ਪਾਣੀ ’ਚ ਜ਼ਹਿਰੀਲੀਆਂ ਧਾਤਾਂ ਦੀ ਜਾਂਚ ਲਈ ਪੰਜਾਬੀ ਯੂਨੀਵਰਸਿਟੀ ਨੇ ਵਿਕਸਿਤ ਕੀਤਾ ਫਲੋਰੋਸੈਂਟ ਸੈਂਸਰ

Punjabi University Patiala
ਪਟਿਆਲਾ : ਖੋਜਾਰਥੀ ਪ੍ਰੋਮਿਲਾ ਸ਼ਰਮਾ, ਪ੍ਰੋ. ਅਸ਼ੋਕ ਮਲਿਕ ਤੇ ਪ੍ਰੋ. ਮੁਹੰਮਦ ਯੂਸਫ਼।

ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਖੋਜ (Punjabi University Patiala)

  • ਪਾਣੀ ’ਚ ਜ਼ਹਿਰੀਲੀਆਂ ਧਾਤਾਂ ਅਤੇ ਵਿਸਫੋਟਕ ਮਿਸ਼ਰਣਾਂ ਦੀ ਸੂਖਮ-ਪੱਧਰੀ ਜਾਂਚ ਕਰੇਗਾ ਫਲੋਰੋਸੈਂਟ ਸੈਂਸਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿਖੇ ਇੱਕ ਮਹੱਤਵਪੂਰਨ ਖੋਜ ਅਧਿਐਨ ਰਾਹੀਂ ਖੋਜਕਰਤਾਵਾਂ ਵੱਲੋਂ ਇੱਕ ਨਿਵੇਕਲਾ ਫਲੋਰੋਸੈਂਟ ਸੈਂਸਰ ਵਿਕਸਿਤ ਕੀਤਾ ਗਿਆ ਹੈ ਜੋ ਜ਼ਹਿਰੀਲੇ ਧਾਤ ਦੇ ਆਇਨਾਂ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ। ਇਹ ਅਧਿਐਨ ਖੋਜਾਰਥੀ ਪ੍ਰੋਮਿਲਾ ਸ਼ਰਮਾ ਵੱਲੋਂ ਪ੍ਰੋ. ਅਸ਼ੋਕ ਮਲਿਕ ਅਤੇ ਪ੍ਰੋ. ਮੁਹੰਮਦ ਯੂਸਫ਼ ਦੀ ਅਗਵਾਈ ਵਿੱਚ ਕੀਤਾ ਗਿਆ ਹੈ। Punjabi University Patiala

ਖੋਜਾਰਥੀ ਪ੍ਰੋਮਿਲਾ ਸ਼ਰਮਾ ਨੇ ਦੱਸਿਆ ਕਿ ਇਹ ਫਲੋਰੋਸੈਂਟ ਸੈਂਸਰ ਖਾਸ ਤੌਰ ਉੱਤੇ ਕੈਡਮੀਅਮ, ਆਇਰਨ, ਆਇਨਾਂ ਅਤੇ ਪਿਕਰਿਕ ਨਾਮਕ ਐਸਿਡ, ਜੋ ਕਿ ਵਿਸਫੋਟਕਾਂ ਵਿੱਚ ਵਰਤਿਆ ਜਾਂਦਾ ਇੱਕ ਜੈਵਿਕ ਮਿਸ਼ਰਣ ਹੈ, ਨੂੰ ਸੂਖਮ-ਪੱਧਰ ਉੱਤੇ ਲੱਭ ਲੈਣ ਵਿੱਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਵਾਤਾਵਰਣ ਦੀ ਨਿਗਰਾਨੀ ਅਤੇ ਜਨਤਕ ਸੁਰੱਖਿਆ ਉਪਾਵਾਂ ਦੇ ਹਵਾਲੇ ਨਾਲ਼ ਅਹਿਮੀਅਤ ਰੱਖਦੀ ਹੈ। ਪ੍ਰੋ. ਅਸ਼ੋਕ ਮਲਿਕ ਨੇ ਦੱਸਿਆ ਕਿ ਇਹ ਸੈਂਸਰ ਖਾਸ ਜ਼ਹਿਰੀਲੀਆਂ ਧਾਤਾਂ ਅਤੇ ਵਿਸਫੋਟਕ ਰਸਾਇਣਾਂ ਦਾ ਸਾਹਮਣਾ ਕਰਨ ’ਤੇ ਫਲੋਰੋਸੈਂਸ ਭਾਵ ਸਫ਼ੇਦ ਚਮਕੀਲੀ ਰੌਸ਼ਨੀ ਛੱਡਣ ਲਈ ਛੋਟੇ ਜੈਵਿਕ ਅਣੂਆਂ ਦੀ ਵਰਤੋਂ ਕਰਦਾ ਹੈ। Punjabi University Patiala

Punjabi University Patiala
ਪਟਿਆਲਾ : ਖੋਜਾਰਥੀ ਪ੍ਰੋਮਿਲਾ ਸ਼ਰਮਾ, ਪ੍ਰੋ. ਅਸ਼ੋਕ ਮਲਿਕ ਤੇ ਪ੍ਰੋ. ਮੁਹੰਮਦ ਯੂਸਫ਼।

ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ-ਸਬੰਧੀ ਸਿਹਤ ਜੋਖ਼ਮਾਂ  ਦੀ ਰੋਕਥਾਮ ਪੱਖੋਂ ਅਹਿਮ ਹੈ ਖੋਜ

ਉਨ੍ਹਾਂ ਦੱਸਿਆ ਕਿ ਸੂਖਮ-ਪੱਧਰ ਉੱਤੇ ਅਜਿਹਾ ਕਰ ਸਕਣ ਦੀ ਇਹ ਸਮਰੱਥਾ ਨਾ ਸਿਰਫ਼ ਇਨ੍ਹਾਂ ਖਤਰਨਾਕ ਪਦਾਰਥਾਂ ਨੂੰ ਲੱਭ ਲੈਣਾ ਯਕੀਨੀ ਬਣਾਉਂਦੀ ਹੈ ਜੋ ਕਿ ਪਹਿਲਾਂ ਕਿਸੇ ਹੋਰ ਤਰੀਕੇ ਨਾਲ਼ ਖੋਜੇ ਨਹੀਂ ਜਾ ਸਕਦੇ ਸਨ, ਸਗੋਂ ਵਾਤਾਵਰਨ ਸੁਰੱਖਿਆ ਅਤੇ ਪ੍ਰਦੂਸ਼ਣ-ਸਬੰਧੀ ਬੁਸਿਹਤ ਜੋਖ਼ਮਾਂ ਦੀ ਰੋਕਥਾਮ ਪੱਖੋਂ ਵੀ ਇਹ ਇੱਕ ਮਹੱਤਵਪੂਰਨ ਕਦਮ ਹੈ।

ਇਹ ਵੀ ਪੜ੍ਹੋ: Virat Kohli: ਟੀਮ ਇੰਡੀਆ ਨੂੰ ਵੱਡਾ ਝਟਕਾ, ਵਿਰਾਟ ਕੋਹਲੀ ਇਸ ਮੈਚ ’ਚੋਂ ਬਾਹਰ, ਜਾਣੋ ਕਾਰਨ

ਪ੍ਰੋ. ਮੁਹੰਮਦ ਯੂਸਫ਼ ਨੇ ਦੱਸਿਆ ਕਿ ਇਸ ਖੋਜ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਅਸਲ ਪਾਣੀ ਦੇ ਨਮੂਨਿਆਂ ਵਿੱਚ ਇਸ ਸੈਂਸਰ ਦੀ ਸਫਲ ਵਰਤੋਂ ਕੀਤੀ ਗਈ ਹੈ। ਪਾਣੀ ਦੀ ਗੁਣਵੱਤਾ ਸੰਬੰਧੀ ਜਾਂਚ ਲਈ ਇਸ ਸੈਂਸਰ ਦੀ ਅਜਿਹੀ ਸਮਰੱਥਾ ਕਾਰਨ ਜਨ-ਸਿਹਤ ਅਤੇ ਵਾਤਾਵਰਣ ਲਈ ਖ਼ਤਰਾ ਪੈਦਾ ਕਰਨ ਵਾਲੇ ਪਦਾਰਥਾਂ ਦੀ ਛੇਤੀ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦੇ ਪ੍ਰਭਾਵ ਵਿਸ਼ਾਲ ਪੱਧਰ ਉੱਤੇ ਹਨ। ਇਹ ਪਾਣੀ ਦੀ ਜਾਂਚ ਲਈ ਵਧੇਰੇ ਕੁਸ਼ਲ, ਲਾਗਤ ਪੱਖੋਂ ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਤਰੀਕਿਆਂ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਵਾਲਾ ਅਧਿਐਨ ਹੈ ਜੋ ਵਾਤਾਵਰਣ ਦੀ ਸੰਭਾਲ ਅਤੇ ਜਨਤਕ ਸਿਹਤ ਸੁਰੱਖਿਆ ਦੇ ਖੇਤਰ ਵਿੱਚ ਹੋ ਰਹੇ ਵਿਸ਼ਵਵਿਆਪੀ ਯਤਨਾਂ ਵਿੱਚ ਯੋਗਦਾਨ ਪਾਉਂਦਾ ਹੈ।

LEAVE A REPLY

Please enter your comment!
Please enter your name here