ਸਾਧ-ਸੰਗਤ ਨੇ ਲਵਾਰਿਸ ਮੰਦਬੁੱਧੀ ਦੀ ਸੰਭਾਲ ਕੀਤੀ 

Sadh Sangat, Took, Care, Ignorance, Mind

ਲਵਾਰਿਸ ਵਿਅਕਤੀ ਨੂੰ ਉਸਦੇ ਘਰਦਿਆਂ ਨਾਲ ਮਿਲਾਇਆ | Dera Sacha Sauda

ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਡੇਰਾ ਬੱਸੀ ਦੀ ਸਾਧ-ਸੰਗਤ ਨੇ ਇੱਕ ਲਵਾਰਿਸ ਅਤੇ ਮੰਦਬੁੱਧੀ ਵਿਅਕਤੀ ਨੂੰ ਬੱਸ ਸਟੈਂਡ ‘ਤੇ ਮਾੜੀ ਹਾਲਤ ਵਿੱਚ ਬੈਠੇ ਦੇਖ ਉਸ ਦੀ ਸਾਂਭ ਸੰਭਾਲ ਕੀਤੀ ਅਤੇ ਉਸ ਦੇ ਘਰਦਿਆਂ ਨਾਲ ਮਿਲਾਕੇ ਮਾਨਵਤਾ ਦੀ ਸੇਵਾ ਕੀਤੀ। ਇਸ ਸਬੰਧੀ ਡੇਰਾ ਬੱਸੀ ਬਲਾਕ ਦੇ ਡੇਰਾ ਸ਼ਰਧਾਲੂ ਗੁਰਮੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ, ਜਿਸ ਕਰਕੇ ਬੱਸ ਸਟੈਂਡ ਆਉਂਦਾ-ਜਾਂਦਾ ਰਹਿੰਦਾ ਹੈ। (Dera Sacha Sauda)

ਬੀਤੇ ਦੋ ਤਿੰਨ ਦਿਨਾਂ ਤੋਂ ਇੱਕ ਵਿਅਕਤੀ, ਜੋ ਕਿ ਨੰਗੇ ਪਿੰਡੇ ਲਵਾਰਿਸਾਂ ਦੀ ਤਰ੍ਹਾਂ ਭੁੱਖਣ ਭਾਣੇ ਬੈਠਾ ਸੀ, ਦੀ ਸੂਚਨਾ ਉਸ ਨੇ ਡੇਰਾ ਸ਼ਰਧਾਲੂਆਂ ਦਵਿੰਦਰ ਇੰਸਾਂ ਬਲਾਕ ਭੰਗੀਦਾਸ, ਨਵਜਿੰਦਰ ਇੰਸਾਂ, ਅਮਰਜੀਤ ਇੰਸਾਂ, ਰਣਬੀਰ ਇੰਸਾਂ ਅਤੇ ਸ਼ਿੰਦਰ ਇੰਸਾਂ ਨੂੰ ਦਿੱਤੀ ਤਾਂ ਅਸੀਂ ਸਾਰਿਆਂ ਨੇ ਮਿਲਕੇ ਉਸ ਨੂੰ ਉਥੋਂ ਚੁੱਕ ਨਾਮ ਚਰਚਾ ਘਰ ਵਿੱਚ ਲਿਆਂਦਾ ਅਤੇ ਉਸ ਨੂੰ ਨਹਾਉਣ ਤੋਂ ਬਾਅਦ ਉਸ ਦੇ ਕੱਪੜੇ ਆਦਿ ਬਦਲ ਕੇ ਉਸ ਦੇ ਰਖਮਾਂ ਦੀ ਮੱਲ੍ਹਮ-ਪੱਟੀ ਕਰਵਾ ਦਿੱਤੀ, ਜਿਸ ‘ਤੇ ਉਸ ਤੋਂ ਪੁੱਛ-ਗਿੱਛ ਕਰਨ ‘ਤੇ ਉਸ ਨੇ ਆਪਣੇ ਪਿੰਡ ਦਾ ਪਤਾ ਬੇਰਵਾ ਚੰਦਰ ਯੂ ਪੀ ਦੱਸਿਆ, ਜਿਸ ‘ਤੇ ਅਸੀਂ ਉਥੋਂ ਦੇ ਸਬੰਧਿਤ ਥਾਣੇ ਵਿੱਚ ਫੋਨ ਕਰਕੇ ਇਸ ਦੇ ਘਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ।

ਇਹ ਵੀ ਪੜ੍ਹੋ : ਜੈਇੰਦਰ ਕੌਰ ’ਤੇ ਮੁੜ ਵਰ੍ਹੇ ਮੰਤਰੀ ਜੌੜਾਮਾਜਰਾ

ਕੁਝ ਹੋਸ਼ ‘ਚ ਆਉਣ ‘ਤੇ ਉਕਤ ਵਿਅਕਤੀ ਨੇ ਆਪਣਾ ਨਾਂਅ ਨੂਰ ਆਲਮ ਖਾਨ ਦੱਸਿਆ ਅਤੇ ਉਸ ਨੇ ਆਪਣੇ ਭਰਾ ਅਸਲਮ ਖਾਨ ਦਾ ਨੰਬਰ ਵੀ ਦੇ ਦਿੱਤਾ, ਜਿਸ ‘ਤੇ ਅਸੀਂ ਉਸ ਦੇ ਭਰਾ ਨੂੰ ਸੂਚਿਤ ਕਰ ਦਿੱਤਾ ਜੋ ਕਿ ਦਿੱਲੀ ਰਹਿੰਦਾ ਸੀ। ਜਦੋਂ ਉਸ ਦਾ ਭਰਾ ਅਤੇ ਉਸ ਦੇ ਨਾਲ ਹੋਰ ਇੱਕ ਵਿਅਕਤੀ ਨਾਮ ਚਰਚਾ ਘਰ ਵਿੱਚ ਆਏ ਤਾਂ ਪੂਰੀ ਜਾਂਚ ਪੜਤਾਲ ਦੇ ਬਾਅਦ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਸ ਦੇ ਭਰਾ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਸਿੱਧਰਾ ਹੈ ਅਤੇ ਘਰੋਂ ਚਲਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਆਪਣੇ ਆਪ ਆ ਜਾਂਦਾ ਹੈ।

ਪਰ ਇਸ ਵਾਰ ਦੋ ਮਹੀਨੇ ਤੋਂ ਵੱੱਧ ਹੋ ਗਏ ਸਨ ਪਰ ਇਹ ਘਰ ਵਾਪਸ ਨਹੀ ਆਇਆ। ਉਕਤ ਮੰਦਬੁੱਧੀ ਵਿਅਕਤੀ ਦੇ ਭਰਾ ਅਤੇ ਉਸ ਦੇ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਤਾਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹੀ ਹੈ ਜੋ ਆਪਣੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚੱਲ ਮਨਵਤਾ ਦੀ ਸੇਵਾ ਕਰ ਰਹੀ ਹੈ, ਨਹੀਂ ਤਾਂ ਦੋ ਮਹੀਨਿਆਂ ਤੋਂ ਲਾਪਤਾ ਉਸ ਦੇ ਭਰਾ ਦਾ ਉਨ੍ਹਾਂ ਨੂੰ ਕੋਈ ਥਹੁ-ਪਤਾ  ਨਹੀਂ ਲੱਗ ਸਕਿਆ ਸੀ। (Dera Sacha Sauda)