ਬੱਸ ਪਾਸ ਬਣਵਾਉਣ ‘ਚ ਖੱਜਲ-ਖੁਆਰ ਹੋ ਰਹੇ ਵਿਦਿਆਰਥੀਆਂ ਨੇ ਦਿੱਤਾ ਧਰਨਾ

Bus Passes
ਸੁਨਾਮ: ਬੱਸ ਸਟੈਂਡ 'ਚ ਸਰਕਾਰੀ ਬੱਸਾਂ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।

ਪਾਸ ਬਣਵਾਉਣ ਲਈ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇੰਤਜਾਰ ਕਰਕੇ ਖਾਲੀ ਹੱਥ ਮੁੜਦੇ ਨੇ ਵਿਦਿਆਰਥੀ

  • ਜੇਕਰ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ 10 ਸਤੰਬਰ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ : ਸੂਬਾ ਆਗੂ
  •  ਪੈਪਸੂ ਦੇ ਸੀਨੀਅਰ ਅਧਿਕਾਰੀਆਂ ਨੇ ਬੱਸ ਪਾਸ ਬਣਾਉਣ ਦੀ ਤਾਰੀਕ ‘ਚ ਵਾਧਾ ਕਰਨ ਦੀ ਗੱਲ ਆਖੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਇਨਕਲਾਬੀ ਨੌਜਵਾਨ ਸਭਾ ਅਤੇ ਆਇਸਾ ਦੀ ਅਗਵਾਈ ਵਿੱਚ ਸੁਨਾਮ ‘ਚ ਬੱਸ ਪਾਸ ਬਣਾਉਣ ਦੇ ਲਈ ਨੌਜਵਾਨਾਂ ਨੂੰ ਖੱਜਲ-ਖੁਆਰ ਕਰਨ ਦੇ ਖ਼ਿਲਾਫ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਰੋਸ ਜਤਾਇਆ ਗਿਆ ਅਤੇ ਸਰਕਾਰੀ ਬੱਸਾਂ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਅੱਜ ਰੋਸ ਧਰਨੇ ਵਿੱਚ ਸਰਕਾਰੀ ਆਈਟੀਆਈ ਅਤੇ ਦੋ ਹੋਰ ਕਾਲਜ ਦੇ ਵਿਦਿਆਥੀਆਂ ਨੇ ਹਿੱਸਾ ਲਿਆ। (Bus Passes)

ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਰਾਜਦੀਪ ਗੇਹਲੇ ਅਤੇ ਆਇਸਾ ਦੇ ਸੂਬਾ ਆਗੂ ਰਿਤੂ ਰਮਦਿਤੇ ਵਾਲਾ ਨੇ ਕਿਹਾ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਵਿੱਚ ਪਹਿਲਾਂ ਹੀ ਪੜ੍ਹਾਈ ਦੀ ਹਾਲਤ ਬੁਰੀ ਹੁੰਦੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਪਹਿਲਾਂ ਹੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਪੰਜਾਬ ਵਿੱਚ ਸਰਕਾਰੀ ਬੱਸ ਪਾਸ ਬਣਾਉਣ ਲਈ ਨੋਜਵਾਨਾ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਬੇਸ਼ੱਕ ਖੁੱਦ ਨੂੰ ਵਿਦਿਆਰਥੀਆਂ ਦੀ ਹਿਤੈਸ਼ੀ ਦੱਸਦੀ ਹੈ ਪਰ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਖ਼ਿਲਾਫ ਕੋਈ ਠੋਸ ਕਦਮ ਨਹੀਂ ਚੁੱਕਿਆ। (Bus Passes)

ਇਹ ਵੀ ਪੜ੍ਹੋ : Asia Cup 2023 Super-4: ਬਦਲ ਗਿਆ ਏਸ਼ੀਆ ਕੱਪ 2023 ਦੇ ਸੁਪਰ-4 ਦਾ ਪ੍ਰੋਗਰਾਮ

ਉਹਨਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਲਈ ਆਉਂਦੇ ਹਨ ਪਰ ਸਵੇਰੇ 7 ਵਜੇ ਤੋਂ ਬੱਸ ਸਟੈਂਡ ਵਿਚ ਪਾਸ ਬਣਵਾਉਣ ਲਈ ਜਾਣਾ ਪੈਂਦਾ ਹੈ ਅਤੇ ਸ਼ਾਮ 4 ਵਜੇ ਤੱਕ ਇੰਤਜਾਰ ਕਰਕੇ ਵਾਪਸ ਮੁੜ ਜਾਂਦੇ ਹਨ। ਉਹਨਾਂ ਕਿਹਾ ਕਿ ਸਿੱਖਿਆਰਥੀਆਂ ਦੀ ਸਰਕਾਰ ਦੇ ਮੁਲਜ਼ਮਾਂ ਦੁਆਰਾ ਖਜ਼ਲ ਖੁਆਰੀ ਹੋ ਰਹੀ ਹੈ, ਕਿਉਂਕਿ ਪਾਸ ਸਿਰਫ ਇੱਕ ਹੀ ਮੁਲਾਜ਼ਮ ਵੱਲੋਂ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਹੱਲ ਕਰਨ ਲਈ ਸੰਗਰੂਰ ਵਿੱਚ ਜਰਨਲ ਮੈਨੇਜਰ ਨਾਲ ਮੀਟਿੰਗ ਕੀਤੀ ਗਈ। (Bus Passes) ਉਹਨਾਂ ਮੰਗ ਕਿਤੀ ਕਿ ਪਾਸ ਜਲਦੀ ਤੋਂ ਜਲਦੀ ਬਣਵਾਉਣ ਲਈ ਸੁਨਾਮ ਵਿਖੇ ਇੱਕ ਹੋਰ ਮੁਲਾਜ਼ਮ ਨੂੰ ਭੇਜਿਆ ਜਾਵੇ ਤਾਂ ਜੋ ਸਿੱਖਿਆਰਥੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।

ਜੇਕਰ ਕੋਈ ਕਾਰਵਾਈ ਨਾ ਹੋਈ ਤਾਂ 10 ਸਤੰਬਰ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ

Bus Passes
ਸੁਨਾਮ: ਬੱਸ ਸਟੈਂਡ ‘ਚ ਸਰਕਾਰੀ ਬੱਸਾਂ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਸੰਗਰੂਰ ਵਿਖੇ ਜਨਰਲ ਮੈਨੇਜਰ ਛੁੱਟੀ ’ਤੇ ਹੋਣ ਕਾਰਨ ਡੀ.ਆਈ.ਜੀ ਨਾਲ ਮੀਟਿੰਗ ਕੀਤੀ ਗਈ, ਮੀਟਿੰਗ ਵਿੱਚ ਡੀ.ਆਈ.ਜੀ ਵੱਲੋਂ ਭਰੋਸਾ ਦਿੰਦੇ ਹੋਏ ਕਿਹਾ ਕਿ ਸਿਖਿਆਰਥੀਆਂ ਦੇ ਸਾਰੇ ਬੱਸ ਪਾਸ ਬਣਾਉਣ ਦੀ ਮਿਤੀ ਵਿੱਚ ਵਾਧਾ ਕੀਤਾ ਜਾਵੇਗਾ ਤੇ ਨਾਲ ਹੀ ਇਕ ਹੋਰ ਮੁਲਾਜ਼ਮ ਨੂੰ ਤਾਇਨਾਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਗਰ ਜਲਦ ਵਿਦਿਆਰਥੀਆਂ ਦੇ ਹੱਕ ਵਿੱਚ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ 10 ਸਤੰਬਰ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸਦਾ ਜਿੰਮੇਦਾਰ ਇੱਥੋਂ ਦਾ ਪ੍ਰਸ਼ਾਸ਼ਨ ਹੋਵੇਗਾ। ਇਸ ਸਮੇਂ ਮਨਪ੍ਰੀਤ ਸਿੰਘ, ਬਲਕਾਰ ਸਿੰਘ ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ।