ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਧਾਕੜ ਰਾਮ ਕਾਬੂ

(ਸੱਚ ਕਹੂੰ ਨਿਊਜ਼) ਮੁਬੰਈ। ਫਿਲਮੀ ਇੰਡਸਟਰੀ ਦੇ ਵੱਡੇ ਅਦਾਕਾਰ ਸਲਮਾਨ ਖਾਨ Salman Khan ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਮੁੰਬਈ ਲਿਆਂਦਾ ਗਿਆ।  ਧਮਕੀ ਦੇਣ ਵਾਲੇ ਮੁਲਜ਼ਮ ਦਾ ਨਾਂਅ ਧਾਕੜ ਰਾਮ ਹੈ। ਜਿਸ ਨੇ ਈਮੇਲ ਰਾਹੀ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਸ ਤੋਂ ਇਲਾਵਾ ਧਾਕੜ ਰਾਮ ਨੇ ਪੰਜਾਬੀ ਗਾਇਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ, ਉਸ ਨੇ ਬਲਕੌਰ ਸਿੰਘ ਨੂੰ ਕਿਹਾ ਸੀ ਕਿ ਵਾਰ-ਵਾਰ ਲਾਰੇਂਸ ਬਿਸ਼ਨੋਈ ਦਾ ਨਾਂਅ ਲੈਣਾ ਬੰਦ ਨਹੀਂ ਤਾਂ ਤੇਰਾ ਵੀ ਹਾਲ ਸਿੱਧੂ ਮੂਸੇਵਾਲਾ ਵਾਂਗ ਹੋੇਵੇਗਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਪੁਲਿਸ ਪੁਛਗਿੱਛ ਕਰ ਰਹੀ ਹੈ ਕਿ ਆਖਰ ਉਹ ਕਿਸ ਦੇ ਕਹਿਣ ’ਤੇ ਧਮਕੀ ਦੇ ਰਹੀ ਹੈ ਇਸ ’ਚ ਕੌਣ-ਕੌਣ ਸ਼ਾਮਲ ਹਨ। ਪੁਲਿਸ ਵੱਲੋਂ ਪੁੱਛਗਿਛ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।