Virat Kohli: ਟੀਮ ਇੰਡੀਆ ਨੂੰ ਵੱਡਾ ਝਟਕਾ, ਵਿਰਾਟ ਕੋਹਲੀ ਇਸ ਮੈਚ ’ਚੋਂ ਬਾਹਰ, ਜਾਣੋ ਕਾਰਨ

ਭਾਰਤੀ ਟੀਮ ਨਾਲ ਨਿਊਯਾਰਕ ਨਹੀਂ ਗਏ ਵਿਰਾਟ ਕੋਹਲੀ | Virat Kohli

  • ਛੋਟੇ ਬ੍ਰੇਕ ਕਾਰਨ ਅਭਿਆਸ ਮੈਚ ਨਹੀਂ ਖੇਡਣਗੇ ਵਿਰਾਟ ਕੋਹਲੀ | Virat Kohli
  • 1 ਜੂਨ ਨੂੰ ਖੇਡਿਆ ਜਾਵੇਗਾ ਮੁਕਾਬਲਾ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਸ਼ੁਰੂ ਹੋਣ ’ਚ ਸਿਰਫ 4-5 ਦਿਨ ਹੀ ਬਾਕੀ ਹਨ। 2 ਜੂਨ ਤੋਂ ਟੀ20 ਵਿਸ਼ਵ ਕੱਪ ਦੀ ਸ਼ੁਰੂਆਤ ਹੋ ਜਾਵੇਗੀ। ਪਰ ਇਸ ਤੋਂ ਪਹਿਲਾਂ ਕੁਝ ਟੀਮਾਂ ਅਭਿਆਸ ਮੈਚ ਖੇਡ ਰਹੀਆਂ ਹਨ। ਭਾਰਤੀ ਟੀਮ ਦਾ ਵੀ ਇੱਕ ਮੁਕਾਬਲਾ ਹੈ ਜਿਹੜਾ ਕਿ ਬੰਗਲਾਦੇਸ਼ ਖਿਲਾਫ ਖੇਡਿਆ ਜਾਣਾ ਹੈ। ਭਾਰਤੀ ਟੀਮ 1 ਜੂਨ ਨੂੰ ਬੰਗਲਾਦੇਸ਼ ਖਿਲਾਫ ਆਪਣਾ ਇੱਕੋ-ਇੱਕ ਅਭਿਆਸ ਮੈਚ ਖੇਡੇਗੀ। ਪਰ ਭਾਰਤੀ ਟੀਮ ਨੂੰ ਅਭਿਆਸ ਮੈਚ ਤੋਂ ਪਹਿਲਾਂ ਝਟਕਾ ਲੱਗਿਆ ਹੈ, ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਭਿਆਸ ਮੈਚ ਤੋਂ ਬਾਹਰ ਹੋ ਗਏ ਹਨ। ਵਿਰਾਟ ਕੋਹਲੀ ਨੇ ਆਈਪੀਐੱਲ ਤੋਂ ਬਾਅਦ ਖੇਡ ਤੋਂ ਛੋਟਾ ਬ੍ਰੇਕ ਲੈ ਲਿਆ ਹੈ। (Virat Kohli)

ਇਸ ਕਰਕੇ ਉਹ 1 ਜੂਨ ਨੂੰ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ’ਚ ਨਹੀਂ ਖੇਡਣਗੇ। ਟੀਮ ਦੇ ਉਪ-ਕਪਤਾਨ ਹਾਰਦਿਕ ਪੰਡਯਾ ਤੇ ਸੰਜੂ ਸੈਮਸਨ ਵੀ ਦੇਰੀ ਨਾਲ ਟੀਮ ਨਾਲ ਜੁੜਨਗੇ। ਅਮਰੀਕਾ ਤੇ ਵੈਸਟਇੰਡੀਜ਼ ’ਚ 2 ਜੂਨ ਤੋਂ ਖੇਡੇ ਜਾਣ ਵਾਲੇ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਪਹਿਲਾ ਜੱਥਾ 25 ਮਈ ਨੂੰ ਰਵਾਨਾ ਹੋ ਚੁੱਕਿਆ ਹੈ। ਪਹਿਲੇ ਜੱਥੇ ਨਾਲ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਹੀਂ ਗਏ BCCI ਦੇ ਅਧਿਕਾਰੀ ਨੇ ਦੱਸਿਆ ਹੈ ਕਿ ਕੋਹਲੀ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਦੇਰੀ ਨਾਲ ਟੀਮ ’ਚ ਸ਼ਾਮਲ ਹੋਣਗੇ ਤੇ ਇਹ ਹੀ ਕਾਰਨ ਹੈ ਕਿ ਬੀਸੀਸੀਆਈ ਨੇ ਉਨ੍ਹਾਂ ਦੇ ਵੀਜਾ ਮੁਲਾਕਾਤ ’ਚ ਦੇਰੀ ਕੀਤੀ ਹੈ, ਉਨ੍ਹਾਂ ਦੇ 30 ਮਈ ਨੂੰ ਸਵੇਰੇ ਨਿਊਯਾਰਕ ਲਈ ਉੜਾਨ ਭਰਨ ਦੀ ਉਮੀਦ ਹੈ। ਬੀਸੀਸੀਆਈ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। (Virat Kohli)

BCCI ਨੇ ਟੀਮ ਦੀ ਫੋਟੋ ਪੋਸਟ ਕੀਤੀ | Virat Kohli

ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਪਹਿਲੇ ਜੱਥੇ ਦੇ ਰਵਾਨਾ ਹੋਣ ਦੀ ਫੋਟੋ ਵੀ ਪੋਸਟ ਬੀਸੀਸੀਆਈ ਨੇ ਕੀਤੀ ਹੈ। ਇਸ ਵਿੱਚ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ, ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਖਿਡਾਰੀ ਤੇ ਟੀਮ ਸਟਾਫ ’ਚ ਸ਼ਾਮਲ ਸਨ। ਦੂਜਾ ਜੱਥਾ ਆਈਪੀਐੱਲ 2024 ਦੇ ਫਾਈਨਲ ਤੋਂ ਬਾਅਦ ਸੋਮਵਾਰ ਨੂੰ ਰਵਾਨਾ ਹੋਵੇਗਾ। (Virat Kohli)

ਇਹ ਵੀ ਪੜ੍ਹੋ : IPL Final 2024: IPL ਫਾਈਨਲ ਅੱਜ, ਚੇਪੌਕ ’ਚ ਕੌਣ ਬਣੇਗਾ ‘ਸਿਕੰਦਰ’

ਸ਼ਾਨਦਾਰ ਫਾਰਮ ’ਚ ਹਨ Virat | Virat Kohli

ਕੋਹਲੀ ਨੇ ਆਈਪੀਐੱਲ 2024 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਇਸ ਸੀਜ਼ਨ ’ਚ ਔਰੇਂਜ ਕੈਪ ਦੀ ਦੌੜ ’ਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ 15 ਮੈਚਾਂ ’ਚ 741 ਦੌੜਾਂ ਬਣਾਈਆਂ ਹਨ, ਉਨ੍ਹਾਂ ਦੀ ਔਸਤ 61.75 ਦੇ ਸਟ੍ਰਾਈਕ ਰੇਟ 153 ਤੋਂ ਵੀ ਜ਼ਿਆਦਾ ਦਾ ਹੈ।

ਭਾਰਤੀ ਟੀਮ ਦਾ ਪਹਿਲਾ ਮੈਚ ਆਇਰਲੈਂਡ ਨਾਲ | Virat Kohli

ਇਸ ਵਾਰ ਟੀ20 ਵਿਸ਼ਵ ਕੱਪ 2 ਜੂਨ ਨੂੰ ਵੈਸਟਇੰਡੀਜ਼ ਤੇ ਅਮਰੀਕਾ ’ਚ ਖੇਡਿਆ ਜਾਵੇਗਾ। ਓਪਨਿੰਗ ਮੈਚ ਅਮਰੀਕਾ ਤੇ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਹੋਵੇਗਾ। ਇਹ ਮੈਚ ਅਮਰੀਕਾ ਦੇ ਨਿਊਯਾਰਕ ’ਚ ਖੇਡਿਆ ਜਾਵੇਗਾ। (Virat Kohli)

ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ | Virat Kohli

ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਰਿਸ਼ਭ ਪੰਤ, ਸ਼ਿਵਮ ਦੁਬੇ, ਰਵਿੰਦਰ ਜਡੇਜ਼ਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਹਿਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਰਿਜ਼ਰਵ ਖਿਡਾਰੀ : ਸ਼ੁਭਮਨ ਗਿੱਲ, ਖਲੀਲ ਅਹਿਮਦ, ਰਿੰਕੂ ਸਿੰਘ, ਆਵੇਸ਼ ਖਾਨ।

LEAVE A REPLY

Please enter your comment!
Please enter your name here