ਗੁਜਰਾਤ ਕਾਂਗਰਸ ਨੇ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜਿਆ

Gujarat Congress, MLA, Bangalore, BJP, Patel Govt.

ਅਹਿਮਦਾਬਾਦ: ਗੁਜਰਾਤ ਵਿੱਚ ਟੁੱਟ ਤੋਂ ਬਚਣ ਲਈ ਕਾਂਗਰਸ (Gujarat Congress) ਨੇ ਸ਼ੁੱਕਰਵਾਰ ਰਾਤ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜ ਦਿੱਤਾ। ਇਸ ਤੋਂ ਪਹਿਲਾਂ ਵੀ 1995 ਵਿੱਚ ਕੇਸ਼ ਭਾਈ ਪਟੇਲ ਸਰਕਾਰ ਦੌਰਾਨ ਸ਼ੰਕਰ ਸਿੰਘ ਵਾਘੇਲਾ ਆਪਣੇ ਹਮਾਇਤੀ 27 ਵਿਧਾਇਕਾਂ ਨੂੰ ਗੁਜਰਾਹੋ ਲੈ ਗਏ ਸਨ। ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਦੋ ਜੱਥਿਆਂ ਵਿੱਚ ਕਾਂਗਰਸੀ ਵਿਧਾਇਕ ਬੰਗਲੁਰੂ ਪਹੁੰਚੇ, ਪਹਿਲਾਂ 31 ਵਿਧਾਇਕ ਦੇਰ ਰਾਤ ਇੰਡੀਗੋ ਦੀ ਫਲਾਈਟ ਰਾਹੀਂ ਅਹਿਮਦਾਬਾਦ ਤੋਂ ਬੰਗਲੁਰੂ ਪਹੁੰਚੇ।

ਉਸ ਪਿੱਛੋਂ ਰਾਜਕੋਟ 9 ਵਿਧਾਇਕ ਵੀ ਸਵੇਰੇ 5 ਵਜੇ ਬੰਗਲੁਰੂ ਪਹੁੰਚੇ। ਬੰਗਲੁਰੂ ਦੇ ਇਗਲਟਨ ਰਿਜ਼ਾਰਟ ਵਿੱਚ ਕਾਂਗਰਸ ਦੇ ਵਿਧਾਇਕਾਂ ਦੇ ਰਹਿਣ ਦਾ ਪ੍ਰੋਗਰਾਮ ਹੈ। ਕਾਂਗਰਸ ਦੇ ਇੱਕ ਵਿਧਾਇਕ ਮੁਤਾਬਕ ਕਾਂਗਰਸ ਨੂੰ ਤੋੜਨ ਦੇ ਆਪਣੇ ਗੇਮ ਪਲਾਨ ਵਿੱਚ ਭਾਜਪਾ ਸਫ਼ਲ ਨਾ ਹੋ ਸਕੇ, ਇਸ ਲਈ ਪਾਰਟੀ ਦੇ ਵਿਧਾਇਕਾਂ ਨੂੰ ਬੰਗਲੁਰੂ ਭੇਜਿਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੂੰ ਭਾਜਪਾ ਪੈਸੇ ਅਤੇ ਪੁਲਸੀਆ ਦਬਾਅ ਆਦਿ ਰਾਹੀਂ ਤੋੜਨ ਦਾ ਯਤਨ ਕਰ ਰਹੀ ਹੈ।

ਅਹਿਮਦ ਪਟੇਲ ਨੂੰ ਚਾਹੀਦੀ ਐ 46 ਵਿਧਾਇਕਾਂ ਦੀ ਹਮਾਇਤ | GUJARAT CONGRESS

  1. ਰਾਜ ਵਿੱਚ ਕਾਂਗਰਸੀ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਪਾਰਟੀ ਦੇ ਰਾਜ ਸਭਾ ਉਮੀਦਵਾਰ ਅਹਿਮਦ ਪਟੇਲ ਦੀ ਰਾਹ ਮੁਸ਼ਕਿਲ ਹੋ ਸਕਦੀ ਹੈ।
  2. ਪਟੇਲ ਨੂੰ ਜਿੱਤ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।
  3. ਅੰਸੈਂਬਲੀ ਵਿੱਚ ਕਾਂਗਰਸ ਦੇ 54 ਵਿਧਾਇਕ ਸਨ।
  4. ਇਨ੍ਹਾਂ ਵਿੱਚੋਂ ਵਾਘੇਲਾ ਸਮੇਤ 7 ਵਿਧਾਇਕਾਂ ਨੇ ਅਸਤੀਫ਼ ਦੇ ਦਿੱਤਾ ਹੈ।
  5. ਇਸ ਤਰ੍ਹਾਂ ਹੁਣ ਉਸ ਕੋਲ 47 ਵਿਧਾਇਕ ਬਚੇ ਹਨ।
  6. ਅੰਦਰੂਨੀ ਕਲੇਸ਼ ਕਾਰਨ ਰਾਸ਼ਟਰਪਤੀ ਚੋਣ ਵਿੱਚ ਪਾਰਟੀ ਦੇ 11 ਵਿਧਾਇਕ ਕਰਾਸ ਵੋਟਿੰਗ ਕਰ ਚੁੱਕੇ ਹਨ।
  7. ਜ਼ਿਕਰਯੋਗ ਹੈ ਕਿ ਪਟੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਹਨ।
  8. ਤਿੰਨ ਰਾਜ ਸਭਾ ਸੀਟਾਂ ਲਈ ਲੜਾਈ
  9. ਗੁਜਰਾਤ ਤੋਂ ਰਾਜ ਸਭਾ ਲਈ 3 ਸੀਟਾਂ ਹਨ।

8 ਅਗਸਤ ਨੂੰ ਚੋਣ ਹੋਣੀ ਹੈ | GUJARAT CONGRESS

  1. ਭਾਜਪਾ ਨੇ ਤਿੰਨੇ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ।
  2. ਭਾਜਪਾ ਤੋਂ ਅਮਿਤ ਸ਼ਾਹ, ਸਿਮਰਤੀ ਇਰਾਨੀ ਅਤੇ ਬਲਵੰਤ ਸਿੰਘ ਰਾਜਪੂਤ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ।
  3. ਰਾਜਪੂਤ ਵੀਰਵਾਰ ਨੂੰ ਹੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
  4. ਕਾਂਗਰਸ ਵੱਲੋਂ ਅਹਿਮਦ ਪਟੇਲ ਮੈਦਾਨ ਵਿੱਚ ਹਨ।
  5. ਵਿਧਾਨ ਸਭਾ ਸਪੀਕਰ ਰਮਨ ਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਕੁੱਲ 6 ਵਿਧਾਇਕਾਂ ਦੇ ਅਸਤੀਫ਼ੇ ਮਿਲੇ ਹਨ। ਫਿਲਹਾਲ, ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ
    ਇੱਥੇ ਹੀ ਰੁਕਦਾ ਨਹੀਂ ਆ ਰਿਹਾ। ਸੌਰਾਸ਼ਟਰ ਦੇ ਜਾਮਨਗਰ ਦਿਹਾਤੀ ਤੋਂ ਵਿਧਾਇਕ ਰਾਘਵਜੀ ਪਟੇਲ ਨੇ ਕਿਹਾ ਕਿ ਉਹ ਜਦੋਂ ਚਾਹੁਣ ਕਾਂਗਰਸ ਛੱਡ ਸਕਦੇ ਹਨ।

ਵੀਰਵਾਰ ਨੂੰ ਸ਼ਾਮਲ ਹੋਏ ਸਨ ਤਿੰਨ ਵਿਧਾਇਕ | GUJARAT CONGRESS

  1. ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾਤ ਦੇ ਸਪੀਕਰ ਰਮਨ ਲਾਲ ਵੋਹਰਾ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ।
  2. ਪਹਿਲਾਂ ਦੋ ਅਸਤੀਫ਼ੇ ਇਕੱਠੇ ਆਏ ਜਿਸ ਵਿੱਚ ਬਲਵੰਤ ਸਿੰਘ ਰਾਜਪੂਤ ਅਤੇ ਤੇਜਸ੍ਰੀ ਪਟੇਲ ਦੇ ਨਾਂਅ ਸਨ।
  3. ਇਸ ਤੋਂ ਬਾਅਦ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਗੁਜਰਾਤ ਕਾਂਗਰਸ ਦੇ ਵਿਧਾਇਕ ਪੀਆਈ ਪਟੇਲ ਨੇ ਵੀ ਅਸਤੀਫ਼ਾ ਦੇ ਦਿੱਤਾ।