ਐਮਐਸਜੀ ਭਾਰਤੀ ਖੇਡ ਪਿੰਡ ’ਚ ਸ਼ੁਰੂ ਹੋਈ ਤਿੰਨ ਰੋਜ਼ਾ ਰਾਜ ਪੱਧਰੀ 56ਵੀਂ ਹਰਿਆਣਾ ਰਾਜ ਸਕੂਲ ਖੇਡ ਪ੍ਰਤੀਯੋਗਤਾ

School Sports Competition
ਐਮਐਸਜੀ ਭਾਰਤੀ ਖੇਡ ਪਿੰਡ ’ਚ ਸ਼ੁਰੂ ਹੋਈ ਤਿੰਨ ਰੋਜ਼ਾ ਰਾਜ ਪੱਧਰੀ 56ਵੀਂ ਹਰਿਆਣਾ ਰਾਜ ਸਕੂਲ ਖੇਡ ਪ੍ਰਤੀਯੋਗਤਾ ਦੌਰਾਨ ਵਿਦਿਆਰਥੀ ਮਾਰਚ ਪਾਸਟ ਕੱਢਦੇ ਹੋਏ। ਤਸਵੀਰਾਂ : ਸ਼ੁਸ਼ੀਲ ਕੁਮਾਰ

ਸਰਸਾ। ਤਿੰਨ ਰੋਜ਼ਾ ਰਾਜ ਪੱਧਰੀ 56ਵੀਂ ਹਰਿਆਣਾ ਰਾਜ ਸਕੂਲ ਖੇਡ ਪ੍ਰਤੀਯੋਗਤਾ ਮੰਗਲਵਾਰ ਨੂੰ ਐਮਐਸਜੀ ਭਾਰਤੀ ਖੇਡ ਪਿੰਡ ਡੇਰਾ ਸੱਚਾ ਸੌਦਾ ਵਿੱਚ ਸ਼ੁਰੂ ਹੋਈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਜ਼ਿਲ੍ਹਾ ਉਪ ਮੰਡਲ ਅਫ਼ਸਰ ਰਾਜਿੰਦਰ ਸਿੰਘ ਜਾਂਗੜਾ ਅਤੇ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਆਤਮਾ ਪ੍ਰਕਾਸ਼ ਮਹਿਰਾ ਨੇ ਰਾਜ ਪੱਧਰੀ ਮੁਕਾਬਲੇ ਦਾ ਝੰਡਾ ਲਹਿਰਾ ਕੇ ਕੀਤਾ | (School Sports Competition)

ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਵੀ ਚੁਕਾਈ

ਇਸ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ਕਰਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਵੀ ਚੁਕਾਈ ਗਈ। ਇਸ ਤੋਂ ਬਾਅਦ ਖੇਡ ਮੁਕਾਬਲੇ ਦੀ ਰਸਮੀ ਸ਼ੁਰੂਆਤ ਹੋਈ। ਮੁਕਾਬਲੇ ’ਚ , ਤੈਰਾਕੀ, ਵਾਟਰ ਪੋਲੋ ਅਤੇ ਜੂਡੋ ਦੀਆਂ ਖੇਡਾਂ ਐਮਐਸਜੀ ਭਾਰਤੀ ਖਡੇ ਪਿੰਡ ਹੋ ਰਹੀਆਂ ਹਨ। ਜਦੋਂਕਿ ਵਾਲੀਬਾਲ ਦੇ ਮੈਚ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਭਰ ਵਿੱਚੋਂ 2200 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਮੁਕਾਬਲਿਆਂ ਵਿੱਚ ਅੰਡਰ-14, 17 ਅਤੇ 19 ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਸੰਸਾਰਿਕ ਭੁੱਖਮਰੀ ਖਤਮ ਕਰਨਾ ਹੋਵੇ ਪਹਿਲੀ ਪਹਿਲ

ਇਸ ਮੌਕੇ ਮੁੱਖ ਮਹਿਮਾਨ ਰਾਜਿੰਦਰ ਸਿੰਘ ਜਾਂਗੜਾ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਬਿਨਾਂ ਕਿਸੇ ਜਿੱਤ-ਹਾਰ ਦੀ ਭਾਵਨਾ ਦੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਭਾਗ ਲੈ ਕੇ ਆਪਣਾ ਕੈਰੀਅਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਦਾ ਸਰਸਾ ਪੁੱਜਣ ’ਤੇ ਸਵਾਗਤ ਵੀ ਕੀਤਾ। ਇਸ ਮੌਕੇ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ ਦੇ ਇੰਚਾਰਜ ਕਰਨਲ ਨਰਿੰਦਰਪਾਲ ਸਿੰਘ ਤੂਰ, ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡ ਅਨਿਲ ਕੁਮਾਰ, ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰ ਖੇਡ ਹਰਬੰਸ ਸਿੰਘ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾ ਦੇ ਖੇਡ ਇੰਚਾਰਜ ਅਜਮੇਰ ਸਿੰਘ ਸਮੇਤ ਕਈ ਕੋਚ ਅਤੇ ਖਿਡਾਰੀ ਮੌਜ਼ੂਦ ਰਹੇ।

ਇੱਥੇ ਚੱਲ ਰਹੇ ਹਨ ਮੁਕਾਬਲੇ

ਤਿੰਨ ਰੋਜ਼ਾ ਰਾਜ ਪੱਧਰੀ ਮੁਕਾਬਲੇ ਦੇ ਤਹਿਤ ਸਰਸਾ ਵਿੱਚ ਤੈਰਾਕੀ, ਵਾਟਰ ਪੋਲੋ, ਵਾਲੀਬਾਲ ਅਤੇ ਜੂਡੋ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਤੈਰਾਕੀ, ਵਾਟਰ ਪੋਲੋ ਅਤੇ ਜੂਡੋ ਮੁਕਾਬਲੇ ਐਮਐਸਜੀ ਭਾਰਤੀ ਖੇਡ ਪਿੰਡ ਵਿਖੇ ਕਰਵਾਏ ਜਾ ਰਹੇ ਹਨ। ਜਦਕਿ ਸ਼ਹਿਰ ਦੇ ਬਰਨਾਲਾ ਰੋਡ ‘ਤੇ ਸਥਿਤ ਸ਼ਹੀਦ ਭਗਤ ਸਿੰਘ ਸਪੋਰਟਸ ਕੰਪਲੈਕਸ ਵਿਖੇ ਵਾਲੀਬਾਲ ਦੇ ਮੁਕਾਬਲੇ ਚੱਲ ਰਹੇ ਹਨ | ਤੈਰਾਕੀ ਅਤੇ ਵਾਟਰ ਪੋਲੋ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਵਰਗ ਦੀਆਂ ਟੀਮਾਂ। ਜਦੋਂਕਿ ਜੂਡੋ ਵਿੱਚ ਸਿਰਫ਼ ਲੜਕੇ ਅਤੇ ਵਾਲੀਬਾਲ ਵਿੱਚ ਸਿਰਫ਼ ਲੜਕੀਆਂ ਹੀ ਭਾਗ ਲੈ ਰਹੀਆਂ ਹਨ। (School Sports Competition)