ਨਿਊਜ਼ੀਲੈਂਡ ਨੇ ਪਾਕਿ ਦਾ ਸੱਦਾ ਠੁਕਰਾਇਆ

ਪਾਕਿਸਤਾਨ ਨਾਲ ਖੇਡਣ ਲਈ ਸੰਯੁਕਤ ਅਰਬ ਅਮੀਰਾਤ ਂਚ ਆਵੇਗਾ ਨਿਊਜ਼ੀਲੈਂਡ

ਵੇਲਿੰਗਟਨ, 31 ਜੁਲਾਈ

ਨਿਊਜ਼ੀਲੈਂਡ ਨੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਸ ਸਾਲ ਬਾਅਦ ‘ਚ ਟਵੰਟੀ20 ਲੜੀ ਲਈ ਪਾਕਿਸਤਾਨ ਦਾ ਦੌਰਾ ਕਰਨ ਦਾ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦਾ ਸੱਦਾ ਠੁਕਰਾ ਦਿੱਤਾ ਹੈ ਨਿਉ਼ਜ਼ੀਲੈਂਡ ਨੇ ਅਕਤੂਬਰ ਂਚ ਪਾਕਿਸਤਾਨ ਨਾਲ ਖੇਡਣ ਲਈ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਾ ਹੈ। ਹਾਲਾਂਕਿ ਦੌਰੇ ਦਾ ਪ੍ਰੋਗਰਾਮ ਅਜੇ ਐਲਾਨ ਨਹੀਂ ਹੋਇਆ ਕਿਉੰ ਕਿ ਪੀਸੀਬੀ ਆਸ ਕਰ ਰਿਹਾ ਸੀ ਕਿ ਉਹ ਕੀਵੀ ਟੀਮ ਨੂੰ ਪਾਕਿਸਤਾਨ ਂਚ ਟੀ20 ਮੈਚਾਂ ਲਈ ਮਨਾ ਲਵੇਗਾ ਪਰ ਨਿਊਜ਼ੀਲੈਂਡ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

 
ਨਿਊਜ਼ੀਲੈਂਡ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਕਿਹਾ ਕਿ ਕੋਈ ਵੀ ਫੈਸਲਾ ਕਰਦੇ ਹੋਏ ਆਖ਼ਰ ਸਾਨੂੰ ਸੁਰੱਖਿਆ ਰਿਪੋਰਟਾਂ ਨੂੰ ਧਿਆਨ ਂਚ ਰੱਖਣਾ ਪੈਂਦਾ ਹੈ ਹਾਲਾਂਕਿ ਇਸ ਗੱਲ ਂਚ ਕੋਈ ਸ਼ੱਕ ਨਹੀ. ਕਿ ਪੀਸੀਬੀ ਸਾਡੇ ਫ਼ੈਸਲੇ ਤੋਂ ਨਿਰਾਸ਼ ਹੋਵੇਗਾ। ਮੈਨੂੰ ਲੱਗਦਾ ਹੈ ਕਿ ਉਹ ਨਿਊਜ਼ੀਲੈਂਡ ਦੀ ਟੀਮ ਨੂੰ ਆਪਣੇ ਇੱਥੇ ਸੱਦ ਕੇ ਪਾਕਿਸਤਾਨ ਂਚ ਅੰਤਰਰਾਸ਼ਟਰੀ ਪ੍ਰੋਗਰਾਮ ਦੀ ਵਾਪਸੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਸਨ ਪਰ ਖਿਡਾਰੀਆਂ ਦੀਆਂ ਸੁਰੱਖਿਆ ਚਿੰਤਾਵਾਂ ਸਭ ਤੋਂ ਉੱਪਰ ਹਨ ਅਤੇ ਉਹ ਸਾਡੇ ਫ਼ੈਸਲੇ ਨੂੰ ਸਮਝਣਗੇ।

 

ਸਾਲ 2009 ਤੋਂ ਸ਼੍ਰੀਲੰਕਾਈ ਟੀਮ ‘ਤੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਟੀਮਾਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਕਤਰਾਉਂਦੀਆਂ ਹਨ ਹਾਲਾਂਕਿ ਜਿੰਬਾਬਵੇ ਨੇ ਮਈ 2015 ‘ਚ ਅਤੇ ਵਿਸ਼ਵ ਇਕਾਦਸ਼ ਟੀਮ ਨੇ ਸਤੰਬਰ 2017 ‘ਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਨਿਊਜ਼ੀਲੈਂਡ ਟੀਮ ਆਖ਼ਰੀ ਵਾਰ 2003 ‘ਚ ਪਾਕਿਸਤਾਨ ਦੌਰੇ ‘ਤੇ ਗਈ ਸੀ ਪਰ ਕਰਾਚੀ ‘ਚ ਹੋਟਲ ਦੇ ਬਾਹਰ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਟੀਮ ਨੇ ਆਪਣਾ ਦੌਰਾ ਵਿਚਾਲੇ ਹੀ ਛੱਡ ਦਿੱਤਾ ਸੀ ਅਤੇ ਦੇਸ਼ ਪਰਤ ਗਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।