ਪੰਜ ਸਾਲਾ ਚੀਤੇ ਸਾਸ਼ਾ ਦੀ ਮੌਤ, ਕਿਡਨੀ ’ਚ ਸੀ ਇਨਫੈਕਸ਼ਨ 

(ਸੱਚ ਕਹੂੰ ਨਿਊਜ਼) ਜੈਪੁਰ। ਕੁਨੇ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਵਿੱਚੋਂ ਸਾਸ਼ਾ ਨਾਂਅ ਦੀ 5 ਸਾਲਾ ਮਾਦਾ ਚੀਤਾ (Cheetah Sasha ) ਦੀ ਮੌਤ ਹੋ ਗਈ ਹੈ। ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਸੋਮਵਾਰ ਸਵੇਰੇ 8.30 ਵਜੇ ਉਸ ਦੀ ਮੌਤ ਹੋ ਗਈ। 17 ਸਤੰਬਰ ਨੂੰ ਨਾਮੀਬੀਆ ਤੋਂ ਅੱਠ ਚੀਤੇ ਲਿਆਂਦੇ ਗਏ ਸਨ। ਕੁਨੋ ਨੈਸ਼ਨਲ ਪਾਰਕ ਦੇ ਵੱਡੇ ਕੰਪਾਰਟਮੈਂਟ ਨੰਬਰ-5 ਵਿੱਚ ਪਿਛਲੇ ਸਾਲ 28 ਨਵੰਬਰ ਨੂੰ ਤਿੰਨ ਮਾਦਾ ਚੀਤਾ ਸਵਾਨਾ, ਸਾਸ਼ਾ ਅਤੇ ਸੀਆ ਨੂੰ ਛੱਡਿਆ ਗਿਆ ਸੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੇਰਾਬੰਦੀ ਵਿੱਚ ਛੱਡਿਆ। ਇਨ੍ਹਾਂ ‘ਚ ਸਾਸ਼ਾ ਵੀ ਸ਼ਾਮਲ ਸੀ। ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ 12 ਚੀਤਿਆਂ ਦਾ ਇੱਕ ਹੋਰ ਜੱਥਾ ਕੁਨੋ ਲਿਆਂਦਾ ਗਿਆ ਸੀ। (Cheetah Sasha )

ਜੰਗਲਾਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਜੇਐਨ ਕਾਂਸੋਟੀਆ ਨੇ ਦੱਸਿਆ ਕਿ ਮਾਦਾ ਚੀਤਾ ਸਵੇਰੇ ਮ੍ਰਿਤ ਪਾਈ ਗਈ ਸੀ, ਪਰ ਇਹ ਕਦੋਂ ਮਰੀ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਜੰਗਲਾਤ ਅਤੇ ਵੈਟਰਨਰੀ ਡਾਕਟਰਾਂ ਦੀ ਟੀਮ ਭੋਪਾਲ ਤੋਂ ਕੁਨੋ ਪਹੁੰਚ ਗਈ ਹੈ। ਜੋ ਉਸ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।