14 ਨੂੰ ਪੰਜਾਬ ਆਉਣਗੇ ਕੇਜਰੀਵਾਲ, ਵਪਾਰੀਆਂ ਲਈ ਕਰਨਗੇ ਵੱਡੇ ਐਲਾਨ

Kejriwal
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਵਿਖੇ ਗੱਲਬਾਤ ਕਰਨ ਸਮੇਂ।

14 ਤੇ 15 ਨੂੰ ਹੋਵੇਗੀ ‘ਸਰਕਾਰ-ਵਪਾਰ ਮਿਲਣੀ’

  •  ‘ਆਪ’ ਵੱਲੋਂ ਵਾਅਦੇ ਮੁਤਾਬਕ ਵਪਾਰੀਆਂ ਲਈ ਲਿਆਂਦੀਆਂ ਪਾਲਿਸੀਆਂ ਨੂੰ ਕਰਨਗੇ ਉਜਾਗਰ : ਮੁੱਖ ਮੰਤਰੀ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਰਕਾਰ ਵੱਲੋਂ ‘ਸਰਕਾਰ- ਵਪਾਰ’ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Kejriwal) ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਸਾਹਨੇਵਾਲ ਵਿਖੇ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਵਪਾਰ ਟਾਊਨ ਹਾਲ ਕਰਕੇ ਵਪਾਰੀਆਂ ਦੀਆਂ ਮੰਗਾਂ ਸੁਣੀਆਂ ਤੇ ਗਰੰਟੀਆਂ ਦਿੱਤੀਆਂ ਸਨ। ਜਿੰਨਾਂ ’ਤੇ ਸਰਕਾਰ ਨੇ ਵਪਾਰੀਆਂ ਦੇ ਸੁਝਾਅ ਲਏ ਅਤੇ ਹੁਣ ਉਨਾਂ ਉੱਪਰ ਸਰਕਾਰ ਨੇ ਵਪਾਰੀਆਂ ਦੇ ਹਿੱਤ ’ਚ ਆਪਣੇ ਵਾਅਦੇ ਮੁਤਾਬਕ ਇੰਡਸਟਰੀਅਲ ਪਾਲਿਸੀਆਂ ਤਿਆਰ ਕਰ ਲਈਆਂ ਹਨ। ਜਿਹੜੀਆਂ 14 ਤੇ 15 ਨੂੰ ਵਪਾਰੀਆਂ ਸਾਹਮਣੇ ਰੱਖੀਆਂ ਜਾਣਗੀਆਂ।

ਇਹ ਵੀ ਪੜ੍ਹੋ : 2 ਸਾਲਾਂ ਬਾਅਦ ਮੁੜ ਸ਼ੁਰੂ ਲੁਧਿਆਣਾ-ਦਿੱਲੀ ਉਡਾਨ, ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ

ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇੰਨਾਂ ਪਾਲਿਸੀਆਂ ਨੂੰ ਹਾਲੇ ਓਪਨ ਰੱਖਿਆ ਗਿਆ ਹੈ। ਕਿਸੇ ਦਾ ਕੋਈ ਸੁਝਾਅ ਹੋਵੇ ਤਾਂ ਉਹ ਸਰਕਾਰ ਸਾਹਮਣੇ ਰੱਖ ਸਕਦਾ ਹੈ। ਵਾਜਬ ਹੋਇਆ ਤਾਂ ਬਦਲਾਅ ਕੀਤਾ ਜਾਵੇਗਾ। (Kejriwal) ਉਨਾਂ ਕਿਹਾ ਕਿ ਵਪਾਰੀਆਂ ਦੇ ਹੱਕ ’ਚ ਸਰਕਾਰ ਕੀ ਲੈ ਕੇ ਆਈ ਹੈ, ਇਸ ਦਾ ਐਲਾਨ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਜੋ ਉਚੇਚੇ ਤੌਰ ’ਤੇ ਇਸ ਮੌਕੇ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ 14 ਨੂੰ ਅੰਮ੍ਰਿਤਸਰ ਤੇ ਜਲੰਧਰ ਅਤੇ 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਉਨਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਛੇਹਰਟਾ ਵਿਖੇ 13 ਨੂੰ ਪੰਜਾਬ ਦੇ ਸਭ ਤੋਂ ਪਹਿਲੇ ਸਕੂਲ ਆਫ਼ ਐਮੀਨੈਂਸ ਨੂੰ ਵੀ ਖੋਲਿਆ ਜਾਵੇਗਾ। ਇੱਥੇ ਵੀ ਅਰਵਿੰਦ ਕੇਜਰੀਵਾਲ ਪਹੁੰਚਣਗੇ।

ਛੇਤੀ ਹੀ ਹੋਰ ਨੌਕਰੀਆਂ ਦਾ ਹੋਵੇਗਾ ਐਲਾਨ (Kejriwal)

ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੇ ਅੰਕੜੇ ਨੂੰ ਅੱਗੇ ਵਧਾਉਂਦਿਆਂ ਸਰਕਾਰ ਵੱਲੋਂ 8 ਸਤੰਬਰ ਨੂੰ 710 ਕੈਡੀਡੇਟ ਪਟਵਾਰੀਆਂ ਅਤੇ 9 ਸਤੰਬਰ ਨੂੰ ਪੀਏਪੀ ਜਲੰਧਰ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਕੇ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਉਨਾਂ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਹੋ ਸਕਦਾ ਹੈ। ‘ਆਪ’ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਣ ਦਾ ਅੰਕੜਾ 35 ਹਜ਼ਾਰ ਤੋਂ ਪਾਰ ਕਰ ਚੁੱਕਾ ਹੈ ਜੋ ਸਿਰਫ਼ ਸਰਕਾਰੀ ਨੌਕਰੀਆਂ ਦਾ ਹੈ। ਜਲਦ ਹੀ 586 ਪਟਵਾਰੀਆਂ ਦੀਆਂ ਪੋਸਟਾਂ ਸਬੰਧੀ ਵੀ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਜਿੰਨਾਂ ਨੂੰ ਮੈਰਿਟ ਦੇ ਅਧਾਰ ’ਤੇ ਰੱਖਿਆ ਜਾਵੇਗਾ। ਨਾ ਕੋਈ ਸਿਫ਼ਾਰਸ ਨਾ ਕੋਈ ਪੈਸਾ ਚੱਲੇਗਾ। ਉਨਾਂ ਕਿਹਾ ਕਿ ਪੰਜਾਬ ਤਰੱਕੀਆਂ ਵੱਲ ਵਧ ਰਿਹਾ ਹੈ ਜਲਦ ਹੀ ਰੰਗਲੇ ਪੰਜਾਬ ਦਾ ਸੁਪਨਾ ਸ਼ਾਕਾਰ ਹੋ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ 11, 12 ਤੇ 13 ਸਤੰਬਰ ਨੂੰ ਪੰਜਾਬ ’ਚ ਪਹਿਲੀ ਵਾਰ ਟੂਰਿਜ਼ਮ ਸਮਬਿਟ ਕਰ ਰਹੀ ਹੈ। ਜਿਸ ਦੇ ਤਹਿਤ ਪੰਜਾਬ ਦੇ ਅਜਿਹੇ ਸਥਾਨ ਦਿਖਾਏ ਜਾਣਗੇ ਜੋ ਪਿਛਲੀਆਂ ਸਰਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਵਰਤੇ ਹੀ ਨਹੀਂ ਗਏ। ਧਾਰ ਕਲਾਂ, ਰਣਜੀਤ ਸਾਗਰ ਡੈਮ ਲਾਗਲੀ ਡੇਕ ਅਜਿਹੇ ਸਥਾਨ ਹਨ ਜਿੱਥੇ ਬਲਿਊ ਵਾਟਰ ਤੇ ਹਰਿਆਲੀ ਸਭ ਤੋਂ ਜ਼ਿਆਦਾ ਹੈ। ਇਸ ਕੰਡੀ ਦੇ ਏਰੀਏ ’ਚ ਫ਼ਿਲਮ ਸਿਟੀ ਬਣਾਉਣ ਵਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ।