ਡੇਰਾਬੱਸੀ ਦੀ ਸੰਗਤ ਨੇ ਠੰਢ ‘ਚ ਠੂਰ-ਠੂਰ ਕਰਦੇ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਤੇ ਬੂਟ ਵੰਡੇ

ਡੇਰਾ ਬੱਸੀ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਬੀਤੀ ਸ਼ਾਮ ਬਲਾਕ ਡੇਰਾਬੱਸੀ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਕੁਝ ਜ਼ਰੂਰਤਮੰਦ ਬੱਚੇ ਜੋ ਸਰਦੀ ਨਾਲ ਠੂਰ-ਠੂਰ ਕਰ ਰਹੇ ਸਨ ਉਨਾਂ ਨੂੰ ਜਾ ਕੇ ਗਰਮ ਕੱਪੜੇ ਤੇ ਬੂਟ ਵੰਡੇ।

ਇਸ ਮੌਕੇ ਬਲਾਕ ਭੰਗੀਦਾਸ ਦਵਿੰਦਰ ਇੰਸਾਂ ਨੇ ਦੱਸਿਆ ਕਿ ਕੜਾਕੇ ਦੀ ਪੈ ਰਹੀ ਸਰਦੀ ਨੂੰ ਦੇਖਦਿਆਂ ਬਲਾਕ ਡੇਰਾ ਬੱਸੀ ਦੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹਜੂਰ ਪਿਤਾ ਜੀ ਦੀ ਪ੍ਰੇਰਨਾ ਸਦਕਾ ਜ਼ਰੂਰਤਮੰਦਾਂ ਨੂੰ ਠੰਢ ਤੋਂ ਬਚਾਅ ਲਈ 50 ਦੇ ਕਰੀਬ ਬੱਚਿਆਂ ਨੂੰ ਗਰਮ ਕੱਪੜੇ ਅਤੇ ਬੂਟ ਵੰਡੇ। ਇਸ ਮੌਕੇ 15 ਮੈਂਬਰ ਜ਼ਿੰਮੇਵਾਰ ਰਣਵੀਰ ਇੰਸਾਂ, ਪੰਤਾਲੀ ਮੈਂਬਰ ਮੈਂਬਰ ਭੈਣ ਕਮਲਜੀਤ ਇੰਸਾਂ ਅਤੇ ਸਰਬਜੀਤ ਇੰਸਾਂ ਅਤੇ ਹੋਰ ਸੇਵਾਦਾਰ ਭੈਣ-ਭਾਈ ਹਾਜ਼ਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ