Ibrahim Raisi: ਮੱਧ ਪੂਰਬ ’ਚ ਦੇਰ ਤੱਕ ਸੁਣਾਈ ਦੇਵੇਗੀ ਹਾਦਸੇ ਦੀ ਗੂੰਜ

Ibrahim Raisi

ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਹੈਲੀਕਾਪਟਰ ਹਾਦਸੇ ’ਚ ਹੋਈ ਮੌਤ ਤੋਂ ਬਾਅਦ ਪੂਰੀ ਦੁਨੀਆ ਭੰਬਲਭੂਸੇ ਦੀ ਸਥਿਤੀ ’ਚ ਹੈ ਦੁਨੀਆ ਦੇ ਕਿਸੇ ਕੋਨੇ ’ਚ ਕੋਈ ਹਲਚਲ ਨਹੀਂ ਕੋਈ ਪ੍ਰਤੀਕਿਰਿਆ ਨਹੀਂ ਮੱਧ-ਪੂਰਬ ਹੈਰਾਨ ਹੈ! ਯੂਰੇਸ਼ੀਆ ’ਚ ਸੰਨਾਟਾ ਹੈ ਤੇ ਅਮਰੀਕਾ ਦੇ ਅੰਦਰ ਹੈਰਾਨੀਜਨਕ ਚੁੱਪ ਹੈ ਹਾਲਾਂਕਿ, ਹਾਲੇ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਦੇ ਮੁਤਾਬਿਕ ਖਰਾਬ ਮੌਸਮ ਦੀ ਵਜ੍ਹਾ ਨਾਲ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ ਪਰ ਜਿਸ ਤਰ੍ਹ੍ਹਾਂ ਰਇਸੀ ਨੇ ਇਜ਼ਰਾਇਲ ਅਤੇ ਅਮਰੀਕਾ ਪ੍ਰਤੀ ਸਖਤ ਰੁਖ਼ ਅਪਣਾਇਆ ਹੋਇਆ ਸੀ ਉਸ ਨੂੰ ਦੇਖਦਿਆਂ ਹਾਦਸੇ ’ਚ ਕਿਸੇ ਸਾਜਿਸ਼ ਦੀ ਸ਼ੱਕ ਜਤਾਇਆ ਜਾ ਰਿਹਾ ਹੈ। (Ibrahim Raisi)

ਕਿਹਾ ਜਾ ਰਿਹਾ ਹੈ ਰਇਸੀ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਇਰਾਨ-ਅਜ਼ਰਬੈਜਾਨ ਸਰਹੱਦ ’ਤੇ ਨਵੇਂ ਬਣੇ ਕਿਜ ਕਲਾਸੀ ਬੰਨ੍ਹ ਦਾ ਉਦਘਾਟਨ ਕਰਕੇ ਵਾਪਸ ਪਰਤ ਰਹੇ ਸਨ ਮੀਡੀਆ ਰਿਪੋਰਟਾਂ ਮੁਤਾਬਿਕ ਉੱਤਰ ਪੱਛਮੀ ਇਰਾਨ ਜਿੱਥੇ ਰਇਸੀ ਦਾ ਹੈਲੀਕਾਪਟਰ ਕਰੈਸ਼ ਹੋਇਆ ਉੱਥੇ ਮੌਸਮ ਬਹੁਤ ਖਰਾਬ ਸੀ ਅਜਿਹੇ ’ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੋਵੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਵਾਲ ਇਹ ਹੈ ਕਿ ਰਇਸੀ ਦੇ ਕਾਫਲੇ ’ਚ ਸ਼ਾਮਲ ਦੋ ਹੋਰ ਹੈਲੀਕਾਪਟਰ ਸਹੀ-ਸਲਾਮਤ ਆਪਣੀ ਮੰਜਿਲ ਤੱਕ ਕਿਵੇਂ ਪਹੁੰਚ ਗਏ? (Ibrahim Raisi)

ਇਹ ਵੀ ਪੜ੍ਹੋ : Delhi Hospital Fire Tragedy: ਲਾਪਰਵਾਹੀਆਂ ਦਾ ਸਿਲਸਿਲਾ ਕਦੋਂ ਰੁਕੇਗਾ

ਦੁੂਜਾ, ਜਿਸ ਤਰ੍ਹਾਂ ਪਿਛਲੇ ਚਾਰ ਸਾਲਾਂ ’ਚ ਇੱਕ ਤੋਂ ਬਾਅਦ ਇੱਕ ਇਰਾਨ ਦੇ ਕਈ ਵੱਡੇ ਆਗੂਆਂ ਦੇ ਕਤਲ ਹੋਏ ਹਨ ਉਸ ਨਾਲ ਵੀ ਸਾਜਿਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਤਮਾਮ ਘਟਨਾਵਾਂ ਦੇ ਸੰਦਰਭ ’ਚ ਇਹ ਕਿਹਾ ਜਾ ਸਕਦਾ ਹੈ ਕਿ ਰਇਸੀ ਦੀ ਮੌਤ ਨੂੰ ਸਿਰਫ਼ ਹਾਦਸਾ ਮੰਨ ਕੇ ਇਰਾਨ ਸਵੀਕਾਰ ਕਰ ਲਵੇਗਾ ਇਸ ਦੀ ਸੰਭਾਵਨਾ ਘੱਟ ਹੀ ਹੈ ਸਵਾਲ ਇਹ ਹੈ ਕਿ ਇੱਕ ਤੋਂ ਬਾਅਦ ਇੱਕ ਹੋਏ ਹਾਦਸਿਆਂ ਦੇ ਬਾਵਜ਼ੂਦ ਇਰਾਨ ਨੇ ਹੁਣ ਤੱਕ ਸਬਕ ਕਿਉਂ ਨਹੀਂ ਲਿਆ ਹਰ ਸਮੇਂ ਦੁਸ਼ਮਣ ਦੇਸ਼ਾਂ ਦੀਆਂ ਖੂਫੀਆ ਏਜੰਸੀਆਂ ਦੀ ਨਜ਼ਰ ’ਚ ਰਹਿਣ ਵਾਲਾ ਇਰਾਨ ਵੀਵੀਆਈਪੀ ਮੂਵਮੈਂਟ ਦੌਰਾਨ ਰੱਖੀ ਜਾਣ ਵਾਲੀ ਜ਼ਰੂਰੀ ਸਾਵਧਾਨੀ ਜਾਂ ਗੁਪਤਤਾ ਕਿਉਂ ਨਹੀਂ ਰੱਖ ਸਕਿਆ। (Ibrahim Raisi)

ਰਇਸੀ ਦੀ ਮੌਤ ਕਿਤੇ ਇਰਾਨੀ ਖੂਫੀਆ ਏਜੰਸੀਆਂ ਦੀ ਲੀਕ ਦਾ ਨਤੀਜਾ ਤਾਂ ਨਹੀਂ

ਰਇਸੀ ਦੀ ਮੌਤ ਕਿਤੇ ਇਰਾਨੀ ਖੂਫੀਆ ਏਜੰਸੀਆਂ ਦੀ ਲੀਕ ਦਾ ਨਤੀਜਾ ਤਾਂ ਨਹੀਂ ਕੀ ਇਰਾਨ ਇਸ ਗੱਲ ਨੂੰ ਨਹੀਂ ਜਾਣਦਾ ਕਿ ਇਜ਼ਰਾਇਲ ਨੇ ਲੰਮੇ ਸਮੇਂ ਤੋਂ ਅਜ਼ਰਬੈਜਾਨ ਜ਼ਰੀਏ ਹੀ ਉਸ ਦੀ ਪਰਮਾਣੂ ਗਤੀਵਿਧੀਆਂ ’ਤੇ ਰੱਖੀ ਹੋਈ ਸੀ ਰਇਸੀ ਸਾਲ 2021 ’ਚ ਉਸ ਸਮੇਂ ਇਰਾਨ ਦੀ ਸੱਤਾ ’ਚ ਆਏ ਜਿਸ ਸਮੇਂ ਇਰਾਨ ਅੰਦਰੂਨੀ ਅਸਹਿਮਤੀ ਅਤੇ ਪੱਛਮੀ ਤਾਕਤਾਂ ਦੇ ਨਾਲ ਦੋ-ਦੋ ਹੱਥ ਕਰ ਰਿਹਾ ਸੀ ਦੂਜੇ ਪਾਸੇ ਅਮਰੀਕਾ ਨੇ ਰਇਸੀ ’ਤੇ ਨਿੱਜੀ ਤੌਰ ’ਤੇ ਵੀ ਪਾਬੰਦੀ ਲਾ ਰੱਖੀ ਸੀ ਉਨ੍ਹਾਂ ’ਤੇ ਸਾਲ 1988 ’ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਰਾਜਨੀਤਿਕ ਕੈਦੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਦੋਸ਼ ਸਨ। (Ibrahim Raisi)

ਇਨ੍ਹਾਂ ਸਭ ਦੇ ਬਾਵਜ਼ੂਦ ਰਇਸੀ ਦੀ ਅਗਵਾਈ ’ਚ ਇਰਾਨ ਨਿਊਕਲੀਅਰ ਹਥਿਆਰ ਬਣਾਉਣ ਲਈ ਜ਼ਰੂਰੀ ਯੂਰੇਨੀਅਮ ਦੀ ਸੋਧ ਕਰਨ ’ਚ ਕਾਮਯਾਬ ਹੋ ਗਿਆ ਹਾਲਾਂਕਿ, ਰਇਸੀ ਨੇ ਕਈ ਵਾਰ ਇਸ ਗੱਲ ਨੂੰ ਦੁਹਰਾਇਆ ਕਿ ਉਹ ਅਮਰੀਕਾ ਨਾਲ ਪਰਮਾਣੂ ਸਮਝੌਤੇ ’ਚ ਫਿਰ ਤੋਂ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਇੱਕ ਕਰੜਾ ਸੱਚ ਇਹ ਵੀ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਅੰਤਰਰਾਸ਼ਟਰੀ ਨਿਰੀਖਣ ਤੋਂ ਹਮੇਸ਼ਾ ਬਚਦਾ ਰਿਹਾ ਇਹੀ ਵਜ੍ਹਾ ਰਇਸੀ ਦਾ ਕਾਰਜਕਾਲ ਵੱਡੇ ਪੈਮਾਨੇ ’ਤੇ ਵਿਦਰੋਹ ਤੇ ਪੱਛਮ ਪ੍ਰਤੀ ਹਮਲਾਵਰ ਰੁਖ ਲਈ ਜਾਣਿਆ ਜਾਂਦਾ ਹੈ ਸਾਜਿਸ਼ ਦਾ ਇੱਕ ਐਂਗਲ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਖਾਮੇਨੇਈ ਦੇ ਬੇਟੇ ਵੱਲ ਵੀ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। (Ibrahim Raisi)

ਰਇਸੀ ਨੂੰ ਖਾਮੇਨੇਈ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ

ਰਇਸੀ ਨੂੰ ਖਾਮੇਨੇਈ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਇੱਥੋਂ ਤੱਕ ਕਿ ਰਇਸੀ ਨੂੰ ਖਾਮੇਨੇਈ ਦੇ ਉੁਤਰਾਧਿਕਾਰੀ ਦੇ ਤੌਰ ’ਤੇ ਵੀ ਦੇਖਿਆ ਜਾਂਦਾ ਸੀ 1989 ’ਚ ਸੁਪਰੀਮ ਲੀਡਰ ਬਣਨ ਤੋਂ ਪਹਿਲਾਂ ਖਾਮੇਨੇਈ ਵੀ ਇਰਾਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਚੁੱਕੇ ਹਨ ਪਿਛਲੇ ਦਿਨੀਂ ਹੀ ਖਾਮੇਨੇਈ ਨੇ ਰਇਸੀ ਨੂੰ ਬੇਹੱਦ ਤਜ਼ਰਬੇ ਵਾਲਾ ਭਰੋਸੇਮੰਦ ਵਿਅਕਤੀ ਕਿਹਾ ਸੀ ਇਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਖਾਮੇਨੇਈ ਰਾਇਸੀ ਨੂੰ ਆਪਣੇ ਉੱਤਰਾਧਿਕਾਰੀ ਦੇ ਰੂਪ ’ਚ ਪੇਸ਼ ਕਰਨਗੇ ਦੂਜੇ ਪਾਸੇ ਖਾਮੇਨੇਈ ਦੇ ਬੇਟੇ ਮੋਜ਼ਤਬਾ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। (Ibrahim Raisi)

ਰਇਸੀ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਸਨ ਬਿਨਾਂ ਸ਼ੱਕ ਰਇਸੀ ਦੀ ਮੌਤ ਤੋਂ ਬਾਅਦ ਮੋਜ਼ਤਬਾ ਦੇ ਰਸਤੇ ਦਾ ਇੱਕੋ-ਇੱਕ ਕੰਡਾ ਆਪਣੇ-ਆਪ ਸਾਫ ਹੋ ਗਿਆ ਹੈ ਅਕਤੂਬਰ 2023 ’ਚ ਇਜ਼ਰਾਇਲ-ਹਮਾਸ ਜੰਗ ਸ਼ੁਰੂ ਹੋਈ ਜੰਗ ਦੇ ਨਤੀਜੇ ਵਜੋਂ ਪੂਰਾ ਖੇਤਰ ਹਿੰਸਕ ਗਤੀਵਿਧੀਆਂ ਦਾ ਗੜ੍ਹ ਬਣ ਗਿਆ ਤਕਰੀਬਨ ਸੱਤ ਮਹੀਨਿਆਂ ਦੇ ਇਜ਼ਰਾਇਲ-ਹਮਾਸ ਜੰਗ ’ਚ ਇਹ ਪਹਿਲਾ ਮੌਕਾ ਸੀ ਜਦੋਂ ਇਰਾਨ ਅਤੇ ਇਜ਼ਰਾਇਲ ਨੇ ਇੱਕ-ਦੂਜੇ ’ਤੇ ਸਿੱਧੇ ਹਮਲੇ ਕੀਤੇ ਹਨ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਗਾਜ਼ਾ ਜੰਗ ’ਚ ਰਇਸੀ ਦੀ ਭੂਮਿਕਾ ਸਕਾਰਾਤਮਕ ਨਹੀਂ ਸੀ ਉਨ੍ਹਾਂ ਦੀ ਅਗਵਾਈ ’ਚ ਇਰਾਨ ਲਗਾਤਾਰ ਉਕਸਾਉਣ ਵਾਲੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ। (Ibrahim Raisi)

ਉਹ ਅਮਰੀਕਾ ਅਤੇ ਇਜ਼ਰਾਇਲ ਦੇ ਟਾਰਗੇਟ ’ਤੇ ਤਾਂ ਸਨ

ਉਹ ਅਮਰੀਕਾ ਅਤੇ ਇਜ਼ਰਾਇਲ ਦੇ ਟਾਰਗੇਟ ’ਤੇ ਤਾਂ ਸਨ ਹੀ ਅਜਿਹੇ ’ਚ ਸ਼ੱਕ ਦੀ ਸੂਈ ਇਜ਼ਰਾਇਲ ਦੇ ਨਾਲ-ਨਾਲ ਅਮਰੀਕਾ ਵੱਲ ਵੀ ਘੁੰਮਣੀ ਸੁਭਾਵਿਕ ਹੀ ਹੈ ਹਾਲਾਂਕਿ, ਇਜ਼ਰਾਇਲ ਦਾ ਕਹਿਣਾ ਹੈ ਕਿ ਹੈਲੀਕਾਪਟਰ ਹਾਦਸੇ ਨਾਲ ਮੋਸਾਦ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਮਰੀਕਾ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ ਦੂਜਾ ਇਰਾਨ ਨੂੰ ਵੀ ਹਾਲੇ ਤੱਕ ਕੋਈ ਅਜਿਹੇ ਸਬੂਤ ਨਹੀਂ ਮਿਲੇ ਹਨ ਜਿਸ ਦੇ ਅਧਾਰ ’ਤੇ ਉਹ ਸਿੱਧਾ-ਸਿੱਧਾ ਸਾਜ਼ਿਸ ਲਈ ਅਮਰੀਕਾ ਜਾਂ ਇਜ਼ਰਾਇਲ ਨੂੰ ਕਟਹਿਰੇ ’ਚ ਖੜ੍ਹਾ ਕਰ ਸਕੇ। 64 ਸਾਲ ਦੇ ਇਬਰਾਹਿਮ ਰਇਸੀ ਇਰਾਨ ਅੰਦਰ ਹਰਮਨਪਿਆਰੇ ਆਗੂ ਸਨ ਵਿਦੇਸ਼ ਨੀਤੀ ਦੇ ਮੋਰਚੇ ’ਤੇ ਉਨ੍ਹਾਂ ਨੇ ਇਰਾਨ ਨੂੰ ਕਾਫੀ ਬੈਲੈਂਸ ਕੀਤਾ। (Ibrahim Raisi)

ਉਨ੍ਹਾਂ ਨੇ ਚੀਨ, ਰੂਸ ਅਤੇ ਸਾਊਦੀ ਨਾਲ ਰਿਸ਼ਤੇ ਮਜ਼ਬੂਤ ਬਣਾਏ

ਉਨ੍ਹਾਂ ਨੇ ਚੀਨ, ਰੂਸ ਅਤੇ ਸਾਊਦੀ ਨਾਲ ਰਿਸ਼ਤੇ ਮਜ਼ਬੂਤ ਬਣਾਏ ਪਾਕਿਸਤਾਨ ਨਾਲ ਕਈ ਸਮਝੌਤੇ ਕੀਤੇ ਭਾਰਤ ਨਾਲ ਵੀ ਚਾਬਹਾਰ ਸਮਝੌਤਾ ਕੀਤਾ। ਬਿਹਤਰ ਵਿਦੇਸ਼ ਨੀਤੀ ਦੇ ਸਿਰਜਕ ਹੋਣ ਦੇ ਬਾਵਜੂਦ ਇਤਿਹਾਸ ਉਨ੍ਹਾਂ ਨੂੰ ਲੋਕਤੰਤਰ ਅਤੇ ਨਿੱਜੀ ਅਜ਼ਾਦੀ ਨੂੰ ਕੁਚਲਣ ਵਾਲੇ ਇੱਕ ਕਰੂਰ ਸ਼ਾਸਕ ਦੇ ਤੌਰ ’ਤੇ ਜਾਣਦਾ ਹੈ। ਸਾਲ 2022 ਦੇ ਆਖ਼ਰ ’ਚ ਇਰਾਨ ਦੀ ਮੋਰਲ ਪੁਲਿਸ ਦੀ ਹਿਰਾਸਤ ’ਚ 22 ਸਾਲ ਦੀ ਮਹਿਸਾ ਆਮੀਨੀ ਦੀ ਮੌਤ ਉਨ੍ਹਾਂ ਦੇ ਕਰੂਰ ਸ਼ਾਸਨ ਦਾ ਸਭ ਤੋਂ ਵੱਡਾ ਉਦਾਹਰਨ ਹੈ ਹਿਜਾਬ ਖਿਲਾਫ਼ ਖੜ੍ਹੀ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਇਰਾਨ ’ਚ ਪ੍ਰਦਰਸ਼ਨਾਂ ਦਾ ਜੋ ਸਿਲਸਿਲਾ ਸ਼ੁਰੂ ਹੋਇਆ। (Ibrahim Raisi)

ਉਸ ਨੇ ਇਰਾਨ ਨੂੰ ਮਹੀਨਿਆਂ ਤੱਕ ਹਿਲਾਈ ਰੱਖਿਆ ਰਇਸੀ ਸ਼ਾਸਨ ਨੇ ਅਸ਼ਾਂਤੀ ਫੈਲਾਉਣ ਦੇ ਦੋਸ਼ ’ਚ ਸੱਤ ਜਣਿਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ ਸੀ 500 ਤੋਂ ਜ਼ਿਆਦਾ ਲੋਕਾਂ ਨੂੰ ਲੁਕਵੇਂ ਢੰਗ ਨਾਲ ਮਰਵਾਉਣ ਦੇ ਦੋਸ਼ ’ਚ ਰਇਸੀ ’ਤੇ ਹਨ ਖੈਰ! ਇਹ ਦੁਨੀਆ ਤੇ ਉਸ ਦੇ ਰਹਿਨੁਮਾਵਾਂ ਦਾ ਅਪਣਾ ਮਾਮਲਾ ਹੈ ਹਾਦਸੇ ਦੀ ਅਸਲ ਵਜ੍ਹਾ ਜੋ ਵੀ ਰਹੀ ਹੋਵੇ ਵਿਆਪਕ ਜਾਂਚ ਤੋਂ ਬਾਅਦ ਸਾਹਮਣੇ ਆ ਹੀ ਜਾਵੇਗੀ ਪਰ ਮੱਧ ਪੂਰਵ ਦੀ ਸ਼ਾਂਤੀ ਦੇ ਲਿਹਾਜ਼ ਨਾਲ ਘਟਨਾ ਛੋਟੀ ਨਹੀਂ ਹੈ ਇਸ ਦੀ ਗੂੰਜ ਰਹਿ-ਰਹਿ ਕੇ ਸੁਣਾਈ ਦਿੰਦੀ ਰਹੇਗੀ। (Ibrahim Raisi)

ਡਾ. ਐਨ. ਕੇ. ਸੋਮਾਨੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here