ਸੰਤ ਡਾ. ਐਮਐਸਜੀ ਨੇ ਦੱਸਿਆ ‘ਸੱਚਾ ਦੋਸਤ’ ਕਿਹੋ-ਜਿਹਾ ਹੋਣਾ ਚਾਹੀਦਾ ਹੈ

Saint dr MSG

ਪੀਰ-ਫਕੀਰ ਨੂੰ ਬਣਾਓ ਆਪਣਾ ‘ਸੱਚਾ ਦੋਸਤ’

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਅੱਜ ਦੁਨਿਆਵੀ ਲੋਕਾਂ ਦੀ ਸੋਸ਼ਲ ਮੀਡੀਆ ਫੈਨ ਫਾਲੋਇੰਗ ਹਜ਼ਾਰਾਂ, ਲੱਖਾਂ ’ਚ ਹੋ ਗਈ ਹੈ ਕਿਸੇ ਦੇ ਫੈਨ ਫਾਲੋਵਰ ਜ਼ਿਆਦਾ ਹੋਣ ਤਾਂ ਉਸ ਦੀ ਚਾਲ ਹੀ ਬਦਲ ਜਾਂਦੀ ਹੈ, ਕਿਸੇ ਦਾ ਦੋਸਤ ਜਾਂ ਜਾਣ-ਪਹਿਚਾਣ ਜੇਕਰ ਉੱਚੀ ਹਸਤੀ ਵਾਲੇ ਵਿਅਕਤੀ ਨਾਲ ਹੈ ਤਾਂ ਉਹ ਖੁਦ ਨੂੰ ਰੱਬ ਸਮਝਣ ਲੱਗਦਾ ਹੈ ਪਰ ਇਨਸਾਨ ਭੁੱਲ ਜਾਂਦਾ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਇਹ ਦੋਸਤ ਤੇ ਫੈਨ ਫਾਲੋਇੰਗ ਤਾਂ ਕੀ ਆਪਣੇ ਖੂਨ ਦੇ ਰਿਸ਼ਤੇ ਵੀ ਨਜ਼ਰ ਚੁਰਾਉਣ ਲੱਗ ਜਾਂਦੇ ਹਨ ਇਹੋ-ਜਿਹੇ ’ਚ ਸੱਚਾ ਦੋਸਤ ਕਿਸ ਨੂੰ ਬਣਾਇਆ ਜਾਵੇੇ? ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਸੱਚਾ ਦੋਸਤ’ ਕਿਹੋ-ਜਿਹਾ ਹੋਵੇ? ਅਤੇ ਉਹ ਕਿਵੇਂ ਤੁਹਾਡੇ ਜੀਵਨ ਨੂੰ ਸਹੀ ਰਸਤਾ ਦਿਖਾ ਸਕਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਸੰਤ, ਪੀਰ-ਫਕੀਰ, ਪੈਗੰਬਰ ਇਨਸਾਨ ਦੇ ਸੱਚੇ ਦੋਸਤ ਹਨ ਸੰਤ-ਮਹਾਂਪੁਰਸ਼ਾਂ ਦੀ ਜ਼ਿੰਦਗੀ ਦੂਜਿਆ ਲਈ ਹੁੰਦੀ ਹੈ, ਅਤੇ ਜੋ ਦੂਜਿਆਂ ਲਈ ਜਿਉਂਦਾ ਹੈ ਉਸ ’ਚ ਅਨਮੋਲ ਖਜ਼ਾਨਾ ਛੁਪਿਆ ਹੁੰਦਾ ਹੈ, ਜੋ ਉਹ ਕਹਿੰਦਾ ਹੈ ਆਪਣੇ ਲਈ ਤਾਂ ਲੋਕ ਸੌ ਗੱਪ ਮਾਰਦੇ ਹਨ ਪਰ ਜੋ ਸੰਤ, ਪੀਰ-ਪੈਗੰਬਰ ਇਸ ਦੁਨੀਆਂ ’ਚ ਆਉਂਦੇ ਹਨ ਉਹ ਆਪਣੇ ਭਲੇ ਲਈ ਕਦੇ ਕਿਸੇ ਅੱਗੇ ਪ੍ਰਾਰਥਨਾ ਨਹੀਂ ਕਰਦੇ, ਪਰਹਿੱਤ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਨ ਇਸ ਲਈ ਮਾਲਕ ਉਨ੍ਹਾਂ ਦੀ ਪ੍ਰਾਰਥਨਾ ਮਨਜ਼ੂਰ ਕਰਦਾ ਹੈ ਅਤੇ ਅਜਿਹੇ ਲੋਕਾਂ ਨੂੰ ਖੁਸ਼ੀਆਂ ਜ਼ਰੂਰ ਮਿਲਦੀਆਂ ਹਨ ਜੋ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦੇ ਹਨ

ਅੱਖਾਂ ਬੰਦ ਕਰਕੇ ਕਿਸੇ ’ਤੇ ਨਾ ਕਰੋ ਯਕੀਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਖਾਂ ਬੰਦ ਕਰਕੇ ਕਿਸੇ ’ਤੇ ਯਕੀਨ ਨਾ ਕਰੋ, ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ ਰਾਮ ਤੇ ਉਸ ਦਾ ਨੁਮਾਇੰਦਾ ਕੋਈ ਸੱਚਾ ਫਕੀਰ ਹੈ, ਉਸ ’ਤੇ ਦ੍ਰਿੜ੍ਹ ਯਕੀਨ ਕਰੋ, ਤਾਂ ਕਿ ਉਹ ਤੁਹਾਨੂੰ ਹਰ ਪਾਪ ਕਰਮ ਤੋਂ, ਹਰ ਬੁਰੀ ਬਲਾ ਤੋਂ ਬਚਾ ਸਕੇ ਕਿਉਂਕਿ ਸੰਤ ਕਦੇ ਕਿਸੇ ਦਾ ਬੁੁਰਾ ਸੋਚਦੇ ਨਹੀਂ, ਕਰਨਾ ਤਾਂ ਦੂਰ ਦੀ ਗੱਲ ਹੈ ਇਨਸਾਨ ਆਪਣੇ ਬੁਰੇ ਕਰਮ ਕਰਕੇ ਐਨਾ ਗਿਰ ਜਾਂਦਾ ਹੈ ਤੇ ਦੋਸ਼ ਰੱਬ ਨੂੰ ਦਿੰਦਾ ਹੈ ਆਪ ਜੀ ਨੇ ਉਦਾਹਰਨ ਦਿੰਦੇ ਹੋਏ ਫ਼ਰਮਾਇਆ ਕਿ ‘ਤਰੁਵਰ ਫਲ ਨਹੀਂ ਖਾਤ ਹੈ, ਸਰੁਵਰ ਪੀਵ ਨ ਨੀਰ ਪਰਮਾਰਥ ਕੇ ਕਾਰਨੇ ਸੰਤਨ ਭਇਓ ਸਰੀਰ’ ਤਰੁਵਰ (ਰੁੱਖ) ਫਲ ਖੁਦ ਨਹੀਂ ਖਾਂਦਾ ਮਿੱਠੀ ਝੀਲ, ਸਮੁੰਦਰ ਪਾਣੀ ਖੁਦ ਨਹੀਂ ਪੀਂਦੇ ਉਹ ਦੂਸਰਿਆਂ ਲਈ ਹੁੰਦੇ ਹਨ, ਉਸੇ ਤਰ੍ਹਾਂ ਸੰਤ, ਪੀਰ-ਫਕੀਰ ਜੋ ਹੁੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਭਲਾਈ ਲਈ ਹੁੰਦੀ ਹੈ, ਉਹੀ ਤੁਹਾਡੇ ਸੱਚੇ ਦੋਸਤ ਵੀ ਹੁੰਦੇ ਹਨ

ਰੋਜ਼ਾਨਾ ਪੰਜ ਮਿੰਟ ਆਪਣੇ ਲਈ ਜ਼ਰੂਰ ਕੱਢੋ

ਅੱਜ ਜ਼ਿਆਦਾਤਰ ਲੋਕ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹਨ ਦੂਜਾ ਸੁਖੀ ਕਿਉਂ ਹੈ ਇਸ ਗੱਲ ਤੋਂ ਜ਼ਿਆਦਾ ਦੁਖੀ ਹਨ ਕੋਈ ਕਮਾਈ ਕਰਦਾ ਹੈ, ਕੋਈ ਕੀ ਕਰਦਾ ਹੈ, ਕੋਈ ਕਿੱਧਰ ਜਾਂਦਾ ਹੈ ਇਹ ਖਬਰ ਜ਼ਿਆਦਾ ਰੱਖਦਾ ਹੈ ਖੁਦਾ ਕੀ ਕਰਦਾ ਹੈ? ਇਸ ਖ਼ਬਰ ਲੁਕਾਉਂਦਾ ਹੈੈ ਤੇ ਅਣਜਾਨ ਬਣ ਜਾਂਦਾ ਹੈ ਮੈਂ ਤਾਂ ਕੁਝ ਕੀਤਾ ਹੀ ਨਹੀਂ ਇਸ ਲਈ ਅੱਜ ਜ਼ਰੂਰੀ ਹੈ ਤੁਸੀਂ ਪੰਜ ਮਿੰਟ ਸ਼ਾਮ ਨੂੰ ਖੁਦ ਨੂੰ ਦਿਆ ਕਰੋ, ਸਿਰਫ਼ ਪੰਜ ਮਿੰਟ ਭਗਤੀ ਕਰੋ ਤੇ ਪੰਜ ਮਿੰਟ ਸੋਚੋ ਆਪਣੀ ਬੀਤੀ ਜਿੰਦਗੀ ’ਚ ਕਿਹੜੇ ਚੰਗੇ ਕੰਮ ਕਰੇ ਤੇ ਕਿਹੜੇ ਮਾੜੇ ਕੰਮ ਕੀਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ