ਹਰੀ ਰਸ ਨਾਲ ਆਵੇਗਾ ਅੰਦਰ ਸਰੂਰ, ਚਿਹਰੇ ‘ਤੇ ਨੂਰ : Saint Dr MSG

Saint Dr MSG

ਹਰੀ ਰਸ ਨਾਲ ਆਵੇਗਾ ਅੰਦਰ ਸਰੂਰ, ਚਿਹਰੇ ‘ਤੇ ਨੂਰ  : Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਹਰ ਕੋਈ ਅੰਦਰੋਂ-ਬਾਹਰੋਂ ਬੇਚੈਨ ਹੈ, ਦੁਖੀ ਹੈ, ਪਰੇਸ਼ਾਨ ਹੈ ਤੇ ਉਸ ਦਾ ਸਭ ਤੋਂ ਵੱਡਾ ਕਾਰਨ ਆਤਮਿਕ ਕਮਜ਼ੋਰੀ ਹੈ ਜਦੋਂ ਤੱਕ ਆਤਮਬਲ ਨਹੀਂ ਹੋਵੇਗਾ, ਇਨਸਾਨ ਆਪਣੇ ਵਿਚਾਰਾਂ ‘ਤੇ ਕਾਬੂ ਨਹੀਂ ਪਾ ਸਕਦਾ ਆਤਮਬਲ ਵਧਾਉਣ ਦਾ ਤਰੀਕਾ ਦੱਸਦਿਆਂ ਪੁਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਆਤਮਬਲ ਹੁੰਦਾ ਹੈ , ਉਹ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਆਤਮਬਲ ਬਾਹਰੋਂ ਨਹੀਂ ਲਿਆਉਣਾ ਪੈਂਦਾ, ਇਨਸਾਨ ਦੇ ਅੰਦਰ ਹੀ ਆਤਮਬਲ ਹੈ ਹੋਮਿਊਪੈਥੀ, ਐਲੋਪੈਥੀ, ਆਯੁਰਵੇਦ, ਨੈਚਰੁਪੈਥੀ ਕਿਸੇ ਵੀ ਪ੍ਰਣਾਲੀ ‘ਚ ਆਤਮਬਲ ਵਧਾਉਣ ਦਾ ਟਾਨਿਕ ਨਹੀਂ ਹੈ ਆਤਮਬਲ ਆਪਣੇ ਅੰਦਰੋਂ ਪਾਇਆ ਜਾ ਸਕਦਾ ਹੈ। (Saint Dr MSG)

ਆਤਮਬਲ ਨੂੰ ਵਧਾਉਣ  ਲਈ ਆਤਮਿਕ ਚਿੰਤਨ ਜ਼ਰੂਰੀ ਹੈ ਆਤਮਿਕ ਚਿੰਤਨ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ‘ਚ ਇਨਸਾਨ ਉਲਝਿਆ ਹੋਇਆ ਹੈ ਇਨਸਾਨ  ਕਾਮਵਾਸਨਾ ‘ਤੇ ਜੇਕਰ ਕਾਬੂ ਪਾਉਣਾ ਚਾਹੁੰਦਾ ਹੈ , ਆਪਣੇ ਬੁਰੇ ਵਿਚਾਰਾਂ ‘ਤੇ ਕਾਬੂ ਪਾਉਣਾ ਚਾਹੁੰਦਾ ਹੈ ਤਾਂ ਜ਼ਰੂਰੀ ਹੈ ਕਿ ਆਤਮਬਲ ਨੂੰ ਵਧਾਓ ਆਤਮਬਲ ਨਾਲ ਹੀ ਕਾਮਵਾਸਨਾ, ਵਿਸ਼ੇ ਵਿਕਾਰਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਿਯਮਿਤ ਸਿਮਰਨ ਕਰੋ, ਸੰਤੁਲਿਤ ਖਾਣਾ ਖਾਓ, ਨੌਜਵਾਨ ਬ੍ਰਹਮਚਰਜ ਦਾ ਪਾਲਣ ਕਰਨ ਜੇਕਰ ਬ੍ਰਹਮਚਰਜ ਦਾ ਪਾਲਣ ਕਰਦੇ ਹੋ।

ਇਹ ਵੀ ਪੜ੍ਹੋ : MSG Bhandara: ਪਿੰਡਾ ਲੂੰਹਦੀ ਗਰਮੀ ‘ਚ ਸ਼ਰਧਾ ਦਾ ਨਜ਼ਾਰਾ, ਜਿੱਧਰ ਵੇਖੋ ਸਾਧ-ਸੰਗਤ ਹੀ ਆ ਰਹੀ ਸੀ ਨਜ਼ਰ, ਤਸਵੀਰਾਂ…

ਤਾਂ ਬਿਮਾਰੀਆਂ ਨਾਲ ਲੜਣ ਦੀ ਸਰੀਰਕ ਸਮਰੱਥਾ ਵਧ ਜਾਵੇਗੀ ਬ੍ਰਹਮਚਰਜ  ਦਾ ਪਾਲਣ ਕਰਦਿਆਂ ਜਦੋਂ ਨੌਜਵਾਨ ਦੀ ਸ਼ਾਦੀ ਹੁੰਦੀ ਹੈ ਤਾਂ ਉਸ ਦੀ ਹੋਣ ਵਾਲੀ ਔਲਾਦ ਵੀ ਸਿਹਤਮੰਦ ਪੈਦਾ ਹੁੰਦੀ ਹੈ ਹੁਣ ਤਾਂ ਵਿਗਿਆਨੀ ਵੀ ਇਸ ਗੱਲ ਨੂੰ ਮੰਨਣ ਲੱਗੇ ਹਨ ਅਮਰੀਕਾ ‘ਚ ਇੱਕ ਡਾ. ਨਾਇਡੂ ਨੇ ਬ੍ਰਹਮਚਰਜ ‘ਤੇ ਖੋਜ  ਕੀਤੀ ਤੇ ਦੱਸਿਆ  ਕਿ ਜੋ ਬ੍ਰਹਮਚਰਜ ਦਾ ਪਾਲਣ ਕਰਦਾ ਹੈ , ਉਹ ਸਿਹਤਮੰਦ ਰਹਿੰਦਾ ਹੈ, ਸਰੀਰ ਨੂੰ ਰੋਗ  ਨਹੀਂ ਲੱਗਦੇ ਤੇ ਔਲਾਦ ਵੀ ਸਿਹਤਮੰਦ ਪੈਦਾ ਹੁੰਦੀ ਹੈ ਇਸ ਲਈ ਉਨ੍ਹਾਂ ਦਾ ਨਾਂਅ ਨੋਬਲ ਪੁਰਸਕਾਰ ਲਈ ਵੀ ਭੇਜਿਆ ਹੋਇਆ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਘੋਰ ਕਲਿਯੁਗ ‘ਚ ਅਜਿਹਾ ਕਰ ਸਕਣਾ ਸੌਖਾ ਨਹੀਂ ਹੈ। (Saint Dr MSG)

ਪਰ ਅਸੰਭਵ ਵੀ ਨਹੀਂ ਨਾਮ ਸ਼ਬਦ ਲਓ, ਉਸ ਦਾ ਅਭਿਆਸ ਕਰੋ, ਤਾਂ ਯਕੀਨਨ 80-90 ਫੀਸਦੀ ਤੁਹਾਡੇ ਅੰਦਰ ਉੱਠਣ ਵਾਲੇ ਬੁਰੇ ਵਿਚਾਰ ਖ਼ਤਮ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਨੌਜਵਾਨ ਵਿਸ਼ੇ ਵਿਕਾਰਾਂ ‘ਚ ਡੁੱਬ ਜਾਂਦੇ ਹਨ, ਜਿਨ੍ਹਾਂ ਲਈ ਇਸਤਰੀ -ਪੁਰਸ਼ ਦੇ ਰਿਸ਼ਤੇ ਤੋਂ ਇਲਾਵਾ ਹੋਰ ਕੋਈ ਰਿਸ਼ਤੇ ਮਾਇਨੇ ਨਹੀਂ ਰੱਖਦੇ, ਉਹ ਇੱਥੇ ਆਉਣ,  ਨਾਮ ਸ਼ਬਦ ਪ੍ਰਾਪਤ ਕਰਨ ਤੇ ਲਗਾਤਾਰ ਸਿਮਰਨ ਕਰਨ ਤਾਂ ਨੈਗੇਟਿਵ ਵਿਚਾਰਾਂ ‘ਤੇ ਕਾਬੂ ਪਾ ਲਵੋਗੇ ਤੇ ਤੁਸੀਂ ਭਟਕੋਗੇ ਨਹੀਂ ਖਾਣਾ-ਪੀਣਾ ਵੀ ਮਾਇਨੇ ਰੱਖਦਾ ਹੈ, ਤਲੀਆਂ ਹੋਈਆਂ ਚੀਜ਼ਾਂ, ਜ਼ਿਆਦਾ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ ਹਰੀਆਂ ਸਬਜ਼ੀਆਂ, ਘਿਓ, ਦੁੱਧ, ਲਓ ਕੰਮ ਧੰਦਾ ਕਰਦੇ, ਉੱਠਦੇ , ਬੈਠਦੇ, ਲੇਟ ਕੇ, ਚੱਲਦੇ ਲਗਾਤਾਰ ਸਿਮਰਨ ਕਰੋ ਤਾਂ ਕਾਮ ਵਾਸਨਾ। (Saint Dr MSG)

ਵਿਸ਼ੇ ਵਿਕਾਰ ਤੁਹਾਡੇ ਕਾਬੂ ‘ਚ ਹੋਣਗੇ ਤੇ ਸਰੀਰ ਹਮੇਸ਼ਾ ਤਰੋਤਾਜ਼ਾ ਰਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ, ਕਾਬੂ ‘ਚ ਲਿਆਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਹਰ ਕੋਈ ਕਹਿੰਦਾ ਹੈ ਕਿ ਮੈਂ ਬਹਾਦਰ ਹਾਂ, ਪਰ ਕਿਸੇ ਗਰੀਬ ਨੂੰ ਜਾਂ ਕਮਜ਼ੋਰ ਨੂੰ ਝੁਕਾਉਣਾ ਕੋਈ ਬਹਾਦਰੀ ਨਹੀਂ ਹੁੰਦੀ ਜੇਕਰ ਤੁਸੀਂ ਅਸਲ ‘ਚ ਬਹਾਦਰ ਹੋ ,ਤਾਂ ਬੁਰੇ ਵਿਚਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਦੇਖੋ, ਆਪਣੀਆਂ ਆਦਤਾਂ ਬਦਲ ਕੇ ਦੇਖੋ ਜੋ ਆਪਣੀਆਂ ਆਦਤਾਂ ਬਦਲ ਲੈਂਦੇ ਹਨ, ਉਹ ਸੂਰਵੀਰ, ਬਹਾਦਰ ਕਹਾਉਂਦੇ ਹਨ ਇਸ ਲਈ ਕਾਮਵਾਸਨਾ ਦੇ ਕੀੜੇ ਬਣਨ ਦੀ ਬਜਾਇ ਇਸ ਜਵਾਨੀ ਨੂੰ ਦੇਸ਼ ਲਈ, ਸਮਾਜ ਲਈ ਲਾਓ ਉਸ ਨਾਲ ਜੋ ਤੁਹਾਨੂੰ ਆਤਮਿਕ ਸ਼ਾਂਤੀ ਆਵੇਗੀ, ਕਹਿਣ ਸੁਣਨ ਤੋਂ ਪਰ੍ਹੇ ਦੀ ਗੱਲ ਹੈ। (Saint Dr MSG)

LEAVE A REPLY

Please enter your comment!
Please enter your name here