ਸੰਸਾਰਿਕ ਭੁੱਖਮਰੀ ਖਤਮ ਕਰਨਾ ਹੋਵੇ ਪਹਿਲੀ ਪਹਿਲ

Grain

ਗਲੋਬਲ ਹੰਗਰ ਇੰਡੈਕਸ 2023 ਨੇ ਇੱਕ ਵਾਰ ਫ਼ਿਰ ਨਿਰਾਸ਼ ਕੀਤਾ ਹੈ ਹਾਲੀਆ ਭੁੱਖਮਰੀ ਸੂਚਕ ਅੰਕ ਅਨੁਸਾਰ ਭਾਰਤ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ ਜੋ ਕਥਿਤ ਕੰਗਾਲ ਪਾਕਿਸਤਾਨ ਤੋਂ ਵੀ ਪਿੱਛੇ ਹੈ ਹੈਰਾਨੀ ਇਹ ਹੈ ਕਿ ਗੁਆਂਢੀ ਦੇਸ਼ ਇਸ ਮਾਮਲੇ ’ਚ ਭਾਰਤ ਤੋਂ ਕਿਤੇ ਜ਼ਿਆਦਾ ਚੁਸਤ-ਦਰੁਸਤ ਦਿਖਾਈ ਦਿੰਦੇ ਹਨ ਪੜਤਾਲ ਦੱਸਦੀ ਹੈ ਕਿ ਪਾਕਿਸਤਾਨ 102ਵੇਂ, ਬੰਗਲਾਦੇਸ਼ 81ਵੇਂ, ਨੇਪਾਲ 69ਵੇਂ, ਜਦੋਂ ਕਿ ਆਰਥਿਕ ਤਬਾਹੀ ਨਾਲ ਜੂਝਣ ਵਾਲਾ ਸ੍ਰੀਲੰਕਾ ਵੀ 60ਵੇਂ ਸਥਾਨ ਨਾਲ ਭਾਰਤ ਤੋਂ ਕਿਤੇ ਜ਼ਿਆਦਾ ਬਿਹਤਰ ਹਾਲਤ ’ਚ ਹੈ ਸੰਸਾਰਿਕ ਭੁੱਖਮਰੀ ਸੂਚਕ ਅੰਕ 2021 ’ਚ 116 ਦੇਸ਼ਾਂ ’ਚ ਭਾਰਤ ਸਾਲ 2020 ਦੀ ਤੁਲਨਾ ’ਚ 7 ਪਾਇਦਾਨ ਹੇਠਾਂ ਜਾਂਦੇ ਹੋਏ 101ਵੇਂ ਸਥਾਨ ’ਤੇ ਸੀ ਜਦੋਂਕਿ 2022 ’ਚ ਇਹ ਇੱਕ ਵਾਰ ਫਿਰ ਤਿਲਕਦੇ ਹੋਏ 107ਵੇਂ ਸਥਾਨ ’ਤੇ ਚਲਾ ਗਿਆ ਸੀ। (World Hunger)

ਇਹ ਤਸਵੀਰ ਉਸ ਸਮੱਸਿਆ ਨੂੰ ਉਜਾਗਰ ਕਰ ਰਹੀ ਹੈ, ਜਿਸ ਨਾਲ ਨਜਿੱਠਣ ਲਈ ਸਮਾਵੇਸ਼ੀ ਵਿਕਾਸ ਦਰਜ਼ਨਾਂ ਦੇ ਕਸੀਦੇ ਘੜੇ ਗਏ ਅਤੇ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਅਨਾਜ ਵੰਡਣ ਦਾ ਦਾਅਵਾ ਕੀਤਾ ਗਿਆ ਬੇਸ਼ੱਕ ਦੇਸ਼ ਦੀ ਸੱਤਾ ਪੁਰਾਣੇ ਡਿਜ਼ਾਇਨ ਤੋਂ ਬਾਹਰ ਨਿੱਕਲ ਗਈ ਹੋਵੇ ਪਰ ਦਾਅਵੇ ਅਤੇ ਵਾਅਦੇ ਦਾ ਪੂਰਾ ਹੋਣਾ ਹਾਲੇ ਦੀ ਦੂਰ ਦੀ ਕੌੜੀ ਸੱਚਾਈ ਹੈ ਵਿਸ਼ਵ ਬੈਂਕ ਦਾ ਕੁਝ ਸਮਾਂ ਪਹਿਲਾਂ ਇਹ ਕਹਿਣਾ ਕਿ 1990 ਤੋਂ ਬਾਅਦ ਹੁਣ ਤੱਕ ਭਾਰਤ ਆਪਣੀ ਗਰੀਬੀ ਦਰ ਨੂੰ ਅੱਧੇ ਪੱਧਰ ’ਤੇ ਲਿਜਾਣ ’ਚ ਸਫਲ ਰਿਹਾ ਇਹ ਸੰਦਰਭ ਦੇਸ਼ ਦਾ ਮਨੋਬਲ ਵਧਾਉਣ ਦੇ ਕੰਮ ਆ ਸਕਦਾ ਹੈ ਪਰ ਹਾਲੀਆ ਗਲੋਬਲ ਹੰਗਰ ਰਿਪੋਰਟ 2023 ਉਮੀਦਾਂ ’ਤੇ ਪਾਣੀ ਫੇਰ ਰਿਹਾ ਹੈ ਰਿਪੋਰਟ ਅਨੁਸਾਰ ਸਾਲ 2023 ’ਚ 28.7 ਦੇ ਸਕੋਰ ਦੇ ਨਾਲ ਭਾਰਤ ਭੁੱਖ ਦੇ ਮਾਮਲੇ ’ਚ ਗੰਭੀਰ ਸਥਿਤੀ ’ਚ ਹੈ। (World Hunger)

ਇਹ ਵੀ ਪੜ੍ਹੋ : ਕੁਲਬੀਰ ਸਿੰਘ ਜ਼ੀਰਾ ਨੂੰ ਜ਼ੀਰਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ

ਜਦੋਂਕਿ 2021 ’ਚ ਇਹ ਸਕੋਰ 27.5 ਸੀ ਇਸ ਕ੍ਰਮ ’ਚ 2019 ’ਚ ਭਾਰਤ ਦਾ ਸਕੋਰ 30.3 ਸੀ ਇੱਥੇ ਦੱਸ ਦੇਈਏ ਕਿ ਚਾਰ ਸੰਕੇਤਕਾਂ ਦੇ ਮੁੱਲਾਂ ਦੇ ਆਧਾਰ ’ਤੇ ਗਲੋਬਲ ਹੰਗਰ ਇੰਡੈਕਸ 100 ਬਿੰਦੂ ਪੈਮਾਨੇ ’ਤੇ ਭੁੱਖ ਦਾ ਨਿਰਧਾਰਨ ਕਰਦਾ ਹੈ ਜਿੱਥੇ 0 ਸਭ ਤੋਂ ਚੰਗਾ ਸਕੋਰ ਹੈ ਅਤੇ 100 ਨੂੰ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ ਵੱਡੇ ਮੁੱਦੇ ਕੀ ਹੁੰਦੇ ਹਨ ਅਤੇ ਕੀ ਹੁੰਦੀਆਂ ਹਨ ਵੱਡੀਆਂ ਰਣਨੀਤੀਆਂ ਨੀਤੀਆਂ ਬਣਦੀਆਂ ਹਨ, ਲਾਗੂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ ਪਰ ਨਤੀਜੇ ਇਸ ਰੂਪ ’ਚ ਹੋਣ ਤਾਂ ਹੈਰਾਨੀ ਹੁੰਦੀ ਹੈ ਸਰਕਾਰਾਂ ਵੀ ਬਹੁਤ ਕੁਝ ਕਰਨ ’ਚ ਸ਼ਾਇਦ ਸਫ਼ਲ ਨਹੀਂ ਹੋਈਆਂ ਇਸ ਦੀ ਇੱਕ ਵੱਡੀ ਵਜ੍ਹਾ ਵੱਡੇ ਏਜੰਡੇ ਹੋ ਸਕਦੇ ਹਨ ਸੁਸ਼ਾਸਨ, ਸ਼ਾਸਨ ਦੀ ਉਹ ਕਲਾ ਹੈ। (World Hunger)

ਜਿਸ ਵਿਚ ਸਰਵੋਦਿਆ ਅਤੇ ਅੰਤੋਦਿਆ ਵਰਗੇ ਰਹੱਸ ਲੁਕੇ ਹਨ, ਜੋ ਖੁਦ ’ਚ ਲੋਕ ਵਿਕਾਸ ਦੀ ਕੁੰਜੀ ਹੈ ਸਮਾਜਿਕ-ਆਰਥਿਕ ਵਿਕਾਸ ਵਿਚ ਸਰਕਾਰਾਂ ਖੱੁਲ੍ਹੀ ਕਿਤਾਬ ਵਾਂਗ ਰਹਿਣ ਅਤੇ ਦੇਸ਼ ਦੀ ਜਨਤਾ ਨੂੰ ਦਿਲ ਖੋਲ੍ਹ ਕੇ ਵਿਕਾਸ ਦੇਣ ਅਜਿਹਾ ਘੱਟ ਹੀ ਰਿਹਾ ਹੈ ਮਨੁੱਖੀ ਅਧਿਕਾਰ, ਸਹਿਭਾਗੀ ਵਿਕਾਸ ਅਤੇ ਲੋਕਤੰਤਰੀਕਰਨ ਦਾ ਮਹੱਤਵ ਸੁਸ਼ਾਸਨ ਦੀਆਂ ਸੀਮਾਵਾਂ ’ਚ ਆਉਂਦੇ ਹਨ ਜਦੋਂਕਿ ਗਰੀਬੀ, ਭੁੱਖਮਰੀ ਅਤੇ ਬੁਨਿਆਦੀ ਸਮੱਸਿਆਵਾਂ ਸ਼ਾਸਨ ਨੂੰ ਕਲੰਕ ਲਵਾਉਂਦੀਆਂ ਹਨ ਜੇਕਰ ਦੇਸ਼ ’ਚ ਗਰੀਬੀ ਰੇਖਾ ਤੋਂ ਲੋਕ ਉੱਪਰ ਉੱਠ ਰਹੇ ਹਨ ਤਾਂ ਭੁੱਖਮਰੀ ਕਾਰਨ ਦੇਸ਼ ਫਾਡੀ ਕਿਉਂ ਹੋ ਰਿਹਾ ਹੈ ਇਹ ਵੀ ਲੱਖ ਟਕੇ ਦਾ ਸਵਾਲ ਹੈ ਹਾਲਾਂਕਿ ਕੋਵਿਡ-19 ਦੇ ਚੱਲਦਿਆਂ ਅਰਥਵਿਵਸਥਾ ਲੀਹੋਂ ਲੱਥੀ ਸੀ ਅਤੇ ਗਰੀਬੀ ਬਾਦਸਤੂਰ ਜਾਰੀ ਰਹੀ ਸਰਕਾਰੀ ਅੰਕੜੇ ਤਾਂ ਨਹੀਂ ਹਨ।

ਇਹ ਵੀ ਪੜ੍ਹੋ : ਕਣਕ-ਝੋਨੇ ਦੀ ਪਰਾਲੀ ਸਾੜਨ ਦਾ ਮੰਦਭਾਗਾ ਰੁਝਾਨ

ਪਰ ਨਿਊ ਰਿਸਰਚ ਸੈਂਟਰ ਦੀ ਪਿਛਲੇ ਸਾਲਾਂ ਦੀ ਰਿਪੋਰਟ ਦੇਖੀਏ ਤਾਂ ਸਪੱਸ਼ਟ ਹੈ ਕਿ ਕੋਰੋਨਾ ਦੇ ਸਮੇਂ ’ਚ ਗਰੀਬਾਂ ਦੀ ਗਿਣਤੀ ਵਧੀ ਸੀ ਹੰਗਰ ਇੰਡੈਕਸ ਦੀ ਪੂਰੀ ਪੜਤਾਲ ਇਹ ਦੱਸਦੀ ਹੈ ਕਿ ਭੁੱਖਮਰੀ ਦੂਰ ਕਰਨ ਦੇ ਮਾਮਲੇ ’ਚ ਅਜੇ ਸਫਲਤਾ ਨਹੀਂ ਮਿਲਦੀ ਦਿਸ ਰਹੀ ਭਾਰਤ ਦੀ ਰੈਕਿੰਗ ਸਾਲ 2015 ’ਚ 80, 2016 ’ਚ 97, 2017 ’ਚ ਇਹ ਖਿਸਕ ਕੇ 100ਵੇਂ ਸਥਾਨ ’ਤੇ ਹੈ ਅਤੇ 2018 ’ਚ ਤਾਂ ਇਹੀ ਰੈਂਕਿੰਗ 103ਵੇਂ ਸਥਾਨ ’ਤੇ ਰਹੀ 2019 ਦੀ ਰੈਂਕਿੰਗ ’ਚ ਭਾਰਤ ਦਾ ਸਥਾਨ 117 ਦੇਸ਼ਾਂ ’ਚ 102 ’ਤੇ ਸੀ ਹੁਣ ਤਾਂ ਸਥਿਤੀ ਹੋਰ ਖਰਾਬ ਦਿਸਦੀ ਹੈ ਹਾਲਾਂਕਿ 2020 ’ਚ ਸਥਿਤੀ ਥੋੜ੍ਹੀ ਸੁਧਰੀ ਹੋਈ ਦਿਸਦੀ ਹੈ ਪਰ 2021 ਦੇ ਇੰਡੈਕਸ ’ਤੇ ਕੋਰੋਨਾ ਦਾ ਕਾਲਾ ਪਰਛਾਵਾਂ ਸਪੱਸ਼ਟ ਦਿਸਦਾ ਹੈ। (World Hunger)

ਸੰਸਾਰਿਕ ਗਰੀਬੀ ਮੁਲਾਂਕਣ 1970 ਦੇ ਦਹਾਕੇ ’ਚ ਸ਼ੁੁਰੂ ਹੋਇਆ ਰਣਨੀਤੀਕਾਰਾਂ ਨੇ ਬੇਹੱਦ ਗਰੀਬ ਵਿਕਾਸਸ਼ੀਲ ਦੇਸ਼ਾਂ ਦੇ ਰਾਸ਼ਟਰੀ ਗਰੀਬੀ ਰੇਖਾ ਦੇ ਆਧਾਰ ’ਤੇ ਅੰਤਰਰਾਸ਼ਟਰੀ ਗਰੀਬੀ ਰੇਖਾ ਲਈ ਖੋਜ ਕੀਤੀ ਗਰੀਬੀ ਦੇ ਸਮੁੱਚੇ ਅੰਕੜਿਆਂ ਨੂੰ ਮਾਪਣ ਲਈ ਜਿਨ੍ਹਾਂ ਦੇਸ਼ਾਂ ਨੇ ਬਹੁ-ਮੁਕਾਮੀ ਗਰੀਬੀ ਸੂਚਕ ਅੰਕ ਨੂੰ ਅਪਣਾਇਆ, ਉਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਲਾਭ ਭਾਰਤ ਨੂੰ ਹੋਇਆ ਕਿਹਾ ਜਾਂਦਾ ਹੈ ਸਾਲ 2019 ਤੱਕ ਦੀ ਜਾਣਕਾਰੀ ਨੂੰ ਦੇਖੀਏ ਤਾਂ ਗਰੀਬੀ ’ਚ ਤੇਜ਼ੀ ਨਾਲ ਗਿਰਾਵਟ ਭਾਰਤ ’ਚ ਦੇਖੀ ਜਾ ਸਕਦੀ ਹੈ ਪਰ ਕੋਵਿਡ-19 ਦੇ ਚੱਲਦਿਆਂ ਗਰੀਬੀ ਕਿਤੇ ਨਾ ਕਿਤੇ ਫ਼ਿਰ ਇੱਕ ਵਾਰ ਫਿਰ ਭਾਰੂ ਹੋ ਰਹੀ ਹੈ ਗਰੀਬੀ, ਭੱੁਖਮਰੀ ਦਾ ਇੱਕ ਵੱਡਾ ਕਾਰਨ ਬੇਰੁਜ਼ਗਾਰੀ ਹੈ ਅਤੇ ਫੈਲੀ ਬੇਰੁਜ਼ਗਾਰੀ ਇਹ ਸੰਕੇਤ ਕਰਦੀ ਹੈ ਕਿ ਨੀਤੀ-ਘਾੜਿਆਂ ਨੇ ਲੋਕਾਂ ਨੂੰ ਜਿਸ ਪੈਮਾਨੇ ’ਤੇ ਮਜ਼ਬੂਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ

ਉਹੋ-ਜਿਹਾ ਨਹੀਂ ਕੀਤਾ ਅਜਿਹੇ ’ਚ ਸ਼ੁਸਾਸਨ ਦਾ ਪੈਮਾਨਾ ਕਿਸੇ ਵੀ ਤਰ੍ਹਾਂ ਵੱਡਾ ਨਹੀਂ ਹੋ ਸਕਦਾ ਦੇਸ਼ ਬਦਲ ਰਿਹਾ ਹੈ, ਚੁਣੌਤੀਆਂ ਵੱਖ ਰਸਤਾ ਅਖਤਿਆਰ ਕਰ ਰਹੀਆਂ ਹਨ ਇੱਕ ਪਾਸੇ ਡਿਜ਼ੀਟਲ ਇੰਡੀਆ ਅਤੇ ਨਿਊ ਇੰਡੀਆ ਦੀ ਗੱਲ ਹੁੰਦੀ ਹੈ ਤੇ ਦੂਜੇ ਪਾਸੇ ਗਰੀਬੀ ਅਤੇ ਭੁੱਖਮਰੀ ਸੀਨਾ ਤਾਣੀ ਖੜ੍ਹੀ ਹੈ ਲੋਕ-ਵਿਕਾਸ ਦੀ ਕੁੂੰਜੀ ਸੁਸ਼ਾਸਨ ਵੀ ਇਸ ਤਰ੍ਹਾਂ ਦੇ ਹਿੱਸਿਆਂ ’ਚ ਵੰਡਿਆ ਗਿਆ ਹੈ ਪੇਂਡੂ ਖੇਤਰ ਦੀਆਂ ਰਾਹਾਂ ਹਾਲੇ ਵੀ ਪਥਰੀਲੀਆਂ ਹਨ ਹਾਲਾਂਕਿ ਸ਼ਹਿਰਾਂ ਦੇ ਬਾਸ਼ਿੰਦੇ ਵੀ ਕੁਝ ਇਸ ’ਚ ਸ਼ਾਮਲ ਹਨ ਵੇਖਣਾ ਇਹ ਹੈ ਕਿ ਦੇਸ਼ ’ਚ ਅੰਨ ਪੈਦਾਵਾਰ ਸਬੰਧੀ ਜਦੋਂ ਸੰਕਟ ਨਹੀਂ ਹੈ ਤਾਂ ਭੁੱਖਮਰੀ ਕਿਉਂ ਫੈਲੀ ਹੈ? ਦੁਨੀਆ ’ਚ 83 ਕਰੋੜ ਤੋਂ ਜ਼ਿਆਦਾ ਲੋਕ ਭੱਖਮਰੀ ਦੀ ਕਗਾਰ ’ਤੇ ਹਨ, ਜਿਸ ’ਚ 19 ਕਰੋੜ ਭਾਰਤ ’ਚ ਹਨ। (World Hunger)

ਇਸ ਅੰਕੜੇ ’ਤੇ ਵਿਸ਼ਵਾਸ ਘੱਟ ਹੀ ਹੰੁਦਾ ਹੈ ਪਰ ਭੁੱਖਮਰੀ ਸੂਚਕ ਅੰਕ ਦੇ ਚੱਲਦਿਆਂ ਆਪਣੇ-ਆਪ ਵਿਸ਼ਵਾਸ ਹੋ ਜਾਂਦਾ ਹੈ ਜ਼ਿਕਰਯੋਗ ਹੈ 1989 ਦੀ ਲਕੜਾਵਾਲਾ ਕਮੇਟੀ ਦੀ ਰਿਪੋਰਟ ’ਚ ਗਰੀਬੀ 36.1 ਫੀਸਦੀ ਸੀ ਉਦੋਂ ਵਿਸ਼ਵ ਬੈਂਕ ਭਾਰਤ ’ਚ ਇਹੀ ਅੰਕੜਾ 48 ਫੀਸਦੀ ਦੱਸਦਾ ਸੀ ਮੌਜੂਦਾ ਸਮੇਂ ’ਚ ਹਰ ਚੌਥਾ ਵਿਅਕਤੀ ਹਾਲੇ ਵੀ ਇਸ ਗਰੀਬੀ ਨਾਲ ਜੂਝ ਰਿਹਾ ਹੈ ਰਿਪੋਰਟ ’ਚ ਸੀ ਕਿ 2400 ਕੈਲੋਰੀ ਊੁਰਜਾ ਪੇਂਡੂ ਅਤੇ 2100 ਕੈਲੋਰੀ ਊਰਜਾ ਪ੍ਰਾਪਤ ਕਰਨ ਵਾਲੇ ਸ਼ਹਿਰੀ ਲੋਕ ਗਰੀਬੀ ਰੇਖਾ ਤੋਂ ਉੱਪਰ ਹਨ ਜਿਕਰਯੋਗ ਹੈ ਕਿ 1.90 ਡਾਲਰ ਭਾਵ ਲਗਭਗ 2 ਡਾਲਰ ਹਰ ਰੋਜ਼ ਕਮਾਉਣ ਵਾਲਾ ਗਰੀਬੀ ਰੇਖਾ ਤੋਂ ਹੇਠਾਂ ਨਹੀਂ ਹੈ ਇਹ ਤੁਲਨਾ ਕੁਝ ਸਾਲ ਪਹਿਲਾਂ ਤੈਅ ਹੋਈ ਸੀ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਰੋਟੀ, ਕੱਪੜਾ, ਮਕਾਨ, ਸਿੱਖਿਆ, ਮੈਡੀਕਲ ਵਰਗੀਆਂ ਜ਼ਰੂਰੀ ਜ਼ਰੂਰਤਾਂ ਕੀ ਐਨੇ ’ਚ ਪੂਰੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਹੁਣੇ-ਹੁਣੇ ਮੌਸਮ ਵਿਭਾਗ ਤੋਂ ਆਈ ਤਾਜ਼ਾ ਅਪਡੇਟ, ਜਾਣੋ ਇਨ੍ਹਾਂ ਸੂਬਿਆਂ ਦਾ ਹਾਲ

ਜਾਹਿਰ ਹੈ ਦੇਸ਼ ਨੂੰ ਗਰੀਬੀ ਤੋਂ ੳੱਪਰ ਉੱਠਣ ਲਈ ਰਸਤਾ ਚੌੜਾ ਕਰਨਾ ਹੋਵੇਗਾ ਅਤੇ ਇਸ ਲਈ ਸੁਸ਼ਾਸਨ ਹੀ ਬਿਹਤਰ ਬਦਲ ਹੈ ਦੇਖਿਆ ਜਾਵੇ ਤਾਂ ਭਾਰਤ ਭੱੁਖਮਰੀ ਦੇ ਮਾਮਲੇ ’ਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਆਦਿ ਤੋਂ ਵੀ ਕਮਜ਼ੋਰ ਸਿੱਧ ਹੋ ਰਿਹਾ ਹੈ ਸਾਫ ਹੈ ਕਿ ਭੁੱਖਮਰੀ ਨਾਲ ਨਜਿੱਠਣ ’ਚ ਭਾਰਤ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ ਜ਼ਿਕਰਯੋਗ ਹੈ ਕਿ ਗਲੋਬਲ ਹੰਗਰ ਇੰਡੈਕਸ ’ਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਖਾਣ-ਪੀਣ ਦੀ ਸਥਿਤੀ ਦੀ ਵਿਸਤਿ੍ਰਤ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਇੰਡੈਕਸ ’ਚ ਇਹ ਦੇਖਿਆ ਜਾਂਦਾ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਖੁਰਾਕ ਮਿਲ ਰਹੀ ਹੈ ਅਤੇ ਉਸ ਦੀ ਗੁਣਵੱਤਾ ਅਤੇ ਮਾਤਰਾ ਕਿੰਨੀ ਹੈ।

ਕੀ ਕਮੀਆਂ ਹਨ ਫਿਲਹਾਲ ਸਮੱਚੇ ਸੰਦਰਭ ਇਹ ਦਰਸਾਉਂਦੇ ਹਨ ਕਿ ਸਮੱਸਿਆਵਾਂ ਵੱਡੇ ਰੂਪ ’ਚ ਮੌਜ਼ੂਦ ਹਨ ਭਾਰਤ ਇੱਕ ਵੱਡੀ ਅਬਾਦੀ ਵਾਲਾ ਦੇਸ਼ ਹੈ ਅਤੇ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਵੱਡੇ ਸਮੇਂ ਅਤੇ ਸਾਧਨ ਦੀ ਜ਼ਰੂਰਤ ਲਾਜ਼ਮੀ ਹੈ ਪਰ 7 ਦਹਾਕੇ ਇਸ ’ਚ ਖਪਾਉਣ ਤੋਂ ਬਾਅਦ ਵੀ ਜੋ ਨਤੀਜੇ ਨਿੱਕਲੇ ਹਨ, ਉਹ ਸੰਤੋਸ਼ਜਨਕ ਨਹੀਂ ਕਹੇ ਜਾ ਸਕਦੇ ਅਜਿਹੇ ’ਚ ਸ਼ਾਸਨ ਜੇਕਰ ਖੁਦ ਨੂੰ ਬਿਹਤਰ ਅਤੇ ਮਜ਼ਬੂਤ ਸੁਸ਼ਾਸਨ ਦੀ ਕਸੌਟੀ ’ਤੇ ਲਿਜਾਣਾ ਚਾਹੁੰਦਾ ਹੈ ਤਾਂ ਗਰੀਬੀ ਤੇ ਭੁੱਖਮਰੀ ਤੋਂ ਮੁਕਤੀ ਪਹਿਲੀ ਪਹਿਲ ਹੋਵੇ।