ਰਾਹੁਲ ਗਾਂਧੀ ਪੰਜਾਬ ਪੁੱਜੇ, ਥੋੜ੍ਹੀ ਦੇਰ ‘ਚ ਕਰਨਗੇ ਰੈਲੀ ਨੂੰ ਸੰਬੋਧਨ

ਰਾਹੁਲ ਗਾਂਧੀ ਪੰਜਾਬ ਪੁੱਜੇ, ਥੋੜ੍ਹੀ ਦੇਰ ‘ਚ ਕਰਨਗੇ ਰੈਲੀ ਨੂੰ ਸੰਬੋਧਨ

ਮੋਗਾ। ਖੇਤੀ ਕਾਨੂੰਨਾਂ ਖਿਲਾਫ਼ ਅਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਪਹੁੰਚ ਚੁੱਕੇ ਹਨ ਅਤੇ ਥੋੜ੍ਹੀ ਦੇਰ ‘ਚ ਹੀ ਉਹ ਜ਼ਿਲ੍ਹਾ ਮੋਗਾ ਦੇ ਕਸਬਾ ਬਧਨੀ ਕਲਾਂ ‘ਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਟਰੈਕਟਰ ਰੈਲੀ ਵੀ ਕੱਢਣਗੇ।

Not, Hindu, I Am, Leader, Every, Class, Rahul

ਇਹ ਰੈਲੀ ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਲੋਪੋਂ, ਚੱਕਰ, ਲੱਖਾ ਤੇ ਮਾਣੂਕੇ ਪੁੱਜੇਗੀ।  ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਕਾਂਗਰਸੀਆਂ ਨੇ ਰਾਹੁਲ ਗਾਂਧੀ ਲਈ ਇੱਕ ਸਪੈਸ਼ਲ ਟਰੈਕਟਰ ਦਾ ਇੰਤਜ਼ਾਮ ਕੀਤਾ ਹੈ, ਜਿਸ ‘ਤੇ ਰਾਹੁਲ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬੈਠਣਗੇ ਤੇ ਟਰੈਕਟਰ ਰੈਲੀ ਕੱਢਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.