Delhi Hospital Fire Tragedy: ਲਾਪਰਵਾਹੀਆਂ ਦਾ ਸਿਲਸਿਲਾ ਕਦੋਂ ਰੁਕੇਗਾ

Delhi Hospital Fire Tragedy

ਦਿੱਲੀ ਦੇ ਵਿਵੇਕ ਵਿਹਾਰ ਦੇ ਇੱਕ ਨਿੱਜੀ ਬੇਬੀ ਕੇਅਰ ਸੈਂਟਰ ’ਚ ਵਾਪਰੇ ਹਾਦਸੇ ਨੇ ਲਾਪ੍ਰਵਾਹੀਆਂ ਦੇ ਲੰਮੇ ਤੇ ਖਤਰਨਾਕ ਸਿਲਸਿਲੇ ਨੂੰ ਜਾਹਿਰ ਕੀਤਾ ਹੈ ਇਸ ਹਾਦਸੇ ’ਚ ਛੇ ਨਵਜਾਤ ਬੱਚਿਆਂ ਦੀ ਜਾਨ ਚਲੀ ਗਈ ਲਾਪ੍ਰਵਾਹੀ ਦੀ ਤਸਵੀਰ ਬਹੁਤ ਭਿਆਨਕ ਤੇ ਪੈਸੇ ਦੇ ਲੋਭੀ ਲੋਕਾਂ ਦੀ ਸੰਵੇਦਨਹੀਣਤਾ ਨੂੰ ਉਜਾਗਰ ਕਰਦੀ ਹੈ 2009 ’ਚ ਪਟਿਆਲਾ ’ਚ ਮੰਨੇ-ਪ੍ਰਮੰਨੇ ਸਰਕਾਰੀ ਹਸਪਤਾਲ ’ਚ ਅੱਗ ਲੱਗਣ ਕਾਰਨ ਪੰਜ ਨਵਜਾਤ ਬੱਚੇ ਅੱਗ ਦੀ ਭੇਂਟ ਚੜ੍ਹ ਗਏ ਸਨ। ਉਸ ਘਟਨਾ ਦੀ ਚਰਚਾ ਵੀ ਸਾਰੇ ਦੇਸ਼ ਅੰਦਰ ਹੋਈ। ਪੰਜਾਬ ਸਮੇਤ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਆਪਣੇ-ਆਪਣੇ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਦੀ ਜਾਂਚ-ਪੜਤਾਲ ਕੀਤੀ। (Delhi Hospital Fire Tragedy)

ਇਹ ਵੀ ਪੜ੍ਹੋ : IPL Final : ਹੈਦਰਾਬਾਦ 113 ਦੌੜਾਂ ’ਤੇ ਆਲਆਊਟ

ਪਰ ਕੁਝ ਸਾਲਾਂ ਬਾਅਦ ਉਹੋ ਕੁਝ ਫਿਰ ਵਾਪਰਨ ਲੱਗਾ ਬੇਸ਼ੱਕ ਦਿੱਲੀ ਦੇ ਬੇਬੀ ਕੇਅਰ ਸੈਂਟਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਕਾਰਵਾਈ ਜ਼ਰੂਰੀ ਹੈ ਪਰ ਸਵਾਲ ਉੱਠਦਾ ਹੈ ਕਿ ਇਹ ਕਾਰਵਾਈ ਭਵਿੱਖ ’ਚ ਅਜਿਹੇ ਹਾਦਸੇ ਨਾ ਦੁਹਰਾਉਣ ਨੂੰ ਯਕੀਨੀ ਬਣਾ ਸਕੇਗੀ ? ਕੀ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਢਾਂਚਾ ਦਰੁਸਤ ਤੇ ਸੁਰੱਖਿਅਤ ਬਣ ਸਕੇਗਾ ਅਸਲ ’ਚ ਅਜਿਹੇ ਹਾਦਸਿਆਂ ’ਚ ਮੱਧ ਵਰਗ ਦੇ ਲੋਕ ਹੀ ਸੰਤਾਪ ਭੋਗਦੇ ਹਨ ਪੈਸੇ ਦੇ ਲੋਭੀ ਡਾਕਟਰ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਸੈਂਟਰ ਚਲਾ ਲੈਂਦੇ ਹਨ ਮੱਧ ਵਰਗ ਤੇ ਨਿਮਨ ਮੱਧ ਵਰਗੀ ਲੋਕ ਅਜਿਹੇ ਸੈਂਟਰਾਂ ’ਚ ਜਾਣ ਲਈ ਮਜ਼ਬੂਰ ਹੁੰਦੇ ਹਨ ਸਰਕਾਰਾਂ ਇਸ ਗੰਭੀਰ ਮੁੱਦੇ ’ਤੇ ਲਾਪਰਵਾਹੀਆਂ ਰੋਕਣ ਲਈ ਠੋਸ ਕਦਮ ਉਠਾਉਣ। (Delhi Hospital Fire Tragedy)

LEAVE A REPLY

Please enter your comment!
Please enter your name here