ਸੱਚ ਦੀ ਭਾਲ : ਪ੍ਰੇਰਕ ਪ੍ਰਸੰਗ

Motivational quotes

ਚੀਨੀ ਵਿਚਾਰਕ ਲਾਓਤਸੇ ਕੋਲ ਇੱਕ ਨੌਜਵਾਨ ਆਇਆ। ਲਾਓਤਸੇ ਨੇ ਪੁੱਛਿਆ, ‘‘ਕਿਵੇਂ ਆਏ?’’ ਨੌਜਵਾਨ ਨੇ ਜਵਾਬ ਦਿੱਤਾ, ‘‘ਸੱਚ ਦੀ ਭਾਲ ਵਿਚ।’’ ਲਾਓਤਸੇ ਨੇ ਕਿਹਾ, ‘‘ਸੱਚ ਦੀ ਗੱਲ ਛੱਡੋ। ਉਸ ਨੂੰ ਜਾਣਨ ਲਈ ਮੇਰੇ ਤੇ ਤੁਹਾਡੇ ਕੋਲ ਬਹੁਤ ਸਮਾਂ ਹੈ। ਹਾਲੇ ਤਾਂ ਮੈਂ ਕੁਝ ਹੋਰ ਹੀ ਪੁੱਛਣਾ ਚਾਹੁੰਦਾ ਹਾਂ। ਮੈਂ ਜੰਗਲ ਵਿਚ ਹਾਂ ਤੇ ਤੁਸੀਂ ਚੀਨ ਦੀ ਰਾਜਧਾਨੀ ਤੋਂ ਚੱਲ ਕੇ ਆਏ ਹੋ।

ਇਹ ਦੱਸੋ ਕਿ ਉੱਥੇ ਚੌਲ ਦਾ ਭਾਅ ਕੀ ਚੱਲ ਰਿਹਾ ਹੈ?’’ ਨੌਜਵਾਨ ਮੁਸ਼ਕਿਲ ਵਿਚ ਪੈ ਗਿਆ। ਪਰ ਉਹ ਸੱਚ ਦੀ ਭਾਲ ਵਿਚ ਆਪਣੀ ਧੁਨ ਦਾ ਪੱਕਾ ਸੀ। ਉਹ ਬੋਲਿਆ, ‘‘ਮਾਫ਼ ਕਰਨਾ, ਮੈਂ ਪਹਿਲਾਂ ਤੁਹਾਨੂੰ ਬੁਨਿਆਦੀ ਗੱਲ ਕਹਿ ਦਿਆਂ ਤਾਂ ਕਿ ਤੁਸੀਂ ਅਜਿਹੇ ਹੋਰ ਸਵਾਲ ਨਾ ਕਰੋ। ਮੈਂ ਜਿਨ੍ਹਾਂ ਰਸਤਿਆਂ ਤੋਂ ਲੰਘ ਜਾਂਦਾ ਹਾਂ, ਉਨ੍ਹਾਂ ਨੂੰ ਪਿੱਛੇ ਛੱਡ ਆਉਦਾ ਹਾਂ। ਜਿਨ੍ਹਾਂ ਪੌੜੀਆਂ ਤੋਂ ਚੜ੍ਹਦਾ ਹਾਂ ਉਨ੍ਹਾਂ ਨੂੰ ਤੋੜ ਦਿੰਦਾ ਹਾਂ। ਆਪਣੇ ਪੈਰਾਂ ਦੇ ਨਿਸ਼ਾਨ ਵਿਚ ਮਿਟਾਉਦਾ ਜਾਂਦਾ ਹਾਂ ਮੈਂ।

ਮੇਰਾ ਕੋਈ ਅਤੀਤ ਨਹੀਂ ਹੈ। ਮੈਂ ਚੌਲਾਂ ਦੇ ਭਾਅ ਤੋਂ ਕੀ ਲੈਣਾ?’’ ਲਾਓਤਸੇ ਨੇ ਕਿਹਾ ਕਿ ਅਜਿਹਾ ਹੈ ਤਾਂ ਫ਼ਿਰ ਬੈਠੋ। ਸੱਚ ਦੀ ਗੱਲ ਹੋ ਸਕਦੀ ਹੈ। ਜੇਕਰ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਯਾਦ ਹਨ, ਅਤੀਤਜੀਵੀ ਹੋ, ਤਾਂ ਫਿਰ ਇਸ ਭੀੜ ਵਿਚ ਸੱਚ ਦਾ ਸਾਖਸ਼ਾਤਕਾਰ ਔਖਾ ਹੋ ਜਾਵੇਗਾ। ਮਨ, ਪ੍ਰਾਣ, ਬੁੱਧੀ ਤੇ ਹੰਕਾਰ ਤੋਂ ਮੁਕਤ ਹੋ ਕੇ ਹੀ ਸੱਚ ਦੀ ਭਾਲ ਕੀਤੀ ਜਾ ਸਕਦੀ ਹੈ। ਦੁਨੀਆਂ ਦਾ ਸੱਚ ਤਾਂ ਅਦਾਲਤੀ ਸੱਚ ਵਾਂਗ ਹੈ।

ਇਹ ਵੀ ਪੜ੍ਹੋ : Home Remedies for Pigmentation : ਸਿਰਫ਼ 7 ਦਿਨਾਂ ’ਚ ਛਾਈਆਂ ਤੋਂ ਪਾਓ ਛੁਟਕਾਰਾ!

ਉੱਥੇ ਹੁੰਦਾ ਹੈ ਇੱਕ ਮੁੱਦਈ ਦਾ ਸੱਚ, ਦੂਜਾ ਬਚਾਅ ਪੱਖ ਦਾ ਸੱਚ ਤੇ ਤੀਜਾ ਜੱਜ ਦਾ ਫੈਸਲਾ ਸੱਚ। ਕੀ ਇਹ ਤਿੰਨੇ ਸੱਚ ਹਨ? ਇਹ ਤਾਂ ਸੱਚਾਂ ਦੀ ਭੀੜ ਹੈ। ਸੰਸਾਰ ਵਿਚ ਸੱਚ ਦੀ ਭਾਲ ਇਸ ਭੀੜ ਵਿਚੋਂ ਹੋ ਕੇ ਹੈ। ਇਸ ਵਿਚੋਂ ਜ਼ਿਆਦਾਤਰ ਦੀ ਭਾਲ ਤਾਂ ਉਸ ਅੰਨ੍ਹੇ ਵਿਅਕਤੀ ਵਰਗੀ ਹੈ ਜੋ ਹਨ੍ਹੇਰੇ ਕਮਰੇ ਵਿਚ ਅਜਿਹੀ ਚੀਜ ਲੱਭ ਰਿਹਾ ਹੈ ਜੋ ਉੱਥੇ ਹੈ ਹੀ ਨਹੀਂ। ਸਾਡੀ ਜਾਣ-ਪਛਾਣ ਤਾਂ ਸਿਰਫ਼ ਅਧੂਰੇ ਸੱਚਾਂ ਨਾਲ ਹੈ। ਭਾਲ ਕਰਨੀ ਹੈ ਤਾਂ ਉਸ ਪਰਮ ਸੱਚ ਦੀ ਕਰੋ ਜੋ ਅਤੀਤ, ਵਰਤਮਾਨ ਤੇ ਭਵਿੱਖ ਵਿਚ ਸਾਖਸ਼ਾਤ ਹੈ।