ਗਰੀਨ ਐਸ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਆ ਬਾਹਰ ਕੱਢਿਆ

Welfare-Work
ਗੋਬਿੰਦਗੜ੍ਹ ਜੇਜੀਆ ਮੇਨ ਭਾਖੜਾ ਨਹਿਰ ’ਚੋਂ ਗਾਂ ਨੂੰ ਸੁਰੱਖਿਅਤ ਬਾਹਰ ਕਰਦੇ ਗਰੀਨ ਐਸ ਦੇ ਸੇਵਾਦਾਰ। ਤਸਵੀਰ : ਭੀਮ ਸੈਨ ਇੰਸਾਂ

(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਸਥਾਨਕ ਬਲਾਕ ਗੋਬਿੰਦਗੜ੍ਹ ਜੇਜੀਆ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੇਨ ਭਾਖੜਾ ਨਹਿਰ ਵਿਚ ਡਿੱਗੀ ਗਾਂ ਨੂੰ ਜ਼ਿੰਦਾ ਨਹਿਰ ‘ਚੋਂ ਬਾਹਰ ਕੱਢ ਕੇ ਗਊ ਦੀ ਜਾਨ ਬਚਾਈ। ਬੱਗਾ ਸਿੰਘ ਇੰਸਾਂ ਗੰਢੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ 10 ਸੇਵਾਦਾਰ ਲੰਗਰ ਲਈ ਛਟੀਆਂ ਪੁੱਟਣ ਦੀ ਸੇਵਾ ਕਰਨ ਜਾ ਰਹੇ ਸੀ, ਨੰਗਲ ਡੈਮ ਤੋਂ ਰਾਜਸਥਾਨ ਜਾਂਦੀ ਮੇਨ ਭਾਖੜਾ ਨਜ਼ਦੀਕ ਸਰਦੂਲਗੜ੍ਹ ਰੋੜੀ ਨਹਿਰ ’ਚ ਜ਼ਿੰਦਾ ਗਾਂ ਤੈਰਦੀ ਹੋਈ ਨਜ਼ਰ ਆਈ। ਪੂਜਨੀਕ ਗੂਰੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਅਮਲ ਕਰਦਿਆਂ ਅਸੀਂ ਸਾਰੇ ਸੇਵਾਦਾਰ ਵੀਰਾਂ ਨੇ ਤੁਰੰਤ ਆਪਣਾ ਵਹੀਕਲ ਰੋਕ ਕੇ ਠੰਢੇ ਅਤੇ ਡੂੰਘੇ ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਦਰਸ਼ਨ ਸਿੰਘ ਇੰਸਾਂ ਫੌਜੀ ਅਤੇ ਭਾਗਾ ਸਿੰਘ ਇੰਸਾਂ ਸੰਗਤੀਵਾਲਾ ਨਹਿਰ ਵਿਚ ਕੁੱਦ ਪਏ ਰੱਸੇ ਦੀ ਮੱਦਦ ਨਾਲ ਬਹੁਤ ਮੁਸ਼ੱਕਤ ਸਦਕਾ ਸੇਵਾਦਾਰ ਵੀਰਾਂ ਦੀ ਮੱਦਦ ਨਾਲ ਗਊ ਨੂੰ ਮੇਨ ਭਾਖੜਾ ਨਹਿਰ ਚੋਂ ਜ਼ਿੰਦਾ ਬਾਹਰ ਕੱਢਿਆ। (Welfare Work)

Welfare Work2
ਗੋਬਿੰਦਗੜ੍ਹ ਜੇਜੀਆ ਮੇਨ ਭਾਖੜਾ ਨਹਿਰ ’ਚੋਂ ਗਾਂ ਨੂੰ ਸੁਰੱਖਿਅਤ ਬਾਹਰ ਕਰਦੇ ਗਰੀਨ ਐਸ ਦੇ ਸੇਵਾਦਾਰ। ਤਸਵੀਰ : ਭੀਮ ਸੈਨ ਇੰਸਾਂ

ਇਹ ਵੀ ਪੜ੍ਹੋ : ਐਮਐਸਜੀ ਭਾਰਤੀ ਖੇਡ ਪਿੰਡ ’ਚ ਸ਼ੁਰੂ ਹੋਈ ਤਿੰਨ ਰੋਜ਼ਾ ਰਾਜ ਪੱਧਰੀ 56ਵੀਂ ਹਰਿਆਣਾ ਰਾਜ ਸਕੂਲ ਖੇਡ ਪ੍ਰਤੀਯੋਗਤਾ

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੀਰਾਂ ਦੀ ਪ੍ਰਸੰਸਾ ਕਰਦਿਆਂ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਛਾਜਲੀ ਸੀਨੀਅਰ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਸੁਨਾਮ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਆਪਣੀ ਜਾਨ ’ਤੇ ਖੇਡ ਕੇ ਕਿਸੇ ਵੀ ਜਾਨਵਰ ਪਸ਼ੂ ਪੰਛੀ ਅਤੇ ਇਨਸਾਨ ਦੀ ਜਾਨ ਬਚਾਉਣ ਲਈ ਦੇਰੀ ਨਹੀਂ ਕਰਦੇ,ਇਸ ਮੌਕੇ ਬੱਗਾ ਸਿੰਘ ਇੰਸਾਂ ਬਿੱਲੂ ਸਿੰਘ ਇੰਸਾਂ ਗੰਢੂਆਂ, ਯਮਲਾ ਸਿੰਘ ਇੰਸਾਂ,ਚਰਨ ਸਿੰਘ ਇੰਸਾਂ ਪ੍ਰੇਮੀ ਸੇਵਕ ਖੋਖਰ ਖੁਰਦ,ਭਾਗਾ ਸਿੰਘ ਇੰਸਾਂ ਦਰਸ਼ਨ ਸਿੰਘ ਇੰਸਾਂ ਫੋਜ਼ੀ ਸੰਗਤੀਵਾਲਾ, ਕੁਲਵਿੰਦਰ ਸਿੰਘ ਇੰਸਾਂ ਗੁਰਮੇਲ ਸਿੰਘ ਇੰਸਾਂ ਛਾਹੜ, ਗੁਰਪ੍ਰੀਤ ਸਿੰਘ ਇੰਸਾਂ ਗੁਰਚਰਨ ਸਿੰਘ ਇੰਸਾਂ ਭੋਲਾ ਗੋਬਿੰਦਗੜ੍ਹ ਜੇਜੀਆ, ਗੁਰਪ੍ਰੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਗੰਢੂਆਂ, ਹਰਪਾਲ ਸਿੰਘ ਇੰਸਾਂ ਛਾਜਲੀ ਸਤਿਗੁਰ ਸਿੰਘ ਇੰਸਾਂ ਪ੍ਰੇਮੀ ਸੇਵਕ ਸੰਗਤੀਵਾਲਾ ਸੇਵਾਦਾਰ ਵੀਰਾਂ ਨੇ ਗਊ ਨੂੰ ਬਚਾਉਣ ਲਈ ਮੱਦਦ ਕੀਤੀ। Welfare Work