ਜੇਲ੍ਹ ‘ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ ਬੰਦੀ ਦੀ ਮੌਤ ਤੋਂ ਬਾਅਦ ਮਾਮਲਾ ਦਰਜ

Violating Jail Rules
Central Jail Ludhiana

ਵਧੀਕ ਡਾਇਰੈਕਟਰ ਜਨਰਲ ਮਨੁੱਖੀ ਅਧਿਕਾਰ ਦੇ ਦਖ਼ਲ ਪਿੱਛੋਂ ਕੇਸ ਦਰਜ (Jail)

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ੍ਹ ਲੁਧਿਆਣਾ ‘ਚ ਬੰਦ ਬੰਦੀ ਦੀ ਬਿਮਾਰ ਹੋਣ ਉਪਰੰਤ ਚਾਰ ਸਾਲ ਪਹਿਲਾਂ ਹਸਪਤਾਲ ਵਿੱਚ ਮੌਤ ਹੋਣ ਦੀ ਸੱਚਾਈ ਸਾਹਮਣੇ ਆ ਗਈ ਹੈ। ਜਿਸ ਤੋਂ ਬਾਅਦ ਵਧੀਕ ਡਾਇਰੈਕਟਰ ਜਨਰਲ ਪੁਲਿਸ ਮਨੁੱਖੀ ਅਧਿਕਾਰ ਦੇ ਦਖ਼ਲ ਤੋਂ ਬਾਅਦ ਕੀਤੀ ਗਈ ਪੜਤਾਲ ਚ ਪਾਇਆ ਗਿਆ ਹੈ ਕਿ ਕੈਦੀ ਗੁਰਸੇਵਕ ਸਿੰਘ ਦੀ ਮੌਤ ਬਿਮਾਰ ਹੋਣ ਕਾਰਣ ਨਹੀਂ ਬਲਕਿ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਹੋਈ ਸੀ। (Jail)

ਮਾਮਲੇ ਦੀ ਪੜਤਾਲ ਪੀਸੀਐਸ ਜ਼ੁਡੀਸ਼ੀਅਲ ਮੈਜਿਸਟਰੇਟ 1 ਕਲਾਸ ਪਟਿਆਲਾ ਮਿਸ ਇੰਦੂ ਬਾਲਾ ਵੱਲੋਂ ਕੀਤੇ ਜਾਣ ‘ਤੇ ਉਕਤ ਮਾਮਲੇ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਮਨੁੱਖੀ ਅਧਿਕਾਰ ਪੰਜਾਬ ਚੰਡੀਗੜ੍ਹ ਦੇ ਸੁਪਰਡੈਂਟ ਐਚ ਆਰਸੀ ਕਮਲਜੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਵਾਸੀ ਪਿੰਡ ਸਿੱਧਵਾਂ ਕਲਾਂ ਦੇ ਖਿਲਾਫ ਕੁਝ ਸਾਲ ਪਹਿਲਾਂ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ 25 ਜੂਨ 2019 ਤੋਂ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ 28 ਜੂਨ 2019 ਨੂੰ ਬੁਖਾਰ ਹੋਣ ਤੋਂ ਬਾਅਦ ਉਲਟੀਆਂ ਲੱਗ ਗਈਆਂ। ਜਿਸ ਕਰਕੇ ਉਸਨੂੰ 30 ਜੂਨ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਰੈਫਰ ਕਰ ਦਿੱਤਾ ਗਿਆ। ਜਿਥੇ ਕੁਝ ਦਿਨਾਂ ਬਾਅਦ ਗੁਰਸੇਵਕ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

8 ਜੁਲਾਈ 2019 ਨੂੰ ਦਰਖਾਸਤ ਮਸੂਲ ਹੋਣ ‘ਤੇ ਮਿਸ ਇੰਦੂ ਬਾਲਾ ਪੀਸੀਐਸ ਜ਼ੁਡੀਸ਼ੀਅਲ 1 ਕਲਾਸ ਮੈਜਿਸਟਰੇਟ ਵੱਲੋਂ ਪੜਤਾਲ ਕਰਨ ‘ਤੇ ਸਪੱਸ਼ਟ ਹੋਇਆ ਕਿ ਗੁਰਸੇਵਕ ਸਿੰਘ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।