IPL Final: ਚੇਪੌਕ ‘ਚ SRH ਨੂੰ ਹਰਾ KKR ਬਣਿਆ ‘IPL ਸਿਕੰਦਰ’

IPL Final

ਫਾਈਨਲ ਮੁਕਾਬਲੇ ‘ਚ ਹੈਦਰਾਬਾਦ ਨੂੰ 9 ਵਿਕਟਾਂ ਨਾਲ ਹਰਾਇਆ

  • ਚੌਥੀ ਵਾਰ ਜਿੱਤਿਆ ਟੂਰਨਾਮੈਂਟ ਦਾ ਖਿਤਾਬ
  • ਕੇਕੇਆਰ ਵੱਲੋਂ ਮਿਸ਼ੇਲ ਸਟਾਰਕ ਨੇ 2 ਜਦਕਿ ਆਂਦਰੇ ਰਸਲ ਨੇ ਲਈਆਂ 3 ਵਿਕਟਾਂ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL 2024) ਦਾ ਫਾਈਨਲ ਮੁਕਾਬਲਾ ਕੇਕੇਆਰ ਤੇ ਹੈਦਰਾਬਾਦ ਵਿਚਕਾਰ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਕੇਕੇਆਰ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਚੌਥੀ ਵਾਰ ਖਿਤਾਬ ਜਿੱਤ ਲਿਆ। ਹੈਦਰਾਬਾਦ ਦੀ ਟੀਮ ਦਾ ਤੀਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਜਿ਼ਕਰਯੋਗ ਹੈ ਕਿ ਚੇਪੌਕ ਸਟੇਡੀਅਮ ‘ਚ ਹੈਦਰਾਬਾਦ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਦੀ ਟੀਮ ਕੁਝ ਜਿ਼ਆਦਾ ਨਹੀਂ ਕਰ ਸਕੀ ਤੇ ਆਪਣੇ 20 ਓਵਰ ਵੀ ਨਹੀਂ ਖੇਡ ਸਕੀ ਤੇ 113 ਦੌੜਾਂ ‘ਤੇ ਆਲਆਊਟ ਹੋ ਗਈ।IPL Final

ਕੇਕੇਆਰ ਵੱਲੋਂ ਆਂਦਰੇ ਰਸਲ ਨੇ 3 ਜਦਕਿ ਮਿਸ਼ੇਲ ਸਟਾਰਕ ਨੇ 2 ਵਿਕਟਾਂ ਲਈਆਂ। ਹਰਸਿਤ ਰਾਣਾ ਨੂੰ ਵੀ 2 ਵਿਕਟਾਂ ਮਿਲੀਆਂ। ਜਵਾਰ ‘ਚ ਕੇਕੇਆਰ ਦੀ ਟੀਮ ਨੇ ਇਹ ਟੀਚਾ 10.3 ਓਵਰਾਂ ‘ਚ ਹੀ ਹਾਸਲ ਕਰ ਲਿਆ। ਕੇਕੇਆਰ ਨੇ ਇੱਕ ਵਿਕਟ ਆਪਣੀ ਸੁਨੀਨ ਨਰਾਇਣ ਦੇ ਰੂਪ ‘ਚ ਗੁਆਈ। ਕੇਕੇਆਰ ਵੱਲੋਂ ਵਿਕਟਕੀਪਰ ਬੱਲੇਬਾਜ਼ ਗੁਰਬਾਜ਼ ਨੇ 39 ਦੌੜਾਂ ਜਦਕਿ ਵੈਂਕਟੇਸ਼ ਅਈਅਰ ਨੇ 52 ਦੌੜਾਂ ਦੀ ਪਾਰੀ ਖੇਡੀ। ਅਈਅਰ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਹੈਦਰਾਬਾਦ ਵੱਲੋਂ ਇੱਕ ਵਿਕਟ ਕਪਤਾਨ ਪੈਟ ਕਮਿੰਸ ਨੇ ਹਾਸਲ ਕੀਤੀ।ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 6 ਦੌੜਾਂ ਬਣਾਈਆਂ। ਇੱਕ ਵਿਕਟ ਸ਼ਾਹਬਾਜ਼ ਅਹਿਮਦ ਨੂੰ ਮਿਲੀ। ਕਮਿੰਸ ਨੇ ਸੁਨੀਨ ਨਰਾਇਣ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕਿਆ। (IPL Final)

ਇਹ ਵੀ ਪੜ੍ਹੋ : IPL Final : ਹੈਦਰਾਬਾਦ 113 ਦੌੜਾਂ ’ਤੇ ਆਲਆਊਟ

ਅਈਅਰ ਤੇ ਗੁਰਬਾਜ਼ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ | IPL Final

ਦੋਵਾਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਲਈ 61 ਦੌੜਾਂ ਤੋਂ ਵੀ ਜਿ਼ਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਕੇਕੇਆਰ ਨੂੰ ਜਿੱਤ ਤੱਕ ਪਹੁੰਚਾਇਆ। ਵੈਂਕਟੇਸ਼ ਅਈਅਰ ਨੇ ਚੌਕੇ ਤੇ ਛੱਕਿਆਂ ਨਾਲ ਤੇਜ਼ ਤਰਾਰ ਪਾਰੀ ਖੇਡੀ। ਪਰ ਅਖੀਰ ‘ਤੇ ਆ ਕੇ ਕੇਕੇਆਰ ਨੇ ਆਪਣੀ ਦੂਜੀ ਵਿਕਟ ਵੀ ਗੁਆ ਦਿੱਤੀ। ਕੇਕੇਆਰ ਵੱਲੋਂ ਰਹਿਮਾਨੁਉੱਲ੍ਹਾ ਗੁਰਬਾਜ਼ ਆਊਟ ਹੋ ਗਏ। ਗੁਰਬਾਜ਼ ਨੇ 32 ਗੇਂਦਾਂ ‘ਚ 39 ਦੌੜਾਂ ਦੀ ਪਾਰੀ ਖੇਡੀ। ਗੁਰਬਾਜ਼ ਨੂੰ ਸ਼ਾਹਬਾਜ਼ ਅਹਿਮਦ ਨੇ ਲੱਤ ਅੜਿਕਾ ਆਊਟ ਕੀਤਾ। ਕੇਕੇਆਰ ਦੀ ਟੀਮ 10 ਸਾਲਾਂ ਬਾਅਦ ਆਈਪੀਐੱਲ ‘ਚ ਚੈਂਪੀਅਨ ਬਣੀ ਹੈ। (IPL Final)

LEAVE A REPLY

Please enter your comment!
Please enter your name here