਰਸਾ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਇਆ ਕਿ ਮਾਲਕ ਦਾ ਪਿਆਰ ਇਨਸਾਨ ਨੂੰ ਅਜਿਹੀ ਨਿਗ੍ਹਾ ਬਖਸ਼ਦਾ ਹੈ ਕਿ ਉਹ ਦੋਵਾਂ ਜਹਾਨਾਂ ਦੀ ਸੈਰ ਇੱਕ ਪਲ ‘ਚ ਕਰ ਸਕਦਾ ਹੈ ਅਜਿਹੇ ਨਜ਼ਾਰੇ, ਅਜਿਹਾ ਨਸ਼ਾ, ਅਜਿਹੀ ਲੱਜ਼ਤ, ਅਜਿਹੀਆਂ ਖੁਸ਼ੀਆਂ ਜਿਸਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਜੋ ਲੋਕ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਨੂੰ ਅਨੁਭਵ ਹੁੰਦਾ ਹੈ, ਉਹ ਹੀ ਜਾਣਦੇ ਹਨ ਕਿ ਮਾਲਕ ਦੇ ਪਿਆਰ ‘ਚ ਕਿੰਨਾ ਪਰਮਾਨੰਦ ਸਮਾਇਆ ਹੈ।

ਪੀਰ, ਪੈਗੰਬਰ ਦੇ ਦੱਸੇ ਰਸਤਿਆਂ ‘ਤੇ ਚੱਲਣ ਵਾਲਾ ਹੀ ਬਣ ਸਕਦੈ ਖੁ਼ਸ਼ੀਆਂ ਦਾ ਹੱਕਦਾਰ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਪੀਰ, ਪੈਗੰਬਰ ਦੇ ਦੱਸੇ ਹੋਏ ਰਸਤਿਆਂ ‘ਤੇ ਚੱਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਿਆ ਕਰਦੇ ਹਨ ਮਾਲਕ ਦਾ ਪਿਆਰ ਹਰ ਕਿਸੇ ਦੇ ਅੰਦਰ ਭਰਿਆ ਹੋਇਆ ਹੈ ਉਹ ਹਰੀਰਸ, ਅੰਮ੍ਰਿਤ ਸਭ ਦੇ ਅੰਦਰ ਹੈ, ਪਰ ਉਸ ਨੂੰ ਹਾਸਲ ਕਰਨ ਲਈ ਮਨਇੰਦਰੀਆਂ ਨੂੰ ਕਾਬੂ ਕਰਨਾ ਪੈਂਦਾ ਹੈ ਆਪਣੇ ਵਿਚਾਰਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ, ਆਪਣੀ ਸੋਚ ਨੂੰ ਬਦਲਣਾ ਪੈਂਦਾ ਹੈ, ਉਦੋਂ ਇਨਸਾਨ ਸੱਚ ਦੇ ਰਾਹ ‘ਤੇ ਬੁਲੰਦੀਆਂ ਨੂੰ ਛੂਹ ਸਕਦਾ ਹੈ ਨਹੀਂ ਤਾਂ ਇਹ ਮਨ ਅਤੇ ਮਨਮਤੇ ਇਨਸਾਨ ਕਦੇ ਵੀ ਸੱਚ ਦੇ ਰਾਹ ‘ਤੇ ਚੱਲਣ ਨਹੀਂ ਦਿੰਦੇ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਈਰਖਾ, ਨਫ਼ਰਤ ਦੀ ਅੱਗ ‘ਚ ਸੜਦੇ ਰਹਿੰਦੇ ਹਨ, ਜਿਉਂ-ਜਿਉਂ ਰਾਮ-ਨਾਮ ਵਧਦਾ ਹੈ, ਤਿਉਂ-ਤਿਉਂ ਬੁਰਾਈ ਸੜਦੀ ਹੈ ਜਿਉਂ- ਜਿਉਂ ਲੋਕ ਸੱਚ ਦੇ ਰਾਹ ‘ਤੇ ਅੱਗੇ ਨਿਕਲਦੇ ਹਨ, ਤਿਉਂ-ਤਿਉਂ ਮਨ ਤੇ ਮਨ-ਇੰਦਰੀਆਂ ਦੇ ਸਤਾਏ ਲੋਕ ਉਨ੍ਹਾਂ ਦੇ ਰਸਤੇ ‘ਚ ਅੜਿੱਕਾ ਪੈਦਾ ਕਰਦੇ ਹਨ ਪਰ ਜੋ ਲੋਕ ਮਾਲਕ ਦੇ ਨਾਮ ‘ਤੇ ਚੱਲਦੇ ਹਨ, ਦ੍ਰਿੜ ਇਰਾਦਿਆਂ ਨਾਲ ਮਾਲਕ ਦੇ ਰਾਹ ‘ਤੇ ਅੱਗੇ ਵਧਦੇ ਜਾਣ, ਤਾਂ ਸਾਰੇ ਅੜਿੱਕੇ ਪਲ ‘ਚ ਦੂਰ ਹੁੰਦੇ ਚਲੇ ਜਾਂਦੇ ਹਨ ਸਿਰਫ਼, ਮਜ਼ਬੂਤ ਇਰਾਦਾ, ਦ੍ਰਿੜ ਯਕੀਨ ਚਾਹੀਦਾ ਹੈ, ਤਾਂ ਇਨਸਾਨ ਅੱਗੇ ਵਧਦੇ ਜਾਣਗੇ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਉਨ੍ਹਾਂ ਨੂੰ ਨਹੀਂ ਆਉਂਦੀ।

ਸੇਵਾ- ਸਿਮਰਨ ਨਾਲ ਭਰਦੀਆਂ ਹਨ ਝੋਲੀਆਂ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦੇ ਅੰਦਰ ਦ੍ਰਿੜ ਯਕੀਨ ਆਉਂਦਾ ਹੈ ਸੇਵਾ ਸਿਮਰਨ ਕਰਨ ਨਾਲ, ਸਭ ਦਾ ਭਲਾ ਕਰਨ ਨਾਲ ਜਿਉਂ-ਜਿਉਂ ਇਨਸਾਨ ਸਭ ਦਾ ਭਲਾ ਕਰਦਾ ਹੈ, ਭਲਾ ਮੰਗਦਾ ਹੈ, ਉਵੇਂ-ਉਵੇਂ ਉਸਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੀਆਂ ਜਾਂਦੀਆਂ ਹਨ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨਸਾਨ ਰਾਮ ਦਾ ਨਾਮ ਲਵੇ, ਗੌਡ, ਖੁਦਾ ਰੱਬ ਨੂੰ ਯਾਦ ਕਰੇ ਇਨਸਾਨ ਨੂੰ ਸਮਾਂ ਨਿਸ਼ਚਿਤ ਕਰਕੇ ਸਵੇਰੇ-ਸ਼ਾਮ ਮਾਲਕ ਦੀ ਯਾਦ ‘ਚ ਬੈਠਣਾ ਚਾਹੀਦਾ ਹੈ ਜੇਕਰ ਇਨਸਾਨ ਅਜਿਹਾ ਕਰਦਾ ਹੈ, ਤਾਂ ਇਨਸਾਨ ਦੇ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ।

ਅੜਿੱਕਿਆਂ ਨੂੰ ਠੋਕਰ ਮਾਰ ਕੇ ਪਹੁੰਚਿਆ ਜਾ ਸਕਦੈ ਮੰਜਿ਼ਲ ਤੱਕ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਆਲਸ ਤਿਆਗੋ, ਮਾਲਕ ਦੇ ਨਾਮ ਨਾਲ ਲਿਵ ਜੋੜੋ ਤੁਸੀਂ ਚੱਲਦੇ, ਲੇਟਦੇ ਕੰਮ-ਧੰਦਾ ਕਰਦੇ ਜਿਉਂ-ਜਿਉਂ ਮਾਲਕ ਨੂੰ ਯਾਦ ਕਰਦੇ ਜਾਂਦੇ ਹੋ, ਤਿਉਂ-ਤਿਉਂ ਤੁਸੀਂ ਮਾਲਕ ਦੇ ਹੋਰ ਨਜ਼ਦੀਕ ਪਹੁੰਚਦੇ ਹੋ ਤੇ ਉਸ ਨਜ਼ਦੀਕੀ ‘ਚ ਜੋ ਖੁਸ਼ੀਆਂ ਹਨ, ਅਨੰਦ ਹੈ, ਉਹ ਲਿਖ-ਬੋਲ ਕੇ ਦੱਸਿਆ ਨਹੀਂ ਜਾ ਸਕਦਾ ‘ਜਿਸ ਤਨ ਲਾਗੈ, ਸੋ ਤਨ ਜਾਣੈ’ ਭਾਵ ਜਿਸ ਨੂੰ ਉਹ ਖੁਸ਼ੀਆਂ ਮਹਿਸੂਸ ਹੁੰਦੀਆਂ ਹਨ, ਉਸਦੇ ਇਰਾਦੇ ਆਪਣੇ-ਆਪ ਬੁਲੰਦ ਹੋ ਜਾਂਦੇ ਹਨ ਤੇ ਫਿਰ ਉਹ ਮਾਲਕ ਦੇ ਰਸਤੇ ਦੇ ਅੜਿੱਕਿਆਂ ਨੂੰ ਠੋਕਰ ਮਾਰ ਕੇ ਅੱਗੇ ਵਧਦਾ ਚਲਾ ਜਾਂਦਾ ਹੈ ਤੇ ਮੰਜ਼ਿਲ-ਮਕਸੂਦ ਨੂੰ ਹਾਸਲ ਕਰ ਲੈਂਦਾ ਹੈ।