ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 65.49 ਲੱਖ

Corona India

75 ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਮਿਲੇ
55 ਲੱਖ ਤੋਂ ਵੱਧ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 75 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 65.49 ਲੱਖ ਹੋ ਗਿਆ, ਜਦੋਂਕਿ 82 ਹਜ਼ਾਰ ਤੋਂ ਵੱਧ ਲੋਕ ਠੀਕ ਹੋਏ, ਜਿਸ ਨਾਲ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 55.09 ਲੱਖ ਹੋ ਗਈ।

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 75.829 ਨਵੇਂ ਮਾਮਲਿਆਂ ਦੇ ਨਾਲ ਕੁੱਲ ਮਰੀਜ਼ਾਂ ਦਾ ਅੰਕੜਾ 65,49,373 ਹੋ ਗਿਆ। ਇਸ ਦੇ ਨਾਲ ਹੀ 82,259 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 55,09,966 ਵਿਅਕਤੀ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ। ਇਸ ਦੌਰਾਨ 940 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕੁੱਲ ਮੌਤਾਂ ਦਾ ਅੰਕੜਾ 1,01782 ਹੋ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲੇ ਆਉਣ ਕਾਰਨ ਸਰਗਰਮ ਮਾਮਲੇ 7371 ਘੱਟ ਕੇ 93,76,25 ਹੋ ਗਏ ਹਨ। ਦੇਸ਼ ‘ਚ ਹਾਲੇ ਸਰਗਰਮ ਮਾਮਲਿਆਂ ਦਾ ਫੀਸਦੀ 14.32 ਤੇ ਠੀਕ ਹੋਣ ਵਾਲਿਆਂ ਦੀ ਦਰ 84.13 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.55 ਫੀਸਦੀ ਰਹਿ ਗਈ ਹੈ।

  • ਕੁੱਲ ਮੌਤਾਂ ਦਾ ਅੰਕੜਾ 1,01782
  • ਸਰਗਰਮ ਮਾਮਲਿਆਂ ਦਾ ਫੀਸਦੀ 14.32
  • ਠੀਕ ਹੋਣ ਵਾਲਿਆਂ ਦੀ ਦਰ 84.13 ਫੀਸਦੀ
  • ਮ੍ਰਿਤਕ ਦਰ 1.55 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.