ਕੋਹਲੀ ਐਂਡ ਕੰਪਨੀ ਲਈ ਲੜੀ ਅਗਨੀਪ੍ਰੀਖਿਆ ਤੋਂ ਘੱਟ ਨਹੀਂ 

ਪਹਿਲਾ ਟੈਸਟ ਅੱਜ ਤੋਂ | Virat Kohli

  • ਸ਼ਾਮ 3਼30 ਵਜੇ ਤੋਂ | Virat Kohli

ਬਰਮਿੰਘਮ (ਏਜੰਸੀ)। ਇੰਗਲੈਂਡ ‘ਚ ਭਾਰਤੀ ਟੀਮ ਟੀ20 ਅਤੇ ਇੱਕ ਰੋਜ਼ਾ ਲੜੀ ਖੇਡ ਚੁੱਕੀ ਹੈ ਅਤੇ ਹੁਣ ਵਾਰੀ ਹੈ ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੇਟ ਟੈਸਟ ਮੈਚਾਂ ਦੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 1 ਅਗਸਤ ਨੂੰ ਬਰਮਿੰਘਮ ਦੇ ਮੈਦਾਨ ‘ਤੇ ਖੇਡਿਆ ਜਾਵੇਗਾ ਕੋਹਲੀ ਐਂਡ ਕੰਪਨੀ ਲਈ ਇਹ ਲੜੀ ਕਿਸੇ ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਇੰਗਲੈਂਡ ਦੀ ਧਰਤੀ ‘ਤੇ ਭਾਰਤੀ ਟੀਮ ਦਾ ਰਿਕਾਰਡ ਕਾਫ਼ੀ ਖ਼ਰਾਬ ਰਿਹਾ ਹੈ ਨਾਲ ਹੀ ਨਾਲ ਕਪਤਾਨ ਕੋਹਲੀ ਦਾ ਰਿਕਾਰਡ ਵੀ ਇੰਗਲੈਂਡ ‘ਚ ਚੰਗਾ ਨਹੀਂ ਹੈ। (Virat Kohli)

ਸਫ਼ੇਦ ਕੱਪੜਿਆਂ ਦੀ ਇਸ ਲੜੀ ‘ਚ ਵਿਰਾਟ ਕੋਹਲੀ ‘ਤੇ ਦੁਹਰਾ ਦਬਾਅ ਹੋਵੇਗਾ ਵਿਰਾਟ ‘ਤੇ ਕਪਤਾਨੀ ਦਾ ਦਬਾਅ ਤਾਂ ਰਹੇਗਾ ਹੀ ਨਾਲ ਹੀ ਉਸ ‘ਤੇ ਬਤੌਰ ਬੱਲੇਬਾਜ਼ੀ ਵੀ ਪ੍ਰੈਸ਼ਰ ਹੋਵੇਗਾ ਕੋਹਲੀ ਨੇ ਇੰਗਲੈਂਡ ‘ਚ ਅਜੇ ਤੱਕ ਪੰਜ ਟੈਸਟ ਦੀਆਂ 10 ਪਾਰੀਆਂ ‘ਚ 13.4 ਦੀ ਔਸਤ ਨਾਲ ਕੁੱਲ ਮਿਲਾ ਕੇ 134 ਦੌੜਾਂ ਬਣਾਈਆਂ ਹਨ ਖ਼ਾਸ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਉਸਦੇ ਬੱਲੇ ਤੋਂ ਸੈਂਕੜਾ ਤਾਂ ਦੂਰ ਇੱਕ ਅਰਧ ਸੈਂਕੜਾ ਵੀ ਨਹੀਂ ਨਿਕਲਿਆ ਹੈ ਇਸ ਦੌਰਾਨ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 39 ਦੌੜਾਂ ਦਾ ਹੈ। (Virat Kohli)

ਭਾਰਤ ਨੇ ਇੰਗਲੈਂਡ ‘ਚ ਖੇਡੇ 57 ਮੈਚਾਂ ‘ਚ 30 ਹਾਰੇ ਹਨ | Virat Kohli

ਭਾਰਤ ਅਤੇ ਇੰਗਲੈਂਡ ਦਰਮਿਆਨ ਹੁਣ ਤੱਕ ਕੁੱਲ 117 ਟੈਸਟ ਮੈਚ ਖੇਡੇ ਗਏ ਹਨ ਇੰਗਲੈਂਡ ਦੀ ਟੀਮ 49 ਮੁਕਾਬਲਿਆਂ ‘ਚ ਜਿੱਤ ਹਾਸਲ ਕਰ ਚੁੱਕੀ ਹੈ ਜਦੋਂਕਿ ਭਾਰਤੀ ਟੀਮ ਨੇ 25 ਮੈਚਾਂ ‘ਚ ਜਿੱਤ ਦਾ ਸੁਆਦ ਚਖ਼ਿਆ ਹੈ 117 ‘ਚ 49 ਟੈਸਟ ਮੈਚ ਡਰਾਅ ਰਹੇ ਹਨ
ਭਾਰਤ ਨੇ ਇੰਗਲੈਂਡ ਦੀ ਧਰਤੀ ‘ਤੇ 57 ਟੈਸਟ ਮੈਚ ਖੇਡੇਹਨ ਜਿੰਨ੍ਹਾਂ ‘ਚ ਭਾਰਤੀ ਟੀਮ ਨੂੰ 30 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਭਾਰਤ ਸਿਰਫ਼ 6 ਮੁਕਾਬਲਿਆਂ ‘ਚ ਹੀ ਇੰਗਲੈਂਡ ‘ਤੇ ਜਿੱਤ ਹਾਸਲ ਕਰ ਸਕਿਆ ਹੈ।

ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ

ਜਦੋਂਕਿ 21 ਟੈਸਟ ਮੈਚ ਡਰਾਅ ਰਹੇ ਹਨ ਦੋਵਾਂ ਟੀਮਾਂ ਦਰਮਿਆਨ ਇੰਗਲੈਂਡ ‘ਚ 17 ਟੈਸਟ ਲੜੀਆਂ ਖੇਡੀਆਂ ਗਈਆਂ ਹਨ ਜਿੰਨ੍ਹਾਂ ਵਿੱਚੋਂ 13 ਇੰਗਲੈਂਡ ਨੇ ਅਤੇ ਭਾਰਤ ਨੇ ਸਿਰਫ਼ 3 ਲੜੀਆਂ ਜਿੱਤੀਆਂ ਹਨ ਇੱਕ ਲੜੀ ਡਰਾਅ ਰਹੀ ਹੈ ਅਤੇ ਉਹ ਲੜੀ 2002 ‘ਚ ਖੇਡੀ ਗਈ ਸੀ ਇੰਗਲੈਂਡ ਦੀ ਧਰਤੀ ‘ਤੇ ਭਾਰਤ ਨੇ ਆਖ਼ਰੀ  ਵਾਰ 2007 ‘ਚ ਟੈਸਟ ਲੜੀ ਜਿੱਤੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੋਹਲੀ ਐਂਡ ਕੰਪਨੀ 11 ਸਾਲ ਦੇ ਇਸ ਲੰਮੇ ਇੰਤਜ਼ਾਰ ਨੂੰ ਖ਼ਤਮ ਕਰ ਸਕੇਗੀ। (Virat Kohli)

ਕੋਹਲੀ-ਐਂਡਰਸਨ ਹੀ ਨਹੀਂ ਇਹਨਾਂ ‘ਚ ਵੀ ਹੈ ਕਾਂਟੇ ਦੀ ਟੱਕਰ

ਇੰਗਲੈਂਡ ਬਰਮਿੰਘਮ ‘ਚ ਆਪਣਾ 1000ਵਾਂ ਟੈਸਟ ਮੈਚ ਖੇਡੇਗੀ ਭਾਰਤ ਨੇ ਜਿਸ ਦੇਸ਼ ‘ਚ ਜਿਸ ਟੀਮ ਵਿਰੁੱਧ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ, ਉਸ ਦੇਸ਼ ‘ਚ ਉਸ ਟੀਮ ਦੇ ਵਿਰੁੱਧ ਉਹ ਵਿਰੋਧੀ ਅੀਮ ਦੇ 1000ਵੇਂ ਟੈਸਟ ‘ਚ ਭਾਗ ਲਵੇਗੀ ਇੱਕ ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਬਰਮਿੰਘਮ ‘ਚ ਹੋਵੇਗਾ ਜਿੱਥੇ ਹਾਲ ਹੀ ‘ਚ ਕਾਫ਼ੀ ਬਰਸਾਤ ਹੋਈ ਹੈ ਇਸ ਨਾਲ ਇਹਨਾਂ ਦੋਵਾਂ ਟੀਮਾਂ ਦਰਮਿਆਨ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ ਹੀ ਨਾਲ ਹੀ ਕੁਝ ਸਿਤਾਰਿਆਂ ਦਰਮਿਆਨ ਜ਼ੋਰਦਾਰ ਟੱਕਰ ਵੀ ਦੇਖਣ ਨੂੰ ਮਿਲੇਗੀ। (Virat Kohli)

ਵਿਰਾਟ ਬਨਾਮ ਐਂਡਰਸਨ

ਇੰਗਲੈਂਡ ‘ਚ ਕੋਹਲੀ ਦਾ 2014 ਦਾ ਇੰਗਲੈਂਡ ਦੌਰਾ ਬੇਹੱਦ ਖ਼ਰਾਬ ਰਿਹਾ ਸੀ ਅਤੇ ਉਸ ‘ਚ ਸਭ ਤੋਂ ਵੱਡਾ ਹੱਥ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਸੀ ਜਿਸ ਨੇ ਉਸਨੂੰ 10 ਪਾਰੀਆਂ ‘ਚ 4 ਵਾਰ ਆਊਟ ਕੀਤਾ ਓਵਰਆਲ ਐਂਡਰਸਨ ਵਿਰਾਟ ਨੂੰ ਪੰਜ ਵਾਰ ਆਊਟ ਕਰ ਚੁੱਕੇ ਹਨ ਜਦੋਂਕਿ ਵਿਰਾਟ ਉਸ ਵਿਰੁੱਧ ਸਿਰਫ਼ 111 ਦੌੜਾਂ ਬਣਾ ਸਕੇ ਹਨ ਵਿਰਾਟ ਦੇ 21 ਟੈਸਟ ਸੈਂਕੜਿਆਂ ਚੋਂ 11 ਭਾਰਤ ਦੀਆਂ ਸਪਿੱਨ ਪਿੱਚਾਂ ਤੋਂ ਬਾਹਰ ਬਣੇ ਹਨ ਮਤਲਬ ਹੈ ਕਿ ਵਿਰਾਟ ਨੂੰ ਵਿਦੇਸ਼ੀ ਪਿੱਚਾਂ ‘ਤੇ ਖੇਡਣ ‘ਚ ਦਿੱਕਤ ਨਹੀਂ ਹੈ ਪਰ ਇੰਗਲੈਂਡ ‘ਚ ਉਹ ਇੱਕ ਵੀ ਟੈਸਟ ਸੈਂਕੜਾ ਨਹੀਂ ਲਗਾ ਸਕੇ ਹਨ ਅਤੇ ਇੱਥੇ ਖੇਡੇ ਪੰਜ ਟੈਸਟ ਮੈਚਾਂ ‘ਚ ਉਸਦਾ ਬੱਲੇਬਾਜ਼ੀ ਔਸਤ ਸਿਰਫ਼ 13 ਦਾ ਹੈ।

ਓਪਨਰ ਬਨਾਮ ਤੇਜ਼ ਗੇਂਦਬਾਜ਼ | Virat Kohli

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁਰਲੀ ਵਿਜੇ ਭਾਰਤ ਲਈ ਓਪਨਿੰਗ ਕਰਨਗੇ ਹਾਲਾਂਕਿ ਅਜੇ ਇਹ ਦੇਖਣਾ ਬਾਕੀ ਹੈ ਕਿ ਕਪਤਾਨ ਅਤੇ ਪ੍ਰਬੰਧਕ ਤਜ਼ਰਬੇਕਾਰ ਖੱਬੇ-ਸੱਜੇ ਕੰਬੀਨੇਸ਼ਨ ਦੇ ਤਹਿਤ ਸ਼ਿਖਰ ‘ਤੇ ਹੀ ਲਗਾਉਂਦੇ ਹਨ ਜਾਂ ਕੇਐਲ ਰਾਹੁਲ ਨੂੰ ਮੁਰਲੀ ਨਾਲ ਉਤਾਰਦੇ ਹਨ ਨਿਸ਼ਚਿਤ ਤੌਰ ‘ਤੇ ਇਹ ਇੱਕ ਰੋਜ਼ਾ ਜਾਂ ਟੀ20 ਨਹੀਂ ਹੈ ਇੱਥੇ ਗੇਂਦ ਹਿੱਲੇਗੀ ਅਤੇ ਇੰਗਲੈਂਡ ਅਜਿਹੀਆਂ ਪਿੱਚਾਂ ਬਣਾਵੇਗਾ ਜਿਸਤੋਂ ਤੇਜ਼ ਗੇਂਦਬਾਜ਼ਾਂ ਨੂੰ ਮੱਦਦ ਮਿਲੇ ਇਹ ਵੀ ਪੱਕਾ ਹੈ ਕਿ ਪਿੱਚ ‘ਤੇ ਮੂਵਮੈਂਟ ਜ਼ਰੂਰ ਹੋਵੇਗੀ ਭਾਰਤੀ ਓਪਨਰਾਂ ਨੂੰ ਤਕਨੀਕੀ ਤੌਰ ‘ਤੇ ਮਾਹਿਰਾਨਾ ਬੱਲੇਬਾਜ਼ੀ ਕਰਨੀ ਹੋਵੇਗੀ ਇੱਕ ਵਾਰ ਗੇਂਦ ਪੁਰਾਣੀ ਹੋ ਜਾਵੇ ਅਤੇ ਗੇਂਦਬਾਜ਼ ਥੱਕ ਜਾਣ ਤਾਂ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੀ ਸਰੀਰਦਾਨ ਦੀ ਮੁਹਿੰਮ ਨੇ ਸਮਾਜ ’ਚ ਲਿਆਂਦੀ ਜਾਗਰੂਕਤਾ

ਐਂਡਰਸਨ ਅਤੇ ਬ੍ਰਾਡ ਨੇ ਮਿਲ ਕੇ ਇੰਗਲੈਂਡ ਲਈ 957 ਵਿਕਟਾਂ ਲਈਆਂ ਹਨ ਛੇ ਫੁੱਟ ਪੰਜ ਇੰਚ ਲੰਮੇ ਬ੍ਰਾਡ ਹੁਣ 32 ਸਾਲ ਦੇ ਹੋ ਗਏ ਹਨ ਅਤੇ ਉਹ ਐਂਡਰਸਨ ਦੇ ਨਾਲ ਮਿਲ ਕੇ ਭਾਰਤੀ ਓਪਨਰਾਂ ਦੀ ਪਰੀਖਿਆ ਲੈਣਗੇ ਐਂਡਰਸਨ ਨੇ ਵਿਜੇ ਨੂੰ ਪੰਜ ਅਤੇ ਬ੍ਰਾਡ ਨੇ ਉਸਨੂੰ ਦੋ ਵਾਰ ਆਊਟ ਕੀਤਾ ਹੈ ਕਿਸੇ ਵੀ ਟੀਮ ਦੀ ਬੱਲੇਬਾਜ਼ੀ ਦੀ ਜਾਨ ਉਸਦੇ ਤੀਸਰੇ ਨੰਬਰ ਦੇ ਬੱਲੇਬਾਜ਼ ‘ਤੇ ਨਿਰਭਰ ਕਰਦੀ ਹੈ ਪਹਿਲਾਂ ਇਸ ਕ੍ਰਮ ‘ਤੇ ਰਾਹੁਲ ਦ੍ਰਵਿੜ ਉੱਤਰਦੇ ਸਨ ਅਤੇ ਹੁਣ ਚੇਤੇਸ਼ਵਰ ਪੁਜਾਰਾ ਪੁਜਾਰਾ ਆਊਟ ਆਫ਼ ਫਾਰਮ ਚੱਲ ਰਹੇ ਹਨ ਪਰ ਭਾਰਤੀ ਪ੍ਰਬੰਧਕਾਂ ਦਾ ਭਰੋਸਾ ਉਸ ‘ਤੇ ਬਰਕਰਾਰ ਹੈ ਪੁਜਾਰਾ ਨੂੰ ਵੀ ਬ੍ਰਾਡ ਨੇ ਤਿੰਨ, ਐਂਡਰਸਨ ਨੇ ਚਾਰ ਅਤੇ ਬੇਨ ਸਟੋਕਸ ਨੇ ਤਿੰਨ ਵਾਰ ਆਊਟ ਕੀਤਾ ਹੈ ਬ੍ਰਾਡ ਨੇ ਇੰਗਲੈਂਡ ਦੇ ਹਾਲਾਤਾਂ ‘ਚ ਹਮੇਸ਼ਾ ਬਿਹਤਰ ਕੀਤਾ ਹੈ ਉਸਦੀ ਸਕਿੱਲ ਅਦਭੁੱਤ ਹੈ ਉਸਨੂੰ ਪਤਾ ਹੈ ਕਿ ਇੰਗਲੈਂਡ ‘ਚ ਕੀ ਕਰਨਾ ਹੈ।

ਬ੍ਰਾੱਡ ਨੇ ਭਾਰਤ ਵਿਰੁੱਧ 2014 ‘ਚ ਪੰਜ ਟੈਸਟ ਮੈਚਾਂ ‘ਚ 19 ਵਿਕਟਾਂ ਝਟਕੀਆਂ ਸਨ ਐਂਡਰਸਨ ਵਾਂਗ ਉਹ ਵੀ ਹੁਣ ਟੈਸਟ ਮੈਚ ਹੀ ਖੇਡਦੇ ਹਨ ਅਤੇ ਸੱਜੇ ਹੱਥ ਨਾਲ ਲੈਂਥ ਗੇਂਦ ਸੁੱਟ ਕੇ ਸਵਿੰਗ ਹਾਸਲ ਕਰਨ ‘ਚ ਮਾਹਿਰ ਹਨ ਉਹਨਾਂ ਦੀ ਗੇਂਦ ਵੀ ਕਾਫ਼ੀ ਸਵਿੰਗ ਹੁੰਦੀ ਹੈ ਉਹ ਸਮੇਂ-ਸਮੇਂ ‘ਤੇ ਚੰਗੀ ਬਾਊਂਸਰ ਵੀ ਮਾਰਦੇ ਹਨ ਇਸ ਤਰ੍ਹਾਂ ਦੀ ਹੀ ਗੇਂਦਬਾਜ਼ੀ ਦੀ ਭਾਰਤ ਦੇ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਤੋਂ ਆਸ ਕੀਤੀ ਜਾਵੇਗੀ ਤਾਂ ਉਹ ਵੀ ਇੰਗਲਿਸ਼ ਪਿੱਚਾਂ ਅਨੁਸਾਰ ਗੇਂਦਬਾਜ਼ੀ ਕਰਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਮੁਸ਼ਕਲ ‘ਚ ਪਾ ਸਕਣ। (Virat Kohli)

ਕੁੱਕ ਬਨਾਮ ਸਪਿੱਨਰ

ਇੰਗਲੈਂਡ ਲਈ ਤਜ਼ਰਬੇਕਾਰ ਅਲਿਸਟੇਰ ਕੁਕ ਦਾ ਪ੍ਰਦਰਸ਼ਨ ਕਾਫ਼ੀ ਮਾਅਨਾ ਰੱਖੇਗਾ 156 ਟੈਸਟ ਮੈਚਾਂ ‘ਚ 45.65 ਦੀ ਔਸਤ ਨਾਲ 12145 ਦੌੜਾਂ ਬਣਾਉਣ ਵਾਲੇ ਕੁਕ ਨੇ ਪਿਛਲੇ ਇਸ ਮਹੀਨੇ ਭਾਰਤ ਏ ਵਿਰੁੱਧ 180 ਦੌੜਾਂ ਦੀ ਪਾਰੀ ਖੇਡੀ ਹੈ ਹਾਲਾਂਕਿ ਇਸ ਖੱਬੇ ਹੱਥ ਦੇ ਬੱਲੇਬਾਜ਼ ਦਾ ਭਾਰਤੀ ਸਪਿੱਨਰਾਂ ਵਿਰੁੱਧ ਰਿਕਾਰਡ ਖ਼ਰਾਬ ਹੈ ਅਸ਼ਵਿਨ ਅਤੇ ਜਡੇਜਾ ਨੇ ਉਹਨਾਂ ਨੂੰ ਸੱਤ-ਸੱਤ ਵਾਰ ਆਊਟ ਕੀਤਾ ਹੈ ਇਸ ਤਰ੍ਹਾਂ ਜੇਕਰ ਭਾਰਤ ਚਾਈਨਾਮੈਨ ਕੁਲਦੀਪ ਯਾਦਵ ਨੂੰ ਮੌਕਾ ਦਿੰਦਾ ਹੈ ਤਾਂ ਕੁੱਕ ਲਈ ਕੁਲਦੀਪ ਨੂੰ ਪਹਿਲੀ ਵਾਰ ਖੇਡਣ ‘ਚ ਮੁਸ਼ਕਲ ਜ਼ਰੂਰ ਆਵੇਗੀ ਹਾਲਾਂਕਿ ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੀ ਕੁੱਕ ਨੂੰ ਅੱਠ ਵਾਰ ਆਊਟ ਕੀਤਾ ਹੈ।

ਇੰਗਲੈਂਡ ਦੇ ਕਪਤਾਨ ਰੂਟ ਦਾ ਵੀ ਹੈ ਲਿਟਮਸ ਟੈਸਟ

ਇੰਗਲੈਂਡ ਦੇ ਕਪਤਾਨ ਜੋ ਰੂਟ ਵੀ ਇਸ ਸਮੇਂ ਪੂਰੀ ਲੈਅ ‘ਚ ਨਹੀਂ ਹਨ ਅਤੇ ਭਾਰਤੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਵਾਲੇ ਇਸ਼ਾਂਤ ਸ਼ਰਮਾ ਕਦੇ ਰੂਟ ਵਿਰੁੱਧ ਕੁਝ ਖ਼ਾਸ ਨਹੀਂ ਕਰ ਸਕੇ ਹਨ ਪਰ ਇਸ ਵਾਰ ਉਹਨਾਂ ਨੂੰ ਤਜ਼ਰਬੇਕਾਰ ਹੋਣ ਦੇ ਨਾਤੇ ਰੂਟ ਨੂੰ ਚੁਣੌਤੀ ਦੇਣੀ ਹੋਵੇਗੀ ਇਸ਼ਾਂਤ ਨੇ ਰੂਟ ਨੂੰ ਇੱਕ ਵਾਰ ਹੀ ਆਊਟ ਕੀਤਾ ਹੈ ਇਹੀ ਹਾਲ ਉਮੇਸ਼ ਯਾਦਵ ਦਾ ਵੀ ਹੈ ਰੂਟ ਨੂੰ ਸਭ ਤੋਂ ਜ਼ਿਆਦਾ ਵਾਰ ਰਵਿੰਦਰ ਜਡੇਜਾ ਨੇ ਆਊਟ ਕੀਤਾ ਹੈ ਪਰ ਕੁਲਦੀਪ ਅਤੇ ਅਸ਼ਵਿਨ ਦੇ ਰਹਿੰਦਿਆਂ ਉਸਦੇ ਖੇਡਣ ਦਾ ਚਾਂਸ ਬਹੁਤ ਘੱਟ ਹੈ ਰੂਟ ਦੀ ਬੱਲੇਬਾਜ਼ੀ ਹੀ ਨਹੀਂ ਕਪਤਾਨੀ ਦਾ ਵੀ ਇਸ ਲੜੀ ‘ਚ ਲਿਟਮਸ ਟੈਸਟ ਹੋਵੇਗਾ।